ਵਾਰਡ ਨੰਬਰ 12 ਤੋ ਜਸਪਾਲ ਸਿੰਘ ਗੋਲਡੀ ਨੂੰ ਕਾਂਗਰਸ ਨੇ ਦਿੱਤੀ ਟਿਕਟ ਸਮਰਥਕਾਂ ਵਿਚ ਭਾਰੀ ਉਤਸ਼ਾਹ, ਭਰਿਆ ਨਾਮਜ਼ਦਗੀ ਪੱਤਰ ਕਰਨਾਲ, 17 ਫਰਵਰੀ( ਪਲਵਿੰਦਰ ਸਿੰਘ ਸੱਗੂ)-
ਆਗਾਮੀ 2 ਮਾਰਚ ਨੂੰ ਹੋ ਰਹੀ ਕਰਨਾਲ ਨਗਰ ਨਿਗਮ ਦੀ ਚੋਣ ਲਈ ਕਾਂਗਰਸ ਪਾਰਟੀ ਨੇ ਵਾਰਡ ਨੰਬਰ 12 ਤੋ ਜਸਪਾਲ ਸਿੰਘ ਗੋਲਡੀ ਨੂੰ ਟਿਕਟ ਦਿੱਤੀ ਹੈ ਜਿਸ ਤੋਂ ਬਾਅਦ ਗੋਲਡੀ ਸਮਰਥਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਲੱਡੂ ਖੁਆ ਕੇ ਗੋਲਡੀ ਦਾ ਮੂੰਹ ਮਿੱਠਾ ਕਰਵਾਇਆ ।ਗੋਲਡੀ ਨੇ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਵਾਇਆ । ਇਸ ਮੌਕੇ ਗੋਲਡੀ ਨੇ ਟਿਕਟ ਦੇਣ ਲਈ ਕਾਂਗਰਸ ਲੀਡਰਸ਼ਿੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਨੇ ਉਨ੍ਹਾਂ ਤੇ ਜੋ ਭਰੋਸਾ ਪ੍ਰਗਟਾਇਆ ਹੈ ਉਹ ਉਸ ਤੇ ਪੂਰਾ ਉਤਰਣਗੇ ।ਉਨ੍ਹਾਂ ਕਿਹਾ ਕਿ ਉਹ ਆਪਣੇ ਵਾਰਡ ਵਿੱਚ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਪੂਰਾ ਕਰਵਾਉਣ ਲਈ ਵਚਨਬੱਧ ਹਨ । ਉਨ੍ਹਾਂ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਜੋ ਨਗਰ ਨਿਗਮ ਤੇ ਕਾਬਜ਼ ਸਨ ਉਨ੍ਹਾਂ ਨੂੰ ਹਟਾਉਣ ਦਾ ਸਮਾਂ ਆ ਗਿਆ ਹੈ । ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਹੁੰਦਾ ਰਿਹਾ ਅਤੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਵੱਲ ਧਿਆਨ ਦੇਣ ਦੀ ਬਜਾਏ ਆਪਣੀਆਂ ਜੇਬਾਂ ਭਰਨ ਵਿੱਚ ਧਿਆਨ ਦਿੱਤਾ ਗਿਆ । ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੂਰਨ ਸਹਿਯੋਗ ਦੇ ਕੇ ਵੱਧ ਤੋਂ ਵੱਧ ਵੋਟਾਂ ਪਾਉਣ ਤਾਕਿ ਵਾਰਡ ਦਾ ਵਿਕਾਸ ਕੀਤਾ ਜਾ ਸਕੇ ਅਤੇ ਲੋਕਾਂ ਨੂੰ ਦਰ ਪੇਸ਼ ਪਰੇਸ਼ਾਨੀਆਂ ਤੋ ਰਾਹਤ ਮਿਲ ਸਕੇ ।ਇੱਸ ਮੌਕੇ ਕ੍ਰਿਸ਼ਨ ਗੋਸਵਾਮੀ, ਨਰਿੰਦਰ ਕੁਮਾਰ, ਟੋਨੀ, ਅਰੁਣ ਕੁਮਾਰ , ਰਾਜੇਸ਼ ਪਾਲੀਆ, ਕੁਲਬੀਰ ਸਿੰਘ, ਅਸ਼ਵਨੀ ਚੌਧਰੀ, ਲਵਲੀ ਆਦਿ ਮੌਜੂਦ ਸਨ ।
ਫੋਟੋ- ਜਸਪਾਲ ਸਿੰਘ ਗੋਲਡੀ ਨੂੰ ਸਮਰਥਕ ਲੱਡੂ ਖੁਆ ਕੇ ਮੂੰਹ ਮਿੱਠਾ ਕਰਵਾਉਂਦੇ ਹੋਏ