Skip to content
-
ਹਰਿਆਣਾ ਦੇ ਸਿੰਘਾਂ ਨੇ ਬਰਗਾੜੀ ਜਾ ਕੇ 83 ਵੇੰ ਜਥੇ ਨੇ ਦਿੱਤੀ ਗ੍ਰਿਫਤਾਰੀ
ਹਰਿਆਣਾ 24 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਹਰਿਆਣਾ ਸੂਬੇ ਤੋਂ 51 ਸਿੰਘਾਂ ਦੇ ਜਥੇ ਨੇ ਹਰਜੀਤ ਸਿੰਘ ਵਿਰਕ ਸੂਬਾ ਪ੍ਰਧਾਨ ਹਰਿਆਣਾ ਮਾਨ ਦਲ ਦੀ ਅਗਵਾਈ ਹੇਠ ਬਰਗਾੜੀ ਜਾਕੇ ਆਪਣੀ ਗ੍ਰਿਫਤਾਰੀ ਦਿੱਤੀ ਦੱਸਣਯੋਗ ਹੈ ਕਿ 2015 ਨੂੰ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦਾ ਇਨਸਾਫ ਲੈਣ ਲਈ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਮਾਂ ਗਰੁੱਪ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਹ ਮੋਰਚਾ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ ਨਿਰਦੇਸ਼ਾਂ ਤੇ ਚਲ ਰਿਹਾ ਹੈ ਅੱਜ 51 ਸਿੰਘਾਂ ਨੇ ਗ੍ਰਿਫਤਾਰੀ ਦਿੱਤੀ ਅੱਜ ਹਰਿਆਣਾ ਸੂਬੇ ਤੋਂ ਹਰਜੀਤ ਸਿੰਘ ਵਿਰਕ ਸੂਬਾ ਪ੍ਰਧਾਨ ਹਰਿਆਣਾ (ਮਾਨ – ਦਲ) ਗੁਰਭੇਜ ਸਿੰਘ ਗੋਬਿੰਦਗੜ੍ਹ, ਜਸਵਿੰਦਰ ਸਿੰਘ ਕਾਹਨੂੰਵਾਨ,ਜਰਨੈਲ ਸਿੰਘ, ਹਰਭਜਨ ਸਿੰਘ,ਹਰਪ੍ਰੀਤ ਸਿੰਘ, ਮੇਹਰਬਾਨ ਸਿੰਘ, ਮੁਹੰਬਤ ਸਿੰਘ, ਸਤਵੰਤ ਸਿੰਘ, ਵਰਿੰਦਰ ਸਿੰਘ, ਅਜਾਦ ਸਿੰਘ, ਮੇਜ਼ਰ ਸਿੰਘ, ਮੁਲਤਾਨ ਸਿੰਘ,ਲਵਪ੍ਰੀਤ ਸਿੰਘ, ਹਰਮਿੰਦਰ ਸਿੰਘ,ਗੁਰਜੰਟ ਸਿੰਘ, ਲਖਵਿੰਦਰ ਸਿੰਘ, ਗੁਰਦਾਸ ਸਿੰਘ, ਗੁਰਕਰਨ ਸਿੰਘ,ਅੰਗਰੇਜ਼ ਸਿੰਘ, ਇੰਦਰਜੀਤ ਸਿੰਘ, ਹਰਚਰਨ ਸਿੰਘ,ਬਰਿਆਰ ਸਿੰਘ, ਕਰਨਜੀਤ ਸਿੰਘ, ਗੁਰਪ੍ਰਤਾਪ ਸਿੰਘ, ਸਹਿਰਾਜ ਸਿੰਘ,ਕਵਲਜੀਤ ਸਿੰਘ, ਨਵਜੀਤ ਸਿੰਘ,ਨਵਜੀਤ ਸਿੰਘ,ਸ਼ਿੰਦਰ ਸਿੰਘ,ਪੂਰਨ ਸਿੰਘ ਅੱਛਨਪੁਰ ,ਗੁਰਜੰਟ ਸਿੰਘ,ਪੰਜਾਬ ਸਿੰਘ, ਜੋਗਰਾਜ ਸਿੰਘ,ਬਲਦੇਵ ਸਿੰਘ ,ਸੁਖਦੇਵ ਸਿੰਘ, ਪੂਰਨ ਸਿੰਘ,ਦਿਲਪ੍ਰੀਤ ਸਿੰਘ, ਜਰਨੈਲ ਸਿੰਘ, ਦਲਬੀਰ ਸਿੰਘ,ਸੰਦੀਪ ਸਿੰਘ, ਗੁਰਜੰਟ ਸਿੰਘ,ਅਜੀਤ ਸਿੰਘ,ਮਨਜੋਤ ਸਿੰਘ, ਅਨਮੋਲ ਸਿੰਘ,ਰਾਜਕਰਨਜੀਤ ਸਿੰਘ,ਜੋਬਨਪ੍ਰੀਤ ਸਿੰਘ,ਸਿਮਰਨਜੀਤ ਸਿੰਘ,ਅਰਸ਼ਦੀਪ ਸਿੰਘ, ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।ਜਥੇ ਨੂੰ ਰਵਾਨਾ ਕਰਦੇ ਹੋਏ ਸਿੱਖ ਇੰਟਰਨੈਸ਼ਨਲ ਲੀਡਰ ਸ੍ਰ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਸ੍ਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਬਲਜਿੰਦਰ ਸਿੰਘ ਲਸੋਈ, ਜਤਿੰਦਰਵੀਰ ਸਿੰਘ ਪੰਨੂ,ਪ੍ਰਗਟ ਸਿੰਘ ਮੱਖੂ,ਦਰਸ਼ਨ ਸਿੰਘ ਮੰਡੇਰ ਬਰਨਾਲਾ, ਬਲਵਿੰਦਰ ਸਿੰਘ ਬਰਨਾਲਾ, ਸੁਖਜਿੰਦਰ ਸਿੰਘ ਕਾਜਮਪੁਰ, ਸੁਖਦੇਵ ਸਿੰਘ ਕਾਜਮਪੁਰ, ਹਰਪ੍ਰੀਤ ਸਿੰਘ ਬਾਘੇ, ਸੁਰਿੰਦਰ ਸਿੰਘ ਵਿਰਕ, ਅੰਮ੍ਰਿਤਪਾਲ ਸਿੰਘ,ਗੁਰਲਾਲ ਸਿੰਘ ਦਬੜੀਖਾਨਾ,ਇਕਬਾਲ ਸਿੰਘ ਬਰਗਾੜੀ, ਇੰਦਰਜੀਤ ਸਿੰਘ ਬਰਗਾੜੀ ਅਤੇ ਕੁਲਵਿੰਦਰ ਸਿੰਘ ਹਾਜ਼ਰ ਇਸ ਮੌਕੇ ਜਥੇਦਾਰ ਦਰਸਨ ਸਿੰਘ ਦਲੇਰ ਕੋਟਲੀ ਦੇ ਢਾਡੀ ਜਥੇ ਨੇ ਗੁਰ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ।
Scroll to Top