ਸਰਬੱਤ ਦਾ ਭਲਾ ਜਨ ਕਲਿਆਣ ਟਰੱਸਟ ਵਲੋਂ ਖਿਡਾਰੀਆਂ ਸਨਮਾਨਿਤ ਕੀਤਾ
ਫੋਟੋ ਨੰ 1
ਗੁਹਲਾ ਚੀਕਾ 3ਅਪੈ੍ਲ(ਸੁਖਵੰਤ ਸਿੰਘ )ਸਰਬੱਤ ਦਾ ਭਲਾ ਜਨ ਕਲਿਆਣ ਟਰੱਸਟ ਵੱਲੋਂ ਚੈਂਪੀਅਨਸ਼ਿਪ ਤੇ ਆਏ ਦਸ ਬੱਚਿਆਂ ਨੂੰ ਟਰੱਸਟ ਦੇ ਪ੍ਰਧਾਨ ਮਨਪ੍ਰੀਤ ਸਿੰਘ ਨੇ ਸਿਰੋਪਾ ਦੇ ਕੇ ਸਨਮਾਨਤ ਕੀਤਾ ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਨੇ ਸਾਡੇ ਹਲਕੇ ਦਾ ਨਾਮ ਰੋਸ਼ਨ ਕੀਤਾ ਹੈ ਉਨ੍ਹਾਂ ਇਲਾਕੇ ਦੇ ਹੋਰ ਬੱਚਿਆਂ ਨੂੰ ਵੀ ਕਿਹਾ ਕਿ ਉਹ ਖੇਡਾਂ ਵਿੱਚ ਅੱਗੇ ਆਉਣ ਤੇ ਆਪਣੇ ਇਲਾਕੇ ਤੇ ਦੇਸ਼ ਦਾ ਨਾਮ ਚਮਕਾਉਣ ਸਾਨੂੰ ਆਪਣੇ ਬੱਚਿਆਂ ਤੇ ਮਾਣ ਹੈ ਕਿ ਉਹ ਨਸ਼ਿਆਂ ਵਰਗੀਆਂ ਬੁਰਾਈਆਂ ਤੋਂ ਦੂਰ ਰਹਿ ਕੇ ਆਪਣੇ ਮਾਤਾ ਪਿਤਾ ਤੇ ਹਲਕੇ ਦਾ ਨਾਮ ਦੇ ਸਭ ਦੇਸ਼ਾਂ ਵਿੱਚ ਚਮਕਾ ਰਹੇ ਹਨ ਤਮਗਾ ਜਿੱਤਣ ਵਾਲਿਆਂ ਖਿਡਾਰੀਆਂ ਮਾਵੀ ਨੇ ਦੋ ਚਾਂਦੀ ਅਤੇ ਬ੍ਰਾਊਨ ਨੇ ਇੱਥੇ ਦੋ ਸਿਲਵਰ ਤੇ ਵਿਕਰਮ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਦੋ ਚਾਂਦੀ ਦੇ ਤਮਗੇ ਊਸ਼ਾ ਨੇ ਦੋ ਚਾਂਦੀ ਦੀਪਕ ਨੇ ਇੱਕ ਚਾਂਦੀ ਪ੍ਰਿੰਸ ਨੇ ਇੱਕ ਚਾਂਦੀ ਦਾ ਤਮਗਾ ਜਿੱਤਣ ਵਿਚ ਸਫਲਤਾ ਹਾਸਲ ਕੀਤੀ ਇਨ੍ਹਾਂ ਬੱਚਿਆਂ ਦਾ ਹੌਸਲਾ ਵਧਾਉਣ ਲਈ ਪ੍ਰਧਾਨ ਮਨਪ੍ਰੀਤ ਸਿੰਘ ਸੈਕਟਰੀ ਗੁਰਿੰਦਰ ਸਿੰਘ ਕੈਸ਼ੀਅਰ ਕੁਲਵਿੰਦਰ ਕੌਰ ਬਾਜ ਸਿੰਘ ਮਲੂਕ ਸਿੰਘ ਤੇ ਖਜ਼ਾਨ ਸਿੰਘ ਹਾਜ਼ਰ ਸਨ।