ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਦਿਤੀ ਸਰਦਾਂਜੰਲੀ
ਕਰਨਾਲ 29 ਜੂਨ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਮਹਾਰਾਜਾ ਰਣਜੀਤ ਸਿੰਘ ਫਾਉਡੇਸਨ ਵਲੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਉਨ੍ਹਾ ਦੀ ਫੋਟੋ ਅਗੇ ਫੁੱਲ਼ ਭੇਂਟ ਕਰ ਅਪਨੀ ਸਰਦਾਂਜੰਲੀ ਦਿਤੀ । ਇਸ ਮੋਕੇ ਤੇ ਫਾਉਡੇਸ਼ਨ ਦੇ ਜਰਨਲ ਸਕੱਤਰ ਸ. ਗੁਰਬੰਖਸ ਸਿੰਘ ਮੰਨਚਦਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿਚ ਖਾਲਸਾ ਰਾਜ ਸਥਾਪਿਤ ਕਿਤਾ ਉਨ੍ਹਾਂ ਦੇ ਰਾਜ ਚੀਨ ਦੀਆਂ ਸਰਹੱਦਾਂ ਤੋਂ ਲੈਕੇ ਕਾਬੁਲ ਕੰਧਾਰ ਅਤੇ ਅਫਗਾਨਿਸਤਾਨ ਤਕ ਖਾਲਸਾ ਰਾਜ ਕਾਇਮ ਕੀਤਾ ਉਨ੍ਹਾ ਦੇ ਹੋਦੇ ਹੋਏ ਗੋਰੇ ਫਿਰਗੀ ਪੰਜਾਬ ਵੱਲ ਮੂੰਹ ਨਹੀਂ ਸਨ ਕਰਦੇ । ਮਾਹਾਰਾਜਾ ਰਣਜੀਤ ਸਿੰਘ ਨੂੰ ਫ਼ਰਾਂਸੀਸੀ ਅਤੇ ਅੰਗਰੇਜ਼ ਹਕੂਮਤ ਦੇ ਵੱਡੇ ਅਫਸਰ ਸਲਾਮ ਕਰਦੇ ਸਨ ਕਿਉਕਿ ਮਹਾਰਾਜਾ ਰਣਜੀਤ ਸਿੰਘ ਇਕ ਸੁਝਵਾਨ ਤੇ ਵੀਰ ਯੋਦਾਂ ਸੰਨ ਜੌ ਹਰ ਧਰਮ ਦਾ ਬਰਾਬਰ ਸਤਿਕਾਰ ਕਰਦੇ ਸੰਨ ਜਿਸ ਨਾਲ ਸਾਰੇ ਰਾਜ ਦੇ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਦਿਲੋ ਪਿਆਰ ਕਰਦੇ ਸੰਨ ਜਿਸ ਨਾਲ ਆਮ ਲੋਕਾ ਦੇ ਸਹਿਯੋਗ ਨਾਲ ਅਤੇ ਅਪਨੇ ਤੇਜ ਦਿਮਾਗ ਤੇ ਸੁਝਵਾਨ ਤਰੀਕੇ ਨਾਲ ਫਿਰਗੀਆਂ ਦੀ ਹਰ ਚਾਲ ਦਾ ਪਹਿਲਾ ਹੀ ਪਤਾ ਲਗਾ ਲੇਦੇ ਸੰਨ ਜਿਸ ਕਾਰਨ ਫਿਰਗੀ ਪੰਜਾਬ ਤੇ ਉਨ੍ਹਾ ਦੇ ਜੀਵਨ ਸਮੇ ਕਦੇ ਵੀ ਵਿਚ ਜਿੱਤ ਹਾਸਲ ਨਹੀਂ ਕਰ ਸਕੇ ਸਨ । ਮਹਾਰਾਜ ਰਣਜੀਤ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਡੋਗਰਿਆਂ ਵੱਲੋਂ ਕੀਤੀ ਗਈ ਗਦਾਰੀ ਕਾਰਨ ਹੀ ਅੰਗਰੇਜ਼ ਪੰਜਾਬ ਵਿੱਚ ਦਾਖਲ ਹੋ ਸਕੇ ਸਨ। ਸ. ਮੰਨਚਦਾਂ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਅਪਨੇ ਰਾਜ ਸਮੇ ਸਾਰੇ ਧਰਮਾ ਦਾ ਸਤਿਕਾਰ ਕਰਦੇ ਹੋਏ ਗੁਰਦੁਆਰੇ ਸਾਹਿਬ,ਮਦਿੰਰ ਤੇ ਮਸਜਿੰਦ ਬਨਾਉਨ ਲਈ ਦਿਲ ਖੋਲ ਕੇ ਦਾਨ ਦਿਤਾ ਤੇ ਜਗੀਰਾ ਨਾਮ ਕਿਤੀਆਂ ਹਰ ਧਰਮ ਸਥਾਨ ਵਿਚ ਬਰਾਬਰ ਦਾ ਸੋਨਾ ਦਾਨ ਕੀਤਾ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਦਰਬਾਰ ਵਿਚ ਹਰ ਧਰਮ ਦੇ ਲੋਕ ਨੂੰ ਵਜ਼ੀਰੀਆਂ ਦਿੱਤੀਆਂ ਹੋਈਆਂ ਸਨ ਅਤੇ ਸਭ ਧਰਮ ਦੇ ਲੋਕਾਂ ਦਾ ਬਰਾਬਰ ਸਤਿਕਾਰ ਕਰਦੇ ਹਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ ਮੁਸਲਮਾਨ ਤੇ ਹਿੰਦੁਆਂ ਵਿਚਾਲੇ ਕਦੇ ਵਿ ਕੋਈ ਮਤਭੇਦ ਜਾ ਲੜਾਇ ਨਹੀ ਹੋਈ ਜਿਸ ਤੋ ਸਾਬਤ ਹੁਦਾਂ ਹੈ ਕਿ ਉਨ੍ਹਾ ਦੇ ਰਾਜ ਸਮੇ ਸਾਰੇ ਲੋਕ ਸੁਖੀ ਅਤੇ ਖੁਸਹਾਲ ਸੰਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਭ ਲੋਕ ਖੁਸ਼ਹਾਲ ਸਨ ਕੋਈ ਕਿਸੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਜੁਰਮ ਨਹੀਂ ਸੀ ਕਰਦਾ ਚੋਰੀਆਂ ਚਕਾਰੀਆਂ ਬਿਲਕੁਲ ਬੰਦ ਹੁੰਦੀਆਂ ਸਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਕਿਸੇ ਨੂੰ ਵੀ ਫਾਂਸੀ ਦੀ ਸਜ਼ਾ ਨਹੀਂ ਦਿੱਤੀ ਗਈ ਜਿਸ ਤੋਂ ਸਾਬਤ ਹੁੰਦਾ ਹੈ ਕਿ ਸਭ ਲੋਕ ਖੁਸ਼ਹਾਲ ਸਨ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਸੀ ਸਭ ਧਰਮਾਂ ਦੇ ਲੋਕਾਂ ਨੂੰ ਇਕ ਬਰਾਬਰ ਸਮਝਿਆ ਜਾਂਦਾ ਸੀ ਜਿਸ ਕਾਰਨ ਅਪਰਾਧ ਬਿਲਕੁਲ ਵੀ ਨਹੀਂ ਹੁੰਦਾ ਸੀ । ਮਹਾਰਾਜਾ ਰਣਜੀਤ ਸਿੰਘ ਨੇ ਬਿਖਰੀ ਹੋਈ ਸਿੱਖ ਸਕਤੀ ਨੂੰ ਇਕਠਾ ਕਰ ਸਿੱਖ ਕੋਮ ਨੂੰ ਮਜਬੁਤ ਰਾਜ ਤੇ ਸੁਰਬੀਰ ਯੋਧਾ ਦਿਤੇ ਜਿਸ ਨਾਲ ਉਨ੍ਹਾ ਨੇ ਪੰਜਾਬ ਦੇ ਸਿੱਖ ਰਾਜ ਨੂੰ ਪਾਕਿਸਤਾਨ,ਕਾਬੁਲ,ਕੰਧਾਰ,ਲੇਹ ਲਧਾਖ,ਕਸ਼ਮੀਰ ਆਦ ਨੂੰ ਜੀਤ ਕੇ ਚੀਨ ਤੇ ਤਿਬਤ ਤਕ ਅਪਨਾ ਰਾਜ ਸਥਾਪਿਤ ਕਿਤਾ। ਸ. ਮਨਚੰਦਾ ਨੇ ਕਿਹਾ ਜਿਸ ਅਫਗਾਨਿਸਤਾਨ ਤੇ ਅੱਜ ਤੱਕ ਕੋਈ ਵੀ ਕਾਬਜ ਨਹੀਂ ਹੋ ਸਕਿਆ ਉਸ ਸਥਾਨ ਉੱਤੇ ਵੀ ਸਿੱਖ ਰਾਜ ਦਾ ਝੰਡਾ ਝੂਲਦਾ ਸੀ ਉਨ੍ਹਾਂ ਨੇ ਕਿਹਾ ਜਿਥੇ ਅਫਗਾਨੀ ਸਥਾਨ ਜਿਸ ਨੂੰ ਅੱਜ ਅਮਰੀਕਾ ਤੇ ਰੁਸ ਮਿਲ ਕੇ ਵੀ ਜੀਤ ਨਹੀ ਜੀਤ ਸਕੇ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਮਹਾਨ ਸਿਪੇਸਾਲਰ ਸਿੱਖ ਯੋਧਾਂ ਹਰੀ ਸਿੰਘ ਨਲੁਲਾ ਨੇ ਪਠਾਨਾ ਨੂੰ ਹਰਾ ਕੇ ਜੀਤ ਪ੍ਰਪਾਤ ਕਰ ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਸਥਾਪਤ ਕਿਤਾ ਸੀ ਜਿਥੇ ਹਾਲੇ ਤਕ ਵਿ ਲੋਕਾ ਵਿਚ ਹਰੀ ਸਿੰਘ ਦਾ ਦਾ ਖ਼ੌਫ਼ ਹੈ ਅਤੇ ਉਨ੍ਹਾਂ ਦੇ ਡਰ ਤੋਂ ਹਾਲੇ ਵੀ ਉਥੋਂ ਦੇ ਮਰਦ ਸਲਵਾਰਾਂ ਪਾਉਂਦੇ ਹਨ । ਸਰਦਾਰ ਮਨਚੰਦਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਕੋਮ ਦੀ ਬੜੀ ਸੇਵਾ ਕਿਤੀ ਹੈ ਉਨ੍ਹਾ ਦੇ ਰਾਜ ਸਮੇ ਸਾਰੇ ਧਰਮ ਦੇ ਲੋਕ ਸੁਖੀ ਤੇ ਖੁਸ਼ਹਾਲ ਸੰਨ ਉਨ੍ਹਾ ਬਿਨਾ ਕਿਸੇ ਭੇਦਭਾਵ ਦੇ ਸਾਰੇ ਧਰਮਾ ਦਾ ਸਤਿਕਾਰ ਕਰਦੇ ਹੋਏ ਰਾਜ ਕਿਤਾ ਹੈ ਉਨ੍ਹਾਂ ਵਰਗਾ ਰਾਜ ਅਜ ਤਕ ਨਾ ਤਾਂ ਕਿਤੇ ਹੋਇਆ ਅਤੇ ਨਾ ਹੀ ਕੋਈ ਕਰ ਸਕਦਾ ਹੈ ਸਾਨੂੰ ਮਹਾਰਾਜ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਅੱਗੇ ਵਧਣਾ ਚਾਹੀਦਾ ਹੈ ਅੱਜ ਉਨ੍ਹਾਂ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਨੂੰ ਸੱਚੇ ਦਿਲੋਂ ਸ਼ਰਧਾਂਜਲੀ ਦਿੰਦੇ ਹਾਂ। ਇਸ ਮੌਕੇ ਉਨ੍ਹਾਂ ਦੇ ਨਾਲ ਹੋਰ ਸਿੱਖ ਸੰਗਤਾਂ ਮੌਜੂਦ ਸਨ