ਵਿਦਿਆਰਥੀਆਂ ਨੂੰ ਬੌਧਿਕ ਸੰਪਤੀ ਵਿਕਸਿਤ ਕਰਨ ਲਈ ਯਤਨ ਕਰਨੇ ਚਾਹੀਦੇ ਹਨ-ਡਾ: ਰਾਮਪਾਲ ਸੈਣੀ
ਕਰਨਾਲ 26 ਅਪ੍ਰੈਲ ( ਪਲਵਿੰਦਰ ਸਿੰਘ ਸੱਗੂ)
ਡੀ.ਏ.ਵੀ ਪੀ.ਜੀ.ਕਾਲਜ ਕਰਨਾਲ ਦੇ ਗਣਿਤ ਵਿਭਾਗ ਵੱਲੋਂ ਬੌਧਿਕ ਸੰਪੱਤੀ ਅਧਿਕਾਰ ਵਿਸ਼ੇ ’ਤੇ ਕਰਵਾਏ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਡਾ: ਰਾਮਪਾਲ ਸੈਣੀ ਦਾ ਸਵਾਗਤ ਵਿਭਾਗ ਦੇ ਮੁਖੀ ਡਾ: ਰਮਾ ਗਰਗ, ਡਾ: ਜੋਤੀ ਮਦਾਨ, ਪ੍ਰੋ: ਰਜਨੀ ਸ਼ਰਮਾ ਨੇ ਕੀਤਾ।ਪਿ੍ੰਸੀਪਲ ਡਾ: ਰਾਮਪਾਲ ਸੈਣੀ ਨੇ ਕਿਹਾ ਕਿ ਹਰੇਕ ਵਿਦਿਆਰਥੀ ਨੂੰ ਬੌਧਿਕ ਸੰਪੱਤੀ ਨੂੰ ਵਿਕਸਿਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਬੌਧਿਕ ਸੰਪੱਤੀ ਦੀ ਸੁਰੱਖਿਆ ਲਈ ਪੇਟੈਂਟ, ਟ੍ਰੇਡਮਾਰਕ, ਕਾਪੀਰਾਈਟ ਵਰਗੇ ਨਿਯਮ ਹਨ, ਜੋ ਉਨ੍ਹਾਂ ਨੂੰ ਸੁਰੱਖਿਅਤ ਬਣਾਉਂਦੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਵੱਲ ਵਧਣ ਲਈ ਪ੍ਰੇਰਿਤ ਕੀਤਾ।ਪ੍ਰੋ: ਪੂਜਾ ਨੇ ਪੀ.ਪੀ.ਟੀ ਦੁਆਰਾ ਬੌਧਿਕ ਸੰਪੱਤੀ ‘ਤੇ ਆਪਣੀ ਪੇਸ਼ਕਾਰੀ ਦੁਆਰਾ ਵਿਦਿਆਰਥੀਆਂ ਨੂੰ ਲਾਭ ਪਹੁੰਚਾਇਆ।ਇਸ ਮੌਕੇ ਸਮੂਹ ਸਟਾਫ਼ ਮੈਂਬਰ ਤੇ ਹੋਰ ਹਾਜ਼ਰ ਸਨ।