ਹਰਿਆਣਾ ਪੁਲਿਸ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ
ਕਰਨਾਲ, 19 ਮਈ(ਪਾਲਵਿੰਦਰ ਸਿੰਘ ਸੱਗੂ) -ਬੀਤੀ ਰਾਤ ਹਰਿਆਣਾ ਪੁਲਿਸ ਵੱਲੋਂ ਜਿਲਾ ਕੈਂਥਲ ਦੇ ਪਿੰਡ ਪੁੰਡਰੀ ਦੇ ਸਿੱਖ ਨੌਜਵਾਨ ਮਨਬੀਰ ਸਿੰਘ ਜੋ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਹਰਿਆਣਾ ਦਾ ਸਰਗਰਮ ਮੈਂਬਰ ਹੈ, ਨੂੰ ਹਰਿਆਣਾ ਪੁਲਿਸ ਵੱਲੋਂ ਕਾਫ਼ੀ ਤਸੱਦਦ ਕੀਤਾ ਗਿਆ ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਹਰਿਆਣਾ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਸਿੱਖ ਨੌਜਵਾਨ ਮਨਵੀਰ ਸਿੰਘ ਗਰਾਊਂਡ ਚੋਂ ਖੇਡ ਕੇ ਵਾਪਸ ਆ ਰਿਹਾ ਸੀ ਤਾਂ ਪੁੰਡਰੀ ਚੌਕ ਵਿਚ ਪੁਲਸ ਨੇ ਬੈਰੀਅਰ ਲਗਾਇਆ ਸੀ ਰੋਕ ਲਿਆ ਇਸ ਤੋਂ ਬਾਅਦ ਨੌਜਵਾਨ ਨੂੰ ਪੁਲਿਸ ਥਾਣੇ ਲਿਜਾ ਕੇ ਕੁੱਟਮਾਰ ਕੀਤੀ ਅਤੇ ਕੇਸਾਂ ਦੀ ਬੇਅਦਬੀ ਕੀਤੀ ਹੈ ਜਿਸ ਦੇ ਸ ਹਰਜੀਤ ਸਿੰਘ ਵਿਰਕ ਕਰਨਾਲ ਸੂਬਾ ਪ੍ਰਧਾਨ ਯੂਥ ਅਕਾਲੀ ਦਲ (ਅੰਮਿ੍ਤਸਰ) ਹਰਿਆਣਾ ਸਟੇਟ ਨੇ ਸਖਤ ਸ਼ਬਦਾਂ ਚ ਨਿੰਦਾ ਕੀਤੀ ਹੈ। ਸ ਵਿਰਕ ਨੇ ਕਿਹਾ ਕਿ ਮਨਬੀਰ ਸਿੰਘ ਮਾਨ ਦਲ ਦਾ ਮੈਂਬਰ ਹੋਣ ਕਰਕੇ ਹਰਿਆਣਾ ਪੁਲੀਸ ਵੱਲੋਂ ਪੁੰਡਰੀ ਥਾਣਾ ਚ ਮਨਬੀਰ ਸਿੰਘ ਨੂੰ ਆਤੰਕਵਾਦੀ ਬੋਲ ਬੋਲ ਕੇ ਕੁੱਟਮਾਰ ਕੀਤੀ ਗਈ। ਇਸ ਸਬੰਧੀ ਜਿਲ਼ਾ ਕੈਥਲ ਦੇ ਐਸ ਪੀ ਕੋਲ ਪੇਸ਼ ਪੇਸ਼ ਹੋ ਕੇ ਸ਼ਿਕਾਇਤ ਕੀਤੀ ਗਈ ਹੈ ਜਿਸ ਦੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਅਤੇ ਉਨ੍ਹਾਂ ਹੀ ਮਨਬੀਰ ਸਿੰਘ ਨੂੰ ਕੋਈ ਇਨਸਾਫ਼ ਨਹੀਂ ਮਿਲਿਆ। ਸ ਹਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਪਾਰਟੀ ਵੱਲੋਂ ਦੋਸ਼ੀ ਮੁਲਾਜ਼ਮਾਂ ਵਿਰੁੱਧ ਕਾਰਵਾਈ ਕਰਨ ਲਈ 21 ਮਈ ਤੱਕ ਦਾ ਟਾਈਮ ਦਿੱਤਾ ਹੈ। ਉਸ ਤੋਂ ਬਾਦ ਪਾਰਟੀ ਸੁਪਰੀਮੋ ਸ. ਸਿਮਰਨਜੀਤ ਸਿੰਘ ਮਾਨ ਨਾਲ ਵਿਚਾਰ ਕਰਕੇ ਅਗਲੀ ਕਾਰਵਾਈ ਬਾਰੇ ਫੈਸਲਾ ਕੀਤਾ ਜਾਵੇਗਾ।