ਮਿਲ ਕੇ ਹਰਿਆਣਾ ਦੇ ਗੁਰਦੁਆਰਿਆਂ ਦਾ ਵਿਕਾਸ ਕਰਾਂਗੇ -ਜਥੇਦਾਰ ਦਾਦੂਵਾਲ
ਤਰਾਵੜੀ ਦੇ ਸ਼ੀਸ਼ ਗੰਜ ਗੁਰਦੁਆਰੇ ਵਿੱਚ ਹੋਇਆ ਸੁਆਗਤ
ਕਰਨਾਲ, 23 ਸਤੰਬਰ ( ਪਲਵਿੰਦਰ ਸਿੰਘ ਸੱਗੂ)
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਹੈ ਕਿ ਹਰਿਆਣਾ ਦੇ ਸਿੱਖ ਮਿਲ ਕੇ ਹਰਿਆਣਾ ਦੇ ਗੁਰਦੁਆਰਿਆਂ ਦਾ ਵਿਕਾਸ ਕਰਨਗੇ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਸੂਬੇ ਦੇ ਗੁਰਦੁਆਰਿਆਂ ਦੇ ਵਿਕਾਸ ਦੇ ਨਾਲ-ਨਾਲ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਮਿਲਣਗੇ।ਪਹਿਲਾਂ ਪੰਜਾਬ ਵਿੱਚ ਕਈ ਸੌ ਕਰੋੜ ਰੁਪਏ ਹਰਿਆਣਾ ਦੇ ਗੁਰਦੁਆਰਿਆਂ ਤੋਂ ਚਲੇ ਜਾਂਦੇ ਸਨ। ਹੁਣ ਭੋਰ ਭਯੇ ਰੁਕ ਜਾਣਗੇ ਉਹ ਰੂਪਏ ਹਰਿਆਣਾ ਵਿੱਚ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਰੇ ਲੋਕ ਮਿਲ ਕੇ ਹਰਿਆਣਾ ਦਾ ਵਿਕਾਸ ਕਰਨਗੇ। ਉਹ ਤਰਾਵੜੀ ਦੇ ਸ਼ੀਸ਼ ਗੰਜ ਗੁਰਦੁਆਰੇ ਪਹੁੰਚੇ। ਉਥੇ ਸਿੱਖ ਸੰਗਤ ਨੇ ਸਿਰੋਪਾਓ ਭੇਂਟ ਕਰਕੇ ਦਾਦੂਵਾਲ ਦਾ ਸਵਾਗਤ ਕੀਤਾ ਸਭ ਨੇ ਮਿਲ ਕੇ ਕਿਹਾ ਇਕ ਸਿੱਖ ਸੰਗਤ ਵਿੱਚ ਕੋਈ ਵਿਤਕਰਾ ਨਹੀਂ ਹੈ।ਇਸ ਮੌਕੇ ਡੇਰਾ ਕਾਰ ਸੇਵਾ ਦੇ ਮੁੱਖੀ ਬਾਬਾ ਸੁੱਖਾ ਸਿੰਘ ਦਾ ਵੀ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪਰਧਾਨ ਪ੍ਰਤਾਪ ਸਿੰਘ ਨੇ ਕਿਹਾ ਕਿ ਸਭ ਦਾ ਸਾਥ ਹੈ। ਉਹ ਸੰਗਤਾਂ ਦੀ ਤਰਫੋਂ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਦੇ ਕਨਵੀਨਰ ਇੰਦਰਪਾਲ ਸਿੰਘ ਭੁਪਿੰਦਰ ਸਿੰਘ ਲਾਡੀ, ਗੁਰਵਿੰਦਰ ਸਿੰਘ ਸੋਕੜਾ, ਸੁਭਾਸਿੰਘ, ਸਰਤਾਜ ਸਿੰਘ, ਮਲਕੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।