ਹਰਿਆਣਾ ਸਿੱਖ ਸਮਾਜ ਵੱਲੋਂ ਦੀਦਾਰ ਸਿੰਘ ਨਲਵੀ ਦੀ ਅਗੁਵਾਈ ਵਿਚ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੂਰਕਸ਼ੇਤਰ ਵਿਖੇ ਮੀਟਿੰਗ ਕੀਤੀ ਗਈ
ਹਰਿਆਣਾ ਦੇ ਸਿੱਖਾਂ ਦੇ ਹੱਕਾਂ ਲਈ ਸਰਬ ਸੰਮਤੀ ਨਾਲ ਕਈ ਮਤੇ ਪਾਸ ਕੀਤੇ
ਹਰਿਆਣਾ 6 ਜਨਵਰੀ ( ਪਲਵਿੰਦਰ ਸਿੰਘ ਸੱਗੂ)
ਅੱਜ ਗੁਰਦੁਆਰਾ ਪਾਤਸ਼ਾਹੀ ਛੇਵੀਂ ਕੂਰਕਸ਼ੇਤਰ ਵਿਖੇ ਹਰਿਆਣਾ ਸਿੱਖ ਸਮਾਜ ਦੀ ਵਿਸ਼ੇਸ਼ ਮੀਟਿੰਗ ਦੀਦਾਰ ਸਿੰਘ ਨਲਵੀ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿਚ ਹਰਿਆਣਾ ਦੀ ਸੰਗਤ ਦੇ ਹੱਕਾਂ ਦੀ ਗੱਲ ਕਰਦੇ ਹੋਏ ਵਿਚਾਰ ਚਰਚਾ ਕੀਤੀ ਗਈ ਅਤੇ ਕਈ ਮਤੇ ਸਰਬ ਸੰਮਤੀ ਨਾਲ ਪਾਸ ਕੀਤੇ ਗਏ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੀਦਾਰ ਸਿੰਘ ਨਲਵੀ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ 38 ਮੈਂਬਰੀ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਲਈ ਗਠਿਤ ਕੀਤੀ ਹੈ ਉਨ੍ਹਾਂ ਵਿੱਚੋਂ ਇਕ ਮੈਂਬਰ ਜਗਦੀਸ਼ ਸਿੰਘ ਝੀਂਡਾ ਆਪਣਾ ਅਸਤੀਫਾ ਦੇ ਚੁਕੇ ਹਨ ਬਾਕੀ 37 ਮੈਂਬਰ ਬਚਦੇ ਹਨ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ( ਹਾਡਾਕ )ਦੇ ਐਕਟ ਮੁਤਾਬਕ 41 ਮੈਂਬਰਾਂ ਇਕ ਕਮੇਟੀ ਬਣਾਈ ਜਾਣੀ ਚਾਹੀਦੀ ਹੈ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਕਿ ਉਹ ਇਸ ਐਕਟ ਦੀ ਉਲੰਘਣਾ ਕਰੇ ਸਰਕਾਰ ਨੂੰ 41 ਮੈਂਬਰੀ ਕਮੇਟੀ ਬਣਾਉਣੀ ਪਵੇਗੀ ਹਰਿਆਣਾ ਸਰਕਾਰ ਨੇ ਗੈਰ-ਕਾਨੂੰਨੀ ਤਰੀਕੇ ਨਾਲ ਇਸ ਕਮੇਟੀ ਦਾ ਗਠਨ ਕੀਤਾ ਹੈ ਇਸ ਲਈ ਹਰਿਆਣੇ ਦੀ ਸਾਰੀ ਸੰਗਤ ਇਸ ਕਮੇਟੀ ਨੂੰ ਮੁੱਢੋਂ ਰੱਦ ਕਰਦੇ ਹਾਂ ਸਰਕਾਰ ਕੋਲ ਕੋਈ ਅਧਿਕਾਰ ਨਹੀਂ ਕਿ ਅਸੈਂਬਲੀ ਵਿੱਚ ਪਾਸ ਕੀਤੇ ਐਕਟ ਦੀ ਉਲੰਘਣਾ ਕਰੇ।
ਉਹਨਾਂ ਨੇ ਕਿਹਾ ਇਸ ਨਵੀਂ ਕਮੇਟੀ ਦਾ ਪ੍ਰਧਾਨ ਸਰਕਾਰ ਵੱਲੋਂ ਮਹੰਤ ਕਰਮਜੀਤ ਸਿੰਘ ਨੂੰ ਥਾਪਿਆ ਗਿਆ ਹੈ ਮਹੰਤ ਕਰਮਜੀਤ ਸਿੰਘ ਸਿੱਖ ਸਮਾਜ ਨੂੰ ਪਰਵਾਨ ਨਹੀਂ ਹੈ ਕਿਉਂਕਿ 1925 ਵਿੱਚ ਜਦੋਂ ਮਹੰਤਾਂ ਕੋਲੋ ਨਨਕਾਣਾ ਸਾਹਿਬ ਦੀਆਂ ਸਿੱਖ ਸੰਗਤਾਂ ਚਾਬੀਆਂ ਲੈਣ ਗਏ ਸਨ ਤਾਂ ਉਸ ਸਮੇਂ ਨਰਾਇਣੂ ਮਹੰਤ ਵੱਲੋਂ ਸੈਂਕੜੇ ਸਿੱਖਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਦਰਜਨਾਂ ਸਿੱਖ ਜੰਡ ਦੇ ਨਾਲ ਬੰਨ੍ਹ ਕੇ ਸਾੜ ਦਿੱਤੇ ਗਏ ਸਨ ਉਸ ਤੋਂ ਬਾਅਦ ਸਿੱਖ ਸੰਗਤ ਵੱਲੋਂ ਕਿਸੇ ਵੀ ਮਹੰਤ ਨੂੰ ਕਿਸੇ ਵੀ ਸੰਸਥਾ ਵਿੱਚ ਵੱਡਾ ਸਥਾਨ ਨਹੀਂ ਦਿੱਤਾ ਗਿਆ ਸਿੱਖ ਧਰਮ ਦੇ ਲੋਕਾਂ ਦਾ ਮਹੰਤਾਂ ਤੇ ਕੋਈ ਵਿਸ਼ਵਾਸ ਨਹੀਂ ਹੈ ਸਰਕਾਰ ਨੇ ਜਾਣ ਬੁਝ ਕੇ ਕਿਸੇ ਸਾਜਸ਼ ਅਧੀਨ ਮਹੰਤ ਕਰਮਜੀਤ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਥਾਪਿਆ ਹੈ ਜਿਸ ਉੱਤੇ ਸਿੱਖਾਂ ਦਾ ਕੋਈ ਵਿਸ਼ਵਾਸ ਨਹੀਂ ਹੈ ਮਹੰਤਾਂ ਨੇ ਹਮੇਸ਼ਾ ਸਿੱਖ ਧਰਮ ਦੀ ਉਲੰਘਣਾ ਕੀਤੀ ਹੈ ਇਸ ਲਈ ਸਰਕਾਰ ਨੇ ਸਿੱਖ ਸਮਾਜ ਨੂੰ ਨੀਵਾਂ ਵਿਖਾਉਣ ਲਈ ਮਹੰਤ ਨੂੰ ਸਾਜਸ਼ ਅਧੀਨ ਹਰਿਆਣਾ ਕਮੇਟੀ ਦਾ ਪ੍ਰਧਾਨ ਬਣਿਆ ਹੈ ਜੋ ਹਰਿਆਣਾ ਦੇ ਸਿੱਖ ਸੰਗਤ ਨੂੰ ਪ੍ਰਵਾਨ ਨਹੀਂ ਹੈ ਉਨ੍ਹਾਂ ਕਿਹਾ ਕਿ ਜਾਂ ਤਾਂ ਇਹ ਵੀ ਪਾਸ ਕੀਤਾ ਗਿਆ ਹੈ ਭੁਪਿੰਦਰ ਸਿੰਘ ਅਸੰਧ ,ਬਾਬਾ ਗੁਰਮੀਤ ਸਿੰਘ ਤਿਲੋਕੇਵਾਲਾ, ਅਤੇ ਜਗਸੀਰ ਸਿੰਘ ਮਾਂਗੇਆਣਾ ਸਿਰਸਾ ਇਹ ਤੀਨੋ ਮੈਂਬਰ ਮੌਜੂਦਾ ਐਸਜੀਪੀਸੀ ਦੇ ਮੈਂਬਰ ਹਨ l ਇੱਕ ਬੰਦਾ ਦੋ ਅਸੈਂਬਲੀਆਂ ਦਾ ਮੈਂਬਰ ਨਹੀਂ ਰਹਿ ਸਕਦਾ ਇਹਨਾ ਤਿੰਨਾਂ ਮੈਂਬਰਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਲਈ ਵਫ਼ਾਦਾਰੀ ਦੀ ਸਹੁੰ ਖਾਧੀ ਹੈ ਅਤੇ ਨਾਲ ਹੀ ਇਹਨਾਂ ਨੇ ਐਸਜੀਪੀਸੀ ਦੀ ਵਫਾਦਾਰੀ ਦੀ ਸਹੁੰ ਖਾਧੀ ਹੈ ਇਹਨਾ ਲੋਕਾਂ ਦੇ ਕਿਵੇਂ ਵਿਸ਼ਵਾਸ ਕੀਤਾ ਜਾਂ ਸਕਦਾ ਹੈ ਕਿ ਇਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਦੇ ਸਿੱਖਾਂ ਦੇ ਹੱਕਾਂ ਲਈ ਵਫ਼ਾਦਾਰ ਹੋਣਗੇ ਉਨ੍ਹਾਂ ਨੇ ਕਿਹਾ ਕਿ 2001 ਵਿੱਚ ਅਸੀਂ ਵੱਖਰੀ ਕਮੇਟੀ ਲਈ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਇਨ੍ਹਾਂ ਤਿੰਨਾਂ ਮੈਂਬਰਾਂ ਨੇ ਹਮੇਸ਼ਾ ਹੀ ਵੱਖਰੀ ਕਮੇਟੀ ਦੀ ਵਿਰੋਧਤਾ ਕੀਤੀ ਹਰਿਆਣਾ ਸਰਕਾਰ ਨੇ ਜਾਣ ਬੁੱਝ ਕੇ ਇਹਨਾ ਤਿੰਨ ਮੈਂਬਰਾਂ ਨੂੰ ਕਮੇਟੀ ਵਿੱਚ ਸ਼ਾਮਲ ਕਰਕੇ ਉੱਚੇ ਅਹੁਦੇ ਦਿੱਤੇ ਹਨ ਤਾਂ ਕਿ ਹਰਿਆਣਾ ਦੇ ਸਿੱਖ ਆਪਸ ਵਿੱਚ ਹੀ ਉਲਝੇ ਰਹਿਣ ਇਹ ਵੀ ਹਰਿਆਣਾ ਸਰਕਾਰ ਦੀ ਇੱਕ ਬਹੁਤ ਵੱਡੀ ਸਾਜਸ਼ ਅਧੀਨ ਕੀਤਾ ਜਾ ਰਿਹਾ ਹੈ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਜੋ ਸੰਸ਼ੋਧਨ ਐਕਟ ਪਾਸ ਕੀਤਾ ਹੈ ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਸਰਪ੍ਰਸਤੀ ਦਾ ਮੁੱਦਾ ਬਣਾਇਆ ਗਿਆ ਹੈ ਜਿਸ ਨੂੰ ਉਹ ਮੁੱਢੋਂ ਨਕਾਰ ਦੇ ਹਾਂ ਕਿਉਂਕਿ ਸਿੱਖਾਂ ਦੀ ਕੋਈ ਵੀ ਸਸਤਾ ਹੋਵੇ ਉਸ ਦੀ ਸਰਪ੍ਰਸਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਉਪਰ ਕਿਸੇ ਨੂੰ ਕੋਈ ਓਹਦਾ ਨਹੀਂ ਮਿਲ ਸਕਦਾ ਅਤੇ ਇਸ ਐਕਟ ਦੀ ਵਿਰੋਧਤਾ ਕਰਦੇ ਹਾਂ ਉਹਨਾਂ ਨੇ ਕਿਹਾ ਹਰਿਆਣਾ ਸਰਕਾਰ ਵੱਲੋਂ ਜਾਣ-ਬੁੱਝ ਕੇ ਬਣਾਈ ਗਈ ਨਵੀਂ ਕਮੇਟੀ ਲਈ 18 + 18 ਮਹੀਨੇ ਦਾ ਟਾਈਮ ਲਿਆ ਹੈ ਯਾਨੀ ਕੀ 36 ਮਹੀਨਿਆਂ ਵਿੱਚ ਇਲੈਕਸ਼ਨ ਕਰਾਵਾਂਗੇ ਜੋ ਸਰਾਸਰ ਗਲਤ ਹੈ ਕਿਉਂਕਿ ਸਰਕਾਰ ਨੇ ਇਲੈਕਸ਼ਨ ਕਮੀਸ਼ਨ ਬਣਾ ਦਿੱਤਾ ਹੈ ਇਸ ਲਈ ਮੁੱਖ ਮੰਤਰੀ ਆਦੇਸ਼ ਪਾਰਿਤ ਕਰਕੇ ਇਲੈਕਸ਼ਨ ਕਮੀਸ਼ਨ ਨੂੰ ਦਵੇ ਪੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਛੇ ਮਹੀਨੇ ਦੇ ਵਿੱਚ-ਵਿੱਚ ਕਰਵਾਈ ਜਾਏ ਉਨ੍ਹਾਂ ਨੇ ਕਿਹਾ ਕਿ ਵਾਰਡਬੰਦੀ ਕਰਨੀ ਇਕ ਵੱਖਰਾ ਕੰਮ ਹੈ ਵਾਰਡਬੰਦੀ ਪਟਵਾਰੀਆਂ ਜਾਂ ਕਿ ਹੋਰ ਅਧਿਕਾਰੀਆਂ ਤੋਂ ਕਰਵਾਈ ਜਾ ਸਕਦੀ ਹੈ ਅਤੇ ਵੋਟਾਂ ਬਣਾਉਣ ਦਾ ਕੰਮ ਕਿਸੇ ਵੀ ਡਿਪਾਰਟਮੈਂਟ ਨੂੰ ਦੇਖ ਕੇ ਵੋਟਾਂ ਬਣਾ ਸਕਦੀ ਹੈ ਸਰਕਾਰ ਚਾਹੇ ਤਾਂ ਛੇ ਮਹੀਨੇ ਦੇ ਵਿਚ ਬੜੀ ਆਸਾਨੀ ਨਾਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾ ਸਕਦੀਆਂ ਉਨ੍ਹਾਂ ਨੇ ਕਿਹਾ ਕਿ ਇਹਨਾ ਮੰਗਾਂ ਨੂੰ ਲੈ ਕੇ ਹਾੜ੍ਹ ਦੀ ਸਿੱਖ ਸੰਗਤ ਨੇ ਹਰਿਆਣਾ ਸਰਕਾਰ ਨੂੰ 26 ਜਨਵਰੀ ਦਾ ਟੈਮ ਦਿੱਤਾ ਹੈ ਕੀ ਸਾਡੀਆਂ ਮੰਗਾਂ ਤੇ ਵਿਚਾਰ ਕੀਤੀ ਜਾਵੇ ਅਤੇ ਹਰਿਆਣੇ ਦੀ ਸੰਗਤ ਦੀਆਂ ਇਹ ਮੰਗਾਂ 26 ਜਨਵਰੀ ਤੱਕ ਸਾਡੇ ਨਾਲ ਗੱਲਬਾਤ ਕਰਕੇ ਮੰਨੀਆਂ ਜਾਣ ਅਗਰ ਹਰਿਆਣਾ ਸਰਕਾਰ ਨੇ 26 ਤਰੀਕ ਤੱਕ ਸਾਡੇ ਨਾਲ ਗੱਲਬਾਤ ਕਰਨ ਲਈ ਸਾਨੂੰ ਸਮਾਂ ਨਾ ਦਿੱਤਾ ਅਤੇ ਸਾਡੀਆਂ ਮੰਗਾਂ ਨਾ ਮੰਨੀਆ ਤਾਂ ਸਪਸ਼ਟ ਹੋ ਜਾਏਗਾ ਕਿ ਹਰਿਆਣਾ ਸਰਕਾਰ ਸਿੱਖ ਧਰਮ ਦੇ ਖ਼ਿਲਾਫ਼ ਅਸੀਂ ਹਰਿਆਣਾ ਸਰਕਾਰ ਦਾ ਜੰਮ ਕੇ ਵਿਰੋਧ ਕਰਾਂਗੇ ਅਤੇ ਸਾਰਾ ਸਿੱਖ ਸਮਾਜ ਹਰਿਆਣਾ ਸਰਕਾਰ ਖ਼ਿਲਾਫ਼ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗਾ ਉਹਨਾਂ ਨੇ ਕਿਹਾ ਹਾਲੇ ਵੀ ਸਰਕਾਰ ਹਰਿਆਣਾ ਦੇ ਸਿੱਖਾਂ ਦੀ ਨਜ਼ਾਕਤ ਨੂੰ ਸਮਝੋ ਸਿੱਖ ਲੀਡਰਾਂ ਨਾਲ ਗੱਲਬਾਤ ਕਰਕੇ ਹਰਿਆਣਾ ਦੀ ਸਿੱਖ ਸੰਗਤ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣ ਅਗਰ ਸਰਕਾਰ ਨੇ ਹਰਿਆਣੇ ਦੇ ਸਿੱਖਾਂ ਦੀ ਇਹ ਨਜ਼ਾਕਤ ਨੂੰ ਨਾ ਸਮਝਿਆ ਤਾਂ 26 ਜਨਵਰੀ ਤੋਂ ਬਾਅਦ ਅਸੀਂ ਹਰਿਆਣੇ ਦੇ ਸਿੱਖਾਂ ਦਾ ਇਕ ਵੱਡਾ ਇਕੱਠ ਕਰਕੇ ਹਰਿਆਣਾ ਸਰਕਾਰ ਦੇ ਵਿਰੁੱਧ ਅਤੇ ਸਰਕਾਰੀ ਬਣੀ ਇਸ ਕਮੇਟੀ ਦੇ ਵਿਰੁੱਧ ਵੱਡਾ ਸੰਘਰਸ਼ ਛੇੜਿਆ ਜਾਵੇਗਾ ਜਿਸ ਦੀ ਇਹ ਸਰਕਾਰ ਖ਼ੁਦ ਜ਼ਿੰਮੇਵਾਰ ਹੋਵੇਗੀ ਇਸ ਮੌਕੇ ਉਹਨਾਂ ਦੇ ਨਾਲ ਦੀਦਾਰ ਸਿੰਘ ਨਲਵੀ, ਕਰਨੈਲ ਸਿੰਘ ਨਿਮਨਬਦ, ਜਸਬੀਰ ਸਿੰਘ ਭਾਟੀ, ਬਲਦੇਵ ਸਿੰਘ ਬੱਲੀ, ਪਰਮਜੀਤ ਸਿੰਘ ਮਾਖਾ ਸਿਰਸਾ, ਪਰ ਨੇ ਵੀ ਮਾਕਾ ਕੁਲਵੰਤ ਸਿੰਘ ਨਗਲਾ, ਅਪਾਰ ਸਿੰਘ ਕਿਸ਼ਨਗੜ੍ਹ, ਬਲਜਿੰਦਰ ਸਿੰਘ ( ਮੰਤਰੀ) ਪਿਪਲੀ ਅਤੇ ਹੋਰ ਸੰਗਤ ਵੱਡੀ ਗਿਣਤੀ ਵਿਚ ਮੌਜੂਦ ਸੀ