ਡਾਕਟਰ ਬਾਲ ਕ੍ਰਿਸ਼ਨ ਕੌਸ਼ਿਕ ਨੂੰ ਬਣਾਇਆ ਗਿਆ ਆਮ ਆਦਮੀ ਪਾਰਟੀ ਰਾਸ਼ਟਰੀ ਪ੍ਰੀਸ਼ਦ ਦਾ ਮੈਂਬਰ
ਕਰਨਾਲ 11 ਸਤੰਬਰ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਡਾਕਟਰ ਬਾਲਕ੍ਰਿਸ਼ਨ ਕੋਸ਼ਿਸ਼ ਜੋ ਆਮ ਆਦਮੀ ਪਾਰਟੀ ਦੇ ਹਰਿਆਣਾ ਉੱਤਰੀ ਜੋਨ ਦੇ ਪ੍ਰਧਾਨ ਹਨ ਉਨ੍ਹਾਂ ਨੂੰ ਅੱਜ ਦਿੱਲੀ ਵਿਚ ਹੋਈ ਮੀਟਿੰਗ ਵਿੱਚ ਆਪ ਦੇ ਸੰਯੋਜਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ ਰਾਸ਼ਟਰੀਯਾ ਪਰੀਸ਼ਦ ਦਾ ਮੈਂਬਰ ਬਣਾਇਆ ਹੈ ਡਾਕਟਰ ਬਾਲਕਿਸਨ ਕੌਸ਼ਿਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਹਰਿਆਣਾ ਪ੍ਰਭਾਰੀ ਗੋਪਾਲ ਰਾਏ, ਅਤੇ ਹਰਿਆਣਾ ਦੇ ਸਹਾਇਕ ਪ੍ਰਭਾਰੀ ਡਾਕਟਰ ਸੁਨੀਲ ਗੁਪਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਪਾਰਟੀ ਪ੍ਰਧਾਨ ਨੇ ਜੋ ਜਿੰਮੇਵਾਰੀ ਮੈਨੂੰ ਦਿੱਤੀ ਗਈ ਹੈ ਮੈਂ ਉਸਨੂੰ ਨਿਭਾਵਾਂਗਾ ਅਤੇ ਪਾਰਟੀ ਨੂੰ ਅੱਗੇ ਲਿਜਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ਉਹਨਾਂ ਨੇ ਕਿਹਾ ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਵਿੱਚ ਇਕ ਜਨੂੰਨ ਵੇਖਣ ਨੂੰ ਮਿਲਦਾ ਹੈ ਸਾਡੇ ਪਾਰਟੀ ਦੇ ਸਾਰੇ ਵਰਕਰ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਹਨ ਆਉਣ ਵਾਲਾ ਸਮਾਂ ਹਰਿਆਣਾ ਵਿਚ ਆਮ ਆਦਮੀ ਪਾਰਟੀ ਦਾ ਹੋਵੇਗਾ ਕਿਉਂਕਿ ਆਮ ਆਦਮੀ ਪਾਰਟੀ ਨੇ ਜੋ ਕਿਹਾ ਹੈ ਉਹ ਕਰਕੇ ਵਿਖਾਇਆ ਹੈ ਜਿਸ ਦਾ ਉਦਾਹਰਣ ਦਿੱਲੀ ਹੈ ਦਿੱਲੀ ਵਿਚ ਸਿੱਖਿਆ ਦੇ ਸਤਰ ਨੂੰ ਅੱਗੇ ਵਧਾਇਆ ਹੈ ਜੋ ਕਿ ਇੱਕ ਕ੍ਰਾਂਤੀਕਾਰੀ ਕਦਮ ਹੈ ਸਿੱਖਿਆ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ ਪਹਿਲਾਂ ਲੋਕ ਪ੍ਰਾਈਵੇਟ ਸਕੂਲਾਂ ਵੱਲ ਰੁਖ਼ ਕਰਦੇ ਹਨ ਹੁਣ ਦਿੱਲੀ ਦੇ ਬੱਚੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਵੱਲ ਆ ਰਹੇ ਹਨ ਦਿੱਲੀ ਵਿੱਚ ਸਿਹਤ ਸੇਵਾਵਾਂ ਬੇਹਤਰ ਕੀਤੀਆਂ ਹਨ ਦਿੱਲੀ ਦੇ ਹਰ ਨਾਗਰਿਕ ਨੂੰ ਚੰਗਾ ਅਤੇ ਸਸਤਾ ਇਲਾਜ ਮੁਹਈਆ ਕਰਵਾਇਆ ਹੈ ਭਾਜਪਾ ਦੀ ਹਰਿਆਣਾ ਸਰਕਾਰ ਸਿੱਖਿਆ ਖੇਤਰ ਅਤੇ ਸਿਹਤ ਸੇਵਾਵਾਂ ਵਿੱਚ ਬਿਲਕੁਲ ਫੇਲ੍ਹ ਹੈ ਹਰਿਆਣਾ ਦੇ ਲੋਕਾਂ ਦਾ ਝੁਕਾਵ ਆਮ ਆਦਮੀ ਪਾਰਟੀ ਵੱਲ ਹੋ ਰਿਹਾ ਹੈ ਆਉਣ ਵਾਲੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਹਰਿਆਣਾ ਚੋਣਾਂ ਵਿਚ ਚੰਗਾ ਪ੍ਰਦਰਸ਼ਨ ਕਰੇਗੀ