ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੀ ਲਿਸਟ ਜਾਰੀ ਕੀਤੀ

Spread the love
ਹਰਿਆਣਾ ਸਰਕਾਰ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਦੀ ਲਿਸਟ ਜਾਰੀ ਕੀਤੀ
ਹਰਿਆਣਾ ਦੀ ਵਖਰੀ ਕਮੇਟੀ ਲਈ ਸੰਘਰਸ਼ ਕਰਨ ਵਾਲੇ ਮੈਂਬਰ ਕੀਤੇ ਬਾਹਰ
ਹੁਣ ਹਰਿਆਣਾ ਦੇ ਗੁਰਦੁਆਰਿਆਂ ਦਾ ਕੰਟਰੌਲ ਭਾਜਪਾ ਦੇ ਹੱਥ ਵਿੱਚ ਹੋਵੇਂਗਾ
ਕਰਨਾਲ 2 ਦਸੰਬਰ (ਪਲਵਿੰਦਰ ਸਿੰਘ ਸੱਗੂ)
ਸੁਪਰੀਮ ਕੋਰਟ ਵਲੋਂ  ਹਰਿਆਣਾ ਦੇ ਸਿੱਖਾਂ ਦੇ ਹੱਕ ਵਿਚ ਫ਼ੈਸਲਾ ਕਰਦੇ ਹੋਏ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਹਰਿਆਣਾ ਦੇ ਸਿੱਖਾਂ ਨੂੰ ਦਿੱਤਾ ਸੀ  ਤੇ ਹਰਿਆਣਾ ਦੀ ਵੱਖਰੀ ਕਮੇਟੀ ਮਨਜ਼ੂਰ ਕੀਤੀ ਗਈ ਸੀ ਜਿਸ ਤੋਂ ਬਾਅਦ ਹਰਿਆਣਾ ਕਮੇਟੀ ਲਈ ਸੰਘਰਸ਼ ਕਰਨ ਵਾਲੇ ਆਪਣੇ ਵੀ ਮੈਂਬਰ ਸ਼ਿਪ ਅਤੇ ਪ੍ਰਧਾਨਗੀ ਨੂੰ ਲੈ ਕੇ ਕਈ ਤਰਾਂ ਦੇ ਦਾਅਵੇ ਕਰਦੇ ਹੋਏ ਨਜ਼ਰ ਆਏ ਅਤੇ ਜਿਸ ਤੋਂ ਬਾਅਦ ਹਰਿਆਣਾ ਕਮੇਟੀ ਦੇ ਮੈਂਬਰ ਆਪਸ ਵਿੱਚ ਖਿੱਚ-ਧੂਹ ਕਰਨ ਲੱਗ ਪਏ ਸਨ ਕਈ ਮੈਂਬਰ ਪ੍ਰਧਾਨਗੀ ਨੂੰ ਲੈ ਕੇ ਆਪਣੇ ਦਾਅਵੇ ਕਰਦੇ ਰਹੇ ਪਰ ਅੱਜ ਹਰਿਆਣਾ ਸਰਕਾਰ ਵੱਲੋਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਮੈਂਬਰ ਨਾਮਜ਼ਦ ਕਰਕੇ ਮੈਂਬਰਾਂ ਦੀ ਨਵੀ ਲਿਸਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਹਰਿਆਣਾ ਦੀ ਵੱਖਰੀ ਕਮੇਟੀ ਲਈ ਸੰਘਰਸ਼ ਕਰਨ ਵਾਲੇ ,ਯੋਧ , ਸੰਘਰਸ਼-ਸ਼ੀਲ ਮੈਂਬਰਾਂ ਨੂੰ ਇਸ ਨਵੀਂ ਤਕਨੀਕ ਵਿਚੋਂ ਬਾਹਰ ਦਾ ਰਸਤਾ ਵਿਖਾਇਆ ਹੈ ਅਤੇ ਇਸ ਨਵੀਂ ਲਿਸਟ ਵਿਚ ਜੋ ਮੈਂਬਰ ਨਾਮਜ਼ਦ ਕੀਤੇ ਗਏ ਹਨ ਉਨ੍ਹਾਂ ਵਿਚ ਪੁਰਾਣੇ ਮੈਬਰਾਂ ਵਿਚੋਂ ਚਾਰ ਮੈਂਬਰ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ, ਸੀਨੀਅਰ ਮੀਤ ਪ੍ਰਧਾਨ ਦੀਦਾਰ ਸਿੰਘ ਨਲਵੀ, ਸੀਨੀਅਰ ਪ੍ਰਧਾਨ ਮੋਹਨਜੀਤ ਸਿੰਘ ਪਾਣੀਪਤ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਹੀ ਸ਼ਾਮਿਲ ਕੀਤਾ ਗਿਆ ਹੈ ਇਸ ਕਮੇਟੀ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਅਸੰਧ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਅਤੇ ਬਾਕੀ ਦੇ ਮੈਂਬਰ ਭਾਜਪਾ ਸਰਕਾਰ ਨੇ ਆਪਣੀ ਮਰਜ਼ੀ ਨਾਲ ਭਾਜਪਾ ਭਾਜਪਾ ਨੂੰ ਸਮਰਪਿਤ ਮੈਂਬਰ ਪਾਏ ਗਏ ਹਨ ਜਿਸ ਨਾਲ ਹਰਿਆਣੇ ਕਮੇਟੀ ਲਈ ਸੰਘਰਸ਼ ਕਰਦੇ ਰਹੇ ਸਿੱਖਾਂ ਵਿੱਚ ਭਾਰੀ ਰੋਸ ਵੇਖਣ ਨੂੰ ਮਿਲ ਰਿਹਾ ਹੈ  ਹੁਣ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ ਵਿੱਚ ਭਾਜਪਾ ਦਾ ਕੰਟਰੋਲ ਹੋਵੇਗਾ ਜੋ ਹਰਿਆਣਾ ਦੇ ਸਿੱਖ ਹਰਿਆਣਾ ਦੇ ਗੁਰਦੁਆਰਿਆ ਦੇ ਪ੍ਰਬੰਧ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਲਗਾਤਾਰ ਸੰਘਰਸ਼ ਕਰਦੇ ਰਹੇ ਹਨ ਅਤੇ ਬਾਦਲਾਂ ਦਾ ਵਿਰੋਧ ਕਰਦੇ ਰਹੇ ਹਨ ਉਨ੍ਹਾਂ ਨੂੰ ਵੀ ਇਸ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ
ਡੱਬਾ
ਹਰਿਆਣਾ ਕਮੇਟੀ ਦੇ ਮੈਂਬਰਾਂ ਨੂੰ ਵਧਾਈ ਦਿੰਦਾ ਹਾਂ ਅਮਰਿੰਦਰ ਸਿੰਘ ਅਰੋੜਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਲਿਸਟ ਜਾਰੀ ਹੋਣ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਅਰੋੜਾ ਨੇ ਨਵੇਂ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਇਹਨਾ ਮੈਂਬਰਾਂ ਨੂੰ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਦਾ ਮੌਕਾ ਮਿਲਿਆ ਹੈ ਉਹ ਵਧਾਈ ਦੇ ਪਾਤਰ ਹਨ ਅਤੇ ਹਰਿਆਣਾ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ ਕੀ ਸਰਕਾਰ ਨੇ ਬੜੇ ਸੂਝ-ਬੂਝ ਨਾਲ ਹਰਿਆਣਾ ਕਮੇਟੀ ਬਣਾਈ ਹੈ ਅਸੀਂ ਪਿਛਲੇ 20 ਸਾਲਾਂ ਤੋਂ ਜੋ ਸੇਵਾ ਕੀਤੀ ਹੈ ਆਪਣੀ ਤਨਦੇਹੀ ਨਾਲ ਕੀਤੀ ਹੈ ਹੁਣ ਜਿੰਨਾ ਮੈਂਬਰਾਂ ਨੂੰ ਇਹ ਸੇਵਾ ਮਿਲੀ ਹੈ ਮੈਂ ਉਮੀਦ ਕਰਾਂਗਾ ਕਿ ਉਹ ਵੀ ਤਨਦੇਹੀ ਨਾਲ ਹਰਿਆਣਾ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਕਰਨ ਗਏ ਉਨਾ ਕਿਹਾ  ਇੱਕ ਗੱਲ ਦਾ ਸਾਨੂੰ ਅਫਸੋਸ ਵੀ ਹੈ ਕਿ ਜਿਨ੍ਹਾਂ ਸਿੱਖਾਂ ਨੇ ਹਰਿਆਣਾ ਦੀ ਵੱਖਰੀ ਕਮੇਟੀ ਲਈ ਪਿਛਲੇ 20 ਸਾਲਾਂ ਤੋਂ ਸੰਘਰਸ਼ ਕੀਤਾ ਹੈ ਉਨ੍ਹਾਂ ਦੀ ਅਣਦੇਖੀ ਹੋਈ ਹੈ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਸਰਕਾਰ ਨੇ 38 ਮੈਂਬਰੀ ਜਾਰੀ ਕਰ ਦਿੱਤੀ ਹੈ ਜਿਹੜੇ ਤਿੰਨ ਮੈਂਬਰ ਰਹੇ ਹਨ ਉਨ੍ਹਾਂ ਵਿੱਚ ਮਹਿੰਦਰ ਸਿੰਘ ਰੋਹਤਕ ,ਜਸਬੀਰ ਸਿੰਘ ਖਾਲਸਾ ਅਤੇ ਕਰਨੈਲ ਸਿੰਘ ਨੇ ਨਿਮਨਬਾਦ  ਨੂੰ ਸ਼ਾਮਲ ਕੀਤਾ ਜਾਵੇ ਮੈਂ ਹਰਿਆਣਾ ਸਰਕਾਰ ਦਾ ਤਹਿ ਦਿਲੋਂ ਧੰਨਵਾਦੀ ਹੋਵਾਂਗਾ
ਡੱਬਾ
ਹਰਿਆਣਾ ਸਰਕਾਰ ਨੇ ਵੱਖਰੀ ਕਮੇਟੀ ਲਈ ਸੰਘਰਸ਼ ਕਰਨ ਵਾਲੇ ਮੈਂਬਰਾਂ ਵੀ ਅਨਦੇਖੀ ਕੀਤੀ ਜਗਦੀਸ਼ ਸਿੰਘ ਝੀਂਡਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਸੰਘਰਸ਼ ਵਿੱਢਣ ਵਾਲੇ ਹਰਿਆਣਾ ਕੀ ਦੇ ਸਾਬਕਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਹੁੱਡਾ ਸਰਕਾਰ ਨੇ ਆਪਣੀ ਮਰਜ਼ੀ ਕਰਦੇ ਹੋਏ ਸੰਘਰਸ਼ ਕਰਦੇ ਮੈਂਬਰ ਕਮੇਟੀ ਵਿੱਚ ਸ਼ਾਮਲ ਨਹੀਂ ਕੀਤਾ ਅਤੇ ਹੁਣ ਭਾਜਪਾ ਸਰਕਾਰ ਨੇ ਵੀ ਵੱਖਰੀ ਕਮੇਟੀ ਲਈ ਸੰਘਰਸ਼ ਕਰਦੇ ਹੋਏ ਕਿਸੇ ਮੈਂਬਰ ਨੂੰ ਸ਼ਾਮਲ ਨਹੀਂ ਕੀਤਾ ਜਿਸ ਦਾ ਸਾਨੂੰ ਬਹੁਤ ਅਫਸੋਸ ਹੋਇਆ ਹੈ ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਪਿਛਲੇ ਪੱਚੀ ਸਾਲਾਂ ਤੋਂ ਲਗਾਤਾਰ ਸੰਘਰਸ਼ ਕੀਤਾ ਹੈ ਉਨ੍ਹਾਂ ਨੂੰ ਇਸ ਕਮੇਟੀ ਤੋਂ ਬਾਹਰ ਰੱਖਿਆ ਗਿਆ ਹੈ ਤੇ ਜਿਨ੍ਹਾਂ ਦਾ ਵੱਖਰੀ ਕਮੇਟੀ ਲਈ ਕੋਈ ਯੋਗਦਾਨ ਨਹੀਂ ਉਨ੍ਹਾਂ ਨੂੰ ਇਸ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੁੱਡਾ ਸਰਕਾਰ ਵੱਲੋਂ ਬਣਾਈ ਗਈ ਵੱਖਰੀ ਕਮੇਟੀ ਤੋਂ ਬਾਅਦ ਜਿਹਨਾਂ ਨੇ ਤਰਲੇ ਮਿੰਨਤਾਂ ਕਰ ਆਪਣੇ ਨਾਮ ਇਸ ਕਮੇਟੀ ਵਿਚ ਸ਼ਾਮਲ ਕਰਵਏ ਸਨ ਅੱਜ ਉਹ ਮੈਂਬਰ ਹਰਿਆਣਾ ਕਮੇਟੀ ਦੇ ਮਾਲਕ ਬਣ ਬੈਠੇ ਹਨl  ਸਾਨੂੰ ਬਹੁਤ ਅਫ਼ਸੋਸ ਹੈ ਕਿ ਹਰਿਆਣਾ ਦੀ ਵੱਖਰੀ ਕਮੇਟੀ ਲਈ ਸੰਘਰਸ਼ ਕਰਨ ਵਾਲੇ, ਜੇਲ੍ਹਾਂ ਕੱਟਣ ਵਾਲੇ, ਪੁਲਿਸ ਦੀਆਂ ਲਾਠੀਆਂ ਖਾਣ ਵਾਲੇ  ਮੈਂਬਰਾਂ ਦੀ ਹੁੱਡਾ  ਸਰਕਾਰ ਅਤੇ ਖੱਟਰ ਸਰਕਾਰ ਦੋਨਾਂ ਨੇ ਅਨਦੇਖੀ ਕੀਤੀ

Leave a Comment

Your email address will not be published. Required fields are marked *

Scroll to Top