ਸੇਲ ਬਿੱਲ ਮੈ ਕੀਤੀ ਗਈ ਹੇਰਾਫੇਰੀ ਦੇ ਚਲਦੇ ਹਿੰਦੁਸਤਾਨ ਪੰਪ ਤੇ ਸੇਲ ਟੈਕਸ ਵਿਭਾਗ ਕਿਸੇ ਸਮੇਂ ਹੀ ਕਰ ਸਕਦਾ ਹੈ ਛਾਪੇਮਾਰੀ
ਮਾਮਲਾ ਸੇਲ ਟੈਕਸ ਵਿਭਾਗ ਦੇ ਮੁੱਖ ਦਫਤਰ ਪਹੁੰਚਿਆ
ਕਰਨਾਲ 5 ਮਾਰਚ (ਪਲਵਿੰਦਰ ਸਿੰਘ ਸੱਗੂ)
ਕਰਨਾਲ ਦੇ ਨਾਮੀ ਕੰਪਨੀ ਹਿੰਦੁਸਤਾਨ ਪੰਪ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਕੰਪਨੀ ਜਿਸ ਨੇ ਆਪਣੀ ਸੇਲ ਬਿੱਲਾਂ ਵਿੱਚ ਹੇਰਾ-ਫੇਰੀ ਕਰਕੇ ਸੇਲ ਟੈਕਸ ਵਿਭਾਗ ਦੀਆਂ ਅੱਖਾਂ ਵਿਚ ਘੱਟਾ ਪਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਕਰੋੜਾਂ ਦਾ ਰਗੜਾ ਲਗਾਇਆ ਹੈ ਜਿਸ ਦੀ ਸ਼ਿਕਾਇਤ ਸੁਨੀਲ ਕੁਮਾਰ ਨੇ ਕਈ ਵਾਰੀ ਸੇਲ ਟੈਕਸ ਵਿਭਾਗ ਨੂੰ ਦਿੱਤੀ ਜਿਸ ਤੇ ਵਿਭਾਗ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ ਤਾਂ ਮੀਡੀਆ ਨੇ ਬਹੁਤ ਮਜਬੂਤੀ ਨਾਲ ਇਹ ਮਾਮਲਾ ਚੁੱਕਿਆ ਜਿਸ ਤੋਂ ਬਾਅਦ ਸੇਲ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਹਿੰਦੁਸਤਾਨ ਪੰਪ ਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਜਿਸ ਦੇ ਬਾਵਜੂਦ ਵੀ ਤਿੰਨ ਮਹੀਨੇ ਬੀਤ ਗਏ ਪਰ ਸੇਲ ਟੈਕਸ ਵਿਭਾਗ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਹੋਣ ਦੇ ਕਾਰਨ ਜਾਨਣ ਲਈ ਸੇਲ ਟੈਕਸ ਵਿਭਾਗ ਦੇ ਉਚ ਅਧਿਕਾਰੀਆਂ ਨਾਲ ਸੰਪਰਕ ਬਣਾਇਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮੁੱਖ ਦਫਤਰ ਦੇ ਧਿਆਨ ਵਿਚ ਹੈ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿਸੇ ਸਮੇਂ ਵੀ ਹਿੰਦੁਸਤਾਨ ਪੰਪ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਕੰਪਨੀ ਤੇ ਕਿਸੇ ਸਮੇਂ ਵੀ ਛਾਪੇਮਾਰੀ ਕੀਤੀ ਜਾ ਸਕਦੀ ਹੈ ਇਥੇ ਦੱਸਣਯੋਗ ਹੈ ਕਿ ਕੰਪਨੀ ਨੇ ਸੇਲ ਬਿੱਲਾਂ ਵਿੱਚ ਹੇਰਾ-ਫੇਰੀ ਕੀਤੀ ਹੈ ਅਤੇ ਕਰੋੜਾਂ ਦਾ ਸਰਕਾਰ ਨੂੰ ਚੂਨਾ ਲਾਇਆ ਹੈ ਕੰਪਨੀ ਵੱਲੋਂ ਬਿੱਲ ਨੰਬਰ 1089 ਜੋਂ 1 ਦਸੰਬਰ 2014 ਨੂੰ 119713 ਦਾ ਕੱਟਿਆ ਸੀ ਜਿਵੇਂ ਮਾਲ ਦੂਜੀ ਜਗ੍ਹਾ ਦੂਜੀ ਕੰਪਨੀ ਵਿੱਚ ਪਹੁੰਚਾਉਂਦਾ ਹੈ ਤਾਂ ਇਸ ਬਿੱਲ ਦੀ ਜਗ੍ਹਾ ਇਸੇ ਬਿਲ ਨੰਬਰ ਤੋਂ ਦੁਬਾਰਾ ਬਿਲ ਕੱਟਿਆ ਜਾਂਦਾ ਹੈ ਜੋ ਕਿ ਸਿਰਫ 6001 ਰੁਪਏ ਦਾ ਹੁੰਦਾ ਹੈ ਇਸੇ ਤਰ੍ਹਾਂ ਹੀ ਬਿੱਲ ਨੰਬਰ1238 ਕੱਟਿਆ ਗਿਆ ਉਸ ਵਿੱਚ ਕੰਪਨੀ ਵੱਲੋਂ 6 ਲੱਖ 13 ਹਜ਼ਾਰ 988 ਦਾ 26 ਫ਼ਰਵਰੀ 2016 ਨੂੰ ਕੱਟਿਆ ਜਾਂਦਾ ਹੈ ਇਸ ਦੇ ਉੱਤੇ ਐਕਸਾਈਜ਼ ਡਿਊਟੀ 36839 ਹੈ ਟੋਟਲ ਬਿੱਲ650827 ਦਾ ਬਣਦਾ ਦੇ ਜਿਵੇਂ ਮਾਲ ਦੂਜੀ ਕੰਪਨੀ ਵਿੱਚ ਪਹੁੰਚ ਜਾਂਦਾ ਹੈ ਤਾਂ ਕੰਪਨੀ ਵਲੋ ਦੂਬਾਰਾ ਬਿੱਲ ਨ. 1238 ਕਟਦੀ ਹੈ ਜੋ 24 ਫਰਵਰੀ 2016 ਨੂੰ ਦੁਬਾਰਾ ਸਿਰਫ 19186 ਦਾ ਕਟਿਆ ਜਾਂਦਾ ਇਸ ਦੇ ਉੱਪਰ ਐਕਸਾਈਜ਼ ਡਿਊਟੀ ਸਿਰਫ 1151 ਰੁਪਏ ਦਿਤੀ ਜਾਂਦੀ ਹੈ ਅਤੇ ਕੁੱਲ ਬਿੱਲ 20337 ਦਾ ਕੱਟਿਆ ਜਾਂਦਾ ਹੈ ਇਸ ਤਰ੍ਹਾਂ ਕਰਨ ਨਾਲ ਕੰਪਨੀ ਨੇ ਕਰੋੜਾਂ ਦੇ ਹਿਸਾਬ ਨਾਲ ਸੇਲ ਟੈਕਸ ਦੀ ਚੋਰੀ ਕੀਤੀ ਹੈ ਅਤੇ ਸਰਕਾਰ ਨੂੰ ਕਰੋੜਾਂ ਦਾ ਚੂਨਾ ਲਾਇਆ ਹੈ ਅਤੇ ਇਨਕਮ ਟੈਕਸ ਵਿਭਾਗ ਨੂੰ ਵੀ ਚੂਨਾ ਲਗਾਇਆ ਹੈਇਸ ਤੋਂ ਪਹਿਲਾਂ ਇਹ ਮਾਮਲਾ ਅਖ਼ਬਾਰਾਂ ਨੇ ਸੁਰੱਖਿਆ ਬਣ ਚੁੱਕਿਆ ਹੈ ਜਿਸ ਤੋਂ ਬਾਅਦ ਮਾਮਲਾ ਸੇਲ ਟੈਕਸ ਵਿਭਾਗ ਦੇ ਮੁੱਖ ਦਫ਼ਤਰ ਪਹੁੰਚਿਆ ਮੁੱਖ ਦਫ਼ਤਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਿਸੇ ਵੀ ਸਮੇਂ ਹਿੰਦੁਸਤਾਨ ਪੰਪ ਤੇ ਛਾਪੇਮਾਰੀ ਕੀਤੀ ਜਾ ਸਕਦੀ ਹੈ