ਕਿਸਾਨ ਅੰਦੋਲਨ ਅਤੇ ਮਹਿੰਗਾਈ ਨੂੰ ਲੈ ਕੇ ਸੰਸਦ ਵਿਚ ਘੇਰਿਆ ਜਾਏਗਾ ਸਰਕਾਰ ਨੂੰ- ਦੀਪਿੰਦਰ ਹੁੱਡਾ
ਕਿਹਾ -ਪ੍ਰਧਾਨ ਮੰਤਰੀ ਨੇ ਖੁਦ ਨੂੰ ਬਚਾਉਣ ਲਈ 12 ਮੰਤਰੀਆਂ ਦੀ ਬਲੀ ਦਿੱਤੀ
ਕਰਨਾਲ 10 ਜੁਲਾਈ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਪਹੁੰਚੇ ਹਰਿਆਣਾ ਤੋਂ ਰਾਜ ਸਭਾ ਸਾਂਸਦ ਅਤੇ ਕਾਂਗਰਸ ਵਰਕਿੰਗ ਕਮੇਟ ਦੇ ਮੈਂਬਰ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਆਣ ਵਾਲੇ ਮਾਨਸੂਨ ਸਤਰ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਅਤੇ ਮਹਿੰਗਾਈ ਦੇ ਮੁੱਦੇ ਦੇ ਨਾਲ ਘਰੋਂ ਉਨਾਂ ਨੂੰ ਲੈ ਕੇ ਸਰਕਾਰ ਵੱਲੋਂ ਕੀਤੀ ਬਦ ਇੰਤਜਾਮੀਆ ਤੂੰ ਲੈ ਕੇ ਐਸ ਡੀ ਏ ਸਰਕਾਰ ਨੂੰ ਸੰਸਦ ਵਿਚ ਘੇਰਿਆ ਜਾਏਗਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਤਰੀ ਮੰਡਲ ਦੀਆਂ ਨਕਾਮੀਆਂ ਦੀ ਖ਼ੁਦ ਜਿੰਮੇਵਾਰੀ ਲੈਣੀ ਚਾਹੀਦੀ ਸੀ ਪਰ ਉਨ੍ਹਾਂ ਨੇ ਆਪਣੀ ਕੁਰਸੀ ਬਚਾਉਣ ਖਾਤਰ ਆਪਣੇ ਸੀਨੀਅਰ 12 ਮੰਤਰੀਆਂ ਦੀ ਬਲੀ ਦੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਗਏ ਕਮਜ਼ੋਰ ਚੇਹਰਿਆਂ ਦੇ ਦਮ ਤੇ ਦੇਸ਼ ਕਿਵੇਂ ਚਲੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕਰੋਨਾ ਦੇ ਕਾਰਨ ਦੇਸ਼ ਆਰਥਿਕ ਮੰਦੀ ਦੀ ਮਾਰ ਚਲ ਰਿਹਾ ਹੈ ਤੇ ਸਮੇਂ ਵਿੱਚ ਵੀ ਮੋਦੀ ਨੇ 18 ਹੋਰ ਨਵੇ ਮੰਤਰੀ ਬਣਾ ਕੇ ਦੇਸ ਉਤੇ ਬੋਝ ਲੱਦ ਦਿੱਤਾ ਹੈ ਇਸ ਸਮੇਂ ਮਹਿੰਗਾਈ ਦੇ ਕਾਰਨ ਦੇਸ਼ ਵਿਚ ਤ੍ਰਾਹੀ-ਤ੍ਰਾਹੀ ਮਚੀ ਹੋਈ ਹੈ ਹਰ ਚੀਜ਼ ਵਿਚ ਮਹੰਗਾਈ ਅਸਮਾਨ ਨੂੰ ਛੂਹ ਰਹੀ ਹੈ ਪਰ ਸਰਕਾਰ ਇਸ ਮਹਿੰਗਾਈ ਨੂੰ ਲੈ ਕੇ ਕੋਈ ਠੋਸ ਕਦਮ ਨਹੀਂ ਚੁੱਕ ਰਹੀ ਇਸ ਤੋਂ ਪਹਿਲਾਂ ਸਾਂਸਦ ਦੀਪੇਂਦਰ ਸਿੰਘ ਹੁੱਡਾ ਕਾਂਗਰਸ ਦੇ ਸੀਨੀਅਰ ਨੇਤਾ ਬੀਰਬਲ ਤਵਰ ਦੇ ਘਰ ਦੁੱਖ ਪ੍ਰਗਟ ਕਰਨ ਗਏ ਉਸ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਕਿਉਂਕਿ ਕੁਝ ਦਿਨ ਪਹਿਲਾਂ ਤਵਰ ਦੇ ਪੁੱਤਰ ਦਾ ਦੇਹਾਂਤ ਹੋ ਗਿਆ ਸੀ ਤਾਂ ਭੁਪਿੰਦਰ ਹੁੱਡਾ ਪਰਿਵਾਰ ਨੂੰ ਸੰਵੇਦਨਾ ਦੇਣ ਗਏ ਸਨ ਉਸ ਤੋਂ ਬਾਅਦ ਕਰਨਾਲ ਦੇ ਜੁਡਲਾ ਗੇਟ ਪਹੁੰਚਣ ਦੇ ਕਰਨਾਲ ਕਾਂਗਰਸ ਦੇ ਜ਼ਿਲਾ ਸੰਯੋਜਕ ਅਤੇ ਹਰਿਆਣਾ ਘੱਟ ਗਿਣਤੀ ਆਯੋਗ ਦੇ ਚੇਅਰਮੈਨ ਤਰਲੋਚਨ ਸਿੰਘ ਦੇ ਮਾਰਗ-ਦਰਸ਼ਕ ਤੇ ਪ੍ਰੇਮ ਮਲਮਨੀਆ ਵਿਹਾਰਕ ਅਗਵਾਈ ਹੇਠ ਸੈਂਕੜੇ ਕਾਂਗਰਸ ਵਰਕਰਾਂ ਨੇ ਦੀਪੇਂਦਰ ਹੁੱਡਾ ਦਾ ਜ਼ੋਰਦਾਰ ਸਵਾਗਤ ਕੀਤਾ ਅਤੇ ਸੈਂਕੜੇ ਯੁਵਾ ਨੇ ਆਪਣਾ ਸਮਰਥਨ ਦਿੱਤਾ ਇਸ ਮੌਕੇ ਤਰਲੋਚਨ ਸਿੰਘ ,ਭੀਮ ਮਹਿਤਾ, ਨਰਿੰਦਰ ਸਾਗਵਾਨ, ਜਿਲੇ ਰਾਮ ਸ਼ਰਮਾ, ਸੁਰਿੰਦਰ ਨਰਵਾਲ ,ਪੰਕਜ ਪੂਨੀਆ, ਨੀਟੁ ਮਾਣ, ਅਤੇ ਹੋਰ ਕਾਂਗਰਸੀ ਵਰਕਰ ਮੌਜੂਦ ਸਨ