ਸਾਰੇ ਧਰਮਾਂ ਦੇ ਲੋਕਾਂ ਲਈ ਕਨੂੰਨ ਇੱਕ ਹੋਣਾ ਚਾਹੀਦਾ ਹੈ – ਸਿਮਰਨਜੀਤ ਸਿੰਘ ਮਾਨ
ਕਿਹਾ – ਸਾਬਕਾ ਸੀ.ਜੇ.ਆਈ .ਰੰਜਨ ਗੋਗੋਈ ਤੇ ਹਰਿਆਣੇ ਦਾ ਖੇਡ ਮੰਤਰੀ ਸੰਦੀਪ ਸਿੰਘ ਤੇ ਇੱਕੋ ਤਰ੍ਹਾਂ ਦੇ ਦੋਸ ਹੋਣ ਦੇ ਬਾਵਜੂਦ ਕਾਨੂੰਨੀ ਕਾਰਵਾਈ ਦੇ ਢੰਗ ਵੱਖ-ਵੱਖ ਕਿਉਂ
ਕਰਨਾਲ 5ਜਨਵਰੀ (ਪਲਵਿੰਦਰ ਸਿੰਘ ਸੱਗੂ)
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸੰਗਰੂਰ ਤੋ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਰਤ ਦੇਸ਼ ਵਿੱਚ ਸਾਰੇ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਭਾਰਤ ਸਭ ਧਰਮਾਂ ਦਾ ਸਾਂਝਾਂ ਦੇਸ਼ ਹੈ ਸਭ ਧਰਮਾਂ ਨੂੰ ਇਕੱਠਾ ਕਰ ਕੇ ਭਾਰਤ ਦੇਸ਼ ਬਣਿਆ ਹੈ ਭਾਰਤ ਦੇਸ਼ ਵਿੱਚ ਵੱਖ-ਵੱਖ ਧਰਮਾਂ ਵਰਗਾ ਦੇ ਲੋਕਾਂ ਰਹਿੰਦੇ ਹਨ ਤਾਂ ਤਾਂ ਫਿਰ ਅਲੱਗ ਅਲੱਗ ਧਰਮਾਂ ਦੇ ਵਰਗਾਂ ਦੇ ਲੋਕਾਂ ਲਈ ਵੱਖ-ਵੱਖ ਕਾਨੂੰਨ ਕਿਉਂ ਹਨ । ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਧਰਮ ਤੇ ਵਰਗਾਂ ਦੇ ਨਾਂ ਤੇ ਆਪਸ ਵਿੱਚ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੀ ਹੈ ਇਸੇ ਕਰਕੇ ਵੱਖ-ਵੱਖ ਵਰਗਾਂ ਧਰਮਾਂ ਲਈ ਕਾਨੂੰਨੀ ਕਾਰਵਾਈ ਵੱਖ ਵੱਖ ਢੰਗ ਕੀਤੀ ਜਾ ਰਹੀ । ਉਹਨਾਂ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਅਤੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਦੇ ਮਾਮਲੇ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਦੋਹਾਂ ਤੇ ਇੱਕੋ ਜਿਹੇ ਦੋਸ਼ ਲੱਗੇ ਹਨ ਫ਼ਿਰ ਦੋਨਾਂ ਦੇ ਮਾਮਲਿਆਂ ਵਿੱਚ ਕਾਨੂੰਨੀ ਕਾਰਵਾਈ ਕਰਨ ਦਾ ਵੱਖ ਵੱਖ ਤਰੀਕਾ ਕਿਉਂ ਅਪਣਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਕ ਔਰਤ ਦੀ ਸ਼ਿਕਾਇਤ ਦੇ ਖੇਡ ਮੰਤਰੀ ਸੰਦੀਪ ਸਿੰਘ ਵਿਰੁੱਧ ਤੁਰੰਤ ਥਾਣੇ ਵਿਚ ਕੇਸ ਦਰਜ ਕਰ ਲਿਆ ਜਾਂਦਾ ਹੈ ਜਦੋਂ ਕਿ ਸਾਬਕਾ ਚੀਫ ਜਸਟਿਸ ਤੇ ਦੋਸ ਲੱਗਣ ਮਗਰੋਂ ਉਹਨਾਂ ਤੇ ਕੇਸ ਦਰਜ ਨਹੀਂ ਕੀਤਾ ਗਿਆ ਸਗੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਕਮੇਟੀ ਬਣਾ ਦਿੱਤੀ ਗਈ ਕਿ ਉਪਰੋਕਤ ਔਰਤ ਵੱਲੋਂ ਲਗਾਏ ਗਏ ਦੋਸ਼ ਝੂਠੇ ਹਨ ਜਾਂ ਸੱਚ ਹਨ ਕਮੇਟੀ ਇਸ ਦੀ ਜਾਂਚ ਕਰੇ । ਫਿਰ ਜਦੋਂ ਪੀੜਤ ਔਰਤ ਨੇ ਆਪਣੇ ਸੰਵਿਧਾਨਕ ਹੱਕ ਮੰਗਦੇ ਹੋਏ ਜੱਜਾਂ ਦੀ ਕਮੇਟੀ ਅੱਗੇ ਆਪਣੇ ਮਨਪਸੰਦ ਵਕੀਲ ਨੂੰ ਪੇਸ਼ ਕਰਨ ਦੀ ਗੱਲ ਆਖੀ ਤਾਂ ਤਾਂ ਉਪਰੋਕਤ ਜਜਾਂ ਦੀ ਕਮੇਟੀ ਨੇ ਔਰਤ ਦੀ ਮੰਗ ਕਰ ਦਿੱਤੀ । ਫਿਰ ਉਸੇ ਚੀਫ ਜਸਟਿਸ ਨੂੰ ਭਾਜਪਾ ਵੱਲੋਂ ਰਾਜ ਸਭਾ ਮੈਂਬਰ ਵੀ ਬਣਾ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦੋਨਾਂ ਤੇ ਇੱਕੋ ਜਿਹੇ ਦੋਸ਼ ਲੱਗਣ ਤੇ ਕਾਨੂੰਨੀ ਕਾਰਵਾਈ ਦੇ ਢੰਗ ਵਿੱਚ ਫ਼ਰਕ ਕਰਨਾ ਕੇਂਦਰ ਸਰਕਾਰ ਦੇ ਪੱਖਪਾਤ ਵਾਲੀ ਨੀਅਤ ਸਾਫ ਕਰਦਾ ਹੈ ਉਹਨਾਂ ਨੇ ਕਿਹਾ ਭਾਰਤ ਹਿੰਦੂ ਬਹੁਮਤ ਦੇਸ਼ ਹੋਣ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਧਰਮਾਂ ਦੇ ਅਧਾਰ ਤੇ ਪੱਖਪਾਤ ਕਰ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਰਾਜੀਵ ਗਾਂਧੀ ਦੇ ਬੰਦੇ ਜੋ ਬਲਾਤਕਾਰ ਦੇ ਦੋਸ਼ਾਂ ਅਧੀਨ ਜੇਲ੍ਹਾਂ ਵਿੱਚ ਬੰਦ ਸਨ ਉਨ੍ਹਾਂ ਨੂੰ ਆਜ਼ਾਦੀ ਦਿਹਾੜੇ ਮੌਕੇ ਆਜ਼ਾਦ ਕਰ ਦਿੱਤਾ ਜਾਂਦਾ ਹੈ ਜਦੋਂ ਕਿ ਸਿੱਖ ਬੰਦੀਆਂ ਦੀਆਂ ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਜੇਲ੍ਹਾਂ ਵਿਚੋ ਰਿਹਾਅ ਨਹੀਂ ਕੀਤਾ ਜਾ ਰਿਹਾ ਇਸੇ ਤਰ੍ਹਾਂ ਧਰਮ ਦੇ ਹੋਰ ਵੀ ਬਹੁਤ ਮਸਲੇ ਹਨ ਜਿਨ੍ਹਾਂ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਪਿਛਲੇ ਲੰਬੇ ਸਮੇਂ ਤੋਂ ਨਾ ਕਰਵਾਉਣਾ, ਪੰਜਾਬ ਵਿੱਚ ਹੋਈ ਬੇਅਦਬੀ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਨਾ ਹੋਣ ਸਿੱਖ ਧਰਮ ਦੇ ਲੋਕਾਂ ਨੂੰ ਬੇਗਾਨੇਪਨ ਦਾ ਅਹਿਸਾਸ ਕਰਵਾਉਂਦਾ ਹੈ ਉਹਨਾਂ ਨੇ ਕਿਹਾ ਸਾਡੇ ਦੇਸ਼ ਦੀ ਸਰਕਾਰ ਵੱਲੋਂ ਧਰਮ ਦੇ ਨਾਂ ਤੇ ਰਾਜਨੀਤੀ ਕਰਨਾ ਮੰਦਭਾਗਾ ਹੈ ਇਸ ਮੌਕੇ ਹਰਜੀਤ ਸਿੰਘ ਅੱਛਨ ਪੁਰ ਉਨ੍ਹਾਂ ਦੇ ਨਾਲ ਮੌਜੂਦ ਸਨ