ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ  ਨਿਊਯਾਰਕ ਦੇ ਦੌਰੇ ਤੇ  ਨਿਊਯਾਰਕ ਦੀ ਸੰਗਤ ਵੱਲੋਂ ਏਅਰਪੋਰਟ  ਤੇ ਜ਼ੋਰਦਾਰ ਸਵਾਗਤ ਕੀਤਾ

Spread the love
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ  ਨਿਊਯਾਰਕ ਦੇ ਦੌਰੇ ਤੇ
ਨਿਊਯਾਰਕ ਦੀ ਸੰਗਤ ਵੱਲੋਂ ਏਅਰਪੋਰਟ  ਤੇ ਜ਼ੋਰਦਾਰ ਸਵਾਗਤ ਕੀਤਾ
ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਅਫਗਾਨਿਸਤਾਨ ਸਿੱਖ ਇਤਿਹਾਸ ਕਿਤਾਬ ਰਲੀਜ਼ ਕੀਤੀ
  ਨਿਊਯਾਰਕ 5 ਜਨਵਰੀ ( ਪਲਵਿੰਦਰ ਸਿੰਘ ਸੱਗੂ)
ਸ੍ਰੀ ਅਕਾਲ ਤਖਤ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਜੀ ਪਿਛਲੇ ਕੁਝ ਦਿਨਾ ਤੋ ਪਹਿਲੀ ਵਾਰ ਸੰਗਤ ਦੇ ਬੁਲਾਵੇ ਤੇ  ਅਮਰੀਕਾ ਦੇ ਨਿਊਯਾਰਕ ਦੌਰੇ ਤੇ ਸਿੱਖੀ ਦਾ ਪ੍ਰਚਾਰ ਕਰਨ ਗਏ ਹੋਏ ਹਨ । ਗਿਆਨੀ ਮਲਕੀਤ ਸਿੰਘ  27 ਦਿਸੰਬਰ ਨੂੰ ਨਿਊਯਾਰਕ ਏਅਰਪੋਰਟ ਪਹੁੰਚਣ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਸ੍ਰ ਦਿਆਲ ਸਿੰਘ ਵੋਹਰਾ ਚੇਅਰਮੈਨ , ਸ੍ਰ ਬਲਬੀਰ ਸਿੰਘ ਪਾਹਵਾ, ਸ੍ਰ ਹਰਚਰਨ ਸਿੰਘ ਗੁਲਾਟੀ , ਸ੍ਰ ਕੁਲਰਾਜ ਸਿੰਘ ਲੋਗਾਟੀ, ਸ੍ਰ ਸੰਤੋਖ ਸਿੰਘ ਬਜਾਜ, ਸ੍ਰ ਹਰਬੰਸ ਸਿੰਘ ਵੋਹਰਾ, ਉਜਾਗਰ ਸਿੰਘ ਦੌੜਾ ਅਤੇ ਭਾਈ ਕਾਂਸੀ ਕਪੂਰ ਵੱਲੋਂ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ।  ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਵਲੋਂ 29 ਦਿਸੰਬਰ ਨੂੰ ਉਥੋਂ ਦੀ ਸੰਗਤ ਦੇ ਸਹਿਯੋਗ ਨਾਲ  ਸਾਹਿਬ-ਏ-ਕਮਾਲ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਹਿਕਸਵਿਲ ਆਇਸਲੈਂਡ( ਨਿਊਯਾਰਕ )ਵਿਖੇ ਕੀਰਤਨ ਸਮਾਗਮ ਕਰਕੇ ਬੜੀ ਸ਼ਰਧਾ-ਭਾਵਨਾ ਨਾਲ ਮਨਾਇਆ ਗਿਆ ਇਸ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਬੜੇ ਵਿਸਥਾਰ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ  ਜੀ ਦੇ ਪ੍ਰਕਾਸ਼ ਅਤੇ ਜੀਵਨ  ਬਾਰੇ ਬੜੇ ਵਿਸਥਾਰ ਨਾਲ ਸੰਗਤ ਨੂੰ ਜਾਣੂ ਕਰਵਾਇਆ ਇਸ ਸਮਾਗਮ ਵਿਚ ਉਚੇਚੇ ਤੌਰ ਤੇ ਸੰਤ ਅਨੂਪ ਸਿੰਘ ਊਨਾ ਵਾਲੇ ਅਤੇ ਹਜ਼ੂਰੀ ਰਾਗੀ ਭਾਈ ਗੁਰਸੇਵਕ ਸਿੰਘ ਸ੍ਰੀ ਦਰਬਾਰ ਸਾਹਿਬ ਵੱਲੋਂ ਰਸਭਿੰਨਾ ਕੀਰਤਨ ਕਰ ਸੰਗਤ ਨੂੰ ਨਿਹਾਲ ਕੀਤਾ । ਇਸ ਕੀਰਤਨ ਸਮਾਗਮ ਤੋਂ ਬਾਅਦ ਕੁਲਰਾਜ ਸਿੰਘ ਦੀਪ ਵੱਲੋਂ ਲਿਖੀ ਗਈ ਕਿਤਾਬ ਅਫਗਾਨਿਸਤਾਨ ਸਿੱਖ ਇਤਿਹਾਸ ਤੇ ਮੇਰੀਆਂ ਯਾਦਾਂ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਰਲੀਜ਼ ਕੀਤੀ ਇਸ ਤੋਂ ਬਾਅਦ 1 ਜਨਵਰੀ ਨੂੰ ਹਰਚਰਨ ਸਿੰਘ ਗੁਲਾਟੀ ਵੱਲੋਂ ਲਿਖੀ ਗਈ ਕਿਤਾਬ ਅਫਗਾਨ-ਸਿੱਖ ਅਤੇ ਅਫਗਾਨਿਸਤਾਨ ਕਿਤਾਬ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੂੰ ਭੇਟ ਕੀਤੀ ਗਈ ਇਸ ਮੌਕੇ ਗਿਆਨੀ ਮਲਕੀਤ ਸਿੰਘ ਨੇ ਕਿਹਾ ਅਫਗਾਨਿਸਤਾਨ ਦੇ ਸਿੱਖਾਂ ਦਾ ਸਾਡੇ ਸਿੱਖ ਇਤਿਹਾਸ ਵਿੱਚ  ਵਿਸ਼ੇਸ਼ ਦਰਜਾ ਹੈ ਘੱਟ ਗਿਣਤੀ ਵਿੱਚ ਹੁੰਦੇ ਹੋਏ ਵੀ ਅਫਗਾਨਿਸਤਾਨ ਦੇ ਸਿੱਖਾਂ ਨੇ ਸਿੱਖੀ ਨੂੰ ਕਾਇਮ ਰੱਖਿਆ ਹੈ ਅਫ਼ਗ਼ਾਨਿਸਤਾਨ ਵਿਚ ਵੱਸਦੇ ਸਿੱਖ ਪੂਰਨ ਤੌਰ ਤੇ ਗੁਰਸਿੱਖ ਹਨ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰਾ ਭਰੋਸਾ ਰੱਖਦੇ ਹਨ ਅਫ਼ਗ਼ਾਨਿਸਤਾਨ ਦੇ ਸਿੱਖ ਕਾਫੀ ਜ਼ੁਲਮ ਚਲਦੇ ਹੋਏ ਪੂਰੀ ਤਰ੍ਹਾਂ ਸਿੱਖੀ ਵਿਚ ਪਰਪੱਖ ਹਨ ਸਾਨੂੰ ਉਨ੍ਹਾਂ ਸਿੱਖਾਂ ਤੇ ਮਾਣ ਹੈ ਉਥੋਂ ਦੀ ਸੰਗਤ ਵੱਲੋਂ 31 ਦਸੰਬਰ ਰਾਤ ਤੋਂ 1 ਜਨਵਰੀ ਸਵੇਰ ਤਕ  ਗੁਰਦੁਆਰਾ ਸਾਹਿਬ ਵਿਖੇ ਕੀਰਤਨ ਸਮਾਗਮ ਕਰਕੇ ਨਵਾਂ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮਨਾਇਆ ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਕੁਲਦੀਪ ਸਿੰਘ ਬੋਪਾਰਾਏ ਵਲੋ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਅਤੇ ਸਾਰੀ ਸੰਗਤ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਸ੍ਰ ਦਿਆਲ ਸਿੰਘ ਵੋਹਰਾ ਚੇਅਰਮੈਨ, ਬਲਬੀਰ ਸਿੰਘ ਪਾਹਵਾ ਪ੍ਰਧਾਨ, ਹਰਚਰਨ ਸਿੰਘ ਗੁਲਾਟੀ ਸਕੱਤਰ, ਕੁਲਰਾਜ ਸਿੰਘ ਮੀਤ ਸਕੱਤਰ, ਸੰਤੋਖ ਸਿੰਘ ਬਜਾਜ ਟ੍ਰਰੈਜਰ, ਹਰਬੰਸ ਸਿੰਘ ਵੋਹਰਾ, ਉਜਾਗਰ ਸਿੰਘ ਕੌੜਾ ਭਾਈ ਕਾਸ਼ੀ ਸਿੰਘ ਕਪੂਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top