ਹਰਿਆਣਾ ਕਮੇਟੀ ਦੇ ਨਸ਼ੇੜੀ ਪ੍ਰਧਾਨ ਅਤੇ ਸ਼ਰਾਬੀ ਸਕੱਤਰ ਦੀ ਨਹੀਂ ਥੰਮ ਰਹੀ ਦਾਦਾਗਿਰੀ – ਜਥੇਦਾਰ ਦਾਦੂਵਾਲ
ਹਰਿਆਣਾ 26 ਅਪ੍ਰੈਲ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜੋਂ ਹਰਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਬੜੀ ਜੱਦੋਜਹਿਦ ਨਾਲ ਹੋਂਦ ਵਿੱਚ ਲਿਆਂਦੀ ਸੀ ਪਰ ਅੱਜ ਮੌਜੂਦਾ ਨਸ਼ੇੜੀ ਪ੍ਰਧਾਨ ਮਹੰਤ ਕਰਮਜੀਤ ਸਿੰਘ ਅਤੇ ਸ਼ਰਾਬੀ ਜਰਨਲ ਸਕੱਤਰ ਗੁਰਵਿੰਦਰ ਸਿੰਘ ਧਮੀਜਾ ਦੀ ਦਾਦਾਗਿਰੀ ਥੰਮਣ ਦਾ ਨਾਂ ਨਹੀਂ ਲੈ ਰਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦਿਆਂ ਉਪਰ ਪੈਰਾਸ਼ੂਟ ਰਾਹੀਂ ਉੱਤਰੇ ਮਹੰਤ ਕਰਮਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਧਮੀਜਾ ਪੂਰੀ ਦਾਦਾਗਿਰੀ ਤੇ ਉੱਤਰੇ ਹੋਏ ਹਨ ਜਿਨ੍ਹਾਂ ਦਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਵਿਚ ਲਿਆਉਣ ਵਾਸਤੇ ਰੱਤੀ ਮਾਤਰ ਵੀ ਯੋਗਦਾਨ ਨਹੀਂ ਰਿਹਾ ਹੈ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਉਨਾਂ ਦੇ ਨਿੱਜੀ ਸਹਾਇਕ ਭਾਈ ਜਗਮੀਤ ਸਿੰਘ ਬਰਾੜ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ ਉਨਾਂ ਦੱਸਿਆ ਕੇ ਜਥੇਦਾਰ ਦਾਦੂਵਾਲ ਨੇ ਕਿਹਾ ਹੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੌਜੂਦਾ ਐਡਹਾਕ ਹਰਿਆਣਾ ਸਰਕਾਰ ਨੇ ਨਾਮਜ਼ਦ ਕੀਤੀ ਹੈ ਨਾ ਕੇ ਧਮੀਜਾ ਜਾਂ ਮਹੰਤ ਨੇ ਬਣਾਈ ਹੈ ਜੋ ਮੈਂਬਰ ਸਾਹਿਬਾਨਾਂ ਦਾ ਅਪਮਾਨ ਕਰ ਰਹੇ ਹਨ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਕੁਝ ਕਮੇਟੀ ਮੈਂਬਰਾਂ ਵੱਲੋਂ ਡੋਪ ਟੈਸਟ ਕਰਾਉਣ ਦੀ ਮੰਗ ਵੀ ਗੁਨਾਹ ਬਣ ਗਈ ਹੈ ਨਸ਼ੇੜੀ ਪ੍ਰਧਾਨ ਅਤੇ ਸ਼ਰਾਬੀ ਸਕੱਤਰ ਨੇ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਇਕ ਨੀਂਹ ਪੱਥਰ ਤੋਂ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਅਸੰਧ ਦਾ ਨਾਮ ਗਾਇਬ ਕਰ ਦਿੱਤਾ ਅਤੇ ਆਪਣੇ ਚਾਪਲੂਸ ਜੂਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਤਿਲੋਕੇਵਾਲਾ ਦਾ ਨਾਮ ਛਾਪ ਦਿੱਤਾ ਜੋ ਵਿਰੋਧ ਤੋਂ ਬਾਅਦ ਬਦਲਣਾਂ ਪਿਆ ਫੇਰ ਕੈਥਲ ਦੇ ਚਾਰ ਮੈਂਬਰਾਂ ਵਿੱਚੋਂ ਇੱਕ ਮੈਂਬਰ ਗੁਰਮੀਤ ਸਿੰਘ ਸੀਵਨ ਵੱਲੋਂ ਡੋਪ ਟੈਸਟ ਦਾ ਸਮਰਥਨ ਕਰਨ ਤੇ ਕੈਂਥਲ ਗੁਰਮਤਿ ਸਮਾਗਮ ਦੇ ਪੋਸਟਰ ਤੋਂ ਉਸਦਾ ਨਾਮ ਗਾਇਬ ਕਰ ਦਿੱਤਾ ਕਰਨਾਲ ਤੋਂ ਆ ਰਹੇ ਖਾਲਸਾ ਮਾਰਚ ਦੇ ਸਵਾਗਤੀ ਪੋਸਟਰਾਂ ਵਿੱਚ ਹਰਿਆਣਾ ਕਮੇਟੀ ਦੇ 31 ਮੈਂਬਰਾਂ ਦੀ ਫੋਟੋ ਛਾਪ ਦਿੱਤੀ ਅਤੇ ਡੋਪ ਟੈਸਟ ਦੀ ਮੰਗ ਕਰਨ ਵਾਲੇ 7 ਮੈਂਬਰਾਂ ਦਾ ਨਾਮ ਅਤੇ ਫੋਟੋ ਕੱਟ ਦਿੱਤੀ ਹੁਣ ਵੀ ਹਰਿਆਣਾ ਕਮੇਟੀ ਦੀਆਂ ਵੱਖ ਵੱਖ ਬਣਾਈਆਂ ਸਬ ਕਮੇਟੀਆਂ ਵਿਚੋਂ ਨਸ਼ੇੜੀ ਮਹੰਤ ਅਤੇ ਸ਼ਰਾਬੀ ਜਰਨਲ ਸਕੱਤਰ ਧਮੀਜੇ ਨੇ ਦਾਦਾਗਿਰੀ ਕਰਦਿਆਂ ਡੋਪ ਟੈਸਟ ਮੰਗ ਦਾ ਸਮਰਥਨ ਕਰਨ ਅਤੇ ਪ੍ਰਬੰਧ ਵਿੱਚ ਬੇਨਿਯਮੀਆਂ ਦਾ ਵਿਰੋਧ ਕਰਨ ਵਾਲੇ ਮੈਂਬਰ ਰਮਣੀਕ ਸਿੰਘ ਮਾਨ, ਦੀਦਾਰ ਸਿੰਘ ਨਲਵੀ,ਵਿਨਰ ਸਿੰਘ ਸਾਹਾ, ਗੁਰਮੀਤ ਸਿੰਘ ਸੀਵਨ,ਸੁਜਿੰਦਰ ਸਿੰਘ ਤੂਰ ਨੂੰ ਸਬ ਕਮੇਟੀਆਂ ਜ਼ਿੰਮੇਵਾਰੀ ਵਿੱਚੋਂ ਹੀ ਉਡਾ ਦਿੱਤਾ ਹੈ ਜੋ ਕੇ ਦਾਦਾਗਿਰੀ ਦਾ ਪ੍ਰਤੱਖ ਸਬੂਤ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਮਹੰਤ ਵੱਲੋਂ ਧਰਮ ਪ੍ਰਚਾਰ ਹੈੱਡ ਆਪਣੇ ਚਾਪਲੂਸ ਇੱਕ ਅਜਿਹੇ ਵਿਅਕਤੀ ਨੂੰ ਲਗਾ ਦਿੱਤਾ ਗਿਆ ਹੈ ਜਿਸਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵੀ ਜਾਣਕਾਰੀ ਨਹੀ ਹੈ ਉਸਨੂੰ ਕਿਸੇ ਚੈਨਲ ਤੇ ਲਾਇਵ ਬਿਠਾ ਕੇ ਉਸ ਨਾਲ ਗੁਰੂ ਗ੍ਰੰਥ ਸਾਹਿਬ ਜੀ ਬਾਰੇ 5 ਸਵਾਲ ਕੀਤੇ ਜਾਣ ਤਾਂ ਉਹ ਇੱਕ ਦਾ ਵੀ ਉੱਤਰ ਨਹੀਂ ਦੇ ਸਕਦਾ ਹਰਿਆਣਾ ਕਮੇਟੀ ਦੇ ਧਰਮ ਪ੍ਰਚਾਰ ਦਾ ਵੀ ਹੁਣ ਰੱਬ ਰਾਖਾ ਹੋਵੇਗਾ ਅਤੇ ਹਰਿਆਣਾ ਕਮੇਟੀ ਦਾ ਕਨੂੰਨੀ ਹੈੱਡ ਉਸ ਅਦਾਲਤੀ ਸਜ਼ਾਯਾਫਤਾ ਵਿਅਕਤੀ ਨੂੰ ਨਿਯੁਕਤ ਕਰ ਦਿੱਤਾ ਹੈ ਜਿਸਨੂੰ 420/138 ਵਿੱਚ ਅਦਾਲਤ ਨੇ ਕੈਦ ਅਤੇ ਜੁਰਮਾਨਾਂ ਕੀਤਾ ਹੈ ਹਿਸਾਰ ਦੀਆਂ ਸਿੱਖ ਸੰਗਤਾਂ ਸਾਰਾ ਅਦਾਲਤੀ ਹੁਕਮਾਂ ਦਾ ਰਿਕਾਰਡ ਸਾਨੂੰ ਸੌਂਪ ਕੇ ਗਈਆਂ ਹਨ ਗੁਰਦੁਆਰਾ ਐਕਟ 2014 ਅਨੁਸਾਰ ਅਦਾਲਤੀ ਸਜ਼ਾਯਾਫਤਾ ਅਜਿਹਾ ਵਿਅਕਤੀ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਵੀ ਨਹੀਂ ਬਣ ਸਕਦਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਹਰਿਆਣਾ ਕਮੇਟੀ ਹਰਿਆਣਾ ਦੀਆਂ ਸਿੱਖ ਸੰਗਤਾਂ ਨੇ ਬੜੀਆਂ ਆਸਾਂ ਉਮੀਦਾਂ ਨਾਲ ਬਣਾਈ ਸੀ ਪਰ ਮੌਜੂਦਾ ਨਸ਼ੇੜੀ ਪ੍ਰਬੰਧਕਾਂ ਦੀਆਂ ਬੇਨਿਯਮੀਆਂ ਅਤੇ ਦਾਦਾਗਿਰੀ ਨਾਲ ਸੰਗਤਾਂ ਵਿੱਚ ਭਾਰੀ ਨਿਰਾਸ਼ਾ ਹੈ ਜੇਕਰ ਅਜਿਹੀ ਦਾਦਾਗਿਰੀ ਅਤੇ ਬੇਨਿਯਮੀਆਂ ਨੂੰ ਦੂਰ ਨਾ ਕੀਤਾ ਗਿਆ ਤਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੀ ਹਸ਼ਰ ਹੋਵੇਗਾ ਇਸਦਾ ਜਵਾਬ ਆਉਣ ਵਾਲਾ ਸਮਾਂ ਹੀ ਦੱਸੇਗਾ ਅਖੀਰ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਜੇਕਰ ਉਹ ਸੱਚੇ ਹਨ ਤਾਂ ਡੋਪ ਟੈਸਟ ਤੋਂ ਕਿਉਂ ਡਰਦੇ ਹਨ