ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਕਲਿਆਣ ਫਾਰਮ ਪਹੁੰਚੇ
,ਵਿਧਾਇਕ ਹਰਵਿੰਦਰ ਕਲਿਆਣ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਅਤੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਕਰਨਾਲ, 14 ਜਨਵਰੀ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਦੇ ਮਹਾਮਹਿਮ ਰਾਜਪਾਲ ਬੰਡਾਰੂ ਦੱਤਾਤ੍ਰੇਯ ਸ਼ਨੀਵਾਰ ਨੂੰ ਕੁਟੇਲ ਸਥਿਤ ਕਲਿਆਣ ਫਾਰਮ ਪਹੁੰਚੇ, ਜਿੱਥੇ ਵਿਧਾਇਕ ਹਰਵਿੰਦਰ ਕਲਿਆਣ ਨੇ ਪਰਿਵਾਰ ਸਮੇਤ ਰਾਜਪਾਲ ਦਾ ਨਿੱਘਾ ਸਵਾਗਤ ਕੀਤਾ। ਇੱਥੇ ਦੱਸ ਦੇਈਏ ਕਿ 15 ਜਨਵਰੀ ਨੂੰ ਵਿਧਾਇਕ ਹਰਵਿੰਦਰ ਕਲਿਆਣ ਦੇ ਜਨਮ ਦਿਨ ਦੀਆ ਰਾਜਪਾਲ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦੇਣ ਆਏ ਸਨ।ਰਾਜਪਾਲ ਨੇ ਵਿਧਾਇਕ ਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਲਈ ਕਾਮਨਾ ਕੀਤੀ ਅੱਤੇ ਵਧਾਈ ਦਿੰਦਿਆਂ ਕਿਹਾ ਕਿ ਤੁਸੀਂ ਹਮੇਸ਼ਾ ਇਸੇ ਤਰ੍ਹਾਂ ਸਮਾਜ ਹਿੱਤ ਦੇ ਕੰਮਾਂ ਨੂੰ ਤੇਜੀ ਨਾਲ ਕਰਦੇ ਰਹੋ , ਇਹੀ ਮੇਰੀ ਸ਼ੁੱਭ ਕਾਮਨਾ ਹੈ। ਇਸ ਮੌਕੇ ਰਾਜਪਾਲ ਨੇ ਵਿਧਾਇਕ ਹਰਵਿੰਦਰ ਕਲਿਆਣ ਦੀ ਮਾਤਾ ਪ੍ਰੇਮ ਕਲਿਆਣ ਨਾਲ ਵੀ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਸਿਹਤਮੰਦ ਜੀਵਨ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ।ਇਸ ਮੌਕੇ ਰਾਜਪਾਲ ਨੇ ਵਿਧਾਇਕ ਹਰਵਿੰਦਰ ਕਲਿਆਣ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਖਾਣਾ ਖਾਧਾ ਅਤੇ ਸਾਰੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਜਾਣ-ਪਛਾਣ ਕਿਤੀ। ਇਸ ਮੌਕੇ ਵਿਧਾਇਕ ਦੇ ਵੱਡੇ ਭਰਾ ਅਤੇ ਆਮਦਨ ਕਰ ਵਿਭਾਗ ਦੇ ਪ੍ਰਮੁੱਖ ਕਮਿਸ਼ਨਰ ਦੇਵੇਂਦਰ ਕਲਿਆਣ, ਭਰਾ ਸਮਰ ਸਿੰਘ ਕਲਿਆਣ, ਭਰਜਾਈ ਡਾ: ਸੁਨੀਤਾ ਕਲਿਆਣ, ਪਤਨੀ ਰੇਸ਼ਮਾ ਕਲਿਆਣ, ਬੇਟੀ ਈਸ਼ਨਾ ਅਤੇ ਜਵਾਈ ਮਧੁਰ ਅਤੇ ਐਸ.ਡੀ.ਐਮ ਘਰੋਂਡਾ ਅਦਿਤੀ ਅਤੇ ਡੀ.ਐਸ.ਪੀ. ਵੀਰ ਸਿੰਘ ਵੀ ਪ੍ਰਸ਼ਾਸਨ ਦੀ ਤਰਫੋਂ ਹਾਜ਼ਰ ਸਨ।ਰਾਜਪਾਲ ਕਲਿਆਣ ਫਾਰਮ ਪਹੁੰਚੇ ਅਤੇ ਉੱਥੇ ਮੌਜੂਦ ਵਿਧਾਇਕ ਦੇ ਜਨਮ ਦਿਨ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ। ਰਾਜਪਾਲ ਨੇ ਸਾਰਿਆਂ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਅਤੇ ਦੇਸ਼ ਦੇ ਹਿੱਤ ਵਿੱਚ ਚੱਲ ਰਹੇ ਸਮਾਜਿਕ ਪ੍ਰੋਗਰਾਮਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਨਗਰਪਾਲਿਕਾ ਪ੍ਰਧਾਨ ਹੈਪੀ ਲੱਕ ਗੁਪਤਾ, ਭਾਜਪਾ ਸਰਕਲ ਪ੍ਰਧਾਨ ਸੁਭਾਸ਼ ਕਸ਼ਯਪ, ਨਰੇਸ਼ ਕਮਲਾ, ਜਨਰਲ ਸਕੱਤਰ ਦੇਵੇਂਦਰ ਸ਼ਰਮਾ, ਰੋਹਿਤ ਭੰਡਾਰੀ, ਸੰਜੇ ਖਾਂਚੀਇਸ ਮੌਕੇ ਸਰਪੰਚ ਐਸੋਸੀਏਸ਼ਨ ਦੇ ਪ੍ਰਧਾਨ ਵਿਸ਼ਾਲ ਕਲਿਆਣ, ਸਮਾਜ ਸੇਵੀ ਸੁਰਿੰਦਰ ਜੈਨ ਅਤੇ ਪ੍ਰਬੰਧਕ ਕਮੇਟੀ ਦੇ ਮੈਂਬਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।