ਰਾਮਗੜ੍ਹੀਆ ਬਰਾਦਰੀ ਨੂੰ ਰਾਜਨੀਤਿਕ ਅਤੇ ਸਮਾਜਿਕ ਤੌਰ ਤੇ ਅੱਗੇ ਆਉਣਾ ਚਾਹੀਦਾ ਹੈ -ਐਡਵੋਕੇਟ ਅੰਗਰੇਜ਼ ਸਿੰਘ ਪੰਨੂੰ
ਕਰਨਾਲ 3 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਬੀਤੇ ਕੱਲ੍ਹ ਰਾਮਗੜ੍ਹੀਆ ਵੈਲਫੇਅਰ ਐਸੋਸੀਏਸ਼ਨ ਵੱਲੋਂ ਐਸੋਸੀਏਸ਼ਨ ਦੇ ਸਭ ਦਫਤਰ ਕੋਹਨੂਰ ਮਾਰਬਲ ਹਾਊਸ ਵਿਖੇ ਵਿਸ਼ੇਸ਼ ਮੀਟਿੰਗ ਐਸੋਸੀਏਸ਼ਨ ਦੇ ਸਰਪ੍ਰਸਤ ਸਰਦਾਰ ਸੁੱਚਾ ਸਿੰਘ ਜੀ ਪ੍ਰਧਾਨਗੀ ਹੇਠ ਹੋਈ, ਮੀਟਿੰਗ ਵਿੱਚ ਰਾਮਗੜ੍ਹੀਆਂ ਬਿਰਾਦਰੀ ਦੇ ਪੱਧਰ ਨੂੰ ਉੱਚਾ ਚੁੱਕਣ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਰਾਮਗੜ੍ਹੀਆ ਬਰਾਦਰੀ ਦੀ ਭਲਾਈ ਲਈ ਵਿਸ਼ੇਸ਼ ਰਣਨੀਤੀ ਬਨਾਉਣ ਤੇ ਵਿਚਾਰਾਂ ਕੀਤੀਆਂ ਗਈਆਂ /ਰਾਮਗੜ੍ਹੀਆ ਵੈਲਫੇਅਰ ਐਸੋਸੀਏਸ਼ਨ ਵਿਚ ਸਰਬ ਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਐਸੋਸੀਏਸ਼ਨ ਨੂੰ ਪਹਿਲਾ ਜਿਲ੍ਹਾ ਲੈਵਲ ਤੇ ਪਹੁੰਚਾਇਆ ਜਾਵੇ ਜਿਸ ਤੋਂ ਬਾਅਦ ਐਸੋਸੀਏਸ਼ਨ ਨੂੰ ਸੂਬਾ ਪੱਧਰ ਤੇ ਲੈ ਕੇ ਜਾਇਆ ਜਾ ਸਕੇ /ਮੀਟਿੰਗ ਵਿੱਚ ਅਹਿਮ ਫ਼ੈਸਲਾ ਹੋਇਆ ਕਿ ਐਸੋਸੀਏਸ਼ਨ ਨੂੰ ਸਭ ਤੋਂ ਪਹਿਲਾਂ ਕਰਨਾਲ ਦੇ ਨਾਲ ਲਗਦੇ ਸ਼ਹਿਰਾਂ ਵਿੱਚ ਵਿਸਤਾਰ ਕੀਤਾ ਜਾਏ ਅਤੇ ਲਗਦੇ ਸ਼ਹਿਰਾਂ ਵਿੱਚ ਵੱਸਦੀ ਰਾਮਗੜ੍ਹੀਆ ਭਾਈਚਾਰੇ ਨੂੰ ਐਸੋਸੀਏਸ਼ਨ ਦੇ ਨਾਲ ਜੋੜਿਆ ਜਾਵੇ ਮੀਟਿੰਗ ਵਿਚ ਇਹ ਵੀ ਫੈਸਲਾ ਹੋਇਆ ਕਿ ਐਸੋਸੀਏਸ਼ਨ ਦਾ ਵਿਸਥਾਰ ਕਰਦੇ ਹੋਏ ਕਰਨਾਲ ਤੋਂ ਹੋਰ ਮੈਂਬਰ ਐਸੋਸੀਏਸ਼ਨ ਦੇ ਨਾਲ ਜੋੜੇ ਜਾਣ ਤਾਂ ਕਿ ਰਾਮਗੜ੍ਹੀਆ ਬਰਾਦਰੀ ਨੂੰ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਮਜਬੂਤ ਕੀਤਾ ਜਾ ਸਕੇ ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅੰਗਰੇਜ ਸਿੰਘ ਪੰਨੂ ਨੇ ਕਿਹਾ ਹਰ ਬਰਾਦਰੀ ਨੂੰ ਰਾਜਨੀਤਿਕ ਵਿੱਚ ਬਰਾਬਰ ਹਿੱਸਾ ਮਿਲਦਾ ਹੈ ਪਰ ਰਾਮਗੜ੍ਹੀਆ ਬਰਾਦਰੀ ਰਾਜਨੀਤਿਕ ਤੌਰ ਤੇ ਕਮਜ਼ੋਰ ਹੈ ਬਰਾਦਰੀ ਨੂੰ ਤਾਕਤ ਦੇਣ ਲਈ ਅਤੇ ਰਾਮਗੜ੍ਹੀਆ ਭਾਈਚਾਰੇ ਦੇ ਪੱਧਰ ਨੂੰ ਉਪਰ ਚੁੱਕਣ ਲਈ ਰਾਮਗੜ੍ਹੀਆ ਬਰਾਦਰੀ ਨੂੰ ਰਾਜਨੀਤਕ , ਸਮਾਜਕ ਅਤੇ ਆਰਥਕ ਤੌਰ ਤੇ ਮਜ਼ਬੂਤ ਕਰਨਾ ਹੋਵੇਗਾ ਤਾਂ ਕਿ ਰਾਮਗੜ੍ਹੀਆ ਬਰਾਦਰੀ ਨੂੰ ਵੀ ਰਾਜਨੀਤਕ ਵਿੱਚ ਬਰਾਬਰ ਹਿੱਸੇਦਾਰ ਮਿਲ ਸਕੇ ਇਸ ਲਈ ਐਸੋਸੀਏਸ਼ਨ ਦਾ ਵਿਸਤਾਰ ਹੋਣਾ ਜਰੂਰੀ ਹੈ ਤਾਂ ਕਿ ਐਸੋਸੀਏਸ਼ਨ ਨਾਲ ਵੱਧ ਤੋਂ ਵੱਧ ਨਵੇਂ ਮੈਂਬਰਾਂ ਨੂੰ ਜੋੜਿਆ ਜਾਏ ਅਤੇ ਬਰਾਦਰੀ ਦੀ ਭਲਾਈ ਵਾਸਤੇ ਚੰਗਾ ਉਦਮ ਕੀਤਾ ਜਾ ਸਕੇ ਮੀਟਿੰਗ ਵਿੱਚ ਲਏ ਗਏ ਅਹਿਮ ਫੈਸਲਿਆਂ ਤੇ ਐਸੋਸੀਏਸ਼ਨ ਦੇ ਸਰਪ੍ਰਸਤ ਸੁੱਚਾ ਸਿੰਘ ਠੇਕੇਦਾਰ ਨੇ ਆਪਣੀ ਸਹਿਮਤੀ ਦਿੱਤੀ ਪਰ ਸਾਰੇ ਮਤੇ ਸਰਬ-ਸੰਮਤੀ ਨਾਲ ਪਾਸ ਕਰ ਲਏ ਗਏ ਕੱਲ ਦੀ ਮੀਟਿੰਗ ਵਿਚ ਸਰਪ੍ਰਸਤ ਸੁੱਚਾ ਸਿੰਘ ਠੇਕੇਦਾਰ,ਪ੍ਰਧਾਨ ਅੰਗਰੇਜ਼ ਸਿੰਘ ਪੰਨੂ ,ਸੀਨੀਅਰ ਮੀਤ ਪ੍ਰਧਾਨ ਮਹਿੰਦਰ ਸਿੰਘ ਸ਼ਿੰਗਾਰੀ, ਮੀਤ ਪ੍ਰਧਾਨ ਗੁਰਮੀਤ ਸਿੰਘ ਮੱਟੂ, ਮੀਤ ਪ੍ਰਧਾਨ ਗੁਰਜੀਤ ਸਿੰਘ, ਸਕੱਤਰ ਅਮਰੀਕ ਸਿੰਘ, ਕੈਸ਼ੀਅਰ ਲਖਵਿੰਦਰ ਸਿੰਘ, ਸੀਨੀਅਰ ਮੈਂਬਰ ਗੁਰਨਾਮ ਸਿੰਘ, ਜਗਤਾਰ ਸਿੰਘ ਕਲੇਰ , ਭਗਵੰਤ ਸਿੰਘ,ਅਤੇ ਹੋਰ ਮੈਂਬਰ ਮੌਜੂਦ ਰਹੇ