ਵਿਰਸਾ ਫਾਰਐਵਰ ਵੱਲੋਂ ਕਰਨਾਲ ਦੀ ਜੇਲ੍ਹ ਵਿੱਚ ਮਹਿਲਾ ਕੈਦੀਆਂ ਨੂੰ ਗਰਮੀਆਂ ਦੇ ਕੱਪੜੇ ਦਿੱਤੇ ਗਏ
ਕਰਨਾਲ 6 ਜੁਲਾਈ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੀ ਜ਼ਿਲ੍ਹਾ ਜੇਲ੍ਹ ਵਿੱਚ ਵਿਰਸਾ ਫਾਰਐਵਰ ਸੰਸਥਾ ਵੱਲੋਂ ਜੇਲ੍ਹ ਵਿਚ ਬੰਦ ਮਹਿਲਾ ਕੈਦੀਆਂ ਨੂੰ ਗਰਮੀਆਂ ਦੇ ਕੱਪੜੇ ਦਿੱਤੇ ਗਏ ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਸ ਗੁਰਬਖਸ਼ ਸਿੰਘ ਮਨਚੰਦਾ ਨੇ ਦੱਸਿਆ ਕਿ ਸਾਨੂੰ ਕੁਝ ਦਿਨ ਪਹਿਲਾਂ ਪਤਾ ਚੱਲਿਆ ਕਿ ਕਰਨਾਲ ਦੀ ਜ਼ਿਲ੍ਹਾ ਜੇਲ੍ਹ ਵਿਚ ਕੈਦ ਮਹਿਲਾ ਕੈਦੀਆਂ ਕੋਲ ਗਰਮੀਆਂ ਵਿੱਚ ਪਾਉਣ ਲਈ ਕੱਪੜੇ ਨਹੀਂ ਹਨ ਜਿਸ ਕਾਰਨ ਮਹਿਲਾ ਕੈਦੀਆਂ ਨੂੰ ਗਰਮੀ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਅੱਜ ਵਿਰਸਾ ਫਾਰਐਵਰ ਵੀ ਟੀਮ ਵੱਲੋਂ 100 ਮਹਿਲਾਵਾਂ ਕੈਦੀਆਂ ਨੂੰ ਗਰਮੀਆਂ ਦੇ ਕੱਪੜੇ( ਸੂਟ ਦੁਪੱਟਾ ) ਦਿੱਤੇ ਗਏ ਹਨ ਇਸ ਮੌਕੇ ਤੇ ਜ਼ਿਲ੍ਹਾ ਜੇਲ੍ਹ ਦੀ ਡਿਪਟੀ ਜੇਲਰ ਸ਼ਿਲਾਕਸ਼ੀ ਭਾਰਦਵਾਜ ਨੇ ਵਿਰਸਾ ਫਾਰਐਵਰ ਦੇ ਚੇਅਰਮੈਨ ਸ ਗੁਰਬਖਸ਼ ਸਿੰਘ ਮਾਨਚੰਦਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਰੋਨਾ ਮਹਾਂਮਾਰੀ ਦੇ ਚਲਦੇ ਕੈਦੀਆਂ ਦੀਆਂ ਮੁਲਾਕਾਤਾਂ ਕਾਫੀ ਹੱਦ ਤੱਕ ਬੰਦ ਹਨ ਅਤੇ ਜਿਨ੍ਹਾਂ ਕੈਦੀਆਂ ਦੇ ਪਰਿਵਾਰਿਕ ਮੈਂਬਰ ਕਿਸੇ ਕਾਰਨ ਮੁਲਾਕਾਤ ਨਹੀਂ ਕਰ ਸਕੇ ਖਾਸ ਕਰ ਮਹਿਲਾ ਕੈਦੀਆਂ ਕੋਲ ਕੱਪੜਿਆਂ ਦੀ ਕਮੀ ਹੋ ਗਈ ਸੀ ਅਤੇ ਇਸ ਤਪਦੀ ਗਰਮੀ ਵਿੱਚ ਮਹਿਲਾ ਕੈਦੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਅੱਜ ਸਿੱਖ ਸੰਗਠਨ ਵਿਰਸਾ ਫਾਰਐਵਰ ਦੀ ਟੀਮ ਵੱਲੋਂ ਮਹਿਲਾ ਕੈਦੀਆਂ ਨੂੰ ਗਰਮੀਆਂ ਦੇ ਕੱਪੜੇ ਦੇਖ ਕੇ ਕਾਫੀ ਰਾਹਤ ਦਿੱਤੀ ਹੈ ਅਸੀਂ ਇਸ ਟੀਮ ਦਾ ਤਹਿ ਦਿਲੋਂ ਧੰਨਵਾਦੀ ਹਾਂ ਉਹਨਾਂ ਨੇ ਕਿਹਾ ਪਿਛਲੇ ਇਕ ਮਹੀਨੇ ਤੋਂ ਮਹਿਲਾ ਕੈਦੀਆਂ ਨੂੰ ਗਰਮੀ ਕਾਰਨ ਕੱਪੜਿਆਂ ਨੂੰ ਲੈ ਕੇ ਵੱਡੀ ਪ੍ਰੇਸ਼ਾਨੀ ਹੋ ਰਹੀ ਸੀ ਇਸ ਨੂੰ ਅੱਜ ਸਿੱਖ ਸਮੁਦਾਇ ਵੱਲੋਂ ਪੂਰਾ ਕੀਤਾ ਗਿਆ ਹੈ ਇਸ ਨਾਲ ਮਹਿਲਾ ਕੈਦੀਆਂ ਨੂੰ ਵੱਡੀ ਰਾਹਤ ਮਿਲੇਗੀ ਉਹਨਾਂ ਨੇ ਕਿਹਾ ਸਮੇਂ ਸਮੇਂ ਤੇ ਹੋਰ ਵੀ ਸਮਾਜਿਕ ਸੰਗਠਨ ਕੈਦੀਆਂ ਦੇ ਜ਼ਰੂਰਤਾਂ ਪੂਰੀਆਂ ਕਰਦੇ ਹਨ ਮੈਂ ਸਭ ਸੰਗਠਨਾਂ ਦਾ ਧੰਨਵਾਦ ਕਰਦੀ ਹਾਂ ਇਸ ਮੌਕੇ ਤੇ ਵਿਰਸਾ ਫਾਰ ਐਵਰ ਦੇ ਚੇਅਰਮੈਨ ਗੁਰਬਖਸ਼ ਸਿੰਘ ਮਨਚੰਦਾ ਟੀਮ ਦੇ ਮੈਂਬਰ ਮੀਨਾਕਸ਼ੀ ਸ਼ਰਮਾ ਐਡਵੋਕੇਟ ਅੰਗਰੇਜ ਸਿੰਘ ਪੰਨੂ ਤੇ ਹੋਰ ਟੀਮ ਦੇ ਮੈਂਬਰ ਮੌਜੂਦ ਸਨ