ਸੀਨੀਅਰ ਪੱਤਰਕਾਰ ਸੰਦੀਪ ਸਾਹਿਲ ਹਰਿਆਣਾ ਪੱਤਰਕਾਰ ਸੰਘ ਦੇ ਜ਼ਿਲ੍ਹਾ ਪ੍ਰਧਾਨ ਬਣੇ
ਕਰਨਾਲ 5 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਸੇਵਾ ਸਦਨ ਹਾਲ ਵਿਚ ਹਰਿਆਣਾ ਪੱਤਰਕਾਰ ਸੰਘ ਵੱਲੋਂ ਇਕ ਵਿਸ਼ੇਸ਼ ਬੈਠਕ ਕੀਤੀ ਗਈ ਜਿਸ ਵਿੱਚ ਹਰਿਆਣਾ ਪੱਤਰਕਾਰ ਸੰਘ ਲਈ ਕਰਨਾਲ ਜ਼ਿਲੇ ਤੋਂ ਸੀਨੀਅਰ ਪੱਤਰਕਾਰ ਸੰਦੀਪ ਸਾਹਿਲ ਨੂੰ ਸਰਬ ਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ ਇਸ ਤੋਂ ਪਹਿਲਾਂ ਪਿਛਲੇ ਦੋ ਸਾਲ ਤੋਂ ਸੀਨੀਅਰ ਪੱਤਰਕਾਰ ਕਮਲ ਮਿਡਾ ਪ੍ਰਧਾਨ ਸਨ ਜਿਨ੍ਹਾਂ ਦਾ ਪਿਛਲੇ ਦੋ ਸਾਲਾਂ ਦਾ ਕੰਮ ਬਹੁਤ ਵਧੀਆ ਰਿਹਾ ਹਾਂ ਇਸ ਵਾਰ ਇਹ ਜਿੰਮੇਵਾਰੀ ਸੰਦੀਪ ਸਾਹਿਲ ਨੂੰ ਦਿੱਤੀ ਗਈ ਹੈ ਸੰਦੀਪ ਸਾਹਿਲ ਨੂੰ ਹਰਿਆਣਾ ਪੱਤਰਕਾਰ ਸੰਘ ਦੇ ਸੂਬਾ ਪ੍ਰਧਾਨ ਕੇ ਬੀ ਪੰਡਿਤ ਨੇ ਫੁੱਲਾਂ ਦਾ ਹਾਰ ਪਾ ਕੇ ਓਹਦੇ ਦੀ ਜ਼ਿੰਮੇਵਾਰੀ ਦਿੱਤੀ ਇਸ ਮੌਕੇ ਨਵੇਂ ਬਣੇ ਜ਼ਿਲ੍ਹਾ ਪ੍ਰਧਾਨ ਸੰਦੀਪ ਸਾਹਿਲ ਨੇ ਕੇਬੀ ਪੰਡਿਤ ਦਾ ਧੰਨਵਾਦ ਕੀਤਾ ਅਤੇ ਸਾਰੇ ਪੱਤਰਕਾਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਜ਼ਿਲ੍ਹੇ ਦੇ ਸਾਰੇ ਪੱਤਰਕਾਰ ਸਾਥੀਆਂ ਨੇ ਜੋ ਜਿੰਮੇਵਾਰੀ ਮੈਨੂੰ ਦਿੱਤੀ ਹੈ ਉਸ ਨੂੰ ਮੈਂ ਪੂਰਾ ਕਰਾਂਗਾ ਜ਼ਿਲੇ ਦੇ ਪੱਤਰਕਾਰ ਸਾਥੀਆਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜ਼ਿਲ੍ਹੇ ਦੇ ਪੱਤਰਕਾਰਾਂ ਦਿਆ ਜੋ ਮੰਗਾਂ ਹੋਣਗੀਆਂ ਉਹਨਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ ਸਾਰੇ ਪੱਤਰਕਾਰਾਂ ਨੂੰ ਨਾਲ ਲੈਕੇ ਚਲਾ ਗਾ ਅਤੇ ਆਪਣੇ ਸਾਥੀਆਂ ਤੋਂ ਉਮੀਦ ਕਰਾਂਗਾ ਕਿ ਸਾਰੇ ਪੱਤਰਕਾਰ ਸਾਥੀ ਮੈਨੂੰ ਪੂਰੀ ਤਰ੍ਹਾਂ ਸਹਿਯੋਗ ਕਰਨਗੇ ਕਿਸੇ ਪੱਤਰਕਾਰ ਨੂੰ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪ੍ਰੇਸ਼ਾਨੀ ਹੋਵੇ ਮੈਂ ਉਸ ਦੇ ਨਾਲ ਖੜਾ ਮਿਲਾਂਗਾ ਮੈਂ ਜ਼ਿਲੇ ਦੇ ਪੱਤਰਕਾਰਾਂ ਦੇ ਇਕ ਵਾਰ ਫਿਰ ਤਹਿ-ਦਿਲੋਂ ਧੰਨਵਾਦੀ ਹਾਂ ਇਸ ਮੌਕੇ ਪੱਤਰਕਾਰਾਂ ਸੰਦੀਪ ਸਾਹਿਲ ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਪੱਤਰਕਾਰ ਸਾਥੀਆਂ ਉਹਨਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਸੰਦੀਪ ਸਾਹਿਲ ਨੇ ਸਾਰੇ ਪੱਤਰਕਾਰਾਂ ਦਾ ਧੰਨਵਾਦ ਕੀਤਾ