ਕਿਸਾਨਾਂ ਤੇ ਹੋਏ ਲਾੱਠੀ ਚਾਰਜ ਦੇ ਵਿਰੋਧ ਵਿੱਚ ਰਸਤੇ ਰੋਕ ਕੇ ਜਤਾਇਆ ਵਿਰੋਧ
ਫੋਟੋ ਨੰ 1
ਗੁਹਲਾ ਚੀਕਾ 28ਅਗਸਤ ਸੁਖਵੰਤ ਸਿੰਘ ਅੱਜ ਸਵੇਰੇ ਪੁਲਿਸ ਨੇ ਬਿਨਾਂ ਕਿਸੇ ਕਾਰਨ ਕਰਨਾਲ ਟੋਲ ਪਲਾਜ਼ਾ ‘ਤੇ ਸਾਂਤੀ ਪੁਰਨ ਬੈਠੇ ਕਿਸਾਨਾਂ’ ਤੇ ਲਾਠੀਚਾਰਜ ਕੀਤਾ, ਜਿਸ ਕਾਰਨ ਕਈ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਭਾਰਤੀ ਕਿਸਾਨ ਯੂਨੀਅਨ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦੀ ਸਖਤ ਆਲੋਚਨਾ ਕੀਤੀ ਅਤੇ ਮੰਗ ਕਰਦੀ ਹੈ ਕਿ ਬਿਨਾਂ ਕਿਸੇ ਕਾਰਨ ਦੇ ਇਸ ਲਾਠੀਚਾਰਜ ਲਈ ਜ਼ਿੰਮੇਵਾਰ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।ਇਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਟਟਿਆਣਾ ਟੋਲ ਪਲਾਜਾ ਰੋੜ ਜਾਮ ਕਰਕੇ ਸਰਕਾਰ ਦੇ ਖਿਲਾਫ਼ ਨਾਰੇਬਾਜੀ ਤੇ ਕਰਨਾਲ ਵਿੱਚ ਕਿਸਾਨਾਂ ਤੇ ਹੋਏ ਲਾੱਠੀ ਚਾਰਜ ਦੀ ਸਖ਼ਤ ਸਬਦਾਂ ਵਿੱਚ ਨਿੰਦਾ ਕੀਤੀ ।ਅਤੇ ਕਰਨਾਲ’ ਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੇ ਵਿਰੋਧ’ ਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਰਿਲਾਇੰਸ ਪੈਟਰੋਲ ਪੰਪ ਚੀਕਾ ਵਿਖੇ ਕੈਥਲ ਚੀਕਾ ਰੋਡ ਜਾਮ ਕਰਕੇ ਹਰਿਆਣਾ ਸਰਕਾਰ ਅਤੇ ਖੱਟਰ ਦੇ ਪੁਤਲੇ ਸਾੜੇ ਗਏ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 29 ਅਗਸਤ ਨੂੰ ਆਪਣੇ -ਆਪਣੇ ਪਿੰਡਾਂ ਵਿੱਚ ਰੋਸ ਪ੍ਰਦਰਸ਼ਨ ਕਰਕੇ ਹਰਿਆਣਾ ਸਰਕਾਰ ਦੇ ਪੁਤਲੇ ਸਾੜਣ ਅਤੇ ਹਰਿਆਣਾ ਸਰਕਾਰ ਦੁਆਰਾ ਪਾਸ ਕੀਤੇ ਗਏ ਨਵੇਂ ਭੂਮੀ ਗ੍ਰਹਿਣ ਕਾਨੂੰਨ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ। ਜੱਸਾ ਸਿੰਘ ਹਰਨੌਲੀ, ਜਰਨੈਲ ਸਿੰਘ ਵਰਿੰਦਰ ਸਿੰਘ ਅਜਮੇਰ ਸਿੰਘ, ਅੰਮ੍ਰਿਤਲਾਲ, ਜਗਤਾਰ ਸਿੰਘ, ਮਲਕੀਤ ਸਿੰਘ, ਓਮ ਪ੍ਰਕਾਸ਼, ਬਲਵਿੰਦਰ ਸਿੰਘ ਹਰਨੌਲਾ, ਮੰਗਤ ਸਿੰਘ ਗਾਮਦੀ, ਗੁਰਦਿੱਤ ਸਿੰਘ, ਬਲਵਿੰਦਰ ਸਿੰਘ, ਮਲਕੀਤ ਸਿੰਘ, ਅਮਨਦੀਪ ਸਿੰਘ, ਸੰਦੀਪ ਸਿੰਘ, ਸੁਖਮਨਪ੍ਰੀਤ ਸਿੰਘ, ਭੁਪਿੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ।
ਫੋਟੋ ਨੰ 1
ਕਿਸਾਨਾਂ ਵਲੋਂ ਰੋੜ ਜਾਮ ਦਾ ਦਿ੍ਸ ਮੌਕੇ ਤੇ ਤਾਇਨਾਤ ਪੁਲਿਸ