ਸਾਲੇ ਨੇ ਕਿਡਨੀ ਦਾਨ ਵਿਚ ਦੇ ਕੇ ਪੁਲਸ ਕਰਮੀ ਜੀਜੇ ਨੂੰ ਦਿੱਤਾ ਨਵਾਂ ਜੀਵਨ ਦਾਨ
ਵੱਖਰਾ ਬਲੱਡ ਗਰੁੱਪ ਹੋਣ ਦੇ ਬਾਵਜੂਦ ਵੀ ਆਈ ਵੀ ਆਈ ਦੇ ਡਾਕਟਰੀ ਦੀ ਟੀਮ ਨੇ ਕੀਤਾ ਸਫ਼ਲ ਅਪ੍ਰੇਸ਼ਨ
ਬੇਮੇਲ ਬਲੱਡ ਗਰੁੱਪ ਡੋਨਰ ਵਿਚ ਏਬੀਓ ਇਨਕਮਪੈਟੀਬਲ ਕਿਡਨੀ ਟਰਾਂਸਪਲਾਂਟ ਇਕ ਵਧੀਆ ਅਤੇ ਸਫਲ ਵਿਕਲਪ- ਡਾਕਟਰ ਰਾਕਾ ਕੌਂਸਲ
ਕਰਨਾਲ 9 ਫਰਵਰੀ ( ਪਲਵਿੰਦਰ ਸਿੰਘ ਸੱਗੂ)
ਅੱਜ ਦੇ ਸਮੇਂ ਵਿੱਚ ਕਿਸੇ ਮਨੁੱਖ ਤੇ ਕੋਈ ਮੁਸੀਬਤ ਆ ਜਾਏ ਤਾਂ ਸਾਰੇ ਰਿਸ਼ਤੇਦਾਰ ਭੈਣ ਭਰਾ ਉਸ ਮਨੁੱਖ ਨਾਲੋਂ ਆਪਣਾ ਨਾਤਾ ਤੋੜ ਲੈਂਦੇ ਹਨ ਅਤੇ ਮੁਸੀਬਤ ਦੇ ਸਮੇਂ ਜਿਥੇ ਮਨੁੱਖ ਦਾ ਸਾਥ ਦੇਣਾ ਚਾਹੀਦਾ ਹੈ ਉਹ ਸਾਰੇ ਰਿਸ਼ਤੇਦਾਰ ਦੂਰ ਹੁੰਦੇ ਚਲੇ ਜਾਂਦੇ ਹਨ ਅੱਜ ਦੇ ਇਸ ਦੌਰ ਵਿਚ ਇਕ ਪੁਲਸ ਕਰਮੀ ਰਮੇਸ਼ ਚੰਦਰ ਤੇ ਮੁਸੀਬਤ ਦਾ ਸਮਾਂ ਆਇਆ ਤਾਂ ਸਭ ਤੋਂ ਅੱਗੇ ਹੈ ਮੁਸੀਬਤ ਦੀ ਘੜੀ ਵਿੱਚ ਪੁਲਿਸ ਕਰਮੀ ਦੀ ਪਤਨੀ ਦਾ ਭਰਾ ਅਗੇ ਆਇਆ ਅਤੇ ਉਸ ਨੇ ਕਿਸੇ ਵੀ ਤਰ੍ਹਾਂ ਦੇ ਪ੍ਰਵਾਹ ਨਾ ਕਰਦੇ ਹੋਏ ਆਪਣੀ ਜਾਨ ਦੇ ਦਿੱਤੀ ਕਦੇ ਆਪਣੇ ਜੀਜੇ ਦੀ ਜਾਨ ਬਚਾ ਕੇ ਨਵਾਂ ਜੀਵਨ ਦਾਨ ਦਿੱਤਾ ਪੁਲੀਸ ਕਰਮੀ ਰਮੇਸ਼ ਚੰਦ ਦਾ ਬਲੱਡ ਗਰੁੱਪ ਆਪਣੇ ਸਾਲੇ ਨਾਲ ਮੇਲ ਨਹੀਂ ਸੀ ਖਾਂਦਾ ਇਸ ਦੇ ਬਾਵਜੂਦ ਵੀ ਮੁਹਾਲੀ ਦੇ ਆਈ ਵੀ ਵਾਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਨੇ ਕਿਡਨੀ ਟਰਾਂਸਪਲਾਂਟ ਦਾ ਸਫ਼ਲ ਆਪ੍ਰੇਸ਼ਨ ਕਰਕੇ ਮਰੀਜ਼ ਨੂੰ ਨਵਾਂ ਜੀਵਨ ਦਿੱਤਾ ਅਤੇ ਹੁਣ ਮਰੀਜ਼ ਬਿਲਕੁਲ ਫਿੱਟ ਹੈ ਅਤੇ ਆਪਣੀ ਨੌਕਰੀ ਪਹਿਲਾਂ ਦੀ ਤਰ੍ਹਾਂ ਆਪਣੇ ਮਹਿਕਮੇ ਵਿੱਚ ਕਰ ਰਿਹਾ ਹੈ ਅੱਜ ਪੁਲਿਸ ਕਰਮੀ 51 ਸਾਲਾ ਰਮੇਸ਼ ਕੁਮਾਰ ਨੇ ਆਪਣੀ ਆਪਬੀਤੀ ਦੱਸਦੇ ਹੋਏ ਕਿਹਾ ਕਿ ਉਸ ਦੀ ਕਿਡਨੀ ਦੀ ਜੰਞ ਇੱਕ ਬਿਮਾਰੀ ਕਾਰਨ ਕਿਡਨੀ ਫੇਲ ਹੋਏ ਹੋ ਗਈ ਸੀ ਅਤੇ ਹਫਤੇ ਵਿੱਚ ਦੋ ਵਾਰ ਡਾਇਲਿਸਿਸ ਕਰਵਾਇਆ ਸੀ ਜਿਸ ਕਾਰਨ ਉਸ ਦਾ ਵਜਨ ਤਕਰੀਬਨ 25 ਕਿਲੋ ਦੇ ਕਰੀਬ ਘੱਟ ਹੋ ਗਿਆ ਸੀ ਅਤੇ ਉਹ ਚੱਲਣ ਫਿਰਨ ਦੇ ਕਾਬਲ ਨਹੀਂ ਰਿਹਾ ਸੀ ਪੈਦਲ ਸੀ ਇਸ ਕਾਰਨ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਤੇ ਇਸ ਬੀਮਾਰੀ ਕਾਰਨ ਕੋਈ ਨਜ਼ਦੀਕੀ ਰਿਸ਼ਤੇਦਾਰ ਹੀ ਉਸ ਨੂੰ ਕਿਡਨੀ ਦਾਨ ਕਰ ਸਕਦਾ ਸੀ ਤਾਂ ਇਸ ਮੁਸੀਬਤ ਦੀ ਘੜੀ ਵਿੱਚ ਉਸਦੇ ਸਾਲੇ ਨੇ ਅਗੇ ਆ ਕੇ ਆਪਣੀ ਕਿਡਨੀ ਦਾਨ ਦਾਨ ਕਰਨ ਦਾ ਫੈਸਲਾ ਕੀਤਾ ਪਰ ਮੇਰੇ ਸਾਲ਼ੇ ਦਾ ਬਲੱਡ ਗਰੁੱਪ ਵੱਖਰਾ ਸੀ ਉਸ ਦੇ ਬਾਵਜੂਦ ਅਸੀਂ ਮੁਹਾਲੀ ਦੇ ਆਈ ਵੀ ਵਾਈ ਫਿਰ ਡਾਕਟਰਾਂ ਨੇ ਨਾਲ ਰਾਬਤਾ ਕਾਇਮ ਕੀਤਾ ਦੇ ਡਾਕਟਰਾਂ ਨੇ ਸਾਰੇ ਟੈਸਟ ਕਰਨ ਤੋਂ ਬਾਅਦ ਕਿਡਨੀ ਟਰਾਂਸਪਲਾਂਟ ਕਰਨ ਦਾ ਮੈਨੂੰ ਭਰੋਸਾ ਦਿੱਤਾ ਅਤੇ ਕਿਹਾ ਕੀ ਇਹ ਸਰਜਰੀ ਹੋ ਸਕਦੀ ਹੈ ਇਸ ਤੋਂ ਬਾਅਦ ਮੈਂ ਆਪਣਾ ਇਲਾਜ ਮੁਹਾਲੀ ਦੇ ਆਈ ਵੀ ਵਾਈ ਕਰਵਾਉਣ ਲਈ ਰੀਨਲ ਸਾਇੰਸ ਡਿਪਾਰਟਮੈਂਟ ਵਿੱਚ ਮੈਨੂੰ ਲੈ ਜਾਇਆ ਗਿਆ ਜਿੱਥੇ ਡਾਕਟਰ ਅਵਿਨਾਸ਼ ਸ਼੍ਰੀਵਾਸਤਵ ਡਾਰਿਕਟਰ ਯੂਰੋਲਾਜੀ , ਕਿਡਨੀ ਟਰਾਂਸਪਲਾਂਟ ਸਰਜਰੀ ਦੀ ਮਾਹਰ ਡਾਕਟਰ ਰਾਕਾ ਕੌਂਸਲ ਡਰੈਕਟਰ ਨੇਫਰੋਲਾਜੀ ਅਤੇ ਹਸਪਤਾਲ ਦੀ ਟੀਮ ਨੇ ਮੇਰੀ ਕਿਡਨੀ ਟਰਾਂਸਪਲਾਂਟ ਕੀਤੀ ਕੁਝ ਦਿਨ ਹੱਥ ਤਾਕਤ ਆਉਣ ਤੋਂ ਬਾਅਦ ਮੈਨੂੰ ਛੁੱਟੀ ਦੇ ਦਿੱਤੀ ਗਈ ਅਤੇ ਸਰਜਰੀ ਤੋਂ ਬਾਅਦ ਮੈਂ ਅੱਜ ਬਿਲਕੁੱਲ ਤੰਦਰੁਸਤ ਹਾਂ ਅਤੇ ਪਹਿਲਾਂ ਦੀ ਤਰ੍ਹਾਂ ਆਪਣੀ ਨੌਕਰੀ ਕਰ ਰਿਹਾ ਹਾਂ ਇਸ ਮੌਕੇ ਮੋਹਾਲੀ ਦੇ ਆਈ ਵੀ ਵਾਈ ਹਸਪਤਾਲ ਦੇ ਕਿਡਨੀ ਰੋਗ ਦੇ ਮਾਹਰ ਡਾਕਟਰ ਅੱਜ ਕਰਨਾਲ ਵਿਖੇ ਕਿਡਨੀ ਰੋਗਾਂ ਦੇ ਬਾਰੇ ਲੋਕਾਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਸ਼ੁਰੂਆਤ ਵਿੱਚ ਲੋਕ ਇਨਕਮਪੈਟੀਬਲ ਕਿਡਨੀ ਟਰਾਂਸਪਲਾਂਟ ਤੋਂ ਪਰਹੇਜ ਕਰਦੇ ਸਨ, ਪਰ ਹੁਣ 100 ਨਾਲੋਂ ਜਿਆਦਾ ਏਬੀਓ ਬੇਮੇਲ ਟਰਾਂਪਸਲਾਂਟ ਕਰਨ ਦੇ ਬਾਅਦ ਅਸੀਂ ਦੇਖਿਆ ਹੈ ਕਿ ਏਬੀਓ ਇਨਕਮਪੈਟੀਬਲ ਦੇ ਨਤੀਜੇ ਇੱਕੋ ਜਿਹੇ ਬਲੱਡ ਗਰੁੱਪ ਟਰਾਂਸਪਲਾਂਟ ਨਾਲੋਂ ਵਧੀਆ ਹਨ |ਡਾ. ਰਾਕਾ ਕੌਸ਼ਲ, ਡਾਇਰੈਕਟਰ ਨੈਫਰੋਲਾਜੀ, ਆਈਵੀ ਹਸਪਤਾਲ ਮੋਹਾਲੀ ਨੇ ਕਿਹਾ, ਜਦੋਂ ਅਸੀਂ ਕਮਜੋਰ ਅਤੇ ਬਿਸਤਰੇ ਤੇ ਪਏ ਰਮੇਸ਼ ਚੰਦ ਦੀ ਸਥਿਤੀ ਦੀ ਤੁਲਨਾਂ ਹੁਣ ਉਨ੍ਹਾਂ ਦੇ ਹਾਲਾਤਾਂ ਵਿਚ ਕਰਦੇ ਹਾਂ, ਤਾਂ ਇਹ ਇੱਕ ਵਧੀਆ ਫੈਸਲਾ ਸੀ | ਉਹ ਇੱਕ ਆਮ ਜਿੰਦਗੀ ਜੀਅ ਰਹੇ ਹਨ ਅਤੇ ਪੁਲਿਸ ਵਿਚ ਕ੍ਰਿਆਸ਼ੀਲ ਰੂਪ ਨਾਲ ਕੰਮ ਕਰ ਰਹੇ ਹਨ |ਇਹ ਕਿਡਨੀ ਫੇਲੀਅਰ ਦੇ ਰੋਗੀਆਂ ਦੇ ਲਈ ਇਕ ਮਜਬੂਤ ਸੰਦੇਸ਼ ਹੈ ਜਿਨ੍ਹਾਂ ਦੇ ਪਰਿਵਾਰ ਵਿਚ ਮੇਲ ਖਾਂਦੇ ਬਲੱਡ ਗਰੁੱਪ ਡੋਨਰ ਨਹੀਂ ਹਨ ਉਨ੍ਹਾਂ ਦੇ ਲਈ ਏਬੀਓ ਇਨਕਮਪੈਟੀਬਲ ਕਿਡਨੀ ਟਰਾਂਸਪਲਾਂਟ ਇੱਕ ਬਿਹਤਰ ਅਤੇ ਸਫਲ ਵਿਕਲਪ ਹੈ |ਇਹ ਕਿਡਨੀ ਫੇਲੀਅਰ ਦੇ ਰੋਗੀਆਂ ਦੇ ਲਈ ਇਕ ਮਜਬੂਤ ਸੰਦੇਸ਼ ਹੈ ਜਿਨ੍ਹਾਂ ਦੇ ਪਰਿਵਾਰ ਵਿਚ ਮੇਲ ਖਾਂਦੇ ਬਲੱਡ ਗਰੁੱਪ ਡੋਨਰ ਨਹੀਂ ਹਨ ਉਨ੍ਹਾਂ ਦੇ ਲਈ ਏਬੀਓ ਇਨਕਮਪੈਟੀਬਲ ਕਿਡਨੀ ਟਰਾਂਸਪਲਾਂਟ ਇੱਕ ਬਿਹਤਰ ਅਤੇ ਸਫਲ ਵਿਕਲਪ ਹੈ |ਇਸ ਲਈ ਖੁਦ ਵੀ ਜਾਗਰੂਕ ਹੋ ਅਤੇ ਦੂਸਰਿਆਂ ਨੂੰ ਵੀ ਇਸ ਬਾਰੇ ਜਾਗਰੂਕ ਕੀਤਾ ਜਾਵੇ ਤਾਂ ਕਿ ਕਿਡਨੀ ਰੋਗੀ ਆਪਣੀ ਕਿਡਨੀ ਟਰਾਸਪਲਾਟ ਕਰਵਾ ਕੇ ਸੁਖਾਲੀ ਜ਼ਿੰਦਗੀ ਜੀਅ ਸਕਣ