- ਮੁੱਖ ਮੰਤਰੀ ਅੱਜ ਰੱਖਣਗੇ 6 ਪ੍ਰੋਜੈਕਟਾਂ ਦਾ ਨੀਂਹ ਪੱਥਰ, ਇੱਕ ਦਾ ਕਰਨਗੇ ਉਦਘਾਟਨ
ਕਰਨਾਲ 23 ਫਰਵਰੀ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ਨੀਵਾਰ 24 ਫਰਵਰੀ ਨੂੰ ਕਰਨਾਲ ਦੇ ਦੌਰੇ ‘ਤੇ ਆਉਣਗੇ ਇਸ ਦੌਰਾਨ ਮੁੱਖ ਮੰਤਰੀ 6 ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਇੱਕ ਦਾ ਉਦਘਾਟਨ ਕਰਨਗੇ। ਡਿਪਟੀ ਕਮਿਸ਼ਨਰ ਅਨੀਸ਼ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਆਮਦ ਨੂੰ ਲੈ ਕੇ ਅਤੇ ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਦੀ ਟੀਮ ਨਾਲ ਘਟਨਾ ਸਥਾਨ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ 24 ਫਰਵਰੀ ਨੂੰ ਇੱਥੇ ਕਲਪਨਾ ਚਾਵਲਾ ਮੈਡੀਕਲ ਕਾਲਜ ਆਡੀਟੋਰੀਅਮ ਤੋਂ ਪੰਜ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਣਗੇ। ਇਨ੍ਹਾਂ ਵਿੱਚ 169.58 ਕਰੋੜ ਰੁਪਏ ਦੀ ਲਾਗਤ ਨਾਲ ਕਲਪਨਾ ਚਾਵਲਾ ਮੈਡੀਕਲ ਕਾਲਜ ਦੇ ਫੇਜ਼-2 ਦਾ ਨਿਰਮਾਣ, ਹਲਕਾ ਘਰੋਡਾ ਦੇ ਪਿੰਡ ਕੰਬੋਪੁਰਾ ਨੇੜੇ ਐਲਵੀਯੂਪੀ (ਲਾਈਟ ਵਹੀਕਲ ਅੰਡਰਪਾਸ) ਦਾ ਨਿਰਮਾਣ 14.88 ਕਰੋੜ ਰੁਪਏ ਦੀ ਲਾਗਤ ਨਾਲ ਅਤੇ ਨੈਸ਼ਨਲ ਹਾਈਵੇ-44 ‘ਤੇ ਵਿੱਚ ਹੋਰ ਸਬੰਧਤ ਕੰਮ ਸ਼ਾਮਲ ਹਨ।33.41 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੀ ਕੁਟੇਲ ਸਥਿਤ ਪੰਡਿਤ ਦੀਨ ਦਿਆਲ ਉਪਾਧਿਆਏ ਹੈਲਥ ਸਾਇੰਸ ਯੂਨੀਵਰਸਿਟੀ ਵਿੱਚ ਪ੍ਰਾਈਵੇਟ ਵਾਰਡ ਦੀ ਉਸਾਰੀ, ਗੋਹਾਨਾ ਦੇ ਪਿੰਡ ਖਾਨਪੁਰ ਕਲਾਂ ਵਿੱਚ ਸਥਿਤ ਭਗਤ ਫੂਲ ਸਿੰਘ ਸਰਕਾਰੀ ਮੈਡੀਕਲ ਕਾਲਜ ਵਿੱਚ 419.13 ਕਰੋੜ ਰੁਪਏ ਦੀ ਲਾਗਤ ਨਾਲ ਫੇਜ਼-3 ਦਾ ਨਿਰਮਾਣ, ਪੰਡਿਤ ਭਗਵਤ ਦਿਆਲ ਸ਼ਰਮਾ ਪੀ.ਜੀ.ਆਈ.ਐਮ.ਐਸ ਰੋਹਤਕ ਵਿਖੇ 155.36 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇੱਕ ਨਿੱਜੀ ਵਾਰਡ ਦੀ ਉਸਾਰੀ ਅਤੇ
ਜੀਂਦ ਜ਼ਿਲ੍ਹੇ ਦੇ ਸਫੀਦੋਂ ਵਿੱਚ 43.44 ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਨਰਸਿੰਗ ਕਾਲਜ ਦਾ ਨਿਰਮਾਣ ਸ਼ਾਮਲ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਕਰਨਾਲ ਵਿੱਚ ਵਿਰਕ ਹਸਪਤਾਲ ਨੇੜੇ ਕਰੀਬ 30 ਲੱਖ ਰੁਪਏ ਦੀ ਲਾਗਤ ਨਾਲ ਬਣੇ ਸਾਂਝ ਬਾਜ਼ਾਰ ਦਾ ਉਦਘਾਟਨ ਕਰਨਗੇ।