ਹਰਿਆਣਾ ਸੂਬੇ ਵਿੱਚ ਇੱਕ ਸਾਲ ਵਿੱਚ ਤਿੰਨ ਕਰੋੜ ਰੁਖ਼ ਪੰਚਾਇਤ ਦੀ 8 ਲੱਖ ਏਕੜ ਜ਼ਮੀਨ ਦੇ 10 ਫੀਸਦੀ ਹੀਸ਼ੇ ਵਿਚ ਰੁੱਖ ਲੱਗਣਗੇ – ਮਨੋਹਰ ਲਾਲ
73 ਸਾਲ ਤੋਂ ਉੱਤੇ ਦੇ ਰੁੱਖ ਦੀ ਸਾਂਭ ਸੰਭਾਲ ਲਈ ਸਰਕਾਰ ਹਰ ਸਾਲ 2500 ਰੁਪਏ ਪੈਨਸ਼ਨ ਦੇਵੇਗੀ ਮਨੋਹਰ ਲਾਲ
ਕਰਨਾਲ 5 ਜੂਨ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸੂਬੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੰਸਾਰ ਵਾਤਾਵਰਣ ਦਿਹਾੜੇ ਤੇ ਕਿਹਾ ਕੁਦਰਤੀ ਸਕਸੀ ਹੇਅਰ ਨੂੰ ਲੈਣ ਲਈ ਸੂਬੇ ਵਿਚ ਇਕ ਸਾਲ ਦੇ ਅੰਦਰ ਤਿੰਨ ਕਰੋੜ ਰੁੱਖ ਲਾਏ ਜਾਣਗੇ ਹਰਿਆਣਾ ਵਿਚ ਪੰਚਾਇਤ ਦੀ 8 ਲੱਖ ਏਕੜ ਜ਼ਮੀਨ ਦੇ 10 ਫੀਸਦੀ ਹਿੱਸੇ ਵਿੱਚ ਰੁੱਖ ਲਗਾਏ ਜਾਣਗੇ ਆਕਸੀਜਨ ਜੰਗਲ ਹੋਵੇਗਾ ਇੱਕ ਸਾਲ ਵਿੱਚ ਲੱਗੇ ਸਾਰੇ ਰੁੱਖਾਂ ਦਾ ਨਾਮ ਆਕਸੀਜਨ ਵਣ ਰੱਖਿਆ ਜਾਏਗਾ ਜਾਂ ਪ੍ਰਾਣ ਵਾਯੂ ਦੇਵਤਾ ਦੇ ਨਾਮ ਨਾਲ 75 ਸਾਲ ਤੋਂ ਉੱਪਰ ਦੇ ਰੁੱਖਾਂ ਦੇ ਸਾਂਭ ਸੰਭਾਲ ਲਈ ਪੰਜ ਸੋ ਰੁਪਏ ਹਰ ਸਾਲ ਪੈਨਸ਼ਨ ਦਿੱਤੀ ਜਾਵੇਗੀ ਇਹ ਪੈਨਸ਼ਨ ਵੀ ਬੁਢਾਪਾ ਪੈਨਸ਼ਨ ਸਨਮਾਨ ਦੇ ਮੁਤਾਬਕ ਹਰ ਸਾਲ ਵਧੇਗੀ ਕੁਦਰਤੀ ਆਕਸੀਜ਼ਨ ਵਿਚ ਬੜੌਤਰੀ ਕਰਨ ਲਈ ਸੂਬੇ ਦੇ ਹਰ ਪਿੰਡ ਵਿੱਚ ਪੰਚ-ਵਟੀ ਦੇ ਨਾਮ ਨਾਲ ਰੁੱਖ ਲਗਾਏ ਜਾਣਗੇ ਇਸ ਦੀ ਸ਼ੁਰੂਆਤ ਮੁੱਖ ਮੰਤਰੀ ਨੇ ਕਰਨਾਲ ਵਿੱਚ ਸੈਕਟਰ-4 ਨੇੜੇ ਮੁਗਲ ਕਨਾਲ ਵਿਚ ਜੰਗਲਾਤ ਵਿਭਾਗ ਦੀ ਜਮੀਨ ਤੇ ਰੁੱਖ ਲਗਾ ਕੇ ਆਕਸੀਜਨ ਵਣ ਦੀ ਸ਼ੁਰੂਆਤ ਕੀਤੀ ਇਸ ਮੌਕੇ ਮੁੱਖ ਮੰਤਰੀ ਦੇ ਨਾਲ ਜੰਗਲ ਅਤੇ ਸਿੱਖਿਆ ਮੰਤਰੀ ਸਾਂਸਦ ਸੰਜੇ ਭਾਟੀਆ ਘਰੋੜਾ ਤੋਂ ਵਿਧਾਇਕ ਹਰਵਿੰਦਰ ਕਲਿਆਣ, ਜੰਗਲਾਤ ਵਿਭਾਗ ਦੀ ਏ ਸੀ ਐਮ ਜੀ.ਅਨੁਪਮਾ, ਪਰਧਾਨ ਵਨ ਸਰੰਕਸ਼ਣ ਵੀ. ਐਸ. ਤਵਰ ਇਹਨਾ ਸਭ ਨੇ ਵੀ ਇਕ- ਇਕ ਰੁੱਖ ਲਗਾਇਆ ਇਸ ਦੇ ਨਾਲ ਹੀ ਤਿੰਨ ਹੋਰ ਪਰਿਯੋਜਨਾ ਦੀ ਸ਼ੁਰੂਆਤ ਵੀ ਇਸ ਪ੍ਰੋਗਰਾਮ ਦੇ ਨਾਲ ਕੀਤੀ ਗਈ ਜਿਸ ਵਿੱਚ ਪ੍ਰਾਣ ਵਾਯੂ ਦੇਵਤਾ ਪੈਨਸ਼ਨ ਸਕੀਮ, ਨਗਰ ਵਨ ਪੰਚਕੂਲਾ ਦਾ ਨੀਂਹ ਪੱਥਰ ਅਤੇ ਕੁਰਕਸ਼ੇਤਰ ਤੀਰਥ ਦੇ 134 ਜਗਾਦੇ ਪੰਚਵਟੀ ਰੁੱਖ ਲਗਾਉਣਾ ਸ਼ਾਮਲ ਹੈ
ਅੱਜ ਕਰਨਾਲ ਵਿਖੇ ਮੁੱਖ ਮੰਤਰੀ ਆਪਣੇ ਨਿਰਧਾਰਤ ਸਮੇਂ ਤੋਂ ਤਕਰੀਬਨ ਦੋ ਘੰਟੇ ਪਹਿਲਾਂ ਹੀ ਇਹ ਰੁੱਖ ਲਗਾਉਣ ਦਾ ਪ੍ਰੋਗਰਾਮ ਕਰ ਕੇ ਚਲੇ ਗਏ ਕਿਉਂਕਿ ਕਿਸਾਨ ਜਥੇਬੰਦੀਆਂ ਨੂੰ ਆਉਣ ਦਾ ਪਤਾ ਲੱਗਾ ਗਿਆ ਸੀ ਕਿਉਂਕਿ ਪ੍ਰਸ਼ਾਸ਼ਨ ਵੱਲੋਂ ਮੁੱਖ ਮੰਤਰੀ ਦੇ ਕਰਨਾਲ ਆਉਣ ਉਜਾਗਰ ਨਹੀਂ ਕੀਤਾ ਗਿਆ ਪਰ ਜਦੋਂ ਕਿਸਾਨਾਂ ਨੂੰ ਇਸ ਦਾ ਪਤਾ ਲੱਗ ਗਿਆ ਤਾਂ ਕਿਸਾਨ ਜਥੇਬੰਦੀਆਂ ਵੱਲੋਂ ਕੱਲ੍ਹ ਰਾਤ ਇਕ ਵੀਡੀਓ ਜਾਰੀ ਕੀਤੀ ਗਈ ਕੀ ਮੁੱਖ ਮੰਤਰੀ ਦਾ ਵਿਰੋਧ ਕਰਾਂਗੇ ਪਰ ਪ੍ਰਸ਼ਾਸਨ ਵੱਲੋਂ ਚਲਾਕੀ ਵਰਤਦੇ ਹੋਏ ਮੁੱਖ ਮੰਤਰੀ ਦਾ ਪ੍ਰੋਗ੍ਰਾਮ ਤੈਅ ਸਮੇਂ ਤੋਂ ਦੋ ਘੰਟੇ ਪਹਿਲਾਂ ਹੀ ਕਰਵਾ ਕੇ ਨੇਪਰੇ ਚਾੜ੍ਹ ਦਿੱਤਾ ਇਸ ਮੌਕੇ ਪ੍ਰਸ਼ਾਸਨ ਵੱਲੋਂ ਭਾਰੀ ਪੁਲਸ ਬਲ ਤੈਨਾਤ ਕੀਤਾ ਗਿਆ ਹੈ ਅਤੇ ਸੈਕਟਰ-4 ਦੇ ਹਰ ਰਾਹ ਨੂੰ ਕੈਂਟਰ ਡੰਪਰ ਅਤੇ ਬੈਰੀਕੇਡ ਲਗਾ ਕੇ ਬੰਦ ਕੀਤਾ ਗਿਆ ਇਸ ਮੌਕੇ ਪ੍ਰਸ਼ਾਸਨ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ