ਵਿਰਸਾ ਫਾਰਐਵਰ ਵੱਲੋਂ ਜ਼ਰੂਰਤਮੰਦ ਸਿਕਲੀਗਰ ਪਰਿਵਾਰਾਂ ਨੂੰ ਕੱਪੜੇ ਅਤੇ ਬਿਸਤਰ ਦਿੱਤੇ ਗਏ
ਕਰਨਾਲ 21 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਜ਼ਿਲੇ ਦੇ ਹਲਕਾ ਇੰਦਰੀ ਵਿਚ ਪੈਂਦੇ ਪਿੰਡ ਹਦਵਾਣਾ ਵਿਖੇ ਜਰੂਰਤਮੰਦ ਪਰਿਵਾਰਾਂ ਨੂੰ ਵਿਰਸਾ ਫਾਰਐਵਰ ਚੈਰੀਟੇਬਲ ਟਰੱਸਟ ਅਤੇ ਸਾਗਾ ਮਿਊਜਿਕ ਵਲੋ ਬਿਸਤਰੇ, ਕੱਪੜੇ ,ਸਬਜ਼ੀਆਂ, ਰਸਦ ਅਤੇ ਹੋਰ ਘਰ ਵਿਚ ਵਰਤੋਂ ਆਉਣ ਵਾਲਾ ਜ਼ਰੂਰੀ ਸਮਾਨ ਦਿੱਤਾ ਇਸ ਮੌਕੇ ਧਰਮਪਾਲ ਅਰੋੜਾ ਨੇ ਦੱਸਿਆ ਕਿ ਯੂਸ਼ਿਸ ਵੱਲੋਂ ਦੋ ਸਾਲ ਪਹਿਲਾਂ ਸੂਬੇਦਾਰ ਜੋਗਿੰਦਰ ਸਿੰਘ ਫਿਲਮ ਦਾ ਨਿਰਮਾਣ ਕੀਤਾ ਸੀ ਇਸ ਫਿਲਮ ਦੀ ਸ਼ੂਟਿੰਗ ਦੇਸ਼ ਦੇ ਕਈ ਥਾਵਾਂ ਵਿੱਚ ਹੋਈ ਸ਼ੂਟਿੰਗ ਦੌਰਾਨ ਯੂਸ਼ਿਸ ਵਿਚ ਕੰਮ ਕਰਦੇ ਹੋਏ ਕੰਪਨੀ ਦੇ ਜਰਨਲ ਮਨੇਜਰ ਗੌਰਵ ਅਰੋੜਾ ਦੀ ਮੌਤ ਹੋ ਗਈ ਸੀ ਜਿਨ੍ਹਾਂ ਦੀ ਕੱਲ ਬਰਸੀ ਹੈ ਇਸ ਨੂੰ ਸਨਮੁੱਖ ਰੱਖਦੇ ਹੋਏ ਵਿਰਸਾ ਫਾਰਐਵਰ ਅਤੇ ਸਾਗਾ ਮਿਊਜਿਕ ਵਲੋ ਗੌਰਵ ਅਰੋੜਾ ਦੀ ਬਰਸੀ ਮਨਾਉਂਦੇ ਹੋਏ ਪਿੰਡ ਹਦਵਾਣਾ ਜਿੱਥੇ ਕਾਫੀ ਵੱਡੀ ਗਿਣਤੀ ਵਿੱਚ ਗਰੀਬ ਜ਼ਰੂਰਤਮੰਦ ਸਿਕਲੀਗਰ ਸਿੱਖ ਪਰਿਵਾਰ ਰਹਿੰਦੇ ਹਨ ਉਨ੍ਹਾਂ ਨੂੰ ਜ਼ਰੂਰਤ ਲਈ ਅਸੀਂ ਅੱਜ ਬਿਸਤਰੇ ,ਕੱਪੜੇ, ਟੀ ਸ਼ਰਟਾਂ ,ਸਬਜ਼ੀਆਂ ,ਅਤੇ ਹੋਰ ਰਸਦ ਇਹਨਾਂ ਪਰਿਵਾਰਾਂ ਨੂੰ ਦਿੱਤੀ ਹੈ ਕਿਉਂਕਿ ਇਹ ਪਰਿਵਾਰ ਕਾਫੀ ਜ਼ਰੂਰਤਮੰਦ ਹਨ ਪਰ ਸਿੱਖ ਵਿਰਸੇ ਨਾਲ ਜੁੜੇ ਹਨ ਅਤੇ ਮਜ਼ਦੂਰੀ ਕਰਦੇ ਹਨ ਇਨ੍ਹਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੁੰਦਾ ਹੈ ਇਸ ਲਈ ਅਸੀਂ ਇੱਕ ਛੋਟਾ ਜਿਹਾ ਉਦਮ ਕੀਤਾ ਹੈ ਅਤੇ ਅੱਜ ਇਥੇ ਆਏ ਹਨ ਇਹਨਾਂ ਪਰਿਵਾਰਾਂ ਨੂੰ ਜ਼ਰੂਰਤ ਦਾ ਸਾਮਾਨ ਦਿੱਤਾ ਅੱਗੇ ਵਿ ਅਸੀਂ ਇਹਨਾ ਦੇ ਪਿੰਡ ਵਿੱਚ ਕਿਸੇ ਤਰ੍ਹਾਂ ਦੀ ਕੋਈ ਦੀ ਜ਼ਰੂਰਤ ਹੋਈ ਤਾਂ ਅਸੀਂ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਸਾਡੇ ਸਿੱਖ ਪਰਿਵਾਰਾਂ ਲਈ ਸਿੱਖ ਭਰਾਵਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਦੇ ਲੈਂਟਰ ਲਈ ਸਾਨੂੰ ਸਰੀਆ, ਸੀਮਿੰਟ, ਰੇਤੇ ਦੀ ਜ਼ਰੂਰਤ ਹੈ ਇਸ ਵਿੱਚ ਸਾਡਾ ਸਹਿਯੋਗ ਕੀਤਾ ਜਾਵੇ ਤਾਂ ਇਸ ਮੌਕੇ ਤੇ ਹੀ ਧਰਮਪਾਲ ਅਰੋੜਾ ਨੇ ਕਿਹਾ ਸਾਡੇ ਵੱਲੋਂ ਜਿੰਨਾ ਵੀ ਹੋ ਸਕੇ ਅਸੀਂ ਸਹਿਯੋਗ ਕਰਾਂਗੇ ਪਰ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਚੰਗੀ ਪੜ੍ਹਾਈ ਕਰਵਾਊਂ ਤਾਂ ਜੋ ਤੁਹਾਡੇ ਬੱਚੇ ਪੜ੍ਹ ਲੈ ਕੇ ਕੋਈ ਚੰਗਾ ਕੰਮ ਕਰ ਸਕਣ ਅਤੇ ਆਪਣੀ ਮਿਹਨਤ ਨਾਲ ਆਪਣੇ ਪਰਿਵਾਰ ਅਤੇ ਸਿਕਲੀਗਰ ਭਾਈਚਾਰੇ ਨੂੰ ਤਰੱਕੀਆਂ ਵੱਲ ਲੈ ਕੇ ਜਾ ਸਕਣ ਬੱਚਿਆਂ ਦੀ ਪੜਾਈ ਲਈ ਵੀ ਸਾਡੇ ਵੱਲੋਂ ਪੂਰਾ ਸਹਿਯੋਗ ਕੀਤਾ ਜਾਏਗਾ ਇਸ ਮੌਕੇ ਗੋਰਵ ਦੇ ਮਾਤਾ-ਪਿਤਾ ਅਤੇ ਵੱਡੀ ਗਿਣਤੀ ਵਿੱਚ ਸਿਕਲੀਗਰ ਪਰਿਵਾਰ ਤੇ ਪਿੰਡ ਵਾਸੀ ਮੌਜੂਦ ਸਨ