ਕਿਸਾਨਾਂ ਵੱਲੋਂ ਸੂਬੇ ਦੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ ਅਤੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ
ਕਰਨਾਲ 5 ਜੂਨ (ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਸੰਸਾਰ ਵਾਤਾਵਰਨ ਦਿਵਸ ਮੌਕੇ ਇੱਕ ਰੁੱਖ ਲਗਾਉਣ ਦਾ ਪ੍ਰੋਗਰਾਮ ਸੀ ਪ੍ਰਸ਼ਾਸਨ ਨੇ ਇਸ ਪ੍ਰੋਗਰਾਮ ਨੂੰ ਚੁੱਪ ਚਪੀਤੇ ਕਰਾਉਣ ਲਈ ਬਿਨਾ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਇਹ ਪ੍ਰੋਗਰਾਮ ਕਰਾਉਣ ਦੀ ਰਣਨੀਤੀ ਬਣਾਈ ਗਈ ਸੀ ਪਰ ਜਦੋਂ ਕਿਸਾਨਾਂ ਨੂੰ ਮੁੱਖ ਮੰਤਰੀ ਦੇ ਆਉਣ ਦਾ ਪਤਾ ਚੱਲਿਆ ਤਾਂ ਕਿਸਾਨਾਂ ਨੇ ਕੱਲ ਰਾਤ ਨੂੰ ਹੀ ਇਕ ਵੀਡੀਓ ਜਾਰੀ ਕਰਕੇ ਕਹਿ ਕੀ ਅਸੀਂ ਕੱਲ ਮੁੱਖ ਮੰਤਰੀ ਦਾ ਵਿਰੋਧ ਕਰਾਂਗੇ ਤਾਂ ਪ੍ਰਸ਼ਾਸਨ ਨੇ ਮੁੱਖ ਮੰਤਰੀ ਦੇ ਪਰੋਗਰਾਮ ਨਿਰਧਾਰਿਤ ਕੀਤਾ ਗਿਆ ਸਮੇਂ ਤੋਂ ਤਕਰੀਬਨ ਦੋ ਘੰਟੇ ਪਹਿਲਾਂ ਹੀ ਮੁੱਖ ਮੰਤਰੀ ਦਾ ਪ੍ਰੋਗਰਾਮ ਕਰਵਾ ਦਿੱਤਾ ਗਿਆ ਮੁੱਖ ਮੰਤਰੀ ਰੁੱਖ ਲਗਾ ਕੇ ਅਤੇ ਛੋਟੇ ਜਿਹੇ ਪ੍ਰੋਗਰਾਮ ਕਰਕੇ ਉਸੇ ਸਮੇਂ ਵਾਪਸ ਚਲੇ ਗਏ ਕਿਸਾਨ ਵੱਡੀ ਗਿਣਤੀ ਵਿੱਚ ਟੋਲ ਪਲਾਜ਼ਾ ਤੇ ਇਕੱਠਾ ਹੋਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਦੋਂ ਕਿਸਾਨਾਂ ਨੂੰ ਪਤਾ ਚਲਿਆ ਗਿਆ ਕਿ ਮੁੱਖ ਮੰਤਰੀ ਵਾਪਸ ਚਲੇ ਗਏ ਹਨ ਤਾਂ ਕਿਸਾਨ ਅਤੇ ਗੱਡੀਆਂ ਵਿਚ ਸਵਾਰ ਹੋ ਕੇ ਜਿੱਥੇ ਮੁੱਖ ਮੰਤਰੀ ਨੇ ਰੁੱਖ ਲਗਾਇਆ ਸੀ ਉਹ ਥੋੜ੍ਹੀ ਦੂਰ ਹੀ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ 3 ਕਾਲੇ ਖੇਤੀ ਕਾਨੂੰਨ ਦੀਆਂ ਕਾਪੀਆਂ ਸਾੜੀਆਂ ਇਸ ਮੌਕੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅਸੀਂ ਭਾਜਪਾ ਦੇ ਹਰ ਲੀਡਰ ਦਾ ਵਿਰੋਧ ਕਰਦੇ ਰਹਾਂਗੇ ਸਾਡੀ ਕਿਸੇ ਨਾਲ ਕੋਈ ਨਿਜੀ ਦੁਸ਼ਮਣੀ ਨਹੀਂ ਉਹ ਕਿਹੜਾ ਵੈਰ ਵਿਰੋਧ ਨਹੀਂ ਭਾਜਪਾ ਸਰਕਾਰ ਕਾਲੇ ਕਾਨੂੰਨ ਰੱਦ ਕਰ ਦੇਵੇ ਅਸੀਂ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠ ਜਾਵਾਂਗਾ ਫਿਰ ਭਾਵੇਂ ਭਾਜਪਾ ਲੀਡਰ ਜਿੰਨੇ ਮਰਜ਼ੀ ਪਰੋਗਰਾਮ ਕਰੀ ਜਾਣ ਸਾਨੂੰ ਕੋਈ ਫਰਕ ਨਹੀਂ ਪਵੇਗਾ ਅਤੇ ਨਾ ਹੀ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਕਿਸਾਨ ਨੇਤਾਵਾਂ ਨੇ ਕਿਹਾ ਅੱਜ ਸਾਫ਼ ਹੋ ਗਿਆ ਹੈ ਮੁੱਖ ਮੰਤਰੀ ਆਪਣੇ ਕਰਨਾਲ ਵਿਧਾਨ ਸਭਾ ਵਿੱਚ ਨਹੀਂ ਆ ਸਕਦਾ ਕਿਉਂਕਿ ਪਿੰਡ ਕੇਮਲਾ ਵਿਚ ਹੋਏ ਕਿਸਾਨਾਂ ਵੱਲੋਂ ਵਿਰੋਧ ਤੋਂ ਬਾਅਦ ਮੁੱਖ ਮੰਤਰੀ ਡਰ ਗਿਆ ਹੈ ਅੱਜ ਜੋ ਪਰੋਗਰਾਮ ਕੀਤਾ ਹੈ ਉਹ ਚੁੱਪ-ਚੁਪੀਤੇ ਅਤੇ ਚੋਰੀ ਕੀਤਾ ਗਿਆ ਹੈ ਅੱਗੇ ਵੀ ਅਸੀਂ ਮੁੱਖ ਮੰਤਰੀ ਅਤੇ ਭਾਜਪਾ ਨੇਤਾਵਾਂ ਦਾ ਵਿਰੋਧ ਕਰਦੇ ਰਹਾਂਗੇ