ਹਰਿਆਣਾ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਆਜੈਕਟਿਵ ਕਮੇਟੀ ਗ਼ੈਰਕਾਨੂੰਨੀ -ਦੀਦਾਰ ਸਿੰਘ ਨਲਵੀ
ਕਰਨਾਲ 21 ਜੂਨ (ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦੀ ਇਕ ਵਿਸ਼ੇਸ਼ ਮੀਟਿੰਗ ਪ੍ਰਧਾਨ ਦੀਦਾਰ ਸਿੰਘ ਨਲਵੀ ਦੀ ਅਗਵਾਈ ਹੇਠ ਕੈਥਲ ਦੇ ਗੁਰਦੁਆਰਾ ਨਿੰਮ ਸਾਹਿਬ ਵਿਖੇ ਹੋਈ ਜਿਸ ਵਿੱਚ ਹਰਿਆਣਾ ਗੁਰਦੁਆਰਾ ਕਮੇਟੀ ਦੇ 22 ਮੈਂਬਰ ਸ਼ਾਮਲ ਹੋਏ ਸ਼ਾਮਲ ਮੈਂਬਰਾਂ ਵਿੱਚ ਦੀਦਾਰ ਸਿੰਘ ਨਲਵੀ ਪ੍ਰਧਾਨ, ਜਗਦੀਸ਼ ਸਿੰਘ ਝੀਂਡਾ ਸਾਬਕਾ ਪ੍ਰਧਾਨ, ਜੋਗਾ ਸਿੰਘ ਯਮੁਨਾਨਗਰ, ਅਵਤਾਰ ਸਿੰਘ ਚੱਕੂ, ਹਰਪ੍ਰੀਤ ਸਿੰਘ ਨਰੂਲਾ, ਅਜਮੇਰ ਸਿੰਘ ਫੌਜੀ, ਬਲਦੇਵ ਸਿੰਘ ਬੱਲੀ, ਸੁਰਿੰਦਰ ਸਿੰਘ ਸਾਹ, ਜਗਦੇਵ ਸਿੰਘ ਮਟਦਾਧੂ, ਬਲਵੰਤ ਸਿੰਘ ਫੌਜੀ, ਮੋਹਨਜੀਤ ਸਿੰਘ ਪਾਣੀਪਤ, ਜਸਵੀਰ ਸਿੰਘ ਖਾਲਸਾ, ਹਾਕਮ ਸਿੰਘ ਕੇਸਰੀ, ਹਰਪਾਲ ਸਿੰਘ ਪਾਲੀ, ਅਮਰੀਕ ਸਿੰਘ ਜਨੇਤਪੁਰ, ਮਨਜੀਤ ਸਿੰਘ ਡਾਚਰ, ਗੁਰਮੀਤ ਸਿੰਘ ਤਿਲੋਕੇਵਾਲਾ, ਜੀਤ ਸਿੰਘ ਖਾਲਸਾ ਐਲਨਾਬਾਦ, ਰਾਣਾ ਭੱਟੀ ਫਰੀਦਾਬਾਦ, ਅਵਤਾਰ ਸਿੰਘ ਕਿਸ਼ਨਗੜ੍ਹ, ਜਸਵੰਤ ਸਿੰਘ ਸੋਨੀਪਤ ਅਤੇ ਜਸਪਾਲ ਸਿੰਘ ਪਿੱਪਲਥਾਂ ਵਾਲੇ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਸਭ ਨੇ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਇਸ ਮੌਕੇ ਜਗਦੀਸ ਸਿੰਘ ਝੀਂਡਾ ਨੇ ਕਿਹਾ ਕੀ ਸਾਡੀ ਕਮੇਟੀ ਵੱਲੋਂ 30 ਮਾਰਚ ਨੂੰ ਹੀ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨਗੀ ਤੋਂ ਉਤਾਰ ਦਿੱਤਾ ਗਿਆ ਸੀ ਅਤੇ ਬਹੁਮਤ ਨਾਲ ਦੀਦਾਰ ਸਿੰਘ ਨਲਵੀ ਨੂੰ ਪ੍ਰਧਾਨ ਬਣਾਇਆ ਗਿਆ ਸੀ ਕਿਉਂਕਿ ਬਲਜੀਤ ਸਿੰਘ ਦਾਦੂਵਾਲ ਜਦੋਂ ਪ੍ਰਧਾਨ ਬਣੇ ਤਾਂ ਹਰਿਆਣਾ ਕਮੇਟੀ ਦੇ ਐਕਟ ਮੁਤਾਬਕ ਪੰਦਰਾਂ ਦਿਨ ਵਿੱਚ ਜਰਨਲ ਹਾਊਸ ਮੀਟਿੰਗ ਬੁਲਾ ਕੇ ਸਭ ਦੀ ਸਹਿਮਤੀ ਲੈਣੀ ਹੁੰਦੀ ਹੈ ਜੋ ਬਲਜੀਤ ਸਿੰਘ ਦਾਦੂਵਾਲ ਵਲੋ ਜਰਨਲ ਹਾਊਸ ਹੀ ਨਹੀਂ ਬੁਲਾਇਆ ਗਿਆ ਅਤੇ ਜੋ ਆਜੈਕਟਿਵ ਕਮੇਟੀ ਬਣਾਈ ਹੈ ਉਹ ਵੀ ਬਿਨਾ ਜਰਨਲ ਹਾਊਸ ਦੀ ਮੀਟਿੰਗ ਬੁਲਾਉਣ ਤੋਂ ਬਣਾਈ ਗਈ ਹੈ ਆਜੈਕਟਿਵ ਕਮੇਟੀ ਬਣਾਉਣ ਦਾ ਕਾਨੂੰਨੀ ਹੱਕ ਜਰਨਲ ਹਾਊਸ ਕੋਲ ਹੈ ਇਸ ਲਈ ਬਲਜੀਤ ਸਿੰਘ ਦਾਦੂਵਾਲ ਵੱਲੋ ਜੌ ਆਜੈਕਟਿਵ ਬਣਾਈ ਗਈ ਹੈ ਉਹ ਬਿਲਕੁਲ ਗੈਰ ਕਾਨੂੰਨੀ ਹੈ ਅਤੇ ਬਲਜੀਤ ਸਿੰਘ ਦਾਦੂਵਾਲ ਦੀ ਪ੍ਰਧਾਨਗੀ ਵੀ ਗੈਰ-ਕਾਨੂੰਨੀ ਹੈ ਇਸ ਬਾਬਤ ਅਸੀਂ ਇਕ ਲੈਟਰ ਹਰਿਆਣਾ ਸਰਕਾਰ ਨੂੰ ਲਿਖਿਆ ਹੈ ਕਿ ਬਲਜੀਤ ਸਿੰਘ ਦਾਦੂਵਾਲ ਵੱਲੋਂ ਸਰਕਾਰ ਨੂੰ ਧੋਖੇ ਵਿਚ ਰੱਖ ਕੇ ਇਕ ਗੈਰ ਕਾਨੂੰਨੀ ਤਰੀਕੇ ਨਾਲ ਅਤੇ ਧੱਕਾਸ਼ਾਹੀ ਨਾਲ ਹਰਿਆਣਾ ਕਮੇਟੀ ਤੇ ਕਬਜ਼ਾ ਕੀਤਾ ਹੈ ਹਰਿਆਣਾ ਕਮੇਟੀ ਦੇ ਐਕਟ ਮੁਤਾਬਕ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਕਮੇਟੀ ਦੇ ਪ੍ਰਧਾਨ ਨਹੀਂ ਰਹੇ ਹਨ ਇਸ ਬਾਬਤ ਦੀਦਾਰ ਸਿੰਘ ਨਲਵੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਤਥਾਕਥਿਤ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਅਤੇ ਉਨ੍ਹਾਂ ਵੱਲੋਂ ਬਣਾਈ ਗਈ ਆਜੈਕਟਿਵ ਕਮੇਟੀ ਗੈਰ ਕਾਨੂੰਨੀ ਹੈ ਕਿਉਂਕਿ ਜੋ ਉਨ੍ਹਾਂ ਆਜੈਕਟਿਵ ਕਮੇਟੀ ਬਣਾਈ ਹੈ ਉਹ ਬਿਨਾਂ ਜਰਨਲ ਹਾਊਸ ਬੁਲਾਏ ਕੇ ਬਣਾਈ ਗਈ ਹੈ ਜੋ ਹਰਿਆਣਾ ਕਮੇਟੀ ਦੇ ਐਕਟ ਮੁਤਾਬਕ ਗੈਰ ਕਾਨੂੰਨੀ ਹੈ ਦਾਦੂਵਾਲ ਨੇ ਅਤੇ ਪ੍ਰਧਾਨਗੀ ਤੋਂ ਲਾ ਕੇ ਹੁਣ ਤੱਕ ਹਰਿਆਣਾ ਕਮੇਟੀ ਦਾ ਬਜਟ ਵਿਚੋ ਪੈਸੇ ਖ਼ਰਚ ਕੀਤੇ ਹਨ ਉਹ ਸਭ ਗੈਰਕਨੂੰਨੀ ਹਨ ਕਿਉਂਕਿ ਦਾਦੂਵਾਲ ਨੇ ਹਾਲੇ ਤੱਕ ਕੋਈ ਵੀ ਬਜਟ ਜਰਨਲ ਹਾਊਸ ਕਿਸ ਕਿਸ ਨੇ ਕੀਤਾ ਤੇ ਨਾ ਹੀ ਪਾਸ ਕਰਵਾਇਆ ਗਿਆ ਹੈ ਇਸ ਲਈ ਦਾਦੂਵਾਲ ਅਤੇ ਉਨ੍ਹਾਂ ਦੀ ਆਜੈਕਟਿਵ ਕਮੇਟੀ ਵੱਲੋਂ ਪ੍ਰਸਾਸਨਿਕ ਅਤੇ ਵਿਤੀ ਫੈਸਲੇ ਲਏ ਗਏ ਹਨ ਉਹ ਵੀ ਗੈਰ ਕਾਨੂੰਨੀ ਹਨ ਇਸ ਲਈ ਇਸ ਦੀ ਭਰਪਾਈ ਆਜੈਕਟਿਵ ਕਮੇਟੀ ਅਤੇ ਪ੍ਰਧਾਨਗੀ ਤੋਂ ਕੀਤੀ ਜਾਏਗੀ ਉਹਨਾਂ ਨੇ ਕਿਹਾ ਹਰਿਆਣਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ 10 ਨਵੇਂ ਮੈਂਬਰ ਬਣਾਏ ਗਏ ਹਨ ਉਹ ਗੈਰ-ਕਨੂੰਨੀ ਪ੍ਰਧਾਨ ਅਤੇ ਗੈਰ-ਕਾਨੂੰਨੀ ਆਜੈਕਟਿਵ ਕਮੇਟੀ ਦੀ ਸਿਫਾਰਸ਼ ਤੇ ਬਣਾਏ ਗਏ ਹਨ ਜੋ ਕਿ ਹਰਿਆਣਾ ਕਮੇਟੀ ਦੇ ਐਕਟ ਮੁਤਾਬਕ ਇਹ ਅਧਿਕਾਰ ਜਰਨਲ ਬਾਡੀ ਕੋਲ ਹੈ ਨਵੇਂ ਮੈਂਬਰਾਂ ਲਈ ਨਾਂ ਤਾਂ ਜਰਨਲ ਬਾਡੀ ਦੀ ਮੀਟਿੰਗ ਬੁਲਾਈ ਗਈ ਨਾਂ ਹੀ ਜਰਨਲ ਬਾਡੀ ਤੋਂ ਪਾਸ ਕਰਵਾਇਆ ਗਿਆ ਇਸ ਲਈ ਇਹ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ ਕਿਉਂਕਿ ਇਹ ਗ਼ੈਰ-ਕਾਨੂੰਨੀ ਤਰੀਕੇ ਨਾਲ ਨਵੇਂ ਮੈਂਬਰ ਬਣਾਏ ਗਏ ਹਨ ਅੱਜ ਦੀ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਇਹ ਸਭ ਫ਼ੈਸਲੇ ਲਏ ਗਏ ਹਨ ਦਾਦੂਵਾਲ ਵੱਲੋਂ ਹਰਿਆਣਾ ਕਮੇਟੀ ਦੇ ਪੈਸੇ ਵਿਚੋਂ ਜੋ ਵੀ ਹੋਣ ਤਾਂ ਖਰਚ ਕੀਤਾ ਗਿਆ ਹੈ ਉਸ ਦੀ ਭਰਪਾਈ ਦਾਦੂਵਾਲ ਵੱਲੋਂ ਕੀਤੀ ਜਾਏਗੀ ਅੱਜ ਇਹ ਪਾਸ ਕੀਤੇ ਗਏ ਮਤਿਆਂ ਤੇ ਸਭ ਮੈਂਬਰਾਂ ਨੇ ਸਹਿਮਤੀ ਦਿੱਤੀ ਹੈ ਅਤੇ ਇੱਕ ਚਿੱਠੀ ਹਰਿਆਣਾ ਸਰਕਾਰ ਨੂੰ ਵੀ ਲਿਖੀ ਗਈ ਹੈ