ਮਨਜਿੰਦਰ ਸਿੰਘ ਸਿਰਸਾ ਅੱਜ ਗੁਰਦੁਆਰਾ ਨਾਨਕਸਰ ਨਿੱਸਿੰਗ ਆਉਣਗੇ- ਭੁਪਿੰਦਰ ਸਿੰਘ ਅਸੰਧ ਕਿਹਾ- ਮਹੰਤ ਕਰਮਜੀਤ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਹਰਿਆਣਾ ਦੀ ਸੰਗਤ ਦੇ ਹਿੱਤ ਵਿੱਚ

Spread the love
ਮਨਜਿੰਦਰ ਸਿੰਘ ਸਿਰਸਾ ਅੱਜ ਗੁਰਦੁਆਰਾ ਨਾਨਕਸਰ ਨਿੱਸਿੰਗ ਆਉਣਗੇ- ਭੁਪਿੰਦਰ ਸਿੰਘ ਅਸੰਧ
ਕਿਹਾ- ਮਹੰਤ ਕਰਮਜੀਤ ਸਿੰਘ ਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਾਉਣਾ ਹਰਿਆਣਾ ਦੀ ਸੰਗਤ ਦੇ ਹਿੱਤ ਵਿੱਚ
ਕਰਨਾਲ 14 ਜਨਵਰੀ ( ਪਲਵਿੰਦਰ ਸਿੰਘ ਸੱਗੂ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਿੱਖ ਸਮਾਜ ਸੇਵੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਅੱਜ  ਕਰਨਾਲ ਜਿਲ੍ਹੇ ਦੇ ਕਸਬਾ ਨਿਸਿੰਗ  ਸ਼ਾਮਲੀ ਰੋਡ ਤੇ ਮੌਜੂਦ ਗੁਰਦੁਆਰਾ ਨਾਨਕਸਰ ( ਬਾਬਾ ਬਾਬੂ ਸਿੰਘ) ਵਿਖੇ ਵਿਸੇਸ਼ ਤੌਰ ਤੇ ਪਹੁੰਚ ਕੇ ਹਰਿਆਣਾ ਦੀ ਸੰਗਤ ਨੂੰ ਸੰਬੋਧਨ ਕਰਨਗੇ l  ਇਹ ਜਾਣਕਾਰੀ  ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਐਸਜੀਪੀਸ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਜਥੇਦਾਰ ਭੁਪਿੰਦਰ ਸਿੰਘ ਅਸੰਧ ਨੇ ਅੱਜ ਗੁਰਦੁਆਰਾ ਡੇਰਾ ਕਾਰ ਸੇਵਾ ਕਰਨਾਲ  ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤੀ l ਉਹਨਾਂ ਨੇ ਕਿਹਾ ਮਨਜਿੰਦਰ ਸਿੰਘ ਸਿਰਸਾ ਜੋ ਸਿੱਖ ਸਮਾਜ ਸੇਵੀ ਹਨ ਜਿਨ੍ਹਾਂ ਨੇ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਦੀ ਬਹੁਤ ਵੱਡੀ ਸੇਵਾ ਕਿੱਤੀ ਹੈ ਅਤੇ ਵੱਡੇ ਸਿੱਖ ਨੇਤਾ ਦੇ ਰੂਪ ਵਿੱਚ ਉਭਰੇ ਹਨ ਉਹ 15 ਜਨਵਰੀ ਨੂੰ 11 ਵਜੇ ਗੁਰਦੁਆਰਾ ਨਾਨਕਸਰ ਨਿਸ਼ਿੰਗ ਪਹੁੰਚ ਹਰਿਆਣਾ ਦੀ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ l  ਉਹਨਾਂ ਨੇ ਕਿਹਾ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ ਮਹੰਤ ਕਰਮਜੀਤ ਸਿੰਘ ਨੂੰ ਬਣਾਉਣਾ  ਹਰਿਆਣਾ ਦੇ ਸਿੱਖਾਂ ਦੇ ਹਿੱਤਾਂ ਵਿੱਚ ਲਿਆ ਗਿਆ ਫੈਸਲਾ ਹੈ ਮਹੰਤ ਕਰਮਜੀਤ ਸਿੰਘ ਇਕ ਅਨੂਭਵ ਰੱਖਣ ਵਾਲੇ, ਕੁਸ਼ਲ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਸਖਸ਼ ਹਨ ਮਹੰਤ ਕਰਮਜੀਤ ਸਿੰਘ ਹਰਿਆਣਾ ਦੇ ਸਿੱਖਾਂ ਦੀ ਯੋਗ ਅਗਵਾਈ ਕਰ ਸਕਦੇ ਹਨ ਹਰਿਆਣਾ ਦੇ ਸਿੱਖ ਰਾਜ ਨੀਤੀ ਪੱਖੋਂ ਵੀ ਮਜ਼ਬੂਤ ਹੋਣਗੇ ਅਤੇ ਪੂਰੇ ਹਰਿਆਣਾ ਵਿੱਚ ਧਰਮ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਜਾਏਗਾ l ਉਨ੍ਹਾਂ ਨੇ ਕਿਹਾ ਜਿਸ ਗੁਰਦੁਆਰਾ ਸਾਹਿਬ ਵਿਚ ਜਿਸ ਚੀਜ਼ ਦੀ ਲੋੜ ਹੋਵੈ ਗਈ ਜਿਵੇਂ ਕਿ  ਸਟਾਫ ਵਾਸਤੇ ਕਮਰੇ ,ਬਿਲਡਿੰਗ ਜਾਂ  ਲੰਗਰ ਹਾਲ ਦੀ ਜ਼ਰੂਰਤ ਹੋਈ ਉਹ ਬਣਵਾਏ ਜਾਣਗੇ l ਸਿੱਖ ਮਰਯਾਦਾ ਨੂੰ ਧਿਆਨ ਵਿਚ ਰੱਖ ਕੇ ਫੈਸਲੇ ਲਏ ਜਾਣਗੇ  ਹਰਿਆਣਾ ਕਮੇਟੀ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਸਿੱਖਿਆ , ਸਿਹਤ ਸੁਵਿਧਾਵਾਂ ਦੇ ਨਾਲ ਚੰਗੇ ਆਚਰਣ ਸੰਸਕਾਰ ਦੇਣ ਲਈ ਪ੍ਰੋਗਰਾਮ ਕੀਤੇ ਜਾਣਗੇ l ਹਰਿਆਣਾ ਕਮੇਟੀ ਗੁਰਮੁਖੀ ਭਾਸ਼ਾ (ਪੰਜਾਬੀ)ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰੇਗੀ ਹਰਿਆਣਾ ਦੇ ਗੁਰਦੁਆਰਿਆਂ ਵਿੱਚ ਅੰਮ੍ਰਿਤ ਸੰਚਾਰ ਕਰਵਾਇਆ ਜਾਇਆ ਕਰੇਗਾ l ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਣ ਮਰਿਆਦਾ ਨੂੰ ਬਹਾਲ ਰੱਖਿਆ ਜਾਵੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਕਿਸੇ ਵੀ ਤਰਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ l ਪੱਤਰਕਾਰਾਂ ਵੱਲੋਂ ਪੁੱਛੇ ਜਾਣ ਤੇ ਉਨ੍ਹਾਂ ਨੇ ਕਿਹਾ ਮੀਰੀ-ਪੀਰੀ ਮੈਡੀਕਲ ਕਾਲਜ ਜਲਦੀ ਬਣ ਕੇ ਤਿਆਰ ਹੋਵੇਗਾ ਗੁਰੂ ਘਰਾਂ ਦੇ ਨਾਲ ਨਾਲ ਸਕੂਲ-ਕਾਲਜ, ਮੈਡੀਕਲ ਕਾਲਜ ਤਕਨੀਕੀ ਕਾਲਜ ਅਤੇ ਚੰਗੇ ਹਸਪਤਾਲ ਚਲਾਏ ਜਾਣਗੇ ਜਿਹਨਾਂ ਨਾਲ ਹਰਿਆਣਾ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਚੰਗੀ ਸਿੱਖਿਆ ਮਿਲੇਗੀ ਹਰਿਆਣਾ ਦੇ ਨੌਜਵਾਨ ਸਿੱਖ ਬੱਚੇ ਗੁਰੂ ਦੇ ਲੜ ਲੱਗਣਗੇ ਇਸ ਮੌਕੇ ਉਨ੍ਹਾਂ ਹਰਿਆਣਾ ਦੀ ਸੰਗਤ ਨੂੰ 15 ਜਨਵਰੀ ਨੂੰ ਵੱਡੀ ਗਿਣਤੀ ਵਿਚ ਨੀਸ਼ਿੰਗ ਪਹੁੰਚਣ ਦੀ ਅਪੀਲ ਕੀਤੀ l ਇਸ ਮੌਕੇ ਉਨ੍ਹਾਂ ਦੇ ਨਾਲ ਮੇਹਰ ਸਿੰਘ ਝੀਂਡਾ, ਅਮਰੀਕ ਸਿੰਘ ਲਖਬੀਰ ਸਿੰਘ ਗੁਰਾਈਆਂ ਅਤੇ ਹੋਰ ਮੈਂਬਰ ਮੌਜੂਦ ਸਨ

Leave a Comment

Your email address will not be published. Required fields are marked *

Scroll to Top