ਜਗਦੀਸ਼ ਸਿੰਘ ਝੀਂਡਾ ਨੂੰ ਕਰਨਾਲ ਵਿੱਚ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪ੍ਰੈਸ ਕਾਨਫਰੰਸ ਕਰਨ ਤੋਂ ਰੋਕਿਆ
ਝੀਂਡਾ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਕੀਤਾ ਗੇਟ ਬੰਦ ਸੇਵਾਦਾਰਾ ਵਲੋ ਕਿਸਾਨ ਏਕਤਾ ਜਿੰਦਾਬਾਦ ਦੇ ਨਾਹਰੇ ਲਗਾਏ
ਕਿਸਾਨਾਂ ਦੀ ਖਿਲਾਫ਼ਤ ਕਰਨ ਵਾਲੇ ਨੂੰ ਗੁਰਦੁਆਰਾ ਸਾਹਿਬ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ -ਸੇਵਾਦਾਰ ਗੁਰਸੇਵਕ ਸਿੰਘ
ਕਰਨਾਲ 23 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪ੍ਰੈਸ ਵਾਰਤਾ ਬੁਲਾਈ ਗਈ ਸੀ ਤੈਅ ਸਮੇਂ ਤੇ ਜਗਦੀਸ਼ ਸਿੰਘ ਝੀਂਡਾ ਗੁਰਦੁਆਰਾ ਡੇਰਾ ਕਾਰ ਸੇਵਾ ਕਰਨਾਲ ਵਿਖੇ ਪਹੁੰਚੇ ਤਾਂ ਗੁਰਦੁਆਰਾ ਸਾਹਿਬ ਸੇਵਾਦਾਰ ਗੁਰਸੇਵਕ ਸਿੰਘ ਅਤੇ ਜਸਵਿੰਦਰ ਸਿੰਘ ਬਿੱਲਾ ਨੇ ਝੀਂਡਾ ਨੂੰ ਪ੍ਰੈਸ ਵਾਰਤਾ ਕਰਨ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਕਿਸਾਨਾਂ ਦੇ ਖਿਲਾਫ਼ ਗੁਰਦੁਆਰਾ ਸਾਹਿਬ ਵਿਚ ਕਿਸੇ ਨੂੰ ਵੀ ਪ੍ਰੈਸ ਵਾਰਤਾ ਜਾਂ ਮੀਟਿੰਗ ਕਰਨ ਦੀ ਇਜਾਜ਼ਤ ਨਹੀਂ ਹੈ ਜਿਸ ਤੋਂ ਬਾਅਦ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਤੈਸ਼ ਵਿੱਚ ਆ ਗਏ ਅਤੇ ਗੁਰਦੁਆਰੇ ਦੇ ਪ੍ਰਬੰਧਕ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆ ਦੇ ਖਿਲਾਫ ਅਪਸ਼ਬਦ ਬੋਲੇ ਅਤੇ ਕਿਹਾ ਬਾਬਾ ਸੁੱਖਾ ਸਿੰਘ ਨੂੰ ਕਹਿ ਦੇਣਾ ਕਿ ਮੇਰੇ ਇਲਾਕੇ ਵਿਚ ਉਗਰਾਹੀ ਕਰਨ ਨਾ ਆਉਣਾ ਮੈਂ ਆਪਣੇ ਇਲਾਕੇ ਵਿੱਚ ਬਾਬਾ ਸੁੱਖਾ ਸਿੰਘ ਨੂੰ ਵੜਨ ਨਹੀਂ ਦਿਆਂਗਾ ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸਾਡਾ ਹੈ ਅਸੀਂ ਗੁਰਦੁਆਰਾ ਸਾਹਿਬ ਬਣਾਇਆ ਹੈ ਬਾਬਾ ਸੁੱਖਾ ਸਿੰਘ ਇਸ ਗੁਰਦੁਆਰਾ ਸਾਹਿਬ ਤੇ ਕਬਜ਼ਾ ਕਰ ਕੇ ਬੈਠ ਗਿਆ ਹੈ ਜਿਸ ਤੋਂ ਬਾਅਦ ਸੇਵਾਦਾਰਾਂ ਨੇ ਜਗਦੀਸ਼ ਸਿੰਘ ਝੀਂਡਾ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢ ਕੇ ਮੇਨ ਗੇਟ ਬੰਦ ਕਰ ਦਿੱਤਾ ਤਾਂ ਜਗਦੀਸ਼ ਝੀਂਡਾ ਨੇ ਗੁਰਦੁਆਰਾ ਸਾਹਿਬ ਦੇ ਗੇਟ ਦੇ ਬਾਹਰ ਹੀ ਗੁੱਸੇ ਵਿਚ ਆ ਕੇ ਪ੍ਰੈਸ ਵਾਰਤਾ ਕਰਦੇ ਹੋਏ ਪੱਤਰਕਾਰਾ ਨਾਲ ਆਪਣੀ ਗੱਲ ਕਹੀ ਅਤੇ ਕਿਹਾ ਗੁਰਨਾਮ ਸਿੰਘ ਚਡੂਨੀ ਝੂਠਾ ਅਤੇ ਬਈਮਾਨ ਹੈ ਕਿਸਾਨਾਂ ਦੇ ਸਿਰ ਤੇ ਰਾਜਨੀਤੀ ਕਰ ਰਿਹਾ ਹੈ ਆਉਣ ਵਾਲੇ ਸਮੇਂ ਮੈਂ ਚਡੂਨੀ ਦੀ ਪੋਲ ਖੌਲ੍ ਦਿਆਂਗਾ ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਰਨਾਲ ਕਿਸਾਨਾਂ ਨੇ ਜੋ ਮੋਰਚਾ ਲਾਇਆ ਸੀ ਅਤੇ ਸਰਕਾਰ ਦੇ ਨਾਲ ਆਰ ਪਾਰ ਦੀ ਲੜਾਈ ਲੜਨ ਦੀ ਕਿਸਾਨਾਂ ਵੱਲੋਂ ਗੱਲ ਕੀਤੀ ਜਾ ਰਹੀ ਸੀ ਜਿਸ ਨੂੰ ਵੇਖ ਕੇ ਮੈਂ ਕਿਸਾਨਾਂ ਅਤੇ ਸਰਕਾਰ ਨਾਲ ਗੱਲਬਾਤ ਕਰਕੇ ਕਿਸਾਨਾਂ ਦਾ ਸਰਕਾਰ ਨਾਲ ਸਮਝੌਤਾ ਕਰਵਾਇਆ ਅਗਰ ਸਮਝੌਤਾ ਨਾ ਹੁੰਦਾ ਤਾਂ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਜਾਣਾ ਸੀ ਕਿਉਂਕਿ ਕਿਸਾਨ ਵੀ ਜਜ਼ਬੇ ਅਤੇ ਜ਼ੋਸ਼ ਨਾਲ ਭਰੇ ਹੋਏ ਸਨ ਅਤੇ ਸਰਕਾਰ ਵੀ ਪਿੱਛੇ ਹਟ ਨੂੰ ਤਿਆਰ ਨਹੀਂ ਸੀ ਅਗਰ ਟਕਰਾਅ ਹੋ ਜਾਂਦਾ ਹੈ ਤਾਂ ਕਿਸਾਨਾਂ ਦਾ ਬਹੁਤ ਨੁਕਸਾਨ ਹੋਣਾ ਸੀ ਇਸ ਲਈ ਮੈਂ ਅੱਗੇ ਆ ਕੇ ਇਹ ਸਮਝੌਤਾ ਕਰਵਾਇਆ ਹੈ ਮੇਰੀ ਲੜਾਈ ਸਿਰਫ਼ ਗੁਰਨਾਮ ਸਿੰਘ ਚਡੂਨੀ ਨਾਲ ਹੈ ਨਾ ਕਿ ਕਿਸਾਨਾਂ ਦੇ ਨਾਲ ਉਹਨਾਂ ਨੇ ਕਿਹਾ ਮੈਂ ਕਿਸਾਨਾਂ ਦੇ ਨਾਲ ਹਮੇਸ਼ਾ ਖੜਾ ਹਾਂ ਖੜ੍ਹਾ ਰਹਾਂਗਾ ਸਾਂਝਾ ਕਿਸਾਨ ਮੋਰਚੇ ਦੇ ਲੀਡਰਾਂ ਦੇ ਕਹੇ ਤੇ ਮੈਂ ਆਪਣਾ ਸਿਰ ਦੇਣ ਨੂੰ ਵੀ ਤਿਆਰ ਹਾਂ ਪਰ ਗੁਰਨਾਮ ਸਿੰਘ ਚਡੂਨੀ ਨੂੰ ਮੇਰੀ ਸਿੱਧੀ ਲਲਕਾਰ ਹੈ ਮੈਂ ਚਡੂਨੀ ਨੂੰ ਕਿਸਾਨਾਂ ਦੇ ਸਿਰ ਤੇ ਰਾਜਨੀਤੀ ਨਹੀਂ ਕਰਨ ਦਿਆਂਗਾ ਉਹਨਾਂ ਨੇ ਕਿਹਾ ਗੁਰਨਾਮ ਸਿੰਘ ਚਡੂਨੀ ਕਿਸਾਨਾਂ ਨਾਲ ਬਈਮਾਨੀ ਕਰ ਰਿਹਾ ਹੈ ਅਤੇ ਸਿਰਫ ਰਾਜਨੀਤੀ ਲਈ ਕਿਸਾਨਾਂ ਨੂੰ ਵਰਤ ਰਿਹਾ ਹੈ ਇਸ ਮੌਕੇ ਉਨ੍ਹਾਂ ਅੰਨਦਾਤਾ ਕਿਸਾਨ ਯੂਨੀਅਨ ਦੇ ਕੁਝ ਲੀਡਰ ਵੀ ਮੌਜੂਦ ਸਨ ਇਥੇ ਦੱਸਣਯੋਗ ਹੈ ਕਿ ਕਿਸਾਨਾਂ ਵੱਲੋਂ ਜੋ ਕਰਨਾਲ ਵਿਚ ਮੋਰਚਾ ਲਗਾਇਆ ਗਿਆ ਸੀ ਉਸ ਦਾ ਸਰਕਾਰ ਦੇ ਨਾਲ ਸਮਝੌਤਾ ਹੋਇਆ ਸੀ ਇਸ ਸਮਝੌਤੇ ਨੂੰ ਲੈ ਕੇ ਜਗਦੀਸ਼ ਸਿੰਘ ਝੀਂਡਾ ਵੱਲੋਂ ਸਮਝੋਤੇ ਤੋਂ ਦੋ ਦਿਨ ਬਾਅਦ ਗੁਰਦੁਆਰਾ ਡੇਰਾ ਕਾਰ ਦਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅਤੇ ਇਸ ਸਮਝੌਤੇ ਦਾ ਸਾਰਾ ਸ੍ਰੇਹ ਆਪ ਲਿਆ ਸੀ ਅਤੇ ਕਿਹਾ ਸੀ ਮੈਂ ਸਰਕਾਰ ਨਾਲ ਗੱਲਬਾਤ ਕਰਕੇ ਕਿਸਾਨਾਂ ਦਾ ਸਮਝੌਤਾ ਸਿਰੇ ਚੜ੍ਹਾਇਆ ਹੈ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਝੀਂਡਾ ਦੇ ਖਿਲਾਫ ਰੋਸ ਜਾਹਰ ਕੀਤਾ ਗਿਆ ਅਤੇ ਇਲਾਕੇ ਵਿੱਚ ਕਿਸਾਨਾਂ ਵੱਲੋਂ ਝੀਂਡਾ ਨੂੰ ਬੀਜੇਪੀ ਦਾ ਅਜੈਂਟ ਕਰਾਰ ਦਿੱਤਾ ਗਿਆ ਅਤੇ ਆਮ ਲੋਕਾਂ ਵਿੱਚ ਇਹ ਵੀ ਗੱਲ ਚਰਚਾ ਬਣੀ ਰਹੀ ਕਿ ਪਹਿਲਾਂ ਝੀਂਡਾ ਕਾਂਗਰਸ ਦਾ ਏਜੰਟ ਸੀ ਹੁਣ ਝੀਂਡਾ ਬੀਜੇਪੀ ਦਾ ਏਜੰਟ ਬਣ ਗਿਆ ਹੈ ਨੌਜਵਾਨਾਂ ਵਿੱਚ ਝੀਂਡਾ ਦੇ ਖਿਲਾਫ਼ ਕਾਫੀ ਰੋਸ ਸੀ ਜਿਸ ਨੂੰ ਵੇਖਦੇ ਹੋਏ ਅੱਜ ਗੁਰਦੁਆਰਾ ਦੇ ਸੇਵਾਦਾਰਾਂ ਵੱਲੋਂ ਝੀਂਡਾ ਨੂੰ ਪ੍ਰੈਸ ਕਾਨਫਰੰਸ ਕਰਨ ਤੋਂ ਰੋਕਿਆ ਗਿਆ ਜਿਸ ਤੋਂ ਬਾਅਦ ਝੀਂਡਾ ਕਾਫ਼ੀ ਗੁੱਸਾ ਹੋ ਗਏ ਅਤੇ ਬਾਬਾ ਸੁੱਖਾ ਸਿੰਘ ਦੇ ਖਿਲਾਫ ਅਪਸ਼ਬਦ ਬੋਲਦੇ ਹੋਏ ਬਾਹਰ ਆ ਗਏ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਗੁਰਦੁਆਰਾ ਸਾਹਿਬ ਦਾ ਮੇਨ ਗੇਟ ਬੰਦ ਕਰ ਦਿੱਤਾ
ਬਾਕਸ
ਕਿਸਾਨਾਂ ਦੇ ਖਿਲਾਫ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ -ਸੇਵਾਦਾਰ ਗੁਰਸੇਵਕ ਸਿੰਘ
ਅੱਜ ਜਿਵੇਂ ਹੀ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਜਗਦੀਸ ਸਿੰਘ ਝੀਂਡਾ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਪ੍ਰੈਸ ਕਾਨਫਰੰਸ ਕਰਨ ਗਏ ਤਾਂ ਸੇਵਾਦਾਰਾਂ ਵੱਲੋਂ ਜਗਦੀਸ਼ ਸਿੰਘ ਝੀਂਡਾ ਨੂੰ ਪੱਤਰਕਾਰ ਵਾਰਤਾ ਕਰਨ ਤੋਂ ਰੋਕ ਦਿੱਤਾ ਅਤੇ ਝੀਂਡਾ ਨੂੰ ਬਾਹਰ ਕੱਢ ਕੇ ਗੇਟ ਬੰਦ ਕਰ ਦਿੱਤਾ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਜਗਦੀਸ਼ ਸਿੰਘ ਝੀਂਡਾ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਨੂੰ ਬਿਨਾਂ ਪੁੱਛਿਆ ਪੱਤਰਕਾਰ ਵਾਰਤਾ ਕਰ ਗਏ ਕਿਸਾਨਾਂ ਦੇ ਖ਼ਿਲਾਫ਼ ਬੋਲਿਆ ਸੀ ਦੇ ਕਿਸਾਨ ਨੇਤਾਵਾਂ ਦੀ ਖਿਲਾਫਤ ਕੀਤੀ ਸੀ ਗੁਰਦੁਆਰਾ ਸਾਹਿਬ ਵੱਲੋਂ ਜੋ ਦਾ ਕਿਸਾਨ ਅੰਦੋਲਨ ਚੱਲ ਰਿਹਾ ਹੈ ਕਿਸਾਨਾਂ ਨੂੰ ਆਪਣਾ ਸਮਰਥਨ ਦਿੱਤਾ ਹੈ ਅਤੇ ਲਗਾਤਾਰ ਬਾਬਾ ਸੁਖਾ ਸਿੰਘ ਕਾਰ ਸੇਵਾ ਵੱਲੋਂ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਕਰਨਾਲ ਹੋਏ ਅੰਦੋਲਨ ਵਿੱਚ ਵੀ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਵੱਲੋਂ ਵੱਧ ਚੜ੍ਹ ਗਏ ਕਿਸਾਨਾਂ ਅਤੇ ਆਮ ਲੋਕਾਂ ਵਾਸਤੇ ਲੰਗਰ ਦੀ ਸੇਵਾ ਕੀਤੀ ਹੈ ਅਸੀਂ ਕਿਸਾਨਾਂ ਦੇ ਨਾਲ ਹਾਂ ਏਸ ਲਈ ਕਿਸਾਨਾਂ ਦੇ ਖਿਲਾਫ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿਚ ਨਾ ਤਾਂ ਮੀਟਿੰਗ ਕੀਤੀ ਜਾਵੇਗੀ ਅਤੇ ਨਾ ਹੀ ਕਿਸਾਨਾਂ ਦੇ ਖਿਲਾਫ਼ ਪਤਰਕਾਰ ਵਾਰਤਾ ਕਰ ਦਿੱਤੀ ਜਾਵੇਗੀ ਗੁਰਦੁਆਰਾ ਹਰ ਇਕ ਦਾ ਸਾਂਝਾ ਹੈ ਗੁਰਦੁਆਰਾ ਵਿੱਚ ਆਉਣ ਤੋਂ ਕਿਵੇਂ ਵੀ ਮਨਾਹੀ ਨਹੀਂ ਪਰ ਜੋ ਕਿਸਾਨਾਂ ਦੇ ਖਿਲਾਫ਼ ਬੋਲੇਗਾ ਉਹਨਾਂ ਨੂੰ ਗੁਰਦੁਆਰਾ ਸਾਹਿਬ ਵਿੱਚ ਬੋਲਣ ਨਹੀਂ ਦਿੱਤਾ ਜਾਵੇਗਾ ਗੇਟ ਬੰਦ ਕਰਨ ਤੋਂ ਬਾਅਦ ਸੇਵਾਦਾਰਾਂ ਵੱਲੋਂ ਗੇਟ ਦੇ ਅੱਗੇ ਜੀ ਕਿਸਾਨ ਨੇਤਾ ਜਿੰਦਾਬਾਦ ਦੇ ਨਾਹਰੇ ਲਗਾਏ ਦੇ ਅਤੇ ਜਗਦੀਸ਼ ਸਿੰਘ ਝੀਂਡਾ ਨੂੰ ਬੀਜੇਪੀ ਦਾ ਅਜੈਂਟ ਕਰਾਰ ਦਿੱਤਾ ਇਸ ਮੌਕੇ ਸੇਵਾਦਾਰ ਗੁਰਸੇਵਕ ਸਿੰਘ ,ਜਸਵਿੰਦਰ ਸਿੰਘ ਬਿੱਲਾ, ਬਲਿਹਾਰ ਸਿੰਘ ਅਤੇ ਹੋਰ ਸੇਵਾਦਾਰ ਵੱਡੀ ਗਿਣਤੀ ਵਿੱਚ ਮੌਜੂਦ ਸਨ
ਬਾਕਸ
ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦੇ ਖਿਲਾਫ ਜਾ ਕੇ ਖਿੰਡਣ ਰਾਜਨੀਤਕ ਤੌਰ ਤੇ ਕਾਫੀ ਨੁਕਸਾਨ ਹੋ ਸਕਦਾ ਹੈ ਕਿਉਂਕਿ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦਾ ਕਰਨਾਲ ਜ਼ਿਲ੍ਹਾ ਅਤੇ ਹਰਿਆਣਾ ਵਿੱਚ ਕਾਫੀ ਰਸੂਖ਼ ਹੈ ਕਰਨਾਲ ਇਲਾਕੇ ਵਿੱਚ ਜ਼ਿਆਦਾਤਰ ਸਿੱਖ ਸੰਗਤਾਂ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਗੱਲ ਮੰਨਦੀਆਂ ਹਨ ਝੀਂਡਾ ਵੱਲੋਂ ਬਾਬਾ ਸੁੱਖਾ ਸਿੰਘ ਦੀ ਕੀਤੀ ਗਈ ਖਿਲਾਫ਼ਤ ਝੀਂਡਾ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ ਰਾਜਨੀਤਕ ਅਤੇ ਧਾਰਮਕ ਤੌਰ ਤੇ ਝੀਂਡਾ ਨੂੰ ਕਾਫੀ ਨੁਕਸਾਨ ਹੋ ਸਕਦਾ ਹੈ ਜਿਸ ਦਾ ਅਸਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਪੈ ਸਕਦਾ ਹੈ
Photo n. 1 ਸੇਵਾਦਾਰਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਗੇਟ ਬੰਦ ਕੀਤਾ ਗਿਆ
Photo n. 2 ਗੁਰਦੁਆਰਾ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਗਦੀਸ਼ ਸਿੰਘ ਝੀਂਡਾ
Photo n. 3 ਜਗਦੀਸ਼ ਸਿੰਘ ਝੀਂਡਾ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕਰਦੇ ਹੋਏ ਸੇਵਾਦਾਰ