ਰਾਜਸਥਾਨ ਤੋਂ ਸ਼੍ਰੀਨਗਰ ਤੱਕ ਭਾਰਤ ਜੋੜੋ ਯਾਤਰਾ ‘ਚ ਸ਼ਾਮਲ ਪ੍ਰਿਥਵੀ ਭੱਟ ਨੂੰ ਕਰਨਾਲ ਕਾਂਗਰਸ ਨੇ ਕੀਤਾ ਸਨਮਾਨਿਤ
ਕਰਨਾਲ 4 ਫਰਵਰੀ (ਪਲਵਿੰਦਰ ਸਿੰਘ ਸੱਗੂ)
ਰਾਜਸਥਾਨ ਤੋਂ ਸ੍ਰੀਨਗਰ ਤੱਕ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਕਰਨਾਲ ਦੇ ਪ੍ਰਿਥਵੀ ਭੱਟ ਦਾ ਕਰਨਾਲ ਕਾਂਗਰਸ ਵੱਲੋਂ ਸਨਮਾਨ ਕੀਤਾ ਗਿਆ। ਕਾਂਗਰਸ ਆਗੂਆਂ ਨੇ ਨਵੀਂ ਅਨਾਜਮੰਡੀ ਸਥਿਤ ਸਾਬਕਾ ਪ੍ਰਧਾਨ ਅਸ਼ੋਕ ਖੁਰਾਣਾ ਦੇ ਦਫ਼ਤਰ ਵਿਖੇ ਪ੍ਰਿਥਵੀ ਭੱਟ ਨੂੰ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਤ੍ਰਿਲੋਚਨ ਸਿੰਘ, ਸਾਬਕਾ ਪ੍ਰਧਾਨ ਅਸ਼ੋਕ ਖੁਰਾਣਾ, ਰਘਬੀਰ ਸੰਧੂ, ਮਨਿੰਦਰਾ ਸ਼ੰਟੀ, ਕ੍ਰਿਸ਼ਨਾ ਬਸਤੜਾ, ਜੋਗਿੰਦਰ ਚੌਹਾਨ ਅਤੇ ਅਨਾਜ ਮੰਡੀ ਪ੍ਰਧਾਨ ਰਜਨੀਸ਼ ਚੌਧਰੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਕਾਂਗਰਸੀ ਆਗੂਆਂ ਨੇ ਕਿਹਾ ਕਿ ਕਰਨਾਲ ਤੋਂ ਪ੍ਰਿਥਵੀ ਭੱਟ ਨੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਹੋ ਕੇ ਪਾਰਟੀ ਦੇ ਹਿੱਤ ਵਿੱਚ ਚੰਗਾ ਕੰਮ ਕੀਤਾ ਹੈ। ਰਾਸ਼ਟਰੀ ਪੱਧਰ ‘ਤੇ ਕਰਨਾਲ ਕਾਂਗਰਸ ਦੀ ਪਛਾਣ ਨੂੰ ਵਧਾਇਆ। ਪ੍ਰਿਥਵੀ ਭੱਟ ਵਰਗੇ ਵਰਕਰਾਂ ਦੀ ਮਿਹਨਤ ਰੰਗ ਲਿਆਏਗੀ। ਆਉਣ ਵਾਲੇ ਸਮੇਂ ਵਿੱਚ ਦੇਸ਼ ਅਤੇ ਸੂਬੇ ਵਿੱਚ ਕਾਂਗਰਸ ਦੀ ਸਰਕਾਰ ਬਣੇਗੀ।ਰਾਹੁਲ ਗਾਂਧੀ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਇਸ ਮੌਕੇ ਸੁਨਹਿਰਾ ਵਾਲਮੀਕੀ, ਅਨਿਲ ਸ਼ਰਮਾ, ਸਤਿੰਦਰਾ ਵਿਰਕ, ਡਾ: ਫਤਿਹ, ਰਾਮਫਲ, ਜੋਗਾ ਅੱਘੀ, ਲਲਿਤ ਅਰੋੜਾ ਅਤੇ ਮੀਨੂੰ ਦੂਆ ਆਦਿ ਹਾਜ਼ਰ ਸਨ |