ਸੰਜੀਵ ਮਹਿਤਾ ਨੂੰ ਆਮ ਆਦਮੀ ਪਾਰਟੀ ਦਾ ਕਰਨਾਲ ਵਿਧਾਨ ਸਭਾ ਪ੍ਰਧਾਨ ਬਣਾਇਆ ਗਿਆ
ਕਰਨਾਲ 24 ਅਗਸਤ (ਸੁਨੀਤਾ)
ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਸਹਿ ਪ੍ਰਭਾਰੀ ਅਤੇ ਰਾਜਸਭਾ ਸਾਂਸਦ ਸੁਸ਼ੀਲ ਗੁਪਤਾ ਅਤੇ ਉੱਤਰੀ ਜੋਨ ਹਰਿਆਣਾ ਦੇ ਪ੍ਰਧਾਨ ਡਾਕਟਰ ਬਾਲ ਕ੍ਰਿਸ਼ਨ ਕੌਸ਼ਿਕ ਪ੍ਰਧਾਨਗੀ ਹੇਠ ਦਿੱਲੀ ਵਿਖੇ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਕਰਨਾਲ ਵਿਧਾਨ ਸਭਾ ਦੀ ਕਾਰਜਕਾਰਨੀ ਕਮੇਟੀ ਬਣਾਈ ਗਈ ਜਿਸ ਵਿੱਚ ਸੰਜੀਵ ਮਹਿਤਾ ਨੂੰ ਕਰਨਾਲ ਵਿਧਾਨ ਸਭਾ ਤੋਂ ਪ੍ਰਧਾਨ ਪਦ ਦੀ ਜ਼ਿੰਮੇਵਾਰੀ ਦਿੱਤੀ ਗਈ ਦੀਪਕ ਮਿੱਤਰ ਨੂੰ ਸੰਗਠਨ ਮੰਤਰੀ ਅਤੇ ਵਿਕਾਸ ਗਰਗ ਨੂੰ ਪਰਵੱਕਤਾ ਬਣਾਇਆ ਗਿਆ ਇਸ ਦੇ ਨਾਲ ਹੀ ਰਾਜੇਸ਼ ਬਾਗੜੀ, ਕ੍ਰਿਸ਼ਨ ਕੁਮਾਰ, ਨਵੀਨ ਸ਼ਰਮਾਂ ਵਿਧਾਨ ਸਭਾ ਮੀਤ ਪ੍ਰਧਾਨ ਬਣਾਇਆ ਗਿਆ ਹੈ ਇਸ ਦੇ ਨਾਲ ਹੀ ਸੁਰਿੰਦਰ ਕੁਮਾਰ, ਮੰਜੂ ਬਵੇਜਾ, ਵਿਕਾਸ ਗਰਗ, ਚਿਰਾਗ਼ ਗੁਪਤਾ ਨੂੰ ਵੀ ਸਹਿਯੋਗੀ ਪ੍ਰਵਕਤਾ ਬਣਾਇਆ ਗਿਆ ਹੈ ਇਸ ਮੌਕੇ ਤੇ ਪਾਰਟੀ ਦੇ ਸਾਰੇ ਨਵੇਂ ਬਣੇ ਮੈਂਬਰਾਂ ਨੇ ਸਾਂਸਦ ਸੁਸ਼ੀਲ ਗੁਪਤਾ ਦਾ ਧੰਨਵਾਦ ਕੀਤਾ ਅਤੇ ਕਿਹਾ ਪਾਰਟੀ ਨੇ ਜ਼ਿੰਮੇਵਾਰੀਆਂ ਸਾਨੂੰ ਦਿੱਤੀਆਂ ਹਨ ਉਸ ਨੂੰ ਅਪਣੀ ਤਨ ਦੇਹੀ ਨਾਲ ਨਿਭਾਵਾਂਗੇ ਇਸ ਮੌਕੇ ਤੇ ਹਰਿਆਣਾ ਉੱਤਰੀ ਜੋਨ ਦੇ ਪ੍ਰਧਾਨ ਡਾਕਟਰ ਬਾਲ ਕ੍ਰਿਸ਼ਨ ਕੌਸ਼ਿਕ ਨੇ ਕਿਹਾ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਵੱਲ ਲੋਕਾਂ ਦਾ ਰੁਝਾਨ ਲਗਾਤਾਰ ਵਧ ਰਿਹਾ ਹੈ ਆਉਣ ਵਾਲੇ ਦਿਨਾਂ ਵਿਚ ਆਮ ਆਦਮੀ ਪਾਰਟੀ ਹਰਿਆਣਾ ਵਿੱਚ ਆਪਣਾ ਆਧਾਰ ਵਧਾਵੇਗੀ ਅਤੇ ਆਮ ਲੋਕਾਂ ਨੂੰ ਆਪਣੇ ਨਾਲ ਜੋੜੇਗੀ ਕਿਉਂਕਿ ਲੋਕ ਕੇਜਰੀਵਾਲ ਦੀਆਂ ਨੀਤੀਆਂ ਅਤੇ ਦਿੱਲੀ ਵਿੱਚ ਕੀਤੇ ਗਏ ਕੰਮਾਂ ਤੋਂ ਕਾਫੀ ਖੁਸ਼ ਹਨ ਹਰਿਆਣਾ ਦੇ ਲੋਕਾ ਦਾ ਵੀ ਆਮ ਆਦਮੀ ਪਾਰਟੀ ਵੱਲ ਰੁਝਾਨ ਲਗਾਤਾਰ ਵਧ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿੱਚ ਆਪ ਦੀ ਸਰਕਾਰ ਬਣਨ ਤੇ ਦਿੱਲੀ ਦੀ ਤਰਜ਼ ਤੇ ਹਰਿਆਣਾ ਵਿੱਚ ਸਿਹਤ ਸੁਵਿਧਾ ਲਈ ਚੰਗੇ ਹਸਪਤਾਲ, ਬੱਚਿਆਂ ਦੀ ਪੜ੍ਹਾਈ ਲਈ ਚੰਗੇ ਸਕੂਲ ਬਣਾਏ ਜਾਣਗੇ ਉਨ੍ਹਾਂ ਨੇ ਕਿਹਾ ਜੋ ਸੁਵਿਧਾਵਾਂ ਦਿੱਲੀ ਦੇ ਲੋਕਾਂ ਨੂੰ ਆਪ ਸਰਕਾਰ ਨੇ ਦਿੱਤੀ ਹੈ ਅੱਜ ਦਾ ਕਿਹੋ ਜਿਹਾ ਸੁਵਿਧਾਵਾਂ ਕਿਸੇ ਵੀ ਸਰਕਾਰ ਨੇ ਕਿਸੇ ਵੀ ਸੂਬੇ ਵਿੱਚ ਨਹੀਂ ਦਿੱਤੀ ਆਮ ਆਦਮੀ ਪਾਰਟੀ ਦਾ ਹਰ ਵਰਕਰ ਮਿਹਨਤੀ ਅਤੇ ਇਮਾਨਦਾਰ ਹੈ ਵਰਕਰਾਂ ਦੀ ਮਿਹਨਤ ਨਾਲ ਹਰਿਆਣਾ ਵਿਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ