ਹਰਿਆਣਾ ਸਿੱਖ ਗੁਰਦੁਵਾਰਾ ਮੈਨੇਜਮੈਂਟ ਕਮੇਟੀ ਨੇ ਕੀਤਾ ਸਿੱਖ ਮਰਿਆਦਾ ਨੂੰ ਤਾਰ ਤਾਰ. ਬਾਬਾ ਬਲਵਿੰਦਰ ਸਿੰਘ
ਕਰਨਾਲ 16 ਫਰਵਰੀ (ਪਲਵਿੰਦਰ ਸਿੰਘ ਸੱਗੂ)
ਅੱਜ ਸਿੱਖ ਸੰਗਤਾਂ ਦੀ ਮੀਟਿੰਗ ਹਾਂਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਬੈਨਰ ਹੇਠ ਹੋਈ ਅਤੇ ਬੀਤੇ ਕੱਲ ਹਰਿਆਣਾ ਸਿੱਖ ਗੁਰਦੁਵਾਰਾ ਮੈਨੇਜਮੈਂਟ ਕਮੇਟੀ ਵਲੋ ਕਿਸਾਨ ਅੰਦੋਲਨ ਨੂੰ ਰੋਕਣ ਵਾਸਤੇ ਪੁਲਸ ਅਤੇ ਨੀਮ ਫੌਜੀ ਦਸਤੇ ਨੂੰ ਗੁਰੂ ਘਰਾਂ ਵਿੱਚ ਠਹਿਰਾਉਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਅਤੇ ਕਮੇਟੀ ਨੂੰ ਸਰਕਾਰੀ ਦਲਾਲ ਦਾ ਖਿਤਾਬ ਦਿੱਤਾ ਗਿਆ ਭਾਈ ਬਲਜਿੰਦਰ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੁਲਸ ਨੇ ਸਾਡੇ ਇਤਿਹਾਸਿਕ ਸਥਾਨ ਤੇ ਤੰਬਾਕੂ ਬੀੜੀ ਸਿਗਰਟ ਅਤੇ ਸ਼ਰਾਬ ਦੀ ਵਰਤੋ ਕਰਕੇ ਜੂਨ 1984 ਦੀ ਕਾਰਵਾਈ ਨੂੰ ਦੋਹਰਾ ਦਿੱਤਾ ਹੈਇਸ ਮੌਕੇ ਤੇ ਸਿੱਖ ਸੰਗਤਾਂ ਨੇ ਹਰਿਆਣਾ ਸਰਕਾਰ ਅਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ ਹਰਿਆਣਾ ਕਮੇਟੀ ਦੇ ਪ੍ਰਧਾਨ ਭੂਪਿੰਦਰ ਸਿੰਘ ਅਸੰਧ ਦਾ ਪੁਤਲਾ ਫੂਕਿਆ
ਇਸ ਮੌਕੇ ਤੇ ਬਘੇਲ ਸਿੰਘ,ਕੁਲਦੀਪ ਸਿੰਘ, ਸੁਲਤਾਨ ਸਿੰਘ ਅਤੇ ਹੋਰ ਸੰਗਤਾਂ ਮੌਜੂਦ ਸਨ