Spread the love
ਸ੍ਰੀ ਗੁਰੂ ਰਾਮਦਾਸ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
ਕਰਨਾਲ 14 ਅਕਤੂਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਗੁਰੂ ਨਾਨਕ ਸੇਵਕ ਜੱਥੇ ਵੱਲੋਂ ਸਭ ਸਿੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਵਿਚ ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਨਗਰ ਕੀਰਤਨ ਗੁਰਦੁਆਰਾ ਡੇਰਾ ਕਾਰ ਸੇਵਾ  ਅਤੇ ਪਾਲਕੀ ਸਾਹਿਬ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ ਤੋਂ ਰਵਾਨਾ ਕੀਤੀ ਗਈ ਨਗਰ ਕੀਰਤਨ ਦੀ ਆਰੰਭਤਾ ਤੋ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਕੀਤਾ ਗਿਆ ਅਤੇ ਗੁਰਦੁਆਰਾ ਮੰਜੀ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਅਰਦਾਸ ਕਰ ਕੇ ਨਗਰ ਕੀਰਤਨ ਦੀ ਆਰੰਭਤਾ ਕੀਤੀ ਗਈ ਨਗਰ ਕੀਰਤਨ ਕਰਨਾਲ ਦੇ ਸਰਾਫ਼ਾ ਬਾਜ਼ਾਰ , ਪੁਰਾਣਾ ਜੀਟੀ ਰੋਡ, ਮਹਾਰਿਸ਼ੀ ਬਾਲਮੀਕੀ ਚੌਂਕ, ਪੁਰਾਣੀ ਸਬਜ਼ੀ ਮੰਡੀ ਚੌਂਕ, ਕੁੱਜ਼ਪੂਰਾ ਰੋੜ, ਹਸਪਤਾਲ ਚੌਕ, ਨਿਰਮਲ ਕੁਟੀਆ, ਸੈਕਟਰ 13 ਕਾਲੜਾ ਮਾਰਕੀਟ, ਸੈਕਟਰ 12 ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਸਮਾਪਤ ਹੋਈ ਨਗਰ ਕੀਰਤਨ ਵਿੱਚ ਸਕੂਲ ਦੇ ਬੱਚਿਆ ਸ਼ਾਮਿਲ ਹੋ ਕੇ ਅਤੇ ਸ਼ਬਦ ਗਾਇਣ ਕਰ ਸੰਗਤ ਦਾ ਧਿਆਨ ਆਪਣੀ ਵੱਲ ਆਕਰਸ਼ਤ ਕੀਤਾ ਨਗਰ ਕੀਰਤਨ ਵਿੱਚ ਤਿਨ ਸ਼ਬਦੀ ਜਥਿਆਂ ਵੱਲੋਂ ਸ਼ਬਦ ਗਾਇਨ ਕਰਕੇ ਸੰਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜੀ ਰੱਖਿਆ ਬੀਬੀਆਂ ਦੇ ਸ਼ਬਦੀ ਜਥੇ ਨੇ ਪਾਲਕੀ ਸਾਹਿਬ ਦੇ ਪਿੱਛੇ ਸ਼ਬਦ ਗਾਇਣ ਕਰ ਸੰਗਤ ਨੂੰ ਨਗਰ ਕੀਰਤਨ ਵਿਚ ਜੋੜ ਕੇ ਰੱਖਿਆ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਕਰਨਾਲ ਦੇ ਹਰ ਬਾਜ਼ਾਰ ਵਿੱਚ ਪਾਲਕੀ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਫੁੱਲਾਂ ਦੀ ਵਰਖਾ ਕਰ ਸਵਾਗਤ ਕੀਤਾ ਗਿਆ ਅਤੇ ਸ਼ਰਧਾ ਭਾਵਨਾ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਸ਼ਰਧਾ ਦੇ ਫੁੱਲ ਭੇਟ ਕੀਤੇ ਪਾਲਕੀ ਸਾਹਿਬ ਦੇ ਅੱਗੇ ਬੀਬੀਆਂ ਵੱਲੋਂ ਝਾੜੂ ਲਗਾਉਣ ਦੀ ਸੇਵਾ ਕੀਤੀ ਗਈ ਨੌਜਵਾਨਾਂ ਨੇ ਫੁੱਲਾਂ ਦੀ ਵਰਖਾ ਕੀਤੀ ਨਗਰ ਕੀਰਤਨ ਦੇ ਰਸਤੇ ਵਿੱਚ ਵੱਖ ਵੱਖ ਜਥੇਬੰਦੀਆਂ ਵੱਲੋਂ ਫਲ ਫਰੂਟ ਬਿਸਕੁਟ ਚਾਹ ਦੁੱਧ ਅਤੇ ਹੋਰ ਕਈ ਮਿਠਾਸ ਦੇ ਸਟਾਲ ਲਗਾਏ ਸੰਗਤ ਨੇ ਬੜੀ ਸ਼ਰਧਾ ਨਾ ਪ੍ਰਸ਼ਾਦ ਗ੍ਰਹਿਣ ਕੀਤਾ ਨਗਰ ਕੀਰਤਨ ਵਿੱਚ ਬੀਰ ਅਖਾੜਾ, ਦਸ਼ਮੇਸ਼ ਅਖਾੜਾ ਅਤੇ ਗੁਰਮੀਤ ਅਖਾੜਾ ਦੇ ਨੌਜਵਾਨ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਦਿਖਾਏ ਗਏ ਨਗਰ ਕੀਰਤਨ ਦੀ ਆਰੰਭਤਾ ਵਿੱਚ ਗੁਰਦੁਆਰਾ ਮੰਜੀ ਸਾਹਿਬ ਦੇ ਪ੍ਰਧਾਨ ਸ ਬਲਕਾਰ ਸਿੰਘ ਵੱਲੋਂ ਪੰਜਾਂ ਪਿਆਰਿਆਂ ਅਤੇ ਹੋਰ ਸੇਵਾਦਾਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਗੁਰੂ ਨਾਨਕ ਸੇਵਕ ਜੱਥੇ ਦੇ ਪ੍ਰਧਾਨ ਰਤਨ ਸਿੰਘ ਸੱਗੂ ਨੇ ਬਾਬਾ ਸੁੱਖਾ ਸਿੰਘ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਰਜਿੰਦਰ ਸਿੰਘ ਮਿਢਾ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਇਸ ਨਗਰ ਵਿਚ ਗੁਰੂ ਨਾਨਕ ਸੇਵਕ ਜਥੇ ਦੇ ਮੈਂਬਰ ਪ੍ਰਿਤਪਾਲ ਸਿੰਘ, ਅੰਮ੍ਰਿਤਪਾਲ ਸਿੰਘ, ਅਗਮ, ਸਤਿੰਦਰ ਸਿੰਘ, ਵੱਲੋਂ ਵਧ-ਚੜ੍ਹ ਕੇ ਸੇਵਾ ਕੀਤੀ ਗਈ ਸੁਰਿੰਦਰ ਸਿੰਘ ਰਾਮਗੜੀਆ ਦੀ ਅਗਵਾਈ ਹੇਠ ਨੌਜਵਾਨ ਨੇ ਟਰੈਫਿਕ ਆਵਾਜਾਈ ਨੂੰ ਕੰਟਰੋਲ ਕੀਤਾ ਇਸ ਮੌਕੇ ਸੇਵਾਦਾਰ ਗੁਰਸੇਵਕ ਸਿੰਘ, ਜਸਪਾਲ ਸਿੰਘ ਅਤੇ  ਵੱਡੀ ਗਿਣਤੀ ਵਿੱਚ ਸੰਗਤਾਂ ਨਗਰ ਕੀਰਤਨ ਵਿਚ ਸ਼ਾਮਿਲ ਹੋਈਆਂ

Leave a Comment

Your email address will not be published. Required fields are marked *

Scroll to Top