ਮੁੱਖ ਮੰਤਰੀ ਨੇ ਧਿਆਨ ਨਾ ਦਿੱਤਾ ਤਾਂ ਕਾਂਗਰਸੀ ਵਰਕਰ ਕਾਲੇ ਝੰਡੇ ਦਿਖਾਉਣ ਲਈ ਮਜਬੂਰ ਹੋਣਗੇ: ਤ੍ਰਿਲੋਚਨ ਸਿੰਘ 51 ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਢੋਲ ਵਜਾ ਕੇ ਕੰਨ ਖੋਲ੍ਹੇ ਪ੍ਰਦਰਸ਼ਨ ਕੀਤਾ ਕਿਹਾ: ਮੁੱਖ ਮੰਤਰੀ ਭ੍ਰਿਸ਼ਟਾਚਾਰ, ਬੇਲਗਾਮ ਕਾਨੂੰਨ ਵਿਵਸਥਾ, ਸਮਾਰਟ ਸਿਟੀ, ਸ਼ੂਗਰ ਮਿੱਲ ਸਮੇਤ ਕਈ ਮੁੱਦਿਆਂ ‘ਤੇ ਵਾਈਟ ਪੇਪਰ ਜਾਰੀ ਕਰਨ।

Spread the love
ਮੁੱਖ ਮੰਤਰੀ ਨੇ ਧਿਆਨ ਨਾ ਦਿੱਤਾ ਤਾਂ ਕਾਂਗਰਸੀ ਵਰਕਰ ਕਾਲੇ ਝੰਡੇ ਦਿਖਾਉਣ ਲਈ ਮਜਬੂਰ ਹੋਣਗੇ: ਤ੍ਰਿਲੋਚਨ ਸਿੰਘ
51 ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਢੋਲ ਵਜਾ ਕੇ ਕੰਨ ਖੋਲ੍ਹੇ ਪ੍ਰਦਰਸ਼ਨ ਕੀਤਾ
ਕਿਹਾ: ਮੁੱਖ ਮੰਤਰੀ ਭ੍ਰਿਸ਼ਟਾਚਾਰ, ਬੇਲਗਾਮ ਕਾਨੂੰਨ ਵਿਵਸਥਾ, ਸਮਾਰਟ ਸਿਟੀ, ਸ਼ੂਗਰ ਮਿੱਲ ਸਮੇਤ ਕਈ ਮੁੱਦਿਆਂ ‘ਤੇ ਵਾਈਟ ਪੇਪਰ ਜਾਰੀ ਕਰਨ।
ਕਰਨਾਲ 16 ਨਵੰਬਰ (ਪਲਵਿੰਦਰ ਸਿੰਘ ਸੱਗੂ)
ਕਰਨਾਲ ਵਿੱਚ ਅੱਜ 51 ਕਾਂਗਰਸੀ ਵਰਕਰਾਂ ਨੇ ਭ੍ਰਿਸ਼ਟਾਚਾਰ ਵਿੱਚ ਡੁੱਬੀ ਨੌਕਰਸ਼ਾਹੀ, ਵਿਕਾਸ ਕਾਰਜਾਂ ਵਿੱਚ ਪੱਖਪਾਤ, ਅਧਰੰਗੀ ਹੋਈ ਸਿਹਤ ਅਤੇ ਸਫਾਈ ਵਿਵਸਥਾ ਸਮੇਤ ਵੱਖ-ਵੱਖ ਭਖਦੇ ਮੁੱਦਿਆਂ ਨੂੰ ਲੈ ਕੇ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦਿੱਤਾ। ਕਾਂਗਰਸੀ ਵਰਕਰਾਂ ਦੀ ਅਗਵਾਈ ਕਰਨਾਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਲਹਿਰੀ ਸਿੰਘ ਅਤੇ ਕਾਂਗਰਸ ਦੇ ਜ਼ਿਲ੍ਹਾ ਕਨਵੀਨਰ ਤ੍ਰਿਲੋਚਨ ਸਿੰਘ ਨੇ ਕੀਤੀ। ਕਾਂਗਰਸੀ ਵਰਕਰ ਰੇਲਵੇ ਪੁਲ ਕੈਥਲ ਰੋੜ ਦੇ ਹੇਠਾਂ ਇਕੱਠੇਹੋਏ ਅਤੇ ਢੋਲ ਵਜਾਉਂਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਪਹੁੰਚੇ। ਪੁਲੀਸ ਨੇ ਰਸਤੇ ਵਿੱਚ ਬੈਰੀਕੇਡ ਲਗਾ ਕੇ ਕਾਂਗਰਸੀ ਵਰਕਰਾਂ ਨੂੰ ਰੋਕ ਲਿਆ ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਉੱਥੇ ਸੜਕ ਦੇ ਵਿੱਚ ਹੀ ਬਚਾਅ ਹੈ ਧਰਨਾ ਲਗਾ ਦਿੱਤਾ ਪਿਛਲੇ 8 ਸਾਲਾਂ ਤੋਂ ਗੰਭੀਰ ਸਮੱਸਿਆਵਾਂ ਪ੍ਰਤੀ ਉਦਾਸੀਨ ਮੁੱਖ ਮੰਤਰੀ ਦੇ ਕੰਨ ਖੋਲ੍ਹਣ ਲਈ ਕਰਨਾਲ ਵਿੱਚ ਕਾਂਗਰਸੀ ਵਰਕਰ ਪ੍ਰਦਰਸ਼ਨ ਕਰ ਰਹੇ ਸਨ। ਕਾਂਗਰਸੀ ਵਰਕਰਾਂ ਨੇ ਧਰਨੇ ਵਾਲੀ ਥਾਂ ਅੱਗੇ ਪ੍ਰਸ਼ਾਸਨ ਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਦੇ ਨਾਂ ਕਰਨਾਲ ਦੇ ਵਿਧਾਇਕ ਦੇ ਨੁਮਾਇੰਦੇ ਸੰਜੇ ਬਠਲਾ ਨੂੰ ਮੰਗ ਪੱਤਰ ਸੌਂਪਿਆ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਇਨ੍ਹਾਂ ਗੱਲਾਂ ਵੱਲ ਅਤੇ ਇਹਨਾਂ ਗੰਭੀਰ ਮੁੱਦਿਆਂ ਤੇ ਧਿਆਨ ਨਾ ਦਿੱਤਾ ਤਾਂ ਕਾਂਗਰਸੀ ਵਰਕਰ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਉਣ ਲਈ ਮਜਬੂਰ ਹੋਣਗੇ। ਇਨਾ ਲਈ ਕਾਂਗਰਸੀ ਵਰਕਰਾਂ ਨੇ ਕਿਹਾ ਸਾਨੂੰ  ਉਮੀਦ ਹੈ ਕਿ ਮੁੱਖ ਮੰਤਰੀ ਇਹ ਸਥਿਤੀ ਨਹੀਂ ਆਉਣ ਦੇਣਗੇ। ਮੰਗ ਪੱਤਰ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਤ੍ਰਿਲੋਚਨ ਸਿੰਘ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਰਨਾਲ ਦੇਸ਼ ਅਤੇ ਸੂਬੇ ਵਿੱਚ ਪਹਿਲੇ ਨੰਬਰ ’ਤੇ ਹੈ। ਇੱਥੋਂ ਦੀ ਖੰਡ ਮਿੱਲ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਉਨ੍ਹਾਂ ਦਾ ਸਹਿਯੋਗ ਮੰਗਦੇ ਹਨ ਤਾਂ ਉਹ ਖੰਡ ਮਿੱਲ ਨਾਲ ਸਬੰਧਤ ਦਸਤਾਵੇਜ਼ ਮੁੱਖ ਮੰਤਰੀ ਨੂੰ ਮੁਹੱਈਆ ਕਰਵਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਮੁੱਖ ਮੰਤਰੀ ਤੋਂ ਸਮਾਰਟ ਸਿਟੀ ਮਾਮਲੇ ਵਿੱਚ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ।ਕਿਉਂਕਿ ਇਸ ਵਿੱਚ ਵਿਆਪਕ ਭ੍ਰਿਸ਼ਟਾਚਾਰ ਹੈ। ਉਨ੍ਹਾਂ ਕਿਹਾ ਕਿ ਮੰਗ ਪੱਤਰ ਵਿੱਚ ਟ੍ਰੈਫਿਕ ਕੰਟਰੋਲ ਸਿਸਟਮ, ਪਾਣੀ ਦੀ ਨਿਕਾਸੀ, ਸਫਾਈ, ਸਾਂਝਾ ਸਾਈਕਲ, ਸਿਟੀ ਬੱਸ ਸੇਵਾ, ਪਖਾਨੇ, ਰਾਤ ​​ਦਾ ਬਜ਼ਾਰ, ਨੇਤਰਹੀਣਾਂ ਲਈ ਪੈਦਲ ਮਾਰਗ, ਫੁੱਟਪਾਥ ਅਤੇ ਸਾਈਕਲ ਟਰੈਕ ਸਿਸਟਮ ਸਮੇਤ ਵੱਖ-ਵੱਖ ਮੁੱਦੇ ਉਠਾਏ ਗਏ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਪ੍ਰਮਾਤਮਾ ਦੇ ਭਰੋਸੇ ‘ਤੇ ਚੱਲ ਰਹੀ ਹੈ।ਇਮਾਨਦਾਰ ਐਸ.ਪੀ ਅਤੇ ਜ਼ਿੰਮੇਵਾਰ ਅਧਿਕਾਰੀਆਂ ਤੋਂ ਬਾਅਦ ਵੀ ਲੁੱਟ-ਖੋਹ, ਡਕੈਤੀ, ਬਲਾਤਕਾਰ, ਕਤਲ, ਛੇੜਛਾੜ, ਚੇਨ ਸਨੈਚਿੰਗ, ਘਰ-ਘਰ ਛਾਪੇਮਾਰੀ, ਫਿਰੌਤੀ ਅਤੇ ਧਮਕੀਆਂ ਦੇਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਨ੍ਹਾਂ ਮੁੱਦਿਆਂ ‘ਤੇ ਚੁੱਪ ਨਹੀਂ ਬੈਠੇਗੀ। ਉਨ੍ਹਾਂ ਕਿਹਾ ਕਿ ਗੁਰੂਨਾਨਕਪੁਰਾ ਦੀ ਦੁਰਦਸ਼ਾ ਅਧਿਕਾਰੀਆਂ ਦੀ ਲਾਪ੍ਰਵਾਹੀ ਦਾ ਨਤੀਜਾ ਹੈ। ਮੇਅਰ ਅਤੇ ਕੌਂਸਲਰਾਂ ਵੱਲੋਂ ਵਾਰ-ਵਾਰ ਮੁੱਧੇ ਉਠਾਏ ਜਾਣ ਦੇ ਬਾਵਜੂਦ ਅਧਿਕਾਰੀ ਨਹੀਂ ਸੁਣਦੇ। ਉਹਨਾਂ ਨੇ ਮੁੱਖ ਮੰਤਰੀ ਨੂੰ ਆਪਣੇ ਨਾਲ ਕਰਨਾਲ ਦਾ ਦੌਰਾ ਕਰਨ  ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਉਹਨਾਂ ਨੂੰ ਸਿਰਫ਼ ਕੁਝ ਮਿੰਟ ਦਿੱਤੇ ਉਹ ਮੁੱਖ ਮੰਤਰੀ ਦੀਆਂ ਅੱਖਾਂ ਅਤੇ ਕੰਨ ਖੋਲ੍ਹਣਗੇ ਅਤੇ ਨਾਲ ਹੀ ਜ਼ਮੀਨੀ ਸਮੱਸਿਆਵਾਂ ਤੋਂ ਵੀ ਜਾਣੂ ਕਰਵਾਉਣਗੇ। ਅਸਲੀਅਤ ਜਾਣਨ ਲਈ ਮੁੱਖ ਮੰਤਰੀ ਨੂੰ ਅਫਸਰਾਂ ਅਤੇ ਦਰਬਾਰੀਆਂ ਦੀ ਭੀੜ ਵਿੱਚੋਂ ਬਾਹਰ ਆਉਣਾ ਪਵੇਗਾ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਰਘੁਬੀਰ ਸਿੰਘ ਸੰਧੂ, ਪ੍ਰਦੇਸ਼ ਕਾਂਗਰਸ ਦੇ ਮੈਂਬਰ ਰਾਜੇਸ਼ ਵੈਦਿਆ, ਕ੍ਰਿਸ਼ਨ ਬਸਤਾੜਾ, ਕੌਂਸਲਰ ਪੱਪੂ ਲਾਠੜ, ਪ੍ਰਧਾਨ ਊਸ਼ਾ ਤੁਲੀ, ਪ੍ਰਧਾਨ ਮਨਿੰਦਰਾ ਸਿੰਘ, ਸਰਪੰਚ ਸਤਪਾਲ ਜਾਨੀ, ਸਰਪੰਚ ਖੁਰਸ਼ੀਦ, ਰੋਹਤਾਸ਼ ਪਹਿਲਵਾਨ, ਰਣਪਾਲ ਸੰਧੂ, ਜੋਗਿੰਦਰ ਚੌਹਾਨ,ਧਰਮਪਾਲ ਕੌਸ਼ਿਕ, ਕਾਂਗਰਸੀ ਮਹਿਲਾ ਆਗੂ ਰਾਣੀ ਕੰਬੋਜ, ਡਾ: ਫਤਿਹ, ਲਲਿਤ ਅਰੋੜਾ, ਚੌਧਰੀ ਕੌਸਰ ਅਲੀ, ਰੋਹਿਤ ਜੋਸ਼ੀ, ਮੀਨੂੰ ਦੂਆ, ਪ੍ਰੇਮ ਮਾਲਵਾਨੀਆ, ਰਾਜਿੰਦਰ ਸਿੰਘ ਭੋਲਾ, ਅਨਿਲ ਸ਼ਰਮਾ, ਟਿੰਕੂ ਵਰਮਾ, ਚਮਨ ਲਾਲ ਭੂੰਬਕ, ਪ੍ਰਕਾਸ਼ਵੀਰ, ਕਰਮਪਾਲ ਸਿੰਘ, ਗੁਰਨਾਮ ਸਿੰਘ ਜਰਨੈਲ ਸਿੰਘ, ਸੁਨਹਰਾ ਵਾਲਮੀਕੀ, ਗਗਨ ਮਹਿਤਾ, ਰਮੇਸ਼ ਜੋਗੀ, ਮਦਨਲਾਲ, ਜਿਲਾਰਾਮ, ਦਲਬੀਰ ਸਿੰਘ, ਰਾਮਧਾਰੀ ਸਮੇਤ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜ਼ਰ ਸਨ।
ਫੋਟੋ=01
ਮੁੱਖ ਮੰਤਰੀ ਨਿਵਾਸ ਵਿਖੇ ਮੁੱਖ ਮੰਤਰੀ ਅਤੇ ਕਰਨਾਲ ਦੇ ਵਿਧਾਇਕ ਦੇ ਨੁਮਾਇੰਦੇ ਸੰਜੇ ਬਾਠਲਾ ਨੂੰ ਮੰਗ ਪੱਤਰ ਸੌਂਪਦੇ ਹੋਏ 51 ਮੈਂਬਰੀ ਕਾਂਗਰਸੀ ਵਰਕਰ।
ਫੋਟੋ = 02
ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕਰਦੇ ਹੋਏ 51 ਕਾਂਗਰਸੀ ਵਰਕਰ।

Leave a Comment

Your email address will not be published. Required fields are marked *

Scroll to Top