ਮੈਂ ਨਾਂ ਤੇ ਕੋਈ ਪਾਰਟੀ ਬਨਾਈ ਨਾ ਹੀ ਮੈਂ ਕਿਸੇ ਪਾਰਟੀ ਵਿੱਚ ਸ਼ਾਮਲ ਹੋਇਆ ਨਾਂ ਹੀ ਪੰਜਾਬ ਤੋਂ ਮੁੱਖ ਮੰਤਰੀ ਦਾ ਚਿਹਰਾ ਹਾਂ -ਗੁਰਨਾਮ ਸਿੰਘ ਚਾਡੂਨੀ
ਕਿਹਾ-ਕਿਸੇ ਸਾਜਿਸ਼ ਦੇ ਤਹਿਤ ਮੈਨੂੰ ਬਦਨਾਮ ਕੀਤਾ ਜਾ ਰਿਹਾ ਹੈ ਸਭ ਝੂਠ ਅਤੇ ਕੋਰੀ ਅਫਵਾਹ ਫੈਲਾਈ ਜਾ ਰਹੀ ਹੈ ਮੈਂ ਅੰਦੋਲਨਕਾਰੀ ਹਾਂ ਅਤੇ ਅੰਦੋਲਨਕਾਰੀ ਰਹਾਂਗਾ
ਕਰਨਾਲ 11 ਅਗਸਤ (ਪਲਵਿੰਦਰ ਸਿੰਘ ਸੱਗੂ)
ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚਾਡੂਨੀ ਨੇ ਇਕ ਵੀਡੀਓ ਜਾਰੀ ਕਰ ਕਿਹਾ ਮੈਂ ਕੋਈ ਵੀ ਰਾਜਨੀਤਕ ਪਾਰਟੀ ਨਹੀਂ ਬਣਾਈ ਨਾ ਹੀ ਮੈਂ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਹਾਂ ਨਾ ਹੀ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਨਾ ਹੀ ਮੈਂ ਚੋਣ ਲੜਾਂਗਾ ਮੈਂ ਸਿਰਫ ਪੰਜਾਬ ਦੇ ਵਪਾਰੀਆਂ ਨੂੰ ਸਮਰਥਨ ਕਰਨ ਲਈ ਗਿਆ ਸੀ ਕਿਉਂਕਿ ਮੇਰਾ ਅੰਦਾਜ਼ਾ ਸੀ ਕੀ ਕਿਸਾਨਾਂ ਦੀ ਜੋ ਹਾਲਤ ਹੋ ਰਹੀ ਹੈ ਇਸ ਦੀ ਜਿੰਮੇਵਾਰ ਪੰਜਾਬ ਦੀਆ ਰਿਵਾਇਤੀ ਪਾਰਟੀਆਂ ਹਨ ਜਿਨ੍ਹਾਂ ਨੇ ਕਿਸਾਨਾਂ ਲਈ ਕੁਝ ਨਹੀਂ ਕੀਤਾ ਜਿਸ ਕਾਰਨ ਅੱਜ ਕਿਸਾਨ ਸੜਕਾਂ ਤੇ ਧੱਕੇ ਖਾ ਰਹੇ ਹਨ ਅਸੀਂ ਪੰਜਾਬ ਦੀ ਰਿਵਾਇਤੀ ਪਾਰਟੀਆਂ ਤੋਂ ਪਿੱਛਾ ਛੁਡਾਉਣ ਲਈ ਵਪਾਰੀਆਂ ਨੇ ਸੰਮੇਲਨ ਵਿਚ ਹਿੱਸਾ ਲੈਣ ਗਿਆਂ ਸੀ ਅਤੇ ਇਹ ਰਿਵਾਇਤੀ ਪਾਰਟੀਆਂ ਤੋਂ ਪੰਜਾਬ ਦੇ ਲੋਕਾਂ ਨੂੰ ਪਿੱਛਾ ਛੁਡਾਉਣ ਲਈ ਕਿਹਾ ਹੈ ਮੈਂ ਚਾਹੁੰਦਾ ਹਾਂ ਕਿ ਪੰਜਾਬ ਦੇ ਪੰਚਾਇਤੀ ਲੋਕ ਅੱਗੇ ਆਉਣ ਨਵੇਂ ਚਿਹਰੇ ਰਾਜਨੀਤੀ ਵਿਚ ਆ ਚੰਗੇ ਕੰਮ ਕਰਨ ਰਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਵਾਇਆ ਜਾਏ ਮਿਸ਼ਨ ਪੰਜਾਬ ਨੂੰ ਸਫ਼ਲ ਬਣਾਉਣ ਲਈ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਵਾਲੇ ਨਵੇਂ ਚਿਹਰੇ ਪੰਚਾਇਤੀ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਪੰਜਾਬ ਦੇ ਚੰਗੇ ਲੋਕ ਅੱਗੇ ਆਉਣ ਅਤੇ ਪੰਜਾਬ ਵਾਸੀਆਂ ਨੂੰ ਅਪੀਲ ਕਰਾਂਗੇ ਚੰਗੇ ਲੋਕਾਂ ਦਾ ਸਮਰਥਨ ਕੀਤਾ ਜਾਏ ਜੋ ਕਿਸਾਨਾਂ ਦੇ ਹੱਕ ਦੀ ਗੱਲ ਕਰਨ ਉਨ੍ਹਾਂ ਦਾ ਪੂਰਾ ਸਮਰਥਨ ਕੀਤਾ ਜਾਵੇ ਤਾਂ ਹੀ ਸਾਡੇ ਅੰਦੋਲਨ ਨੂੰ ਤਾਕਤ ਮਿਲੇਗੀ ਉਨ੍ਹਾਂ ਨੇ ਕਿਹਾ ਕਿ ਮੈਂ ਕਦੇ ਵੀ ਨਹੀਂ ਕਿਹਾ ਕਿ ਮੈਂ ਪਾਰਟੀ ਬਣਾਵਾਂਗਾ ,ਮੈਂ ਮੁੱਖ ਮੰਤਰੀ ਦਾ ਚਿਹਰਾ ਹੋਵਾਂਗਾ ਅਤੇ ਨਾ ਹੀ ਮੈਂ ਕਦੇ ਪੰਜਾਬ ਤੋਂ ਚੋਣ ਲੜਾਂਗਾ ਪੰਜਾਬ ਦੇ ਹੀ ਚੰਗੇ ਲੋਕ ਅੱਗੇ ਆਉਣ ਅਤੇ ਮਿਸ਼ਨ ਪੰਜਾਬ ਨੂੰ ਕਾਮਯਾਬ ਬਣਾਉਣ ਉਨ੍ਹਾਂ ਨੇ ਕਿਹਾ ਜਾਣ-ਬੁੱਝ ਕੇ ਇਸ ਸਾਜਿਸ਼ ਦੇ ਤਹਿਤ ਬਦਨਾਮ ਕਰਨ ਲਈ ਮੀਡੀਆ ਦੇ ਜਰੀਏ ਇਹ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਕੀ ਗੁਰਨਾਮ ਸਿੰਘ ਚਾਡੂਨੀ ਨੇ ਪਾਰਟੀ ਬਣਾ ਲਈ ਹੈ ਅਤੇ ਪੰਜਾਬ ਤੋਂ ਗੁਰਨਾਮ ਸਿੰਘ ਚਾਡੂਨੀ ਮੁੱਖ ਮੰਤਰੀ ਦਾ ਚਿਹਰਾ ਹੋਣਗੇ ਇਹ ਕੋਰਾ ਝੂਠ ਹੈ ਮੈਂ ਕਿਸਾਨੀ ਅੰਦੋਲਨ ਨਾਲ ਜੁੜਿਆ ਹੋਇਆ ਹੈ ਕਿਸਾਨੀ ਅੰਦੋਲਨ ਨਾਲ ਜੁੜਿਆ ਰਹਾਗਾਂ ਪੰਜਾਬ ਤੋਂ ਕਿਸੇ ਤਰ੍ਹਾਂ ਦਾ ਕੋਈ ਚੋਣ ਨਹੀਂ ਲੜਾਂਗਾ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੀ ਅੰਦੋਲਨ ਉਸੇ ਤਰ੍ਹਾਂ ਚਲਦਾ ਰਹੇਗਾ ਅੰਦੋਲਨ ਨੂੰ ਮਜਬੂਤ ਕਰਨ ਲਈ ਤਨ ਮਨ ਧਨ ਨਾਲ ਸਹਿਯੋਗ ਕੀਤਾ ਜਾਏ ਇਹ ਤਰ੍ਹਾਂ ਦੇ ਬਹਿਕਾਵੇ ਵਿੱਚ ਨਾ ਆਇਆ ਜਾਏ ਸਾਜਸ਼ ਤਹਿਤ ਝੂਠੀਆਂ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਅਸੀਂ ਅੰਦੋਲਨ ਉਦੋਂ ਤੱਕ ਲੜਦੇ ਰਹਾਂਗੇ ਜਦੋਂ ਤੱਕ ਤਿੰਨੋ ਕਾਲੇ ਕਾਨੂੰਨ ਸਰਕਾਰ ਕੋਲੋ ਰੱਦ ਨਹੀਂ ਕਰਵਾ ਲੈਂਦੇ