ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਵਿਚ ਪਾਣੀ ਦੀ ਸੰਭਾਲ ਸੰਬੰਧੀ ਪਰੋਗਰਾਮ
ਕਾਲਾਂਵਾਲੀ 21 ਫਰਵਰੀ (ਗੁਰਮੀਤ ਸਿੰਘ ਖਾਲਸਾ)- ਖੇਤਰ ਦੇ ਪਿੰਡ ਚੋਰਮਾਰ ਖੇੜਾ ਵਿਖੇ ਸਥਿਤ ਸੰਤ ਬਾਬਾ ਕਰਮ ਸਿੰਘ ਜੀ ਦੇ ਵੱਲੋਂ ਚਲਾਏ ਗਏ ਦਸ਼ਮੇਸ਼ ਸੀਨੀਅਰ ਸੈਕੰਡਰੀ ਸਕੂਲ ਚੋਰਮਾਰ ਖੇੜਾ ਵਿਖੇ ਸੌਗਾਤ ਐਨ ਜੀ ਓ ਵੱਲੋਂ ਪਾਣੀ ਦੀ ਸੰਭਾਲ ਵਿਸ਼ੇ ਤੇ ਪਰੋਗਰਾਮ ਕਰਵਾਇਆ ਗਿਆ | ਇਸ ਮੌਕੇ ਐਕਸੀਅਨ ਤਰੁਣ ਗਰਗ ਡਬਵਾਲੀ , ਬੀ ਈ ਓ ਹਰਮੇਲ ਸਿੰਘ , ਰਾਕੇਸ਼ ਕੁਮਾਰ ,ਐਸ ਡੀ ਓ ਰਾਏ ਸਿੰਘ ਸਿਧੂ , ਬੀ ਆਰ ਸੀ ਪਰਦੀਪ ਬੈਨੀਵਾਲ ,ਸਰਪੰਚ ਸਰਦੂਲ ਸਿੰਘ ਜੀ ਚੋਰਮਾਰ ਅਤੇ ਐਨ ਜੀ ਓ ਦੇ ਸੰਸਥਾਪਕ ਸੁਭਾਸ਼ ਜੀ ਅਤੇ ਹੋਰ ਅਨੇਕਾਂ ਸਤਿਕਾਰਤ ਹਸਤੀਆਂ ਮੌਜੂਦ ਰਹੀਆਂ |
ਸਾਰੀਆਂ ਮੌਜੂਦ ਹਸਤੀਆਂ ਦਾ ‘ਸਵਾਗਤਮ ਗੀਤ’ ਦੁਆਰਾ ਸਵਾਗਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਆਗੂ ਸੁਭਾਸ਼ ਜੀ ਨੇ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਪਾਣੀ ਦੇ ਮਹਤਵ ਅਤੇ ਪਾਣੀ ਦੀ ਸੰਭਾਲ ਬਾਰੇ ਜਾਣਕਾਰੀ ਦਿਤੀ | ਇਸ ਮੌਕੇ ਪਾਣੀ ਦੀ ਗੁਣਵਤਾ ਜਾਂਚਣ ਦੇ ਤਰੀਕੇ ਦਸੇ | ਇਸ ਮੌਕੇ ਤੇ ਵਿਦਿਆਰਥੀਆਂ ਵੱਲੋਂ ਪਾਣੀ ਦੀ ਸੰਭਾਲ ਨਾਲ ਸੰਬੰਧਿਤ ਚਿਤਰ ਬਣਾਏ ਗਏ | ਇਸ ਮੌਕੇ ਸੰਤ ਬਾਬਾ ਗੁਰਪਾਲ ਸਿੰਘ ਜੀ , ਸਕੂਲ ਡਾਇਰੈਕਟਰ ਮੈਡਮ ਗੁਰਪ੍ਰੀਤ ਕੌਰ , ਪ੍ਰਿੰਸੀਪਲ ਸ: ਜਸਵਿੰਦਰ ਸਿੰਘ ਜੀ ਵੱਲੋਂ ਮੌਜੂਦ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨੵ ਦੇ ਕੇ ਸਨਮਾਨਿਤ ਕੀਤਾ ਗਿਆ