ਮੁੱਖ ਮੰਤਰੀ ਮਨੋਹਰ ਲਾਲ ਨੇ ਸਰਦਾਰ ਪ੍ਰਕਾਸ਼ ਸਿੰਘ ਖੁਰਾਣਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ, ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ।
ਕਰਨਾਲ 19 ਜੂਨ (ਪਲਵਿੰਦਰ ਸਿੰਘ ਸੱਗੂ)
ਮੁੱਖ ਮੰਤਰੀ ਮਨੋਹਰ ਲਾਲ ਨੇ ਕਰਨਾਲ ‘ਚ ਆਪਣੇ ਠਹਿਰਾਅ ਦੌਰਾਨ ਐਤਵਾਰ ਨੂੰ ਮਾਡਲ ਟਾਊਨ ਨਿਵਾਸੀ ਅਤੇ ਖੁਰਾਣਾ ਜਵੈਲਰਜ਼ ਦੇ ਸੰਚਾਲਕ ਸਰਦਾਰ ਪ੍ਰਕਾਸ਼ ਸਿੰਘ ਖੁਰਾਣਾ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਅਚਾਨਕ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਸਰਦਾਰ ਪ੍ਰਕਾਸ਼ ਸਿੰਘ ਖੁਰਾਣਾ 96 ਸਾਲ ਦੇ ਸਨ ਅਤੇ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ।ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਖੁਰਾਣਾ ਇੱਕ ਨਰਮ ਬੋਲਣ ਵਾਲੇ ਅਤੇ ਸਾਦੇ ਸੁਭਾਅ ਦੇ ਮਾਲਕ ਸਨ ਅਤੇ ਧਾਰਮਿਕ ਵਿਚਾਰਾਂ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਨੂੰ ਵੀ ਅੱਗੇ ਤੋਰਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅਚਾਨਕ ਅਕਾਲ ਚਲਾਣੇ ਨਾਲ ਸਮਾਜ ਨੂੰ ਵੱਡਾ ਘਾਟਾ ਪਿਆ ਹੈ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ।ਇਸ ਮੌਕੇ ਮੇਅਰ ਰੇਣੂ ਬਾਲਾ ਗੁਪਤਾ, ਮੁੱਖ ਮੰਤਰੀ ਦੇ ਨੁਮਾਇੰਦੇ ਸੰਜੇ ਬਾਠਲਾ, ਮੀਡੀਆ ਕੋਆਰਡੀਨੇਟਰ ਜਗਮੋਹਨ ਆਨੰਦ, ਕੌਂਸਲਰ ਮੇਘਾ ਭੰਡਾਰੀ, ਭਾਜਪਾ ਆਗੂ ਅਸ਼ੋਕ ਭੰਡਾਰੀ, ਸਰਦਾਰ ਪ੍ਰਕਾਸ਼ ਸਿੰਘ ਦੇ ਪੁੱਤਰ ਨਵਨੀਤ ਸਿੰਘ ਖੁਰਾਣਾ, ਨੂੰਹ ਕਮਲਪ੍ਰੀਤ ਕੌਰ, ਪੋਤਰਾ ਮਨਬੀਰ ਸਿੰਘ ਖੁਰਾਣਾ, ਪੋਤੀ ਸ. ਸੀਰਤ, ਹਰਮੀਤ ਸਿੰਘ ਹੈਪੀ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ।