ਸੁਖ ਸੇਵਾ ਸਿਮਰਨ ਟਰੱਸਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰਹਿਣਗੇ ਸਮਾਜ ਭਲਾਈ ਦੇ ਕਾਰਜ – ਜਥੇਦਾਰ ਦਾਦੂਵਾਲ  

Spread the love

ਸੁਖ ਸੇਵਾ ਸਿਮਰਨ ਟਰੱਸਟ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰਹਿਣਗੇ ਸਮਾਜ ਭਲਾਈ ਦੇ ਕਾਰਜ – ਜਥੇਦਾਰ ਦਾਦੂਵਾਲ

ਹਰਿਆਣਾ 28 ਫਰਵਰੀ (ਪਲਵਿੰਦਰ ਸਿੰਘ ਸੱਗੂ)
 ਸੁੱਖ ਸੇਵਾ ਸਿਮਰਨ ਟਰੱਸਟ (ਰਜ਼ਿ) ਦੇ ਚੇਅਰਮੈਨ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜ ਵੀ ਲਗਾਤਾਰ ਜਾਰੀ ਰਹਿਣਗੇ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਦਾਦੂਵਾਲ ਜੀ ਨੇ ਆਪਣੇ ਮੁੱਖ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਮਹਾਨ ਸਿੱਖ ਭਾਈ ਘਨੱਈਆ ਜੀ ਦੀ ਯਾਦ ਵਿੱਚ ਕੀਤੇ ਜਾ ਰਹੇ 21 ਸੁਭਾਗੇ ਜੋਡ਼ਿਆਂ ਦੇ ਅਨੰਦ ਕਾਰਜ ਅਤੇ ਸਾਲਾਨਾ ਗੁਰਮਤਿ ਸਮਾਗਮ ਸਮੇਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਹੇ ਉਨ੍ਹਾਂ ਕਿਹਾ ਕਿ ਅੱਜ ਧਰਮ ਪ੍ਰਚਾਰ ਦੇ ਨਾਲ ਨਾਲ ਸਮਾਜ ਭਲਾਈ ਦੇ ਕਾਰਜ ਬਹੁਤ ਜ਼ਰੂਰੀ ਹਨ ਅਤੇ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਇਕਜੁੱਟ ਹੋ ਕੇ ਕੰਮ ਕਰਨ ਦੀ ਲੋੜ ਹੈ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕਿ ਪਹਿਲਾਂ ਵੀ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ ਸੰਗਤਾਂ ਦੇ ਸਹਿਯੋਗ ਸਦਕਾ ਕਈ ਲੋਕ ਭਲਾਈ ਦੇ ਕਾਰਜ ਕੀਤੇ ਗਏ ਹਨ ਅਤੇ ਹਰ ਸਾਲ ਦੀ ਤਰਾ ਇਸ ਵਾਰ ਵੀ 21ਲੋੜਵੰਦ ਪਰਿਵਾਰਾਂ ਦੀਆਂ ਲਡ਼ਕੀਆਂ ਦੇ ਸ਼ੁਭ ਅਨੰਦ ਕਾਰਜ ਕਰਕੇ ਉਨ੍ਹਾਂ ਨੂੰ ਘਰ ਵਿੱਚ ਲੋੜੀਂਦਾ ਵਰਤੋਂ ਵਿਹਾਰ ਦਾ ਸਾਜ਼ੋ ਸਾਮਾਨ ਦੇ ਕੇ ਵਿਦਾ ਕੀਤਾ ਗਿਆ ਹੈ ਸਮਾਗਮ ਵਿੱਚ ਹਰਿਆਣਾ ਪੰਜਾਬ ਰਾਜਸਥਾਨ ਦੂਰ ਦੁਰਾਡੇ ਦੀਆਂ ਸੰਗਤਾਂ ਦੇ ਵੱਲੋਂ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ ਗਈ ਗੁਰਮਤਿ ਸਮਾਗਮ ਚ ਹਜ਼ੂਰੀ ਜਥਾ ਭਾਈ ਗੁਰਸੇਵਕ ਸਿੰਘ ਰੰਗੀਲਾ,ਬਾਬਾ ਭਗਵੰਤ ਸਿੰਘ ਰਾਜਪੁਰਾ,ਢਾਡੀ ਰਣਜੀਤ ਸਿੰਘ ਮੌੜ ਮੰਡੀ,ਬੀਬੀ ਬਲਜਿੰਦਰ ਕੌਰ ਖਾਲਸਾ ਕੈਂਥਲ ਨੇ ਰਸਭਿੰਨਾ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋਡ਼ਿਆ ਸਮਾਗਮ ਵਿਚ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਢਿੱਲੋਂ ਬਠਿੰਡਾ, ਡਾ ਰਜੇਸ਼ ਬਡਿਆਲ ਬਠਿੰਡਾ, ਡਾ ਹਰਮਨ ਲੂਨਾ ਗੰਗਾਨਗਰ,ਪ੍ਰਸਿੱਧ ਧਾਰਮਿਕ ਸੂਫ਼ੀ ਗਾਇਕ ਬਲਜਿੰਦਰ ਢਿੱਲੋਂ ਸਮਸ਼ੇਰ ਲਹਿਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਟਰੱਸਟ ਵਲੋਂ ਲਗਾਏ ਮੁਫਤ ਮੈਡੀਕਲ ਕੈਂਪ ਵਿੱਚ ਡਾ.ਜਗਮੀਤ ਸਿੰਘ ਲਾਡੀ ਸਰਦਾਰ ਪਾਇਲ ਹਸਪਤਾਲ ਬਰੀਵਾਲਾ ਮੰਡੀ ਅਤੇ ਡਾ. ਹਰਪਿੰਦਰ ਸਿੰਘ ਨੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਦਵਾਈਆਂ ਦਿੱਤੀਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਲਕਾ ਕਾਲਾਂਵਾਲੀ ਵਿਧਾਇਕ ਸੀਸ਼ਪਾਲ ਕੇਹਰਵਾਲਾ ਨੇ ਜਥੇਦਾਰ ਦਾਦੂਵਾਲ ਜੀ ਦੇ ਧਾਰਮਿਕ ਤੇ ਸਮਾਜ ਭਲਾਈ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਨਿੰਮਨਾਬਾਦ ਨੇ ਜਥੇਦਾਰ ਦਾਦੂਵਾਲ ਜੀ ਵੱਲੋਂ ਹਰਿਆਣਾ ਕਮੇਟੀ ਦੀਆਂ ਕੀਤੀਆਂ ਜਾ ਰਹੀਆਂ ਸੇਵਾਵਾਂ ਦਾ ਜ਼ਿਕਰ ਕੀਤਾ ਮੀਤ ਪ੍ਰਧਾਨ ਸਵਰਨ ਸਿੰਘ ਰਤੀਆ ਨੇ ਕਿਹਾ ਕਿ ਅਸੀਂ ਹਰਿਆਣਾ ਕਮੇਟੀ ਦੀ ਵਾਗਡੋਰ ਜਦੋਂ ਦੀ ਜਥੇਦਾਰ ਦਾਦੂਵਾਲ ਜੀ ਨੂੰ ਸੌਂਪੀ ਹੈ ਹਰਿਆਣਾ ਕਮੇਟੀ ਦੇ ਪ੍ਰਬੰਧ ਸੁਚੱਜੇ ਹੋਏ ਹਨ ਅਤੇ ਧਰਮ ਪ੍ਰਚਾਰ ਦੇ ਕਾਰਜ ਚੜ੍ਹਦੀਕਲਾ ਨਾਲ ਸਾਰੇ ਪਾਸੇ ਚੱਲ ਰਹੇ ਹਨ ਸਮਾਗਮ ਵਿਚ ਸੁੱਖ ਸੇਵਾ ਸਿਮਰਨ ਟਰੱਸਟ ਵੱਲੋਂ ਡਾ.ਗੁਰਮੀਤ ਸਿੰਘ ਖਾਲਸਾ ਮਾਤਾ ਸੁਖਵਿੰਦਰਪਾਲ ਕੌਰ ਬੀਬੀ ਸੁਖਮੀਤ ਕੌਰ ਮਾਸਟਰ ਬਲਵਿੰਦਰ ਸਿੰਘ,ਪੰਥਕ ਸੇਵਾ ਲਹਿਰ ਦਾਦੂ ਸਾਹਿਬ ਜਥੇਬੰਦੀ ਵੱਲੋਂ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਬਾਬਾ ਜੀਵਨ ਸਿੰਘ ਚੁਨਾਗਰਾ ਬਲਵਿੰਦਰ ਸਿੰਘ ਟਹਿਣਾ ਜਸਪਿੰਦਰ ਸਿੰਘ ਡੱਲੇਵਾਲਾ ਸੁਖਦੇਵ ਸਿੰਘ ਡੱਲੇਵਾਲਾ ਬੋਹੜ ਸਿੰਘ ਭੁੱਟੀਵਾਲ਼ਾ ਬਲਜੀਤ ਸਿੰਘ ਰਾਜਸਥਾਨ ਮੇਜਰ ਸਿੰਘ ਕੁਲਰੀਆਂ ਅਰਵਿੰਦਰ ਸਿੰਘ ਸੋਢੀ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜ਼ਰ ਸਨ ਸੰਤ ਜਗਜੀਤ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ,ਬਾਬਾ ਬੂਟਾ ਸਿੰਘ ਜੋਧਪੁਰੀ, ਸਾਬਕਾ ਵਿਧਾਇਕ ਬਲਕੌਰ ਸਿੰਘ ਕਾਲਾਂਵਾਲੀ,ਨਿਰਮਲ ਸਿੰਘ ਮਲੜੀ,ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਜਸਬੀਰ ਸਿੰਘ ਭਾਟੀ, ਅੰਤ੍ਰਿੰਗ ਮੈਂਬਰ ਗੁਰਚਰਨ ਸਿੰਘ ਚੀਂਮੋ, ਮੈਂਬਰ ਪਲਵਿੰਦਰ ਸਿੰਘ ਬੋਡ਼ਸ਼ਾਮ ਕਰਨਾਲ, ਮੈਂਬਰ ਬੀਬੀ ਬਲਜਿੰਦਰ ਕੌਰ ਕੈਥਲ, ਮੈਂਬਰ ਗੁਰਪਾਲ ਸਿੰਘ ਗੋਰਾ ਏਲਨਾਬਾਦ, ਮੈਂਬਰ ਜਗਤਾਰ ਸਿੰਘ ਤਾਰੀ ਕਾਲਾਂਵਾਲੀ,ਮੈਂਬਰ ਸੋਹਣ ਸਿੰਘ ਗਰੇਵਾਲ,ਸਕੱਤਰ ਸਰਬਜੀਤ ਸਿੰਘ,ਜਥੇਦਾਰ ਬਹਾਦਰ ਸਿੰਘ ਰਾਹੋਂ,ਸ੍ਰੀ ਅਸ਼ੋਕ ਸੀਕਰੀ,ਜਸਵੰਤ ਸਿੰਘ ਧਨਵੰਤ ਸਿੰਘ ਸਿਉਣਾ,ਓਮਰਾਉ ਸਿੰਘ ਛੀਨਾ,ਸ੍ਰੀ ਅਸ਼ੋਕ ਸਿੰਗਲਾ ਮਿਲੇਨੀਅਮ ਸਕੂਲ ਕਾਲਾਂਵਾਲੀ,ਬਲਜੀਤ ਸਿੰਘ ਚੰਦੂਮਾਜਰਾ, ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾਡ਼, ਐਡਵੋਕੇਟ ਜੁਪਿੰਦਰਪਾਲ ਸਿੰਘ ਬਰਾੜ, ਐਡਵੋਕੇਟ ਮਨਮਿੰਦਰ ਸਿੰਘ ਡੱਬਵਾਲੀ, ਐਡਵੋਕੇਟ ਸੁਖਬੀਰ ਸਿੰਘ ਬਰਾੜ ਡੱਬਵਾਲੀ,ਦਲਜੀਤ ਸਿੰਘ ਘੁਲਿਆਣੀ,ਗੁਰਬਖਸ਼ ਸਿੰਘ ਬਕਸ਼ਾ,ਐਡਵੋਕੇਟ ਰਾਜੀਵ ਬਿੱਟਾ ਕਾਲਾਂਵਾਲੀ,ਜਗਤਾਰ ਸਿੰਘ ਗਿਆਨਾ,ਬਾਬਾ ਨਿਰਮਲ ਸਿੰਘ ਫੱਗੂ,ਬਾਬਾ ਪ੍ਰਦੀਪ ਸਿੰਘ ਢੈਪਈ,ਸੁਰਿੰਦਰ ਸਿੰਘ ਹੀਰੋਂ,ਪਰਮਜੀਤ ਸਿੰਘ ਭੀਖੀ,ਕਾਕਾ ਸਿੰਘ ਸਰਹਾਲੀ ਹਾਜ਼ਰ ਸਨ ਗੁਰੂ ਕੇ ਲੰਗਰ ਦੀ ਅਣਥੱਕ ਸੇਵਾ ਨਗਰ ਦਾਦੂ ਸਾਹਿਬ ਦੇ ਸਮੂੰਹ ਸੇਵਾਦਾਰਾਂ ਵੱਲੋਂ ਚੜ੍ਹਦੀਕਲਾ ਨਾਲ ਨਿਭਾਈ ਗਈ ਜਥੇਦਾਰ ਦਾਦੂਵਾਲ ਜੀ ਵੱਲੋਂ ਸੁਭਾਗੇ ਜੋਡ਼ਿਆਂ ਨੂੰ ਸ਼ਗਨ ਅਤੇ ਆਈਆਂ ਸ਼ਖ਼ਸੀਅਤਾਂ ਨੂੰ ਸਿਰਪਾਓ ਦੇ ਕੇ ਸਨਮਾਨਤ ਕੀਤਾ ਗਿਆ

Leave a Comment

Your email address will not be published. Required fields are marked *

Scroll to Top