ਹਰਿਆਣਾ ਕਮੇਟੀ ਦੇ 5 ਮੈਂਬਰੀ ਵਫ਼ਦ ਵਲੋਂ ਸਿੰਘੂ ਬਾਰਡਰ ਤੇ ਕਿਸਾਨ ਆਗੂਆਂ ਨਾਲ ਕੀਤੀ ਮੁਲਾਕਾਤ — ਜਥੇਦਾਰ ਰਤੀਆ

Spread the love

ਹਰਿਆਣਾ ਕਮੇਟੀ ਦੇ 5 ਮੈਂਬਰੀ ਵਫ਼ਦ ਵਲੋਂ ਸਿੰਘੂ ਬਾਰਡਰ ਤੇ ਕਿਸਾਨ ਆਗੂਆਂ ਨਾਲ ਕੀਤੀ ਮੁਲਾਕਾਤ — ਜਥੇਦਾਰ ਰਤੀਆ
ਕਰਨਾਲ 2 ਜੁਲਾਈ (ਪਲਵਿੰਦਰ ਸਿੰਘ ਸੱਗੂ)

ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ ਉੱਪਰ ਚੱਲ ਰਹੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਦਾ ਸੰਘਰਸ਼ ਪਿਛਲੇ 7 ਮਹੀਨਿਆਂ ਤੋਂ ਲਗਾਤਾਰ ਜਾਰੀ ਹੈ ਜਿਸ ਵਿੱਚ ਸੈਂਕੜੇ ਕਿਸਾਨਾਂ ਦੀਆਂ ਜਾਨਾਂ ਇਸ ਸੰਘਰਸ਼ ਦੇ ਲੇਖੇ ਲੱਗ ਚੁੱਕੀਆਂ ਹਨ ਪਹਿਲਾਂ ਕੇਂਦਰ ਅਤੇ ਕਿਸਾਨਾਂ ਵਿੱਚ ਗਿਆਰਾਂ ਗੇਡ਼ ਦੀ ਗੱਲਬਾਤ ਚੱਲ ਚੁੱਕੀ ਹੈ ਪਰ 26 ਜਨਵਰੀ ਦੀ ਘਟਨਾ ਤੋਂ ਬਾਅਦ ਤੋਂ ਬਾਅਦ ਕੇਂਦਰ ਅਤੇ ਕਿਸਾਨਾਂ ਦੀ ਗੱਲਬਾਤ ਟੁੱਟ ਗਈ ਸੀ ਇਸ ਗੱਲਬਾਤ ਨੂੰ ਮੁੜ ਸ਼ੁਰੂ ਕਰਵਾਉਣ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਹਰਿਆਣਾ ਕਮੇਟੀ ਦੇ ਮੀਤ ਪ੍ਰਧਾਨ ਜਥੇਦਾਰ ਸਵਰਨ ਸਿੰਘ ਰਤੀਆ ਨੇ ਕਿਹਾ ਕੇ ਹਰਿਆਣਾ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਆਪਣੀ 4 ਜੂਨ ਦੀ ਮੀਟਿੰਗ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਕੇਂਦਰ ਸਰਕਾਰ ਅਤੇ ਕਿਸਾਨਾਂ ਵਿੱਚ ਰੁਕੀ ਗੱਲਬਾਤ ਨੂੰ ਮੁੜ ਸ਼ੁਰੂ ਕਰਾਉਣ ਲਈ ਮੁੱਖ ਮੰਤਰੀ ਹਰਿਆਣਾ ਅੱਗੇ ਪ੍ਰਸਤਾਵ ਰੱਖਿਆ ਜਾਵੇ ਜਿਸ ਦੇ ਤਹਿਤ ਲੰਘੀ 22 ਜੂਨ ਨੂੰ ਮੁੱਖ  ਹਰਿਆਣਾ ਸ੍ਰੀ ਮਨੋਹਰ ਲਾਲ ਖੱਟੜ ਨਾਲ ਹਰਿਆਣਾ ਕਮੇਟੀ ਦੇ ਇਕ ਵਫ਼ਦ ਨੇ ਕਮੇਟੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਅਗਵਾਈ ਵਿਚ ਮੁਲਾਕਾਤ ਕਰਕੇ ਲਿਖਤੀ ਪੱਤਰ ਸੌਂਪ ਕੇ ਪ੍ਰਸਤਾਵ ਰੱਖਿਆ ਤੇ ਕਿਹਾ ਕੇ ਰੁਕੀ ਗੱਲਬਾਤ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਹਰਿਆਣਾ ਆਪਣੇ ਵੱਲੋਂ ਸਾਰਥਕ ਯਤਨ ਕਰਨ ਤਾਂ ਕਿ ਕੇਂਦਰ ਅਤੇ ਕਿਸਾਨਾਂ ਦੀ ਰੁਕੀ ਹੋਈ ਗੱਲਬਾਤ ਸ਼ੁਰੂ ਹੋ ਜਾਵੇ ਅਤੇ 3 ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਸੰਘਰਸ਼ ਦਾ ਫੈਸਲਾ ਹੋ ਸਕੇ ਇਸ ਸੰਬੰਧੀ 1 ਜੁਲਾਈ ਨੂੰ ਸਿੰਘੂ ਬਾਰਡਰ ਉੱਪਰ ਹਰਿਆਣਾ ਕਮੇਟੀ ਦੇ 5 ਮੈਂਬਰੀ ਵਫ਼ਦ ਜਸਬੀਰ ਸਿੰਘ ਭਾਟੀ ਕਿਸਾਨ ਆਗੂ ਅਤੇ ਜਰਨਲ ਸਕੱਤਰ ਹਰਿਆਣਾ ਕਮੇਟੀ,ਸਵਰਨ ਸਿੰਘ ਰਤੀਆ ਮੀਤ ਪ੍ਰਧਾਨ, ਗੁਰਚਰਨ ਸਿੰਘ ਚੀਂਮੋ,ਹਰਭਜਨ ਸਿੰਘ ਰਠੌਰ ਦੋਵੇਂ ਅੰਤਰਿੰਗ ਮੈਂਬਰ ਅਤੇ ਸਕੱਤਰ ਸਰਬਜੀਤ ਸਿੰਘ ਨੇ ਸਿੰਘੂ ਬਾਰਡਰ ਉੱਪਰ ਕਿਸਾਨ ਆਗੂਆਂ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਲਿਖਤੀ ਤੌਰ ਤੇ ਇਕ ਪੱਤਰ ਦਿਤਾ ਗਿਆ ਜਿਸ ਨੂੰ 9 ਮੈਂਬਰੀ ਕਮੇਟੀ ਦੇ ਆਗੂ ਡਾ. ਦਰਸ਼ਨਪਾਲ,ਜੋਗਿੰਦਰ ਯਾਦਵ, ਜੋਗਿੰਦਰ ਸਿੰਘ ਉਗਰਾਹਾਂ, ਜਗਜੀਤ ਸਿੰਘ ਡੱਲੇਵਾਲ ਅਤੇ ਉਹਨਾਂ ਦੇ ਸਾਥੀਆਂ ਨੇ ਪ੍ਰਾਪਤ ਕੀਤਾ ਜਥੇਦਾਰ ਰਤੀਆ ਨੇ ਦੱਸਿਆ ਕਿ ਕਿਸਾਨ ਆਗੂਆਂ ਦੇ ਵੱਲੋਂ ਪੱਤਰ ਪ੍ਰਾਪਤ ਕਰ ਕੇ ਆਪਣੀ 40 ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਉਸ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ ਉਨਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਅਤੇ ਕਿਸਾਨਾਂ ਵਿਚਾਲੇ ਗੱਲਬਾਤ ਸ਼ੁਰੂ ਕਰਵਾਉਣ ਲਈ ਯਤਨਸ਼ੀਲ ਹੈ ਅਤੇ ਕਿਸਾਨ ਮੋਰਚੇ ਦੀ ਫਤਹਿ ਹੋਣ ਤੱਕ ਯਤਨ ਜਾਰੀ ਰਹਿਣਗੇ

Leave a Comment

Your email address will not be published. Required fields are marked *

Scroll to Top