ਵਰਡਨ ਸਿੱਖ ਚੈਂਬਰ ਆਫ ਕਾਮਰਸ ਵੱਲੋਂ ਸਿੱਖ ਵਪਾਰਕ ਅਤੇ ਲੇਖਕਾਂ ਦਾ ਸਨਮਾਨ ਕੀਤਾ ਗਿਆ
ਕਰਨਾਲ 1 ਮਾਰਚ (ਪਲਵਿੰਦਰ ਸਿੰਘ ਸੱਗੂ)
ਵਰਲਡ ਚੈਂਬਰ ਆਫ ਕਾਮਰਸ ਵੱਲੋਂ ਨਵੀਂ ਦਿੱਲੀ ਦੇ ਹੋਟਲ ਲਿ ਮੈਰੀਡਿਅਨ ਵਿਖੇ ਬੀਤੀ 26 ਫਰਵਰੀ ਨੂੰ ਆਪਣੇ ਪਹਿਲੇ ਗਲੋਬਲ ਸਿੱਖ ਲੇਖਕ ਅਤੇ ਵਪਾਰਕ ਪੁਰਸਕਾਰ ਦੀ ਮੇਜਬਾਨੀ ਕਰਦੇ ਹੋਏ ਇਕ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉਘੇ ਸਿੱਖ ਵਪਾਰੀ, ਕਾਰਪੋਰੇਟ ਜਗਤ ਵਿੱਚ ਆਪਣੀਆਂ ਕਾਮਯਾਬੀਆਂ ਲਾਲ ਉੱਚੀਆਂ ਉੱਚਾਈਆਂ ਨੂੰ ਛੂੰਹਣ ਵਾਲੇ ਸਿੱਖ ਲੇਖਕ ਉੱਘੇ ਸਮਾਜ ਸੇਵੀ ਤੇ ਸਿੱਖ ਸਖ਼ਸ਼ੀਅਤਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਇਸ ਸਮਾਗਮ ਦਾ ਮੁੱਖ ਉਦੇਸ਼ ਹੈ ਦੁਨੀਆਂ ਭਰ ਦੇ ਸਿੱਖ ਲੇਖਕਾਂ ਅਤੇ ਕਾਰੋਬਾਰੀਆਂ ਦੇ ਯੋਗਦਾਨ ਨੂੰ ਮਾਨਤਾ ਦੇਣਾ ਹੈ ਜਿਨ੍ਹਾਂ ਨੇ ਸਿੱਖ ਭਾਈਚਾਰੇ ਲਈ ਮਹੱਤਵਪੂਰਨ ਯੋਗਦਾਨ ਪਾਇਆ ਹੈ ਇਸ ਪ੍ਰੋਗਰਾਮ ਵਿੱਚ ਸਿੱਖ ਭਾਈਚਾਰੇ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਗਿਆ । ਇਸ ਸਮਾਗਮ ਵਿੱਚ ਪ੍ਰਮੁੱਖ ਵਰਲਡ ਸਿੱਖ ਚੈਂਬਰ ਆਫ ਕਾਮਰਸ ਨੇ ਵਪਾਰਕ ਉਦਮਤਾ ਕਮਿਉਨਿਤੀ ਸਰਵਿਸ ਅਤੇ ਇਨੋਵੇਸ਼ਨ ਸਮੇਤ ਵੱਖ-ਵੱਖ ਸ਼੍ਰੇਣੀਆਂ ਵਿਚ ਉਦਮੀਆਂ ਨੂੰ ਸਨਮਾਨਿਤ ਕੀਤਾ ਗਿਆ। ਸਿੱਖ ਕਾਰੋਬਾਰੀ ਨੇਤਾਵਾਂ ਅਤੇ ਭਾਈਚਾਰਕ ਪ੍ਰਭਾਵ ਵਾਲਿਆਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ ਜਿਨ੍ਹਾਂ ਨੇ ਸਿੱਖ ਉਦਯੋਗਪਤੀਆ ਨੂੰ ਉਤਸ਼ਾਹਤ ਕਰਨ ਅਤੇ ਸਿੱਖ ਲੇਖਕਾਂ ਦਾ ਸਮਰਥਨ ਕਰਨ ਦੀ ਮਹੱਤਤਾ ਬਾਰੇ ਗੱਲ ਕੀਤੀ। ਸਮਾਗਮ ਵਿੱਚ ਹਾਜ਼ਰ ਪਤਵੰਤੇ ਸੱਜਣਾਂ ਵੱਲੋਂ ਭਰਪੂਰ ਸਮਰਥਨ ਅਤੇ ਪ੍ਰਸ਼ੰਸਾ ਕੀਤੀ ਗਈ । ਜਿਨ੍ਹਾਂ ਨੇ ਸਿੱਖਾਂ ਵਿੱਚ ਉਦਮਤਾ ਨੂੰ ਉਤਸਾਹਿਤ ਕਰਨ ਅਤੇ ਸਿੱਖ ਲੇਖਕਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਵਰਲਡ ਸਿੱਖ ਚੈਂਬਰ ਆਫ ਕਾਮਰਸ ਤੇ ਯਤਨਾਂ ਦੀ ਪ੍ਰਸੰਸਾ ਕੀਤੇ ਗਏ। ਡਬਲਿਊ. ਐਸ. ਸੀ .ਸੀ. ਦੀ ਯੋਜਨਾ ਵਰਲਡ ਸਿੱਖ ਲੇਖਕ ਅਤੇ ਬਿਜ਼ਨਸ ਅਵਾਰਡ ਨੂੰ ਸਲਾਨਾ ਸਮਾਗਮ ਬਨਾਉਣਾ ਹੈ ਜਿਸ ਦਾ ਅਗਲਾ ਪ੍ਰੋਗਰਾਮ 2024 ਵਿਚ ਤੈਅ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮਨਜੀਤ ਸਿੰਘ ਜੀ .ਕੇ. , ਐਮ. ਪੀ. ਐਸ. ਚੱਢਾ, ਸ੍ਰ. ਗੁਰਬਖਸ਼ ਸਿੰਘ ਮਨਚੰਦਾ, ਸ੍ਰ ਦਲਜੀਤ ਸਿੰਘ ਮਨਚੰਦਾ, ਜਗਤਾਰਨ ਸਿੰਘ ਆਨੰਦ, ਡਾ. ਜੇ.ਪੀ. ਸਿੰਘ ( ਕਾਰਡੀਓਲੌਜਿਸਟ) ਕੰਵਰਬੀਰ ਸਿੰਘ ਕੋਹਲੀ, ਜਸਪ੍ਰੀਤ ਸਿੰਘ ਬਿੰਦਰਾ, ਹਰਪਾਲ ਸਿੰਘ ਭਾਟੀਆ ,ਗੁਰਮੀਤ ਸਿੰਘ ਅਤੇ ਹੋਰ ਪਤਵੰਤੇ ਸੱਜਣ ਅਤੇ ਸਿੱਖ ਬੀਬੀਆ ਸਮਾਗਮ ਵਿਚ ਸ਼ਾਮਲ ਹੋਈਆਂ। ਸਾਗਾ ਮਿਊਜ਼ਿਕ ਅਤੇ ਇਸ ਦੀਆਂ ਸਹਾਇਕ ਕੰਪਨੀਆਂ ਨੇ ਫਿਲਮ ਡਿਸਟ੍ਰੀਬਿਊਸ਼ਨ, ਐਨਟਰਟੈਮੇਟ ਇੰਡਸਟਰੀ ਟੈਕਨੋਲੋਜੀ ਅਤੇ ਐਫ਼ਐਮਸੀਜੀ ਦੇ ਖੇਤਰ ਵਿਚ ਵੱਡੀਆਂ ਕਾਮਯਾਬੀ ਹਾਸਲ ਕੀਤੀਆਂ ਹਨ। ਜਿਸ ਲਈ ਇਸ ਸਮਾਗਮ ਵਿਚ ਸਾਗਾ ਮਿਊਜ਼ਿਕ ਚੇਅਰਮੈਨ ਅਤੇ ਸੀਇਉ ਸ. ਗੁਰਬਖਸ਼ ਸਿੰਘ ਮਨਚੰਦਾ ਨੇ ਕਿਹਾ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ ਵਪਾਰ ਦੀ ਦੁਨੀਆਂ ਵਿੱਚ ਸਿੱਖ ਭਾਈਚਾਰੇ ਨੂੰ ਨੋਟਿਸ ਕੀਤਾ, ਪ੍ਰਸੰਸਾ ਕੀਤੀ ਅਤੇ ਆਉਣ ਵਾਲੇ ਉਦਮੀਆਂ ਨੂੰ ਮੌਕਾ ਦੇ ਰਹੇ ਹਾਂ । ਉਨ੍ਹਾਂ ਨੇ ਕਿਹਾ ਕਿ ਸਿੱਖ ਕੌਮ ਆਪਣੇ ਸਿਰ ਤੇ ਜੋ ਦਸਤਾਰ ਸਜਾਊਂਦੀ ਹੈ ਇਹ ਜਿੰਮੇਵਾਰੀ ਦੀ ਦਸਤਾਰ ਹੈ ਇਹ ਕੌਮ ਦੇਸ਼ ਦੀ ਤਰੱਕੀ ਵਿਚ ਆਪਣਾ ਯੋਗਦਾਨ ਪਾਉਂਦੀ ਰਹੀ ਹੈ ਤੇ ਅੱਗੇ ਵੀ ਪਾਉਂਦੀ ਰਹੇਗੀ । ਉਨ੍ਹਾਂ ਨੇ ਸਿੱਖ ਭਾਈਚਾਰੇ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਖ ਆਪਸ ਵਿੱਚ ਏਕਤਾ ਲਿਆਉਣ ਅਤੇ ਹੁਨਰ ਨੂੰ ਨਿਖਾਰਨ ਦੀ ਜ਼ਿੰਮੇਵਾਰੀ ਲੈਣ ਅਤੇ ਨਾਲ ਹੀ ਉਥੇ ਮੌਜੂਦ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਹਿੰਮਤ ਵਾਲੇ ਹੋਣ ਕਾਰੋਬਾਰ ਸ਼ੁਰੂ ਕਰਨ ਵਿਚ ਕਿਸੇ ਤਰ੍ਹਾਂ ਦਾ ਸੰਕੋਚ ਨਾ ਕਰਨ ਪਰਮਾਤਮਾ ਜਰੂਰ ਤਰੱਕੀਆਂ ਬਖਸ਼ੇ ਗਾ।
ਸਾਗਾ ਮਿਊਜ਼ਿਕ ਤੋਂ ਸਾਲ ਦੇ ਸਰਵੋਤਮ ਤਕਨੀਕੀ ਉਦਮੀ ਦਾ ਖਿਤਾਬ ਹਾਸਲ ਕਰਨ ਵਾਲੇ ਦਿਲਜੀਤ ਸਿੰਘ ਨੇ ਕਿਹਾ ਕਿ ਹੁਣ ਕਾਰੋਬਾਰ ਅਤੇ ਤਕਨੋਲੋਜੀ ਨਾਲ ਨਾਲ ਚੱਲਦੇ ਹਨ ਕਿਉਂਕਿ ਹੁਣ ਕਾਰੋਬਾਰ ਨੂੰ ਵਧਾਉਣ ਲਈ ਪੁਰਾਣੀ ਤਕਨੀਕ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹੈ ਅਜਿਹੇ ਪੁਰਸਕਾਰ ਤਕਨੀਕੀ ਉਦਯੋਗ ਨੂੰ ਹੌਸਲਾ ਦਿੰਦੇ ਹਨ ਅਤੇ ਵਿਸ਼ਵ ਆਰਥਿਕਤਾ ਨੂੰ ਉੱਚਾ ਚੁੱਕਣ ਵਿਚ ਸਹਾਇਤਾ ਪ੍ਰਦਾਨ ਕਰਦੇ ਹਨ। ਇਸ ਮੌਕੇ
ਸਾਗਾਂ ਮਿਊਜ਼ਿਕ ਦੇ ਨੌਜਵਾਨ ਅਤੇ ਉਤਸਾਹੀ ਉਦਮੀ ਸਿਮਰਨਜੀਤ ਸਿੰਘ ਨੂੰ ਸਾਲ ਦੇ ਸਰਵੋਤਮ ਪੰਜਾਬੀ ਫਿਲਮ ਇੰਸਟੀਚਿਊਟਰ ਦੇ ਖ਼ਿਤਾਬ ਨਾਲ ਨਿਵਾਜਿਆ ਗਿਆ। ਉਨ੍ਹਾਂ ਵੱਲੋਂ ਡਬਲਿਊ ਐਸ ਸੀ ਸੀ ਤੋਂ ਐਵਾਰਡ ਪ੍ਰਾਪਤ ਕਰਨ ਤੇ ਧੰਨਵਾਦ ਕੀਤਾ ਅਤੇ ਕਿਹਾ ਇਹ ਪ੍ਰਤੀਯੋਗਤਾ ਲਈ ਇੱਕ ਬਹੁਤ ਵੱਡਾ ਬਾਜ਼ਾਰ ਹੈ ਅਤੇ ਮਾਰਕੀਟ ਵਿਚ ਬਾਲੀਵੁਡ ਦੇ ਦਬਦਬੇ ਤੋਂ ਬਚਨਾ ਕੋਈ ਆਸਾਨ ਕੰਮ ਨਹੀਂ । ਜ਼ਿਕਰਯੋਗ ਹੈ ਕਿ ਵਰਲਡ ਸਿੱਖ ਚੈਂਬਰ ਆਫ ਕਾਮਰਸ ਤੇ ਗੈਰ-ਮੁਨਾਫ਼ਾ ਸੰਸਥਾ ਹੈ ਜੋ ਸਿੱਖ ਉਦਯੋਗਪਤੀਆਂ ਨੂੰ ਉਤਸ਼ਾਹਿਤ ਕਰਨ ਅਤੇ ਸਿੱਖ ਭਾਈਚਾਰੇ ਵਿੱਚ ਆਰਥਿਕ ਵਿਕਾਸ ਨੂੰ ਉਤਸ਼ਾਹਤ ਕਰਨ ਲਈ ਸਨਮਾਨਿਤ ਹੈ। ਡਬਲਿਊਐਸਸੀਸੀ ਉਦਮੀਆਂ ਅਤੇ ਵਪਾਰਕ ਨੇਤਾਵਾਂ ਨੂੰ ਇੱਕ ਦੂਜੇ ਦੇ ਉਦਮ ਨਾਲ ਜੁੜਨ, ਸਹਿਯੋਗ ਅਤੇ ਸਮਰਥਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਦਾ ਹੈ। ਸੰਸਥਾ ਦਾ ਮੁੱਖ ਉਦੇਸ਼ ਸਿੱਖ ਉਦਮਤਾ ਅਤੇ ਨਵੀਨਤਾ ਲਈ ਪ੍ਰਮੁੱਖ ਗਲੋਬਲ ਆਵਾਜ਼ ਬਣਨਾ ਹੈ । ਇਸ ਸੰਸਥਾ ਦੇ ਜਾਨੇ ਮਾਨੇ ਲੇਖਕ ਸੈਰੀ ਗਲੋਬਲ ਵਾਈਸ ਪ੍ਰਧਾਨ ਨੇ ਇਸ ਸਮਾਗਮ ਵਿੱਚ ਆਉਣ ਵਾਲੇ ਸਾਰੇ ਸਿੱਖ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ ਅਤੇ ਸ਼ਲਾਘਾ ਕਰਦੇ ਹੋਏ ਕਿਹਾ ਡਬਲਿਊਐਸਸੀਸੀ ਸੰਸਥਾ ਦਾ ਮੁੱਖ ਉਦੇਸ਼ ਵਿਸ਼ਵ ਪੱਧਰ ਤੇ ਸਿੱਖਾਂ ਦੇ ਬੋਧਿਕ ਅਕਸ ਨੂੰ ਉਤਸ਼ਾਹਿਤ ਕਰਨ ਦਾ ਮਿਸ਼ਨ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਮਦਦ ਕਰਨਾ ਸਾਡਾ ਮੁੱਖ ਉਦੇਸ਼ ਹੈ । ਇਸ ਮੌਕੇ ਸਵਰਗਵਾਸੀ ਡਾਕਟਰ ਇੰਦਰਜੀਤ ਸਿੰਘ ( ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ) ਅਤੇ ਸਵਰਗਵਾਸੀ ਮਨਮੋਹਨ ਸਿੰਘ ਚੱਢਾ ( ਟਾਈਗਰ ਗਰੁੱਪ ਆਫ ਕੰਪਨੀਜ) ਨੂੰ ਦੋ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਦਿੱਤੇ ਗਏ ਜਿਨ੍ਹਾਂ ਨੇ ਸਮਾਜ ਵਿਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਦਿੱਲੀ ਹਰਿਆਣਾ ਪੰਜਾਬ ਤੋਂ ਸਿੱਖ ਉੱਦਮੀ, ਉਦਯੋਗਪਤੀ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।