ਮਾਤਾ ਗੁਜਰ ਕੌਰ ਜੀ ਅਤੇ ਚਾਰੋ ਸਾਹਿਬਜ਼ਾਦਿਆਂ ਸ਼ਹਾਦਤ ਨੂੰ ਸਮਰਪਤ ਕਰਨਾਲ ਦੀ ਸੰਗਤ ਵੱਲੋਂ ਲੰਗਰ ਲਗਾਏ ਗਏ
ਕਰਨਾਲ 26 ਦਿਸੰਬਰ ( ਪਲਵਿੰਦਰ ਸਿੰਘ ਸੱਗੂ)
ਅੱਜ ਕਰਨਾਲ ਵਿਖੇ ਜੀ ਟੀ ਰੋਡ ਅਲਫਾ ਸਿਟੀ ਦੇ ਸਾਹਮਣੇ ਕਰਨਾਲ ਇਲਾਕੇ ਦੀਆਂ ਸ਼ਹਿਰ ਅਤੇ ਪੇਂਡੂ ਸੰਗਤਾਂ ਵੱਲੋਂ ਬਾਬਾ ਸੁੱਖਾ ਸਿੰਘ ਕਾਰ ਸੇਵਾ ਵਾਲਿਆਂ ਦੀ ਦੇਖ-ਰੇਖ ਵਿਚ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਵੀ ਸ਼ਹਾਦਤ ਨੂੰ ਸਮਰਪਿਤ ਚਾਹ ਬਰੈੱਡ ਦੇ ਲੰਗਰ ਲਗਾਏ ਗਏ ਇਸ ਬਾਰੇ ਵਧੇਰੀ ਜਾਣਕਾਰੀ ਦਿੰਦੇ ਹੋਏ ਗੁਰਪੁਰਬ ਪ੍ਰਬੰਧਕ ਕਮੇਟੀ ਦੇ ਸਕੱਤਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਕਰਨਾਲ ਜ਼ਿਲੇ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਨਾਲ ਜੀ ਟੀ ਰੋਡ ਵਿਖੇ ਸਰਹੰਦ ਨੂੰ ਜਾਂਦੀਆਂ ਸੰਗਤਾਂ ਵਾਸਤੇ ਅਤੇ ਰਾਹਗੀਰਾਂ ਵਾਸਤੇ ਗੁਰੂ ਕੇ ਲੰਗਰ ਲਗਾਏ ਗਏ ਹਨ ਇਹਨਾਂ ਲੰਗਰਾਂ ਦੀ ਸੇਵਾ ਸਮੁੱਚੇ ਇਲਾਕੇ ਦੇ ਪੇਂਡੂ ਅਤੇ ਸ਼ਹਿਰੀ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ ਇਹ ਲੰਗਰਾਂ ਦੀ ਸੇਵਾ 26 ,27 ਅਤੇ 28 ਦਸੰਬਰ ਦਿਨ ਰਾਤ ਨਿਰੰਤਰ ਜਾਰੀ ਰਹੇਗੀ ਇਹਨਾਂ ਲੰਗਰਾਂ ਵਿੱਚ ਦੂਰ ਦੁਰਾਡੇ ਤੋਂ ਆਉਣਦੀਆਂ ਸੰਗਤਾਂ ਅਤੇ ਰਾਹਗੀਰ ਸਪੈਸ਼ਲ ਰੁੱਕ ਕੇ ਚਾਹ ਪ੍ਰਸ਼ਾਦਾ ਲੰਗਰ ਛੱਕਦੇ ਹਨ ਅਤੇ ਲੰਗਰਾਂ ਵਿਚ ਆਪਣਾ ਸਹਿਯੋਗ ਵੀ ਪਾਉਦੇ ਹਨ ਅਤੇ ਨਾਲ ਹੀ ਤਿੰਨ ਦਿਨ ਲਗਾਤਾਰ ਵਾਹਿਗੁਰੂ ਸਿਮਰਨ ਨਿਰੰਤਰ ਜਾਰੀ ਰਹਿੰਦਾ ਹੈ ਰਾਹਗੀਰ ਵੀ ਆਪਣੇ ਸਮੇਂ ਅਨੁਸਾਰ ਕੁਝ ਸਮਾਂ ਵਾਹਿਗੁਰੂ ਸਿਮਰਨ ਦਾ ਜਾਪ ਕਰ ਕੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਅੱਗੇ ਨੂੰ ਤੁਰ ਜਾਂਦੇ ਅੱਜ ਦੇ ਇਨ੍ਹਾਂ ਲੰਗਰਾਂ ਵਿਚ ਵੱਡੀ ਗਿਣਤੀ ਵਿਚ ਸੰਗਤ ਅਤੇ ਸੇਵਾਦਾਰ ਮੌਜੂਦ ਸਨ