ਮੁੱਖ ਮੰਤਰੀ ਕਰਨਾਲ ਦੇ ਲੋਕਾਂ ਨੂੰ ਬੰਧਵਾਂ ਸਮਝਦੇ ਹਨ- ਤਰਲੋਚਨ ਸਿੰਘ ਮੁੱਖ ਮੰਤਰੀ ਦੇ ਕਰਨਾਲ  ਆਉਣ ਤੇ ਲੋਕਾਂ ਨੂੰ ਬੰਦਿਸ਼ਾਂ ਲੱਗ ਜਾਂਦੀਆਂ ਹਨ

Spread the love

ਮੁੱਖ ਮੰਤਰੀ ਕਰਨਾਲ ਦੇ ਲੋਕਾਂ ਨੂੰ ਬੰਧਵਾਂ ਸਮਝਦੇ ਹਨ- ਤਰਲੋਚਨ ਸਿੰਘ
ਮੁੱਖ ਮੰਤਰੀ ਦੇ ਕਰਨਾਲ  ਆਉਣ ਤੇ ਲੋਕਾਂ ਨੂੰ ਬੰਦਿਸ਼ਾਂ ਲੱਗ ਜਾਂਦੀਆਂ ਹਨ ਕਰਨਾਲ ਨੂੰ ਜੇਲ ਬਣਾ ਦਿੱਤਾ ਜਾਂਦਾ ਹੈ ਤਰਲੋਚਨ ਸਿੰਘ
ਕਰਨਾਲ 5 ਜੂਨ( ਪਲਵਿੰਦਰ ਸਿੰਘ ਸੱਗੂ)
ਕਰਨਾਲ ਕਾਂਗਰਸ ਦੇ ਜ਼ਿਲ੍ਹਾ ਸੰਯੋਜਕ ਅਤੇ ਹਰਿਆਣਾ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸ ਤਰਲੋਚਨ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਕਰਨਾਲ ਦੇ ਲੋਕਾਂ ਅਤੇ ਵੋਟਰਾਂ ਨੂੰ ਬੰਧਵਾਂ ਸਮਝਣ ਲੱਗ ਪਏ ਹਨ ਮੁੱਖ ਮੰਤਰੀ ਕਰਨਾਲ ਦੇ ਲੋਕਾਂ ਦਾ ਸਨਮਾਨ ਕਰਨਾ ਨਹੀਂ ਚਾਹੁੰਦੇ ਇਸ ਲਈ ਜਦੋਂ ਵੀ ਮੁੱਖ ਮੰਤਰੀ ਕਰਨਾਲ ਆਉਂਦੇ ਹਨ ਤਾਂ ਸ਼ਹਿਰ ਦੇ ਕਈ ਰਾਹ ਬੰਦ ਕਰ ਦਿੱਤੇ ਜਾਂਦੇ ਹਨ ਸ਼ਹਿਰ ਦੇ ਲੋਕਾਂ ਨੂੰ ਕਈ ਬੰਦਿਸ਼ਾਂ ਲਗਾ ਦਿੱਤੀਆਂ ਜਾਂਦੀਆਂ ਹਨ ਜਿਸ ਕਾਰਨ ਕਰਨਾਲ ਦੇ ਲੋਕਾਂ ਨੂੰ ਬੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੀਣਾ ਮੁਸਕਿਲ ਕਰ ਦਿੱਤਾ ਜਾਂਦਾ ਹੈ ਸ਼ਹਿਰ ਦੇ ਲੋਕਾਂ ਨੂੰ ਪ੍ਰੇਸ਼ਾਨੀ ਵਿਚ ਪਾਇਆ ਜਾਂਦਾ ਹੈ ਇਸ ਤੋਂ ਪਹਿਲਾਂ ਮੁੱਖ ਮੰਤਰੀ ਕਰਨਾਲ ਆਉਂਦੇ ਰਹੇ ਹਨ ਏਨੀਆਂ ਬੰਦਸ਼ਾਂ ਕਦੀ ਵੀ ਨਹੀਂ ਵੇਖਣ ਨੂੰ ਮਿਲਿਆ ਜਿੰਨੀਆਂ ਬੰਦਿਸ਼ਾਂ ਹੁਣ ਭਾਜਪਾ ਦੇ ਰਾਜ ਵਿਚ ਮੁੱਖ ਮੰਤਰੀ ਦੇ ਆਉਂਨ ਤੇ ਆਮ ਆਦਮੀ ਨੂੰ ਬੰਦਿਸ਼ਾ ਰੱਖਣੀਆਂ ਪੈ ਰਹੀਆਂ ਹਨ ਮੁੱਖਮੰਤਰੀ ਵਿੱਚ ਹਿੰਮਤ ਨਹੀਂ ਕਿ ਉਹ ਕਿਸਾਨਾਂ ਦਾ ਸਾਹਮਣਾ ਕਰ ਸਕਣ ਜਾਂ ਆਮ ਲੋਕਾਂ ਦੇ ਸਾਹਮਣੇ ਆ ਸਕਣ ਮੁੱਖ ਮੰਤਰੀ ਕਰਨਾਲ ਤੋਂ ਵਿਧਾਇਕ ਹੋਣ ਤੋਂ ਬਾਅਦ ਵੀ ਆਪਣੇ ਹਲਕੇ ਅੰਦਰ ਬਿਨਾ ਸੁਰੱਖਿਆ ਦੇ ਘੁੰਮਣ ਦੀ ਹਿੰਮਤ ਨਹੀਂ ਕਰ ਪਾਉਂਦਾ ਉਹਨਾਂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੱਤੀ ਗਈ ਅਗਰ ਮੁਖ ਮੰਤਰੀ ਵਿਚ ਹਿੰਮਤ ਹੈ ਤਾਂ ਆਪਣੇ ਵਿਧਾਨ ਸਭਾ ਖੇਤਰ ਅੰਦਰ ਬਿਨਾ ਸੁਰੱਖਿਆ ਦੇ ਘੁੰਮ ਕੇ ਵਿਖਾਵੇਂ ਕਰਲਾਲ ਦੇ ਲੋਕ ਮੁੱਖ ਮੰਤਰੀ ਨੂੰ ਪਸੰਦ ਨਹੀਂ ਕਰਦੇ ਅਤੇ ਕਰਨਾਲ ਦੇ ਲੋਕਾਂ ਨੇ ਵਿਧਾਇਕ ਨੂੰ ਵੀ ਕਰਨਾਲ ਤੋਂ ਨਕਾਰ ਦਿੱਤਾ ਹੈ ਏਸ ਲਈ ਮੁੱਖ ਮੰਤਰੀ ਨੂੰ ਆਪਣੇ ਪਦ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਮੁੱਖ ਮੰਤਰੀ ਕਰਨਾਲ ਦੇ ਵੋਟਰਾਂ ਨੂੰ ਆਪਣਾ ਵੋਟਰ  ਸਮਝਦੇ ਹਨ  ਜਦੋਂ ਦਿਲ ਕੀਤਾ ਚੋਣਾਂ ਵਿੱਚ ਖੜੇ ਹੋ ਕੇ ਲੋਕਾਂ ਤੋਂ ਵੋਟ ਮੰਗ ਲਏ ਅਤੇ ਜਿੱਤ ਕੇ ਚਲੇ ਗਏ ਪਰ ਕਰਨਾਲ ਦੇ ਲੋਕਾਂ ਦੀ ਬਾਦ ਵਿੱਚ ਕੋਈ ਸਾਰ ਨਹੀਂ ਲਈ ਕਰਨਾਲ ਦੇ ਵੋਟਰ ਮੁੱਖ ਮੰਤਰੀ ਨੂੰ ਹੁਣ ਕਦੇ ਮੁਆਫ ਨਹੀਂ ਕਰਨਗੇ ਨਾ ਹੀ ਉਨ੍ਹਾਂ ਦੇ ਝਾਂਸੇ ਵਿੱਚ ਆ ਜਾਣਗੇ ਆਉਣ ਵਾਲੀਆਂ ਚੋਣਾਂ ਵਿਚ ਮੁਖ ਮੰਤਰੀ ਨੂੰ ਕਰਨਾਲ ਦੇ ਲੋਕ ਸਬਕ ਜ਼ਰੂਰ ਸਿਖਾਉਣਗੇ ਉਨ੍ਹਾਂ ਨੇ ਕਿਹਾ ਕਿ ਪਹਿਲੀ ਵਾਰ ਵੇਖਣ ਨੂੰ ਮਿਲਿਆ ਹੈ ਕਿ ਜਦੋਂ ਕਰਨਾਲ ਤੋਂ ਵਿਧਾਇਕ ਪ੍ਰਤੀ ਲੋਕਾਂ ਵਿਚ ਰੋਸ ਹੈ ਅਤੇ ਲੋਕ ਮੁੱਖ ਮੰਤਰੀ ਨੂੰ ਪਿੰਡਾਂ ਵਿੱਚ ਵੀ ਵੜਨ ਨਹੀਂ ਦੇ ਰਹੇ ਇਸ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝ ਲਵੇ ਮੁੱਖ ਮੰਤਰੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ

Leave a Comment

Your email address will not be published. Required fields are marked *

Scroll to Top