ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਾਬਾ ਅਸ਼ੋਕ ਦਾਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ- ਦਾਦੂਵਾਲ ਕਿਹਾ- ਕਿਸੇ ਵੀ ਕੀਮਤ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੁਆਫੀ ਨਹੀਂ ਮਿਲੇਗੀ

Spread the love
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਾਬਾ ਅਸ਼ੋਕ ਦਾਸ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ- ਦਾਦੂਵਾਲ
ਕਿਹਾ- ਕਿਸੇ ਵੀ ਕੀਮਤ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਮੁਆਫੀ ਨਹੀਂ ਮਿਲੇਗੀ
ਕਰਨਾਲ 16 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੇ ਗੁਰਦੁਆਰਾ ਡੇਰਾ ਕਾਰ ਸੇਵਾ ਵਿਖੇ ਹਰਿਆਣਾ ਸਿੱਖ ਗੁਰਦੁਆਰਾ ਮਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ, ਗੁਰਵਿੰਦਰ ਸਿੰਘ ਧਮੀਜਾ ਕਮਲਜੀਤ ਸਿੰਘ ਅਜਨਾਲਾ ਅਤੇ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਦੇ ਮੈਂਬਰ ਗੁਲਾਬ ਸਿੰਘ ਵੱਲੋਂ ਸਾਂਝੇ ਤੌਰ ਤੇ ਪੱਤਰਕਾਰ ਵਾਰਤਾ ਕੀਤੀ ਗਈ। ਇਸ ਮੌਕੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਪਿੱਛਲੇ ਦਿਨੀ ਕਰਨਾਲ ਦੇ ਪਿੰਡ ਨਗਲਾ ਮੇਘਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਜੌ ਮਾਮਲਾ ਸਾਹਮਣੇ ਆਇਆ ਹੈ ਅਤਿ ਨਿੰਦਕ ਯੋਗ ਹੈ ਇਸ ਮਾਮਲੇ ਵਿੱਚ ਦੋਸ਼ੀ ਬਾਬਾ ਅਸ਼ੋਕ ਦਾਸ ਅਤੇ ਉਸਦੇ ਸਾਥੀਆਂ ਨੂੰ ਕਰਨਾਲ ਪੁਲਿਸ ਬਿਨਾਂ ਕਿਸੇ ਦੇਰੀ ਤੋਂ ਗਿਰਫ਼ਤਾਰ ਕਰੇ ਉਹਨਾਂ ਨੇ ਕਿਹਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਬਾਬਾ ਅਸ਼ੋਕ ਦਾਸ ਅਤੇ ਉਸਦੇ ਸਾਥੀਆਂ ਨੂੰ ਮਾਫ਼ ਨਹੀਂ ਕੀਤਾ ਜਾਵੇਗਾ । ਇਸ ਲਈ ਕਰਨਾਲ ਪੁਲੀਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਜਾਂਦੀ ਹੈ ਕੀ 18 ਸਤੰਬਰ ਤੱਕ ਬਾਬਾ ਅਸ਼ੋਕ ਦਾਸ ਅਤੇ ਉਸਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਗਰ 18 ਸਤੰਬਰ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੋਸ਼ੀਆਂ ਨੂੰ ਗਿਰਫ਼ਤਾਰ  ਨਹੀਂ ਕੀਤੀ ਜਾਂਦਾ ਤਾ ਸਿੱਖ ਸੰਗਤਾਂ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਅਗਵਾਈ ਹੇਠ ਕਰਨਾਲ ਵਿੱਚ ਵੱਡਾ ਇਕੱਠ ਕਰਕੇ ਅੱਗੇ ਰਣਨੀਤੀ ਰਣਨੀਤੀ ਬਣਾ ਕੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਦੇ ਜੋ ਵੀ ਸਿੱਟੇ ਨਿਕਲਣਗੇ  ਉਸ ਲਈ ਕਰਨਾਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਏਗਾ । ਇਸ ਮੌਕੇ ਗੁਰਵਿੰਦਰ ਸਿੰਘ ਧਮੀਜਾ ਨੇ ਕਿਹਾ ਕੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬਿਰਧ ਹੋ ਚੁੱਕੇ ਹਨ ਉਹਨਾਂ ਸਰੂਪਾਂ ਦੀ ਸੇਵਾ ਸੰਭਾਲ ਕਰਨਾ ਹਰਿਆਣਾ ਕਮੇਟੀ ਦੀ ਜਿੰਮੇਵਾਰੀ ਬਣਦੀ ਹੈ ਇਹੋ ਜਿਹੀਆਂ ਜ਼ਿੰਮੇਵਾਰੀਆਂ ਤੋਂ ਹਰਿਆਣਾ ਕਮੇਟੀ ਖਰੀ ਨਹੀਂ ਉਤਰ ਸਕੀ ਕਿਉਂਕਿ ਸਾਡੇ ਵਾਰ-ਵਾਰ ਕਹਿਣ ਤੇ ਵੀ ਹਰਿਆਣਾ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਆਪਣੀ ਮਨਮਰਜ਼ੀ ਕਰਦੇ ਹੋਏ ਕਮੇਟੀ ਨੂੰ  ਡੇਰੇ ਵਾਂਗ ਚਲਾਉਂਦੇ ਰਹੇ  ਪਰ ਬਿਰਧ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਮੌਕੇ ਕੰਵਲਜੀਤ ਸਿੰਘ ਅਜਨਾਲਾ ਨੇ ਕਿਹਾ ਸਿੱਖ ਕੌਮ ਰਾਜਨੀਤਿਕ  ਪੱਖੋਂ ਵੱਖ ਹੋ ਸਕਦੀ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਵਿੱਚ ਸਾਰੀ ਕੌਮ ਇੱਕ ਮੁੱਠ ਹੈ ਜੇਕਰ ਕਰਨਾਲ ਪੁਲਿਸ ਪ੍ਰਸ਼ਾਸਨ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ 18 ਸਤੰਬਰ ਤੱਕ ਗ੍ਰਿਫਤਾਰੀ ਨਾ ਕੀਤੀ ਤਾਂ ਸਿੱਖ ਕੌਮ ਵੱਡਾ ਇਕੱਠ ਕਰਕੇ ਅੱਗੇ ਦੀ ਰਣਨੀਤੀ ਤਹਿ ਕਰਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਾਉਣ ਲਈ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟੇਗੀ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਸੇ ਕੀਮਤ ਤੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਹਰਿਆਣਾ ਕਮੇਟੀ ਦੇ ਮੈਂਬਰ ਗੁਲਾਬ ਸਿੰਘ ਮੂਨਕ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ । ਉਨ੍ਹਾਂਨੇ ਸਿੱਖਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਿੱਖ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਉਣ ਲਈ ਆਪਣੇ ਫਾਰਮ ਭਰ ਕੇ ਵੋਟਾਂ ਬਣਵਾਉਣ ਤਾਂ ਕਿ ਸਿੱਖਾਂ ਦੀ ਅਸਲ ਗਿਣਤੀ ਸਾਹਮਣੇ ਆ ਸਕੇ ਅਤੇ ਸਿੱਖ ਆਪਣੀਆਂ ਜੁਆਇਜ਼ ਮੰਗਾਂ ਮਨਾਉਣ ਲਈ ਸਰਕਾਰ ਤੇ ਦਬਾਅ ਪਾ ਸਕਣ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਵੋਟਾਂ ਬਣਾਉਣ ਲਈ ਫਾਰਮ ਪੰਜਾਬੀ ਵਿੱਚ ਆ ਗਏ ਹਨ ਸਾਰੇ ਸਿੱਖ ਵੱਧ ਤੋਂ ਵੱਧ ਆਪਣੀਆਂ ਵੋਟਾਂ ਬਣਾਉਣ ਅਗਰ ਫਾਰਮਾ ਵਿਚ ਕਿਸੇ ਤਰ੍ਹਾਂ ਦੀ ਕੋਈ ਖਾਮੀਆਂ ਤਾਂ ਅਸੀਂ ਮੁੱਖ ਮੰਤਰੀ ਨੂੰ ਮਿਲ ਕੇ ਉਹ ਖਾਮੀਆਂ ਵੀ ਦੂਰ ਕਰਾਵਾਂਗੇ ਉਹਨਾਂ ਨੇ ਕਰਨਾਲ ਦੇ ਸ਼ੇਖੂਪੁਰਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਮਾਮਲੇ ਨੂੰ ਲੈਕੇ  ਕਿਹਾ ਜੋ ਸਕੂਲ ਵਿੱਚ ਘਟਨਾ ਵਾਪਰੀ ਹੈ ਅੱਤ ਨਿੰਦਾਯੋਗ ਹੈ ਗ਼ਲਤ ਕਰੈਕਟਰ ਵਾਲੇ ਮੈਬਰਾਂ ਨੂੰ ਸਕੂਲ ਦੀ ਕਮੇਟੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਸਿੱਖ ਸਮਾਜ ਸਭ ਦੀਆਂ ਧੀਆਂ ਭੈਣਾਂ ਨੂੰ ਬਰਾਬਰ ਦਾ ਸਨਮਾਨ ਦੇਂਦਾ ਹੈ ਪਰ ਸਕੂਲ ਦੇ ਮੈਂਬਰ ਵੱਲੋਂ ਸਕੂਲ ਵਿੱਚ ਜੋ ਸ਼ਰਮਨਾਕ ਹਰਕਤ ਕੀਤੀ ਹੈ। ਉਹ ਅਤਿਯੋਗ ਹੈ ਇਹੋ ਜਿਹੇ ਲੋਕ ਸਿੱਖ ਸਮਾਜ  ਨੂੰ ਬਦਨਾਮ ਕਰਦੇ ਹਨ ਇਹੋ ਜਿਹੇ ਗਲਤ ਮੈਂਬਰਾ ਨੂੰ ਇਸ ਕਮੇਟੀ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈ ਇਸ ਮੌਕੇ ਉਨ੍ਹਾਂ ਦੇ ਨਾਲ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲੇ, ਸਰਦਾਰ ਇੰਦਰਪਾਲ ਸਿੰਘ ਸਕੱਤਰ ਗੁਰਪੁਰਬ ਪ੍ਰਬੰਧਕ ਕਮੇਟੀ, ਸਰਦਾਰ ਤਜਿੰਦਰ ਸਿੰਘ ਮੱਕੜ, ਪਲਵਿੰਦਰ ਸਿੰਘ ਬੇਦੀ, ਗੁਰਪਾਲ ਸਿੰਘ ਢੋਨੀ, ਗੁਰਵਿੰਦਰ ਸਿੰਘ ਧੰਮੀਜਾ, ਅਤੇ ਹੋਰ ਮੌਜੂਦ ਸਨ।

Leave a Comment

Your email address will not be published. Required fields are marked *

Scroll to Top