ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਹੁਕਮਾਂ ਨਾਲ ਸਿੱਖਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠਲ ਪਵੇਗੀ -ਗੁਰਬਖਸ਼ ਸਿੰਘ ਮਨਚੰਦਾ
ਕਰਨਾਲ 29 ਅਪ੍ਰੈਲ (ਪਲਵਿੰਦਰ ਸਿੰਘ ਸੱਗੂ)
ਭਾਰਤ ਦੀ ਸਿਖਰਲੀ ਅਦਾਲਤ ਸੁਪਰੀਮ ਕੋਰਟ ਵੱਲੋਂ ਨਫਰਤੀ ਭਾਸ਼ਣ ਦੇਣ ਵਾਲਿਆਂ ਦੇ ਵਿਰੁੱਧ ਸ਼ਿਕਾਇਤ ਨਾ ਹੋਣ ਤੇ ਵੀ ਮਾਮਲਾ ਦਰਜ ਕਰਨ ਦਿੱਤੇ ਗਏ ਹੁਕਮਾਂ ਦੀ ਸ਼ਲਾਘਾ ਕਰਦਿਆਂ ਕਰਨਾਲ ਦੇ ਉਦਯੋਗਪਤੀ, ਸਮਾਜ ਸੇਵੀ , ਸਿੱਖ ਬੁੱਧੀਜੀਵੀ, ਸਿੱਖ ਚਿੰਤਕ,ਅਤੇ ਵਿਰਸਾ ਫਾਰ ਐਵਾਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਗੁਰਬਖਸ਼ ਸਿੰਘ ਮਨਚੰਦਾ ਨੇ ਕਿਹਾ ਸੁਪਰੀਮ ਕੋਰਟ ਦੇ ਹੁਕਮਾਂ ਨਾਲ ਸਿੱਖਾਂ ਦੇ ਖਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਠੱਲ ਪਵੇਗੀ ਉਹਨਾਂ ਨੇ ਕਿਹਾ ਪਿਛਲੇ ਕੁਝ ਸਾਲਾਂ ਤੋਂ ਘੱਟ ਗਿਣਤੀ ਕੌਮਾਂ ਦੇ ਖ਼ਿਲਾਫ਼ ਕਈ ਰਾਜਨੀਤਕ ਪਾਰਟੀਆਂ ਤੋ ਨਫ਼ਰਤ ਫੈਲਾਉਣ ਵਾਲੇ ਲੀਡਰਾਂ ਵੱਲੋਂ ਗਲਤ ਬਿਆਨਬਾਜੀ ਕੀਤੀ ਜਾ ਰਹੀ ਸੀ ਜਿਸ ਕਾਰਨ ਪੂਰੇ ਦੇਸ਼ ਨੇ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ ਅਤੇ ਵੱਡੀ ਪੱਧਰ ਇਹਨਾਂ ਨਫ਼ਰਤੀ ਲੋਕਾਂ ਵੱਲੋਂ ਸਿੱਖਾਂ ਦੇ ਖਿਲਾਫ ਵਿ ਕੂੜ ਪ੍ਰਚਾਰ ਕੀਤਾ ਜਾ ਰਿਹਾ ਸੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਸਿੱਖਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਕੂੜ ਪ੍ਰਚਾਰ ਠੱਲ੍ਹ ਪਵੇਗੀ ਅਸੀਂ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਉਹਨਾਂ ਨੇ ਕਿਹਾ ਅੱਜ ਦੇ ਸਮੇਂ ਸਿੱਖ ਕੌਮ ਦਾ ਕੋਈ ਵੀ ਲੀਡਰ ਨਹੀਂ ਹੈ ਜਿਸ ਕਾਰਨ ਸਿੱਖਾਂ ਖਿਲਾਫ਼ ਨਫ਼ਰਤੀ ਬੋਲ ਬੋਲੇ ਜਾ ਰਹੇ ਸਨ । ਸ਼ੋਸ਼ਲ ਮੀਡੀਆ ਦੇ ਸਿੱਖਾਂ ਨੂੰ ਹਮੇਸ਼ਾ ਹੀ ਦੇਸ਼ ਵਿਰੋਧੀ ਵਖਵਾਦੀ ਕਿਹਾ ਜਾਂਦਾ ਰਿਹਾ ਹੈ ਜਦੋਂ ਕਿ ਇਸ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਦੀਆਂ ਹੀ ਹਨ ਸਿੱਖ ਪੂਰੇ ਦੇਸ਼ ਭਗਤ ਹਨ ਸਿੱਖਾਂ ਨੇ ਦੇਸ਼ ਵਾਸਤੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ ਅੱਜ ਵੀ ਆਏ ਦਿਨ ਸਿੱਖ ਨੌਜਵਾਨ ਇਸ ਦੇਸ਼ ਦੀਆਂ ਸਰਹੱਦਾਂ ਤੇ ਰਾਖੀ ਕਰਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਰਹੇ ਹਨ ਫਿਰ ਵੀ ਸਿੱਖਾਂ ਨੂੰ ਦੇਸ਼ ਵਿਰੋਧੀ ਕਿਹਾ ਜਾਂਦਾ ਹੈ ਪਰ ਕੋਈ ਵੀ ਸਿੱਖ ਲੀਡਰ ਇਹਨਾਂ ਦੇ ਖਿਲਾਫ ਅਵਾਜ ਬੁਲੰਦ ਨਹੀਂ ਕਰਦਾ ਜਿਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿੱਖਾਂ ਦਾ ਅਜੋਕੇ ਸਮੇਂ ਕੋਈ ਵੀ ਲੀਡਰ ਨਹੀਂ ਹੈ ਅਗਰ ਕੋਈ ਸਿੱਖ ਲੀਡਰ ਅਜੋਕੇ ਸਮੇਂ ਵਿਚ ਹੈ ਤਾਂ ਉਹ ਚੰਦ ਵੋਟਾਂ ਅਤੇ ਨੋਟਾਂ ਖਾਤਰ ਵਿਕ ਜਾਂਦੇ ਹਨ ਸਿੱਖਾਂ ਦੇ ਹੱਕ ਦੀ ਕੋਈ ਗੱਲ ਨਹੀਂ ਕਰਦੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦਿਨੀ ਦਰਬਾਰ ਸਾਹਿਬ ਵਿੱਚ ਜੌ ਘਟਨਾ ਵਾਪਰੀ ਦੁਖਦਾਈ ਸੀ ਅਤੇ ਹੁਣ ਫਿਰ ਇਕ ਨੌਜਵਾਨ ਵੱਲੋਂ ਸਿੱਖਾਂ ਦੇ ਖਿਲਾਫ਼ ਨਫ਼ਰਤ ਫੈਲਾਉਣ ਲਈ ਪਹਿਲਾ ਵਰਗੀ ਸਾਜਸ਼ ਰਚਕੇ ਸਿਖਾਂ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ । ਉਨ੍ਹਾਂ ਨੇ ਕਿਹਾ ਕਿ ਦਰਬਾਰ ਸਾਹਿਬ ਭਾਰਤ ਦਾ ਹੀ ਨਹੀਂ ਪੂਰੇ ਵਿਸ਼ਵ ਦੇ ਲੋਕਾਂ ਲਈ ਰੁਹਾਨੀਅਤ ਦਾ ਕੇਂਦਰ ਹੈ ਦਰਬਾਰ ਸਾਹਿਬ ਪੂਰੇ ਵਿਸ਼ਵ ਦੇ ਲੋਕ ਦਾ ਹੈ ਪੂਰੇ ਵਿਸ਼ਵ ਤੋਂ ਕਿਸੇ ਵੀ ਧਰਮ, ਜ਼ਾਤ, ਮਜ਼੍ਹਬ ਦੇ ਲੋਕ ਆ ਸਕਦੇ ਹਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ । ਉਨ੍ਹਾਂ ਨੇ ਕਿਹਾ ਇਸੇ ਤਰ੍ਹਾਂ ਹੀ ਕਰਨਾਲ ਦੇ ਕਲਪਨਾ ਚਾਵਲਾ ਮੈਡੀਕਲ ਕਾਲਜ ਵਿੱਚ ਨਿਰਮਲ ਕੁਟੀਆ ਵੱਲੋਂ ਚਲਾਏ ਜਾਂਦੇ ਕੈਬਿਨ ਜਿੱਥੇ ਜ਼ਰੂਰਤਮੰਦਾਂ ਦੀ ਸੇਵਾ ਅਤੇ ਲੰਗਰ ਮੁਹਾਈਆ ਕਰਵਾਇਆ ਜਾਂਦਾ ਸੀ ਸਿੱਖਾਂ ਨੂੰ ਨਿਸ਼ਾਨਾ ਬਨਾਉਣ ਅਤੇ ਸਿੱਖਾਂ ਖਿਲਾਫ ਗਲਤ ਪ੍ਰਚਾਰ ਕਰਨ ਲਈ ਜਾਣ ਬੁਝ ਕੇ ਸ਼ਰਾਰਤ ਵਜੋਂ ਤਿਰੰਗਾ ਲਗਾਇਆ ਗਿਆ ਸਿੱਖਾਂ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ ਪੁਲਿਸ ਵਲੋ ਕਿਤੀ ਜਾਂਚ ਤੋਂ ਬਾਅਦ ਇਸ ਸਾਜ਼ਸ਼ ਸਭ ਦੇ ਸਾਹਮਣੇ ਆ ਗਈ ਹੈ ਜਿਸ ਤੋਂ ਸਾਫ ਹੋ ਗਿਆ ਹੈ ਕਿ ਕਿਵੇਂ ਸ਼ਰਾਰਤੀ ਤੱਤਵ ਸਿੱਖਾਂ ਦੇ ਖਿਲਾਫ਼ ਨਫ਼ਰਤ ਭੜਕਾਉਣ ਦਾ ਕੰਮ ਕਰ ਰਹੇ ਹਨ ਆਪਸੀ ਭਾਈਚਾਰਾ ਖ਼ਰਾਬ ਕਰ ਰਹੇ ਹਨ ਹੁਣ ਜੋ ਵੀ ਕੋਈ ਇਹੋ ਜਿਹੀ ਨਫਰਤ ਫੈਲਾਉਣ ਦਾ ਕੰਮ ਕਰੇਗਾ ਉਸ ਖ਼ਿਲਾਫ਼ ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਿਕ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੁਕੱਦਮਾ ਦਰਜ ਕਰਨਾ ਪਵੇਗਾ ਅਗਰ ਸਰਕਾਰ ਵਲੋ ਐਸਾ ਨਹੀਂ ਕੀਤਾ ਜਾਂਦਾ ਤਾਂ ਸੁਪ੍ਰੀਮ ਕੋਰਟ ਦੇ ਆਦੇਸ਼ਾਂ ਦੀ ਹੱਤਕ ਸਮਝਿਆ ਜਾਵੇਗਾ ਇਹ ਸੁਪਰੀਮ ਕੋਰਟ ਦਾ ਫੈਸਲਾ ਪੂਰੇ ਭਾਰਤ ਦੇਸ਼ ਵਿਚ ਲਾਗੂ ਕੀਤਾ ਗਿਆ ਹੈ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ