ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮਦਿਨ ਤੇ (ਨਿਫਾ) ਵੱਲੋ ਸ਼ਰਧਾਂਜਲੀ ਦਿੱਤੀ ਗਈ
ਕਰਨਾਲ 28 ਸਤੰਬਰ( ਪਲਵਿੰਦਰ ਸਿੰਘ ਸੱਗੂ)
ਅੱਜ, ਕਰਨਾਲ ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮਦਿਨ ਤੇ ਨੈਸ਼ਨਲ ਇੰਟੈਗਰੇਟਿਡ ਫੋਰਮ ਆਫ ਆਰਟਿਸਟ ਐਂਡ ਐਕਟੀਵੀਟੀਸ (ਨਿਫਾ) ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮੋਟਰ ਸਾਈਕਲ ਰੈਲੀ ਕੱਢੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਮਹਾਨ ਜੀਵਨ ਨੂੰ ਯਾਦ ਕਰਨ ਲਈ ਪ੍ਰੇਰਿਤ ਕੀਤਾ।ਨਿਫਾ ਦੀ ਅਸੰਧ ਸ਼ਾਖਾ ਦੀ ਤਰਫੋਂ, ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਤੇ ਉਨ੍ਹਾਂ ਦੀ ਤਸਵੀਰ ਤੇ ਫੁੱਲ ਭੇਟ ਕਰਨ ਤੋਂ ਬਾਅਦ ਮੋਟਰ ਸਾਈਕਲ ਰੈਲੀ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਸ਼ਹੀਦ ਭਗਤ ਸਿੰਘ ਅਮਰ ਰਹੇ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏl ਨਿਫਾ ਦੀ ਅਸੰਧ ਸ਼ਾਖਾ ਦੇ ਮੁਖੀ ਦਲਬੀਰ ਸਿੰਘ ਦੀ ਅਗਵਾਈ ਵਿੱਚ ਮੈਂਬਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਫੁੱਲ ਭੇਟ ਕਰਕੇ ਅਤੇ ਦੀਵੇ ਜਗਾ ਕੇ ਮੋਟਰਸਾਈਕਲ ਰੈਲੀ ਕੱਢੀ ਮੋਟਰ ਸਾਈਕਲ ਰੈਲੀ ਅਨਾਜ ਮੰਡੀ ਤੋਂ ਸ਼ੁਰੂ ਹੋ ਕੇ ਨਾਨਕਪੁਰਾ ਚੌਕ, ਕੈਥਲ ਚੌਕ, ਬੱਸ ਸਟੈਂਡ, ਜੀਂਦ ਚੌਕ, ਕਰਨਾਲ ਰੋਡ ਤੋਂ ਹੁੰਦੀ ਹੋਈ ਮੰਡੀ ਵਿੱਚ ਸਮਾਪਤ ਹੋਈ। ਨਿਫਾ ਦੇ ਜ਼ਿਲ੍ਹਾ ਮੁਖੀ ਰਣਜੀਤ ਸਿੰਘ ਗਰੇਟਾ ਨੇ ਕਿਹਾ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਭਗਤ ਸਿੰਘ ਅਤੇ ਇਸ ਦੇਸ਼ ਦੇ ਹੋਰ ਬਹੁਤ ਸਾਰੇ ਸ਼ਹੀਦਾਂ ਨੂੰ ਸਰਕਾਰ ਨੇ ਅੱਜ ਤੱਕ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸ਼ਹੀਦ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।
ਇਸ ਮੌਕੇ ਨਿਫਾ ਸ਼ਾਖਾ ਜੁੰਡਲਾ ਤੋਂ ਦੀਪਕ ਕਸ਼ਯਪ ਸ਼ਾਖਾ ਪ੍ਰਧਾਨ, ਇੰਦਰਜੀਤ ਸਿੰਘ ਬੰਸਾ , ਅਨੀਤ ਚੋਪੜਾ, ਪਵਨ ਕੁਮਾਰ ਜਨਰਲ ਸਕੱਤਰ ਪਵਨ ਸ਼ਰਮਾ, ਕੁਲਬੀਰ ਸਿੰਘ, ਦਲੇਰ ਸਿੰਘ, ਆਲਮਜੀਤ ਸਿੰਘ, ਡਿੰਪਲ ਵੜੈਚ, ਜਗਬੀਰ ਬੰਡਾਰਾਲਾ, ਕਰਨ ਸਿੰਘ, ਸੁਖਵਿੰਦਰ ਸਿੰਘ, ਅਮਰਿੰਦਰ ਸਿੰਘ , ਸਾਹਿਲਜੀਤ ਸਿੰਘ ਯੁਵਰਾਜ ਸਿੰਘ ਹਾਜ਼ਰ ਸਨ।
ਦੂਜੇ ਪਾਸੇ ਭਗਤ ਸਿੰਘ ਜੀ ਦੇ ਜਨਮ ਦਿਹਾੜੇ ‘ਤੇ, ਨੀਫਾ ਟੀਮ ਕਰਨਾਲ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ ਗਿਆ।ਇਸ ਮੌਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ, ਇਲਾਕਾ ਨਿਵਾਸੀਆਂ ਨੇ ਆਪਣੀ ਕਲੋਨੀ ਦਾ ਨਾਂ ਬਦਲ ਕੇ ਸ਼ਹੀਦ ਭਗਤ ਸਿੰਘ ਕਲੋਨੀ ਰੱਖਿਆ ਤਾਂ ਜੋ ਬੱਚੇ ਮਹਾਨ ਸ਼ਹੀਦ ਦੇ ਜੀਵਨ ਤੋਂ ਪ੍ਰੇਰਨਾ ਲੈਂਦੇ ਰਹਿਣ।
ਇਸ ਮੌਕੇ ਜਨਰਲ ਸਕੱਤਰ ਹਿਤੇਸ਼ ਗੁਪਤਾ, ਗੁਰਜੰਟ ਸਿੰਘ, ਗੁਰਲਾਲ ਸਿੰਘ, ਗੌਰਵ ਪੁਨੀਆ, ਮਨਿੰਦਰ ਸਿੰਘ, ਵਰੁਣ ਕਸ਼ਯਪ, ਸਤਿੰਦਰਾ ਗਾਂਧੀ ਅਤੇ ਕਲੋਨੀ ਦੇ ਵਸਨੀਕ ਹਾਜ਼ਰ ਸਨ।