ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਦਾ ਇਕੱਠ ਕਰ ਕੇ ਸਮਾਗਮ ਕੀਤਾ
ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ਤੋਂ 15 ਪ੍ਰਭਾਤ-ਫੇਰੀਆਂ ਸਮਾਗਮ ਵਿਚ ਪਹੁੰਚੀਆਂ
ਕਰਨਾਲ 25 ਨਵੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਦੇ ਜੀ ਗੁਰੂਦਵਾਰਾ ਸੁਖਮਨੀ ਸਾਹਿਬ ਸੈਕਟਰ-7 ਵਿਖੇ ਹਰ ਸਾਲ ਦੀ ਤਰ੍ਹਾ ਸਾਹਿਬ-ਏ-ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਹਿਰ ਦੇ ਸਾਰੇ ਗੁਰਦੁਆਰਿਆਂ ਸਾਹਿਬ ਵਿਚੋਂ ਨਿਕਲ ਰਹੀਆਂ ਪ੍ਰਭਾਤ ਫੇਰੀਆਂ ਦਾ ਇਕੱਠ ਕਰਕੇ ਸਮਾਗਮ ਕੀਤਾ ਗਿਆ ਸਮਾਗਮ ਆਰੰਭ ਕਰਨ ਤੋਂ ਪਹਿਲਾਂ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਅਤੇ ਅਰਦਾਸ ਕਰਕੇ ਸਮਾਗਮ ਦੀ ਆਰੰਭਤਾ ਕੀਤੀ ਗਈ ਸਵੇਰ ਤੋਂ ਹੀ ਕਰਨਾਲ ਦੇ ਵੱਖੋ ਵੱਖ ਗੁਰਦੁਆਰਾ ਸਾਹਿਬ ਤੋਂ ਸੰਗਤਾਂ ਵੱਲੋਂ ਕੱਢਿਆ ਜਾ ਰਹੀਆ ਪ੍ਰਭਾਤ ਫੇਰੀਆਂ ਆਪਣੇ ਜਥੇ ਸਮੇਤ ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਸੈਕਟਰ-7 ਵਿਖੇ ਸਵੇਰੇ ਛੇ ਵਜੇ ਹੀ ਪਹੁੰਚਣਾ ਸ਼ੁਰੂ ਹੋ ਗਈਆਂ ਅੱਜ ਦੇ ਸਮਾਗਮ ਵਿਚ ਗੁਰਦੁਆਰਾ ਸਿੰਘ ਸਭਾ ਰਾਮਨਗਰ , ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਨਿਊ ਰਾਮ ਨਗਰ, ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ, ਗੁਰਦੁਆਰਾ ਬਾਬਾ ਤਪਾ ਜੀ, ਗੁਰਦੁਆਰਾ ਸੰਤ ਨਗਰ, ਗੁਰਦੁਆਰਾ ਸ਼ਾਂਤੀ ਨਗਰ, ਗੁਰਦੁਆਰਾ ਸ਼ੀਸੀਆਂ ਵਾਲਾ, ਗੁਰਦੁਆਰਾ ਬ੍ਰਹਮ ਨਗਰ , ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਪਹਿਲੀ, ਗੁਰਦੁਆਰਾ ਬਸੰਤ ਬਿਹਾਰ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਗੁਰਦੁਆਰਾ ਕਰਨ ਬਿਹਾਰ, ਗੁਰਦੁਆਰਾ ਬੁੱਢਾ ਖੇੜਾ, ਗੁਰਦੁਆਰਾ ਸੰਤ ਨਗਰ, ਅਤੇ ਗੁਰਦੁਆਰਾ ਰਾਮਗੜੀਆ ਸਭਾ ਰੇਲਵੇ ਰੋਡ ਤੂੰ ਤੇ ਹੋਰ ਗੁਰਦੁਆਰਿਆਂ ਤੋਂ ਤਕਰੀਬਨ 15 ਪ੍ਰਭਾਤ ਫੇਰੀਆਂ ਸਮਾਗਮ ਵਿੱਚ ਸ਼ਾਮਲ ਹੋਈਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੈਕਟਰ 7 ਦੀਆਂ ਸੰਗਤਾਂ ਵੱਲੋਂ ਪ੍ਰਭਾਤ ਫੇਰੀਆਂ ਦਾ ਜਥੇ ਸਮੇਤ ਫੁੱਲਾਂ ਦੀ ਵਰਖਾ ਕਰਕੇ ਸੁਆਗਤ ਕੀਤਾ ਗਿਆ ਸਮਾਗਮ ਵਿਚ ਸ਼ਾਮਲ ਹੋਈਆਂ ਸਭ ਪ੍ਰਭਾਤ ਫੇਰੀਆਂ ਦੇ ਜੱਥੇ ਨੂੰ ਸ਼ਬਦ ਗਾਇਨ ਕਰਨ ਦਾ ਦੱਸ ਮਿੰਟ ਦਾ ਸਮਾਂ ਦਿੱਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇੰਦਰਜੀਤ ਸਿੰਘ ਵੱਲੋਂ ਜਥੇ ਦੇ ਮੁੱਖ ਆਗੂ ਨੂੰ ਸਿਰੋਪਾਉ ਅਤੇ ਮਠਿਆਈ ਦਾ ਡੱਬਾ ਦੇ ਕੇ ਸਨਮਾਨਤ ਕੀਤਾ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਸੁਖਾ ਸਿੰਘ ਕਾਰ ਸੇਵਾ ਵਾਲਿਆਂ ਨੇ ਹਾਜ਼ਰੀ ਭਰੀ ਜਿਨ੍ਹਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਉ ਸ਼ਾਲ ਅਤੇ ਮਠਿਆਈ ਦਾ ਡੱਬਾ ਦੇ ਕੇ ਸਨਮਾਨਿਤ ਕੀਤਾ ਇਸ ਸਮਾਗਮ ਵਿਚ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ , ਗੁਰਦੁਆਰਾ ਸਿੰਘ ਸਭਾ ਪ੍ਰੇਮ ਨਗਰ ਦੇ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਰਾਮਗੜ੍ਹੀਆ ਅਤੇ ਹੋਰ ਸਿੰਘ ਸਭਾਵਾਂ ਦੇ ਆਗੂ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਦਾ ਗੁਰਪੁਰਬ ਪ੍ਰਬੰਧਕ ਕਮੇਟੀ ਵੱਲੋਂ ਸਿਰੋਪਾਉ ਸਨਮਾਨਿਤ ਕੀਤਾ ਗਿਆ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੈਕਟਰ-7 ਦੀਆ ਸੰਗਤਾਂ ਵੱਲੋਂ ਗੁਰੂ ਕੇ ਅਤੁੱਟ ਲੰਗਰ ਚਲਾਏ ਗਏ ਸੰਗਤ ਨੇ ਬੜੀ ਸ਼ਰਧਾ ਅਤੇ ਪਿਆਰ ਨਾਲ ਗੁਰੂ ਦਾ ਲੰਗਰ ਗ੍ਰਹਿਣ ਕੀਤਾ ਇਸ ਮੌਕੇ ਗੁਰ ਪ੍ਰਬੰਧਕ ਕਮੇਟੀ ਦੇ ਮੈਂਬਰ ਪ੍ਰਧਾਨ ਇੰਦਰਜੀਤ ਸਿੰਘ ਦੁਆ, ਗੁਲਜ਼ਾਰ ਸਿੰਘ ਚੀਮਾ ਮੀਤ ਪ੍ਰਧਾਨ, ਪਰਮਜੀਤ ਸਿੰਘ ਰਾਵਲ, ਗੁਰਸ਼ਰਨ ਸਿੰਘ ਆਹੂਜਾ, ਸੰਜੈ ਅਰੋੜਾ , ਜਸਵਿੰਦਰ ਸਿੰਘ ਚਾਵਲਾ,ਜਸਪਾਲ ਸਿੰਘ ਅਤੇ ਹੋਰ ਮੈਂਬਰ ਤੇ ਸੰਗਤਾਂ ਵੱਡੀ ਗਿਣਤੀ ਵਿਚ ਮੌਜੂਦ ਸਨ