ਕਾਂਗਰਸ ਵੱਲੋਂ ਭਾਜਪਾ ਗੱਦੀ ਛੱਡੋ ਨਾਮ ਤੋਂ ਅੰਦੋਲਨ ਕੀਤਾ
ਕਰਨਾਲ 9 ਅਗਸਤ (ਪਲਵਿੰਦਰ ਸਿੰਘ ਸੱਗੂ)
ਅਗਸਤ ਮਹੀਨੇ ਵਿੱਚ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ੋ ਭਾਰਤ ਛੱਡੋ ਅੰਦੋਲਨ ਹੋਇਆ ਹੁਣ ਉਸੇ ਦੀ ਤਰਜ਼ ਤੇ ਕਰਨਾਲ ਕਾਂਗਰਸ ਵੱਲੋਂ ਭਾਜਪਾ ਗੱਦੀ ਛੱਡੋ ਨਾਮ ਤੋਂ ਅੰਦੋਲਨ ਸ਼ੁਰੂ ਕਰ ਪ੍ਰਦਰਸ਼ਨ ਕੀਤਾ ਕਾਂਗਰਸੀ ਵਰਕਰ ਵੱਡੀ ਗਿਣਤੀ ਵਿੱਚ ਮਹਾਰਿਸ਼ੀ ਬਾਲਮੀਕੀ ਚੌਂਕ ਤੇ ਧਰਨੇ ਤੇ ਬੈਠੇ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਗੱਦੀ ਛੱਡਣ ਦੀ ਮੰਗ ਕੀਤੀ ਇਸ ਮੌਕੇ ਤੇ ਕਾਂਗਰਸ ਦੇ ਅਸੰਦ ਤੋ ਵਿਧਾਯਕ ਸ਼ਮਸ਼ੇਰ ਸਿੰਘ ਗੋਗੀ ਨੇ ਕਿਹਾ ਸੂਬੇ ਵਿਚ ਕਿਸਾਨ ਅਤੇ ਨੌਜੁਆਨ ਪਰੇਸ਼ਾਨ ਹਨ ਬੇਰੋਜ਼ਗਾਰੀ ਅਤੇ ਮਹਿੰਗਾਈ ਚਰਮਸੀਮਾ ਤੇ ਹੈ ਕਾਨੂੰਨ ਵਿਵਸਥਾ ਠੱਪ ਪਈ ਹੈ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਜਿਸ ਤਰ੍ਹਾਂ 1942 ਵਿੱਚ ਮਹਾਤਮਾ ਗਾਂਧੀ ਨੇ ਅੰਗਰੇਜ਼ਾਂ ਦੇ ਖਿਲਾਫ਼ 9 ਅਗਸਤ ਨੂੰ ਅੰਗਰੇਜ਼ਾ ਭਾਰਤ ਛੱਡੋ ਅਭਿਆਨ ਸ਼ੁਰੂ ਕੀਤਾ ਸੀ ਓਸੇ ਤਰ੍ਹਾਂ ਹੀ ਕਾਂਗਰਸ ਵੱਲੋਂ ਅੱਜ ਸੂਬੇ ਵਿੱਚ ਭਾਜਪਾ ਗੱਦੀ ਛੱਡੋ ਅਭਿਆਨ ਸ਼ੁਰੂ ਕੀਤਾ ਗਿਆ ਹੈ ਉਨ੍ਹਾਂ ਨੇ ਕਿਹਾ ਜਦੋਂ ਭਾਜਪਾ ਸਰਕਾਰ ਬਣੀ ਹੈ ਬੇਰੋਜ਼ਗਾਰੀ ਕਈ ਗੁਣਾ ਵਧ ਗਈ ਹੈ ਪ੍ਰਧਾਨ ਮੰਤਰੀ ਅਤੇ ਸੂਬੇ ਦਾ ਮੁੱਖ ਮੰਤਰੀ ਸੀ ਆਪਣਾ ਪ੍ਰਚਾਰ ਕਰ ਰਹੇ ਹਨ ਦੇਸ਼ ਅਤੇ ਸੂਬੇ ਦੀ ਜਨਤਾ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਉਨ੍ਹਾਂ ਨੇ ਕਿਹਾ ਸਰਕਾਰ ਵਿਰੋਧੀ ਧਿਰਾਂ ਦੇ ਨੇਤਾਵਾਂ ਦੀ ਜਾਸੂਸੀ ਕਰਵਾ ਰਹੀ ਹੈ ਜਿਸ ਦਾ ਖੁਲਾਸਾ ਹੋ ਚੁੱਕਾ ਹੈ ਇਸਤੋਂ ਸ਼ਰਮਨਾਕ ਹਰਕਤ ਕੀ ਹੋ ਸਕਦੀ ਹੈ ਤਿੰਨ ਖੇਤੀ ਕਰਨ ਉਨ੍ਹਾਂ ਨੂੰ ਜ਼ਬਰਦਸਤੀ ਸਰਕਾਰ ਕਿਸਾਨਾਂ ਤੇ ਖੋਹਣਾ ਚਾਹੁੰਦੀ ਹੈ ਕਿਸਾਨ ਪਿਛਲੇ ਨੌਂ ਮਹੀਨਿਆਂ ਤੋਂ ਸੜਕਾਂ ਤੇ ਸੰਘਰਸ਼ ਕਰ ਰਹੇ ਹਨ ਪਰ ਸਰਕਾਰ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਖਮਿਆਜ਼ਾ ਭੁਗਤਣਾ ਪਵੇਗਾ ਇਸ ਮੌਕੇ ਤੇ ਸਾਬਕਾ ਵਿਧਾਇਕ ਬਾਲਮੀਕੀ, ਸਾਬਕਾ ਵਿਧਾਇਕ ਰਿਸ਼ਾਲ ਸਿੰਘ , ਸੁਰੇਸ਼ ਗੁਪਤਾ ਮਤਲੋਡਾ, ਚਾਂਦ ਰਾਮ ਚੌਹਾਨ, ਤੇ ਹੋਰ ਕਾਂਗਰਸੀ ਨੇਤਾ ਅਤੇ ਵਰਕਰ ਮੌਜੂਦ ਸਨ