ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘ ਕੇਂਦਰ ਸਰਕਾਰ ਤੁਰੰਤ ਕਰੇ ਰਿਹਾਅ – ਜਥੇਦਾਰ ਦਾਦੂਵਾਲ
ਹਰਿਆਣਾ 14 ਜਨਵਰੀ ( ਪਲਵਿੰਦਰ ਸਿੰਘ ਸੱਗੂ)
ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਵਿਖੇ ਅੱਜ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੇ ਕਾਫਲੇ ਨਾਲ ਪੁੱਜੇ ਜਥੇਦਾਰ ਦਾਦੂਵਾਲ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕੇ ਬੰਦੀ ਸਿੰਘ ਤੁਰੰਤ ਰਿਹਾਅ ਕੀਤੇ ਜਾਣ ਅਤੇ ਪੰਜਾਬ ਸਰਕਾਰ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਡੱਕੇ ਅੱਜ ਜਥੇਦਾਰ ਦਾਦੂਵਾਲ ਦੇ ਨਾਲ ਕਾਫਲੇ ਵਿੱਚ ਬਾਬਾ ਗੁਰਦੇਵ ਸਿੰਘ ਕਾਰ ਸੇਵਾ ਬਨੂੰੜ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ,ਬਾਬਾ ਸਵਰਨ ਸਿੰਘ ਸੈਦਖੇੜੀ,ਬਾਬਾ ਪ੍ਰੀਤਮ ਸਿੰਘ ਰਾਜਪੁਰਾ,ਬਾਬਾ ਭਗਵੰਤ ਸਿੰਘ ਢੀਂਡਸਾ,ਬਾਬਾ ਸੁਖਦੇਵ ਸਿੰਘ ਨਾਨਕਸਰ ਪਟਿਆਲਾ, ਬਾਬਾ ਸੁਰਿੰਦਰ ਸਿੰਘ ਧੰਨਾ ਭਗਤ,ਬਾਬਾ ਸਤਨਾਮ ਸਿੰਘ ਸਰਾਏ ਪੱਤਣ, ਬਾਬਾ ਸਾਹਿਬ ਸਿੰਘ ਸ੍ਰੀ ਅਨੰਦਪੁਰ ਸਾਹਿਬ, ਬਾਬਾ ਹਰਜੀਤ ਸਿੰਘ ਚੰਡੀਗੜ,ਸੰਤਰੇਨ ਬਾਬਾ ਲਖਵੀਰ ਸਿੰਘ ਲਲੌਡੇ ਵਾਲੇ, ਬਾਬਾ ਵਰਿੰਦਰ ਸਿੰਘ ਸਲਪਾਣੀ ਕੁਰੂਕੁਸ਼ੇਤਰ,ਬਾਬਾ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ,ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਮੰਡੇਬਰ,ਮੀਤ ਪ੍ਰਧਾਨ ਸਵਰਨ ਸਿੰਘ ਰਤੀਆ,ਮੈਂਬਰ ਬੀਬੀ ਬਲਜਿੰਦਰ ਕੌਰ ਖਾਲਸਾ,ਮੈਂਬਰ ਗੁਰਪ੍ਰਸਾਦਿ ਸਿੰਘ ਫਰੀਦਾਬਾਦ, ਬੀਬੀ ਸੁਖਮੀਤ ਕੌਰ ਦਾਦੂਵਾਲ,ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਅਮਰੀਕਾ, ਮੈਂਬਰ ਸੋਹਣ ਸਿੰਘ ਗਰੇਵਾਲ,ਜਥੇਦਾਰ ਮਨਮੋਹਣ ਸਿੰਘ ਬਲੌਲੀ ਯਮੁਨਾਨਗਰ,ਜਥੇਦਾਰ ਰਜਿੰਦਰ ਸਿੰਘ ਬਕਾਲਾ ਯਮੁਨਾਨਗਰ, ਉਮਰਾਓ ਸਿੰਘ ਛੀਨਾ,ਲਖਵਿੰਦਰ ਸਿੰਘ ਸਤਗੋਲੀ, ਕੁਲਦੀਪ ਸਿੰਘ ਚੰਡੀਗੜ,ਗੁਰਦੀਪ ਸਿੰਘ ਹੜਤਾਨ,ਐਡਵੋਕੇਟ ਛਿੰਦਰਪਾਲ ਸਿੰਘ ਬਰਾੜ,ਐਡਵੋਕੇਟ ਅਮਰਜੀਤ ਸਿੰਘ ਪੰਜੋਖਰਾ ਸਾਹਿਬ ਅੰਬਾਲਾ,ਐਡਵੋਕੇਟ ਬਲਬੀਰ ਸਿੰਘ ਸੇਵਕ,ਐਡਵੋਕੇਟ ਰਵਿੰਦਰ ਸਿੰਘ ਜੌਲੀ, ਐਡਵੋਕੇਟ ਰਸਪਿੰਦਰ ਸਿੰਘ ਸੋਹੀ ਵੀ ਕੌਮੀ ਇਨਸਾਫ ਮੋਰਚਾ ਚੰਡੀਗੜ ਪੁੱਜੇ