ਵਿਸਾਲ ਜੁਡ ਦੇ ਮਾਮਲੇ ਵਿੱਚ ਹੁਣ ਤੱਕ ਕਿ ਕਾਰਵਾਈ ਕੀਤੀ ਗਈ ਸਾਸ਼ਦ ਆਮ ਲੋਕਾਂ ਨੂੰ ਦਸ਼ਣ – ਇੰਦਰਜੀਤ ਗੁਰਾਇਆ
ਕਰਨਾਲ 21 ਜੂਨ (ਪਲਵਿੰਦਰ ਸਿੰਘ ਸੱਗੂ)
ਕਿਸਾਨ ਅੰਦੋਲਨ ਦੇ ਚਲਦੇ ਜੇ ਜੇ ਪੀ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਦੇ ਪਦ ਤੋਂ ਅਸਤੀਫਾ ਦੇ ਚੁਕੇ ਇੰਦਰਜੀਤ ਸਿੰਘ ਗੋਰਾਇਆ ਨੇ ਕਿਹਾ ਕਿ ਆਸਟ੍ਰੇਲੀਆ ਦੀ ਜੇਲ੍ਹ ਵਿਚ ਬੰਦ ਹੋਏ ਵਿਸ਼ਾਲ ਜੁਟ ਦੇ ਮਾਮਲੇ ਨੂੰ ਲੈ ਕੇ ਭਾਜਪਾ ਵਲੋਂ ਸੰਪਰਦਾਇਕ ਰੰਗ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ ਇਸ ਨੂੰ ਲੈ ਕੇ ਅਗਰ ਕਿਸੇ ਦਾ ਜਾਨਮਾਲ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦਾ ਜਿੰਮੇਵਾਰ ਭਾਜਪਾ ਸਰਕਾਰ ਅਤੇ ਕਰਨਾਲ ਦੇ ਸਾਂਸਦ ਜਿੰਮੇਵਾਰ ਹੋਣਗੇ ਸਰਦਾਰ ਗੋਰਾਇਆ ਨੇ ਕਿਹਾ ਬੀਜੇਪੀ ਸਰਕਾਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੇ ਮਕਸਦ ਨਾਲ ਵਿਸਾਲ ਜੁਡ ਦੇ ਮਾਮਲੇ ਨੂੰ ਤੂਲ ਦੇ ਕੇ ਕਿਸਾਨ ਅੰਦੋਲਨ ਨੂੰ ਤੋੜਨਾ ਚਾਹੁੰਦੀ ਹੈ ਪਿਛਲੇ ਹਫਤੇ ਸਰਵ ਸਮਾਜ ਨੇ ਇਸ ਵਿਸ਼ਾਲ ਜੁਡ ਦੀ ਰਿਹਾਈ ਦੀ ਮੰਗ ਨੂੰ ਲੈ ਸਾਂਸਦ ਸੰਜੇ ਭਾਟੀਆ ਆਪਣਾ ਮੰਗ ਪੱਤਰ ਦਿੱਤਾ ਸੀ ਤਾਂ ਸਾਂਸਦ ਨੇ ਲੋਕਾਂ ਨੂੰ ਭਰੋਸਾ ਦਿੱਤਾ ਸੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਏਗਾ ਅਤੇ ਠੋਸ ਕਾਰਵਾਈ ਕਰਕੇ ਵਿਸ਼ਾਲ ਜੁਡ ਨੂੰ ਰਿਹਾਅ ਕਰਵਾਇਆ ਜਾਏਗਾ ਇਸ ਲਈ ਮੈਂ ਆਮ ਨਾਗਰਿਕ ਹੁੰਦੇ ਹੋਏ ਸਾਂਸਦ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਇੱਕ ਹਫ਼ਤੇ ਵਿੱਚ ਸੰਸਦ ਵੱਲੋਂ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਇਸ ਬਾਰੇ ਆਮ ਲੋਕਾਂ ਨੂੰ ਦੱਸਿਆ ਜਾਵੇ ਉਨ੍ਹਾਂ ਨੇ ਕਿਹਾ ਲੋਕ ਸੜਕਾਂ ਤੇ ਧਰਨਾ ਪ੍ਰਦਰਸ਼ਨ ਕਰਕੇ ਬੇਵਜਹ ਦੀ ਬਿਆਨਬਾਜ਼ੀ ਕਰ ਰਹੇ ਹਨ ਕਿਹੋ ਜਿਹਾ ਬਿਆਨਬਾਜੀਆਂ ਨਾਲ ਸਮਾਜ ਵਿਚ ਆਪਸੀ ਭਾਈਚਾਰਾ ਖਰਾਬ ਹੋ ਰਿਹਾ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ ਗੋਰਾਇਆ ਨੇ ਕਿਹਾ ਕਾਂਸਲ ਦਾ ਫਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਸੜਕਾਂ ਤੋਂ ਉਤਾਰੇ ਬਿਨਾ ਵਿਸਾਲ ਦੀ ਰਿਹਾਈ ਲਈ ਕੰਮ ਕਰੇ ਇਸ ਮਾਮਲੇ ਨੂੰ ਲੈ ਕੇ ਕਈ ਦਿਨ ਬੀਤ ਚੁੱਕੇ ਹਨ ਪਰ ਹਾਲੇ ਤੱਕ ਸੰਸਦ ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ ਇਸ ਤੋਂ ਸਾਫ ਹੈ ਕਿ ਸੰਸਦ ਅਤੇ ਸਰਕਾਰ ਨੂੰ ਵਿਸ਼ਾਲ ਜੁੜ ਦੀ ਰਿਹਾਈ ਵਿਚ ਕੋਈ ਰੁਚੀ ਨਹੀਂ ਭਾਜਪਾ ਦੇ ਲੋਕ ਸਿਰਫ਼ ਆਪਸੀ ਭਾਈਚਾਰਾ ਖਰਾਬ ਕਰਨ ਵਿਚ ਲੱਗੇ ਹਨ ਅਤੇ ਆਮ ਲੋਕਾਂ ਨੂੰ ਆਪਸ ਵਿੱਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜੋ ਲੋਕ ਇਸ ਮਾਮਲੇ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ ਉਨ੍ਹਾਂ ਸਭ ਨੂੰ ਮਿਲ ਕੇ ਸਾਂਸਦ ਕੋਲੋਂ ਪੁੱਛਿਆ ਜਾਣਾ ਚਾਹੀਦਾ ਹੈ ਉਹਨਾਂ ਵੱਲੋਂ ਵਿਸ਼ਾਲ ਜੁਡ ਦੀ ਰਿਹਾਈ ਨੂੰ ਲੈ ਕੇ ਹੁਣ ਤਕ ਕਈ ਕਦਮ ਚੁੱਕੇ ਗਏ ਹਨ ਸੰਸਦ ਦਾ ਫਰਜ਼ ਬਣਦਾ ਹੈ ਕਿ ਉਹ ਇਸ ਮਾਮਲੇ ਨੂੰ ਲੈ ਕੇ ਵਿਦੇਸ਼ ਮੰਤਰਾਲਿਆਂ ਨਾਲ ਸੰਪਰਕ ਕਰਕੇ ਇਸ ਸਾਰੇ ਕੇਸ ਦੀ ਜਾਣਕਾਰੀ ਹਾਸਲ ਕਰਨ ਆਸਟ੍ਰੇਲੀਆ ਦੂਤਾਵਾਸ ਤੋਂ ਵੀ ਇਸ ਮਾਮਲੇ ਤੇ ਜਾਣਕਾਰੀ ਹਾਸਲ ਕਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਕਰਕੇ ਸਾਰੇ ਤੱਥ ਮੀਡੀਆ ਰਾਹੀਂ ਆਮ ਲੋਕਾਂ ਦੇ ਸਾਹਮਣੇ ਰੱਖੇ ਜਾਣ ਤਾਂ ਜੋ ਆਮ ਲੋਕਾਂ ਨੂੰ ਸਚਾਈ ਪਤਾ ਲਗ ਸਕੇ ਬਰਸਾਂ ਸਤ ਇਸ ਦੇ ਉਲਟ ਇਸ ਮੁਦੇ ਨੂੰ ਰਾਜਨੀਤਿਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਨਾਲ ਇਹ ਮਾਮਲਾ ਆਏ ਦਿਨ ਉਲਜ ਰਿਹਾ ਹੈ ਅਤੇ ਸਮਾਜ ਦੇਸ਼ ਆਪਸੀ ਤਨਾਵ ਦਾ ਮਾਹੌਲ ਹੈ ਭਾਜਪਾ ਸਰਕਾਰ ਇਸ ਮਾਮਲੇ ਨੂੰ ਲੈ ਕੇ ਆਪਣਾ ਫਰਜ਼ ਨਿਭਾਵੇ ਸਾਰੀ ਸਥਿਤੀ ਜਨਤਾ ਦੇ ਸਾਹਮਣੇ ਰੱਖੇ ਸੱਤਾਧਾਰੀ ਨੇਤਾਵਾਂ ਦਾ ਫਰਜ਼ ਬਣਦਾ ਹੈ ਅਤੇ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਸਮਾਜ ਦੇ ਸਾਰੇ ਵਰਗਾਂ ਦੇ ਲੋਕਾਂ ਨੂੰ ਇਸ ਮਾਮਲੇ ਤੇ ਸ਼ਾਂਤੀ ਮਨਾਉਣ ਦੀ ਅਪੀਲ ਕਰੇ ਅਤੇ ਵਿਸ਼ਾਲ ਜੁਡ ਦੀ ਰਿਹਾਈ ਨੂੰ ਲੈ ਕੇ ਆਪਣੀ ਜ਼ਿੰਮੇਵਾਰੀ ਨਿਭਾਵੇ ਤਾਂ ਜੋ ਸਮਾਜ ਵਿਚ ਸ਼ਾਂਤੀ ਦਾ ਮਾਹੌਲ ਬਣਿਆ ਰਹੇ ਆਪਸੀ ਭਾਈਚਾਰਾ ਕਾਇਮ ਰਹੇ
ਮੈਂ ਇਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਰੇ ਸਮਾਜ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਸ ਮਾਮਲੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਸਮਾਜ ਵੱਲੋਂ ਕੋਈ ਭੜਕਾਊ ਬਿਆਨਬਾਜ਼ੀ ਨਾ ਕੀਤੀ ਜਾਵੇ ਮਾਹੌਲ ਨੂੰ ਸ਼ਾਂਤ ਪੂਰਨ ਬਣਾਇਆ ਗਿਆ ਹੈ ਅਸੀਂ ਸਾਰੇ ਸਮਾਜ ਦੇ ਲੋਕ ਇਕੱਠੇ ਹੋ ਕੇ ਵਿਸ਼ਲ ਜੁਡ ਰਿਹਾਈ ਦਾ ਯਤਨ ਕਰਾਂਗੇ