ਰੰਗਾ ਰੰਗ ਮਾਹੌਲ ‘ਚ ਫਿਰ ਤੋਂ ਸ਼ੁਰੂ ਹੋਵੇਗੀ ਰਾਹਗਿਰੀ, ਮੁੱਖ ਮੰਤਰੀ ਮਨੋਹਰ ਲਾਲ ਕਰਨਗੇ ਸ਼ਿਰਕਤ
ਰਾਹਗਿਰੀ ਅਜ ਸਵੇਰੇ 5.30 ਵਜੇ ਕਰਨਾਲ ਦੇ ਵਾਲਮੀਕਿ ਚੌਕ (ਘੰਟਾਘਰ ਚੌਕ) ਤੋਂ ਸ਼ੁਰੂ ਹੋਵੇਗੀ।
ਦਿ ਗ੍ਰੇਟ ਖਲੀ ਅਤੇ ਕਈ ਮਸ਼ਹੂਰ ਚਿਹਰੇ ਹਿੱਸਾ ਲੈਣਗੇ, ਰਾਹਗਿਰੀ ‘ਚ ਡਾਂਸ ਤੋਂ ਲੈ ਕੇ ਸਪੋਰਟਸ ਦਾ ਮਜ਼ਾ ਦੇਖਣ ਨੂੰ ਮਿਲੇਗਾ
ਕਰਨਾਲ 1 ਜੁਲਾਈ (ਪਲਵਿੰਦਰ ਸਿੰਘ ਸੱਗੂ)
ਅੱਜ ਦੋ ਜੁਲਾਈ ਨੂੰ ਕਰਨਾਲ ਵਿੱਚ ਇੱਕ ਵਾਰ ਫਿਰ ਰਾਹਗਿਰੀ ਸ਼ੁਰੂ ਹੋਣ ਜਾ ਰਹੀ ਹੈ। ਇਹ ਉਦਘਾਟਨ ਰੰਗਾਰੰਗ ਢੰਗ ਨਾਲ ਕੀਤਾ ਜਾਵੇਗਾ, ਇਸ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੁਦ ਸ਼ਿਰਕਤ ਕਰਨਗੇ। ਇਸ ਦੌਰਾਨ ਡਾਂਸ ਦੇ ਮਸਤੀ ਤੋਂ ਲੈ ਕੇ ਵੱਖ-ਵੱਖ ਖੇਡਾਂ ਦੀਆਂ ਗਤੀਵਿਧੀਆਂ ਖਿੱਚ ਦਾ ਕੇਂਦਰ ਹੋਣਗੀਆਂ। ਗ੍ਰੇਟ ਖਲੀ ਵੀ ਰਾਹਗਿਰੀ ਪਹੁੰਚਣਗੇ ਅਤੇ ਆਮ ਲੋਕਾਂ ਨਾਲ ਸਮਾਂ ਬਿਤਾਉਣਗੇ। ਡੀਸੀ ਅਨੀਸ਼ ਯਾਦਵ ਨੇ ਕਰਨਾਲ ਵਾਸੀਆਂ ਨੂੰ ਇਸ ਰਾਹਗਿਰੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।ਡੀਸੀ ਅਨੀਸ਼ ਯਾਦਵ ਅਤੇ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਨੇ ਰਾਹਗਿਰੀ ਨੂੰ ਲੈ ਕੇ ਸ਼ਨੀਵਾਰ ਨੂੰ ਵਾਲਮੀਕੀ ਚੌਕ (ਘੰਟਾਘਰ ਚੌਕ) ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਵੱਖ-ਵੱਖ ਸਮਾਗਮਾਂ ਸਬੰਧੀ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦਾ ਮੰਨਣਾ ਹੈ ਕਿ ਕੰਮ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਪ੍ਰਤੀ ਵੀ ਜਾਗਰੂਕ ਹੋਣਾ ਚਾਹੀਦਾ ਹੈ। ਇਸੇ ਨੂੰ ਮੁੱਖ ਰੱਖਦਿਆਂ ਰਾਹਗਿਰੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਵਿੱਚ ਮੁੱਖ ਉਦੇਸ਼ ਵੱਖ-ਵੱਖ ਖੇਡ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਖੇਡਾਂ ਅਤੇ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ ਤਾਂ ਜੋ ਲੋਕ ਤੰਦਰੁਸਤ ਰਹਿ ਸਕਣ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਕਿ ਯੋਗਾ, ਪੁਲਿਸ ਬੈਂਡ, ਮਟਕਾ ਦੌੜ, ਸਕੇਟਿੰਗ, ਕ੍ਰਿਕਟ, ਸੰਗੀਤ ਅਤੇ ਡਾਂਸ ਸਟੇਜ, ਰੰਗੋਲੀ, ਹਾਕੀ, ਬੈਡਮਿੰਟਨ, ਮਿਊਜ਼ੀਕਲ ਚੇਅਰ ਗੇਮ, ਬਾਕਸਿੰਗ, ਕਬੱਡੀ, ਗੱਤਕਾ, ਸਾਈਕਲਿੰਗ, ਵਾਲੀਬਾਲ, ਫੁੱਟਬਾਲ, ਖੋ-ਖੋ, ਜਿਮਨਾਸਟਿਕ, ਐਰੋਬਿਕਸ, ਆਰਟ ਐਂਡ ਕਰਾਫਟ ਅਤੇ ਹੋਰ ਖੇਡਾਂ ਦੀਆਂ ਗਤੀਵਿਧੀਆਂ ਹੋਣਗੀਆਂ।
ਡਬਾ
ਪੁਲਿਸ ਨੇ ਕੀਤੇ ਪੁਖਤਾ ਪ੍ਰਬੰਧ -ਐਸ.ਪੀ ਸ਼ਸ਼ਾਂਕ ਕੁਮਾਰ ਸਾਵਨ ਐਸਪੀ ਸ਼ਸ਼ਾਂਕ ਕੁਮਾਰ ਸਾਵਨ ਦਾ ਕਹਿਣਾ ਹੈ ਕਿ ਪੁਲੀਸ ਨੇ ਪੈਦਲ ਚੱਲਣ ਵਾਲਿਆਂ ਲਈ ਪੁਖਤਾ ਪ੍ਰਬੰਧ ਕੀਤੇ ਹਨ। ਆਯੋਜਨ ਵਾਲੀ ਥਾਂ ਦੇ ਆਲੇ-ਦੁਆਲੇ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ।ਰਾਹਗਿਰੀ ਟੀਮ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਵਿੱਚ ਵੱਖ-ਵੱਖ ਈਵੈਂਟਾਂ ਲਈ ਪਹਿਲਾਂ ਹੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ। ਨੌਜਵਾਨ ਵੱਡੀ ਗਿਣਤੀ ‘ਚ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਰਹੇ ਹਨ। ਸਮਾਗਮ ਵਾਲੀ ਥਾਂ ‘ਤੇ ਵੱਡੀ ਗਿਣਤੀ ‘ਚ ਨੌਜਵਾਨਾਂ ਦੇ ਇਕੱਠੇ ਹੋਣ ਦੀ ਉਮੀਦ ਹੈ।