ਵਿਸ਼ਵ ਧਰਤੀ ਦਿਵਸ ਮੌਕੇ ਗੁਰੂ ਨਾਨਕ ਖ਼ਾਲਸਾ ਕਾਲਜ ਦੇ ਭੂਗੋਲ ਵਿਭਾਗ ਵੱਲੋਂ ਅੰਤਰ-ਕਲਾਸ ਭੂਗੋਲ ਕੁਇਜ਼ ਮੁਕਾਬਲਾ ਕਰਵਾਇਆ
ਕਰਨਾਲ 21 ਅਪ੍ਰੈਲ( ਪਲਵਿੰਦਰ ਸਿੰਘ ਸੱਗੂ)
ਵਿਸ਼ਵ ਧਰਤੀ ਦਿਵਸ (22 ਅਪਰੈਲ) ਦੇ ਮੌਕੇ ’ਤੇ ਗੁਰੂ ਨਾਨਕ ਖ਼ਾਲਸਾ ਕਾਲਜ ਕਰਨਾਲ ਦੇ ਭੂਗੋਲ ਵਿਭਾਗ ਦੇ ‘ਭੂਗੋਲ’ ਕਲੱਬ ਵੱਲੋਂ ‘ਅੰਤਰ-ਕਲਾਸ ਭੂਗੋਲ ਕੁਇਜ਼ ਮੁਕਾਬਲਾ’ ਸਫ਼ਲਤਾ ਪੂਰਵਕ ਕਰਵਾਇਆ ਗਿਆ। ਇਸ ਵਿੱਚ ਭੂਗੋਲ ਵਿਸ਼ੇ ਦੀਆਂ ਗ੍ਰੈਜੂਏਟ ਪੱਧਰ ਦੀਆਂ ਸੱਤ ਟੀਮਾਂ ਨੇ ਭਾਗ ਲਿਆ। ਕੁਇਜ਼ ਵਿੱਚ ਮਾਸਟਰ ਦੀ ਭੂਮਿਕਾ ਪ੍ਰੋ. ਅਨੂੰ ਚੌਧਰੀ, ਸਹਾਇਕ ਪ੍ਰੋਫ਼ੈਸਰ ਵੱਲੋਂ ਨਿਭਾਈ ਗਈ।ਕਾਲਜ ਦੇ ਪ੍ਰਧਾਨ ਸ੍ਰ ਕੰਵਰਜੀਤ ਸਿੰਘ ਪ੍ਰਿੰਸ ਨੇ ਜੀਓਗ੍ਰਾਫੀ ਕਲੱਬ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਉਂਦੇ ਰਹਿਣ ਲਈ ਪ੍ਰੇਰਿਆ। ਕਾਲਜ ਪਿ੍ੰਸੀਪਲ ਡਾ: ਗੁਰਿੰਦਰ ਸਿੰਘ ਨੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ | ਉਨ੍ਹਾਂ ਭੂਗੋਲ ਵਿਭਾਗ ਨੂੰ ਇਸ ਸ਼ਾਨਦਾਰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ।ਇਸ ਮੁਕਾਬਲੇ ਵਿੱਚ ਅਮਨ, ਓਮਕਾਰ ਅਤੇ ਮਨੀਸ਼ਾ ਦੀ ਟੀਮ ਪਹਿਲੇ, ਵਿਨੈ, ਅਮਨ ਅਤੇ ਪ੍ਰਿਅੰਕਾ ਦੂਜੇ ਅਤੇ ਜੋਤੀ, ਤਨੀਸ਼ਾ ਅਤੇ ਉੱਜਵਲ ਦੀ ਟੀਮ ਤੀਜੇ ਸਥਾਨ ’ਤੇ ਰਹੀ। ਇਸ ਮੌਕੇ ਕਲੱਬ ਦੇ ਡਾ: ਰਾਮਪਾਲ ਸਿੰਘ, ਪ੍ਰੋ. ਕੁਲਦੀਪ, ਪ੍ਰੋ. ਪੂਜਾ ਸ਼ਰਮਾ ਅਤੇ ਹਿੰਦੀ ਵਿਭਾਗ ਦੇ ਡਾ. ਪ੍ਰਿਯੰਕਾ ਮੌਜੂਦ ਸੀ